- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
My Write-ups. (Content in 3 Languages - Punjabi, English & Hindi)
Click on Picture to enlarge in case there is any difficulty in reading.
Copyrights -> Kawaldeep Singh
All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.
Wednesday, November 30, 2011
Monday, November 21, 2011
Thursday, November 17, 2011
Sunday, November 13, 2011
ਮੈਨੂੰ ਸਮਝ ਨਾ ਆਇਆ... / … مینوں سمجھ نہ آیا
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਸਬਜ਼ੀ ਬਣਾਉਣੇ,
ਚਾਅ ਸੀ ਆਇਆ |
ਧੋ ਸਵਾਰ ਕੇ,
ਚੁੱਲ੍ਹੇ ਚੜ੍ਹਾਇਆ |
ਤੜ੍ਹਕਾ ਲਾ ਕੇ,
ਖੂਬ ਤਪਾਇਆ |
ਮੁੱਕਿਆ ਲੂਣ,
ਪੜੋਸੀ ਵਲ ਧਾਇਆ |
ਮਿੱਤਰ ਹੈ ਮੇਰਾ,
ਖਿਣ ਨਾ ਲਾਇਆ |
ਉਸ ਵੀ ਹੱਸ ਦਿੱਤਾ,
ਸਹਿਜ ਸੁਭਾਇਆ ?
ਗਰਮ ਮਸਾਲਾ ਪਾਵੀਂ,
ਤਰੀਕਾ ਸਮਝਾਇਆ |
ਧੰਨਵਾਦ ਆਖ,
ਸਬਜ਼ੀ 'ਚ ਪਾਇਆ |
ਤਿਆਰ ਸਲੂਣਾ,
ਦਸਤਰਖਾਨ ਸਜਾਇਆ |
ਮਹਿਮਾਨਾਂ ਸਭਨਾਂ,
ਦਾਅਵਤ ਬੁਲਾਇਆ |
ਨਿਓਤਾ ਜੋ ਘੱਲਿਆ,
ਪੜੋਸੀ ਵੀ ਆਇਆ |
ਦੇਖਦਾ ਮਿੱਤਰ,
ਹੈ ਮਜਮਾ ਲਾਇਆ |
ਆਖ਼ਰ ਸਬਜ਼ੀ ਨੂੰ,
ਸਭ ਨੇ ਸਲਾਹਿਆ |
ਵਾਹ ਸਬਜ਼ੀ ਆਖ,
ਗੱਲ ਮੈਨੂੰ ਲਾਇਆ |
ਮਨ ਮਿੱਤਰ ਦੇ,
ਕੀ ਫੁਰਨਾ ਆਇਆ ?
ਲੂਣ ਹੈ ਮੇਰਾ,
ਸੋਰਠਾ ਗਾਇਆ |
ਗਰਮ ਮਸਾਲਾ ਵੀ ਤਾਂ,
ਮੈਂ ਹੀ ਸੁਝਾਇਆ |
ਸਾਰੀ ਸਬਜ਼ੀ ਉਸ,
ਹੱਕ ਜਤਾਇਆ |
ਹੱਕਾ ਬੱਕਾ ਹੋਇਆ,
ਸਮਝ ਨਾ ਆਇਆ |
ਕੜ੍ਹਾਹ ਕੱਲ ਉਸਦੇ,
ਘਿਓ ਮੈਂ ਸੀ ਪਾਇਆ |
ਬਿਨ ਬੁਲਾਏ ਮੈਨੂੰ,
ਸੰਗਤ ਵਰਤਾਇਆ |
ਮਿੱਤਰਤਾ ਜਾਣ ਸੀ,
ਮਨ ਗਿਲਾ ਨਾ ਲਾਇਆ |
ਕਿੱਥੇ ਭੁੱਲ ਮੇਰੀ,
ਮੈਨੂੰ ਸਮਝ ਨਾ ਆਇਆ...
----------------------------------------
- پروفیسر کولدیپ سنگھ کنول
سبزی بناؤنے،
چاء سی آیا |
دھو سوار کے،
چلھے چڑھایا |
تڑھکا لا کے،
خوب تپایا |
مکیا لون،
پڑوسی ول دھایا |
متر ہے میرا،
کھن نہ لایا |
اس وی ہسّ دتا،
سہج سبھایا ؟
گرم مسالہ پاویں،
طریقہ سمجھایا |
دھنواد آکھ،
سبزی 'چ پایا |
تیار سلونا،
دسترخوان سجایا |
مہماناں سبھناں،
دعوت بلایا |
نیوتا جو گھلیا،
پڑوسی وی آیا |
دیکھدا متر،
ہے مجمع لایا |
آخر سبزی نوں،
سبھ نے سلاہیا |
واہ سبزی آکھ،
گلّ مینوں لایا |
من متر دے،
کی پھرنا آیا ؟
لون ہے میرا،
سورٹھا گایا |
گرم مسالہ وی تاں،
میں ہی سجھایا |
ساری سبزی اس،
حق جتایا |
حقہ بکا ہویا،
سمجھ نہ آیا |
کڑاہ کلّ اسدے،
گھیؤ میں سی پایا |
بن بلائے مینوں،
سنگت ورتایا |
مترتا جان سی،
من گلہ نہ لایا |
کتھے بھلّ میری،
مینوں سمجھ نہ آیا...
Saturday, November 12, 2011
ਜੁਗਾੜ (ਵਿਅੰਗ)
- ਪ੍ਰੋ. ਕਵਲਦੀਪ ਸਿੰਘ ਕੰਵਲ
ਜੁਗਾੜ
੧. ਜੁਗਾੜ ਸ਼ਬਦ ਦੋ ਸਮਾਸਾਂ ਤੋਂ ਬਣਿਆ ਪ੍ਰਤੀਤ ਹੁੰਦਾ ਹੈ:
ਜੁੱਗ + ਆੜ
- ਜੁੱਗ ਤੋਂ ਭਾਵ ਹੈ ਸਮੇਂ ਜਾਂ ਕਾਲ ਦੀ ਮਿਥਿਹਾਸਿਕ ਵੰਡ
- ਆੜ ਤੋਂ ਭਾਵ ਹੈ ਓਟ ਜਾਂ ਓਹਲਾ
ਭਾਵ ਜੋ ਕਾਰਜ ਜੁਗਾਂ-ਜੁਗਾਂਤਰਾਂ ਤੋਂ ਕਿਸੇ ਚਲਾਕੀ ਦਾ ਓਹਲਾ ਲੈ ਕੇ ਬੜੀ ਸਫਾਈ ਨਾਲ ਆਮ ਜਨਤਾ ਨੂੰ ਹਨੇਰੇ ਵਿਚ ਰੱਖ ਅਤੇ ਵਿਪਰੀਤ ਪ੍ਰਭਾਵ ਦੇ ਕੇ ਪੂਰਨ ਯੋਜਨਾਬੰਦੀ ਨਾਲ ਕੀਤੇ ਜਾਣ ਉਹਨਾਂ ਨੂੰ ਜੁਗਾੜ ਆਖਿਆ ਜਾਂਦਾ ਹੈ |
੨. ਵੇਖੋ "ਹਿੰਦੂਸਤਾਨ"
(ਮੇਰੇ ਤਿਆਰੀ ਅਧੀਨ ਵਿਸ਼ਵਕੋਸ਼ "ਧੜ੍ਹੰਮ-ਧਾਮ ਕੋਸ਼" ਵਿੱਚੋਂ)
Friday, November 11, 2011
Rigidity: Thought
Extreme rigidity in theism and in atheism as well is highly grievous and destructive not only for the individual but for the society as a whole.
Immoderate theism take the colours of fanatic fundamentalism while on other hand uncontrolled inordinate inclination towards godlessness leads to totalitarian tyrannical behaviours ..
- Prof. Kawaldeep Singh Kanwal
Thursday, November 10, 2011
Wednesday, November 9, 2011
ਹਿੰਡੋਲਾ – ਵਿਧਾ ਅਤੇ ਨਿਯਮ ਪ੍ਰਣਾਲੀ (ਖੋਜ ਪੱਤਰ)
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਹਿੰਡੋਲਾ (ਬਹੁਵਚਨ – ਹਿੰਡੋਲੇ) ਤਾਲ ਅਧਾਰਿਤ ਕਾਵਿ ਛੰਦ ਵਿਧਾ ਹੈ | ਇਹ ਤਿੰਨ ਹਿੱਸਿਆਂ ਵਿੱਚ ਲਿਖਿਆ ਜਾਂਦਾ ਹੈ | ਇਸਦੀ ਤਾਲ 7-7 / 5-7-5 / 7-7 ਦੇ ਨਿਯਮ ਅਨੁਸਾਰ ਚਲਦੀ ਹੈ |
ਤਾਲ:
ਜਿਥੇ ਹੋਰ ਛੰਦਾਬੰਦੀ ਰੂਪ ਵਿਲੋਕਤਰੀਆਂ ਮਾਤਰਾਵਾਂ ‘ਤੇ ਅਧਾਰਿਤ ਹੁੰਦੇ ਹਾਂ, ਉੱਥੇ ਹਿੰਡੋਲੇ ਦੀ ਚਾਲ ਮਾਤਰਾਵਾਂ ਅਤੇ ਅੱਖਰ ਦੇ ਸੁਮੇਲ ਨਾਲ ਬਣੀ ਇੱਕ ਪੂਰਨ ਤਾਲ ਇਕਾਈ ‘ਤੇ ਚਲਦੀ ਹੈ | ਤਾਲ ਨੂੰ ਹੇਠਲੇ ਉਧਾਰਣ ਨਾਲ ਸਮਝਿਆ ਜਾ ਸਕਦਾ ਹੈ:
ਸ਼ਬਦ: ਵਿੰਧਿਆਚਲੀ
ਮਾਤਰਾਵਾਂ: ਿ + ਵ + ੰ + ਿ + ਧ + ਅ + ਾ + ਚ + ਲ + ੀ (ਕੁੱਲ ਗਿਣਤੀ = 10)
ਤਾਲਾਂ: ਵਿੰ + ਧਿ + ਆ + ਚ + ਲੀ (ਕੁੱਲ ਗਿਣਤੀ = 5)
ਹਿੰਡੋਲੇ ਦੀ ਵੰਡ:
ਜਿਸ ਪ੍ਰਕਾਰ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਹਿੰਡੋਲੇ ਦੇ ਮੁੱਖ ਰੂਪ ਵਿੱਚ ਤਿੰਨ ਭਾਗ ਹੁੰਦੇ ਹਨ:
੧. ਭੂਮਿਕਾ / ਮਜ਼ਮੂਨ :
ਇਹ ਹਿੰਡੋਲੇ ਦਾ ਪਹਿਲਾ ਹਿੱਸਾ ਹੈ | ਇਹ ਦੋ ਸਤਰਾਂ ਵਿੱਚ ਲਿਖਿਆ ਜਾਂਦਾ ਹੈ | ਹਰ ਸਤਰ ਵਿੱਚ ਸੱਤ (7) ਤਾਲਾਂ ਹੁੰਦੀਆਂ ਹਨ | ਦੋਹਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਮਿਲਣੇ ਜ਼ਰੂਰੀ ਹਨ |
ਵਿਸ਼ੇ-ਵਸਤੂ ਅਧਾਰ ‘ਤੇ ਇਸ ਹਿੱਸੇ ਵਿੱਚ ਇਸ ਪੂਰਨ ਕਾਵਿ-ਇਕਾਈ ਦੀ ਭੂਮਿਕਾ ਜਾਂ ਮਜ਼ਮੂਨ ਦਾ ਵੇਰਵਾ ਹੁੰਦਾ ਹੈ, ਇਹਨਾਂ ਸਤਰਾਂ ਨੂੰ ਪੜ੍ਹ ਕੇ ਪਾਠਕ ਨੂੰ ਪਤਾ ਲੱਗ ਜਾਂਦਾ ਹੈ ਕਿ ਪੂਰੇ ਛੰਦ ਵਿੱਚ ਕੀ ਗੱਲ ਕੀਤੀ ਗਈ ਹੈ |
੨. ਦ੍ਰਿਸ਼ ਚਿਤਰਣ / ਵਿਸਥਾਰ :
ਇਹ ਹਿੰਡੋਲੇ ਦਾ ਦੂਸਰਾ ਹਿੱਸਾ ਹੈ | ਇਹ ਤਿੰਨ ਸਤਰਾਂ ਵਿੱਚ ਲਿਖਿਆ ਜਾਂਦਾ ਹੈ | ਇਹ ਸਤਰਾਂ ਪੰਜ-ਸੱਤ-ਪੰਜ (5-7-5) ਦੇ ਤਾਲ ਨਿਯਮ ਵਿੱਚ ਚਲਦੀਆਂ ਹਨ | ਇਹਨਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਨਾ ਮਿਲ ਕੇ ਇੱਕ ਨਿੱਕੀ ਖੁੱਲੀ ਕਵਿਤਾ ਵਜੋਂ ਹਸਤੀ ਰੱਖਦੇ ਹਨ |
ਜੇ ਵਿਸ਼ੇ ਵਸਤੂ ਨੂੰ ਦੇਖਿਆ ਜਾਵੇ ਤਾਂ ਇਸ ਹਿੱਸੇ ਵਿੱਚੇ ਪਹਿਲੇ ਭਾਗ (ਭੂਮਿਕਾ / ਮਜ਼ਮੂਨ) ਵਿੱਚ ਵਰਣਿਤ ਵਿਸ਼ੇ ਦਾ ਅੱਗੇ ਵਿਸਥਾਰਿਤ ਦ੍ਰਿਸ਼ ਚਿਤਰਣ ਕੀਤਾ ਗਿਆ ਹੁੰਦਾ ਹੈ | ਇਹ ਹਿੱਸਾ ਇੱਕ ਖਾਸ ਦ੍ਰਿਸ਼-ਵਿਸ਼ੇਸ਼ (ਤਸਵੀਰ) ‘ਤੇ ਆਧਾਰਿਤ ਹੁੰਦਾ ਹੈ |
੩. ਸਾਰ / ਫਲਸਫਾ :
ਇਹ ਹਿੰਡੋਲੇ ਦਾ ਤੀਸਰਾ ਹਿੱਸਾ ਹੈ | ਇਸ ਦਾ ਕਾਵ-ਰੂਪ ਪਹਿਲੇ ਹਿੱਸੇ (ਭੂਮਿਕਾ / ਮਜ਼ਮੂਨ) ਵਰਗਾ ਹੀ ਹੈ | ਇਹ ਵੀ ਦੋ ਸਤਰਾਂ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਨਾਂ ਸਤਰਾਂ ਵਿੱਚ ਸੱਤ (7) ਹੀ ਤਾਲਾਂ ਹੁੰਦੀਆਂ ਹਨ | ਦੋਹਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਮਿਲਣੇ ਜ਼ਰੂਰੀ ਹਨ |
ਇਸ ਹਿੱਸੇ ਦਾ ਵਿਸ਼ਾ ਪੂਰੀ ਉਪਰੋਕਤ ਦੋਹਾਂ ਭਾਗਾਂ ਵਿੱਚ ਪ੍ਰਗਟਾਈ ਗਈ ਕਾਵਿਕ ਵਿਚਾਰ ਦਾ ਸਾਰਾਤਮਕ ਜਾਂ ਫਲਸੂਈ ਅੰਤ ਹੈ | ਪੂਰੀ ਕਾਵਿਕ-ਇਕਾਈ ਦੀ ਸਭ ਤੋਂ ਡੂੰਘੀ ਵਿਚਾਰ ਇਸੇ ਭਾਗ ਵਿੱਚ ਆਖੀ ਜਾਂਦੀ ਹੈ |
ਨਾਮਕਰਣ:
ਹਿੰਡੋਲੇ ਦਾ ਨਾਮਕਰਣ ਇਸਦੀ ਤਾਲ ਦੀ ਵਰਣਿਤ ਚਾਲ ‘ਤੇ ਹੀ ਕੀਤਾ ਗਿਆ ਹੈ | ਇਸਦੀਆਂ ਸਾਰੀਆਂ ਹੀ ਸੱਤਰਾਂ ਲੰਮੇ ਜਾਂ ਛੋਟੇ ਤਾਲ-ਸਮੂੰਹ ਵਿੱਚ ਵਾਰ-੨ ਹਿੰਡੋਲੇ ਖਾਉਂਦੀਆਂ ਰਹਿੰਦੀਆਂ ਹਨ, ਸੋ ਹਿੰਡੋਲਾ ਨਾਮ ਪ੍ਰਯੁਕਤ ਹੋਇਆ ਹੈ |
ਉਦਾਹਰਣ (ਹਿੰਡੋਲਾ):
ਹਿੰਡੋਲੇ ਦੀ ਉਪਰੋਕਤ ਵਰਣਿਤ ਸਾਰੀ ਨਿਯਮ ਪ੍ਰਣਾਲੀ ਨੂੰ ਬੜ੍ਹੀ ਅਸਾਨੀ ਨਾਲ ਹੇਠਲੇ ਉਧਾਰਣ ਨੂੰ ਪੜ੍ਹ ਕੇ ਅਤੇ ਨਾਲੋ-ਨਾਲ ਨਿਯਮਾਂ ਨੂੰ ਜੋੜ ਕੇ ਸੌਖਿਆਂ ਸਮਝਿਆ ਜਾ ਸਕਦਾ ਹੈ:
ਵਿਲਕਦੇ ਨੇ ਬਾਲ,
ਹੋਏ ਹਾਲੋਂ ਬੇਹਾਲ | ... (ਭੂਮਿਕਾ / ਮਜ਼ਮੂਨ)
ਭੁੱਖਾ ਮਜ਼ੂਰ,
ਸਾਝਰੇ ਹੀ ਨਿਕਲੇ,
ਰੋਟੀ ਦੀ ਭਾਲ | ... (ਦ੍ਰਿਸ਼ ਚਿਤਰਣ / ਵਿਸਥਾਰ)
ਧਰਮਾਂ ਤੋਂ ਬਾਹਰ,
ਕਿਰਤੀ ਦਾ ਆਹਰ | ... (ਸਾਰ / ਫਲਸਫਾ)
ਸਾਰ:
ਅੰਤ ਵਿੱਚ ਸਾਰ ਵਜੋਂ ਕਿਹਾ ਜਾਵੇ ਤਾਂ ਹਿੰਡੋਲੇ ਕਾਵਿਕ-ਛੰਦ ਤੁਕਾਂਤਕ ਅਤੇ ਖੁੱਲ੍ਹੀ ਕਾਵਿਕ-ਸ਼ੈਲੀ ਦਾ ਇੱਕ ਸੁੰਦਰ ਅਤੇ ਲੈਅ-ਬੱਧ ਸੁਮੇਲ ਹੈ, ਜਿਸ ਵਿੱਚ ਹਰ ਸਤਰ ਆਪਣੀ ਲੈਬੱਧਤਾ ਵਿੱਚ ਹਿੰਡੋਲੇ ਖਾਉਂਦੀ ਇੱਕ ਵੱਖਰੀ ਕਾਵਿਕ ਛਟਾ ਬਿਖੇਰਦੀ ਹੈ | ਇਸ ਵਿਧਾ ਵਿੱਚ ਅਧਿਆਤਮ ਦੇ ਗੂੜ੍ਹ ਸਿਧਾਂਤਾਂ ਦੇ ਨਾਲ-੨ ਮਨੁੱਖੀ ਸਮਾਜ ਅਤੇ ਉਸਦੇ ਆਲੇ-ਦੁਆਲੇ ਦੇ ਆਮ ਜੀਵਨ ਦੀਆਂ ਘਟਨਾਵਾਂ ਦੇ ਚਿਤਰਣ ਅਤੇ ਉਹਨਾਂ ਵਿੱਚਲੇ ਫਲਸਫੇ ਨੂੰ ਪ੍ਰਗਟ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ |
-੦-੦-੦-