ਨਿੱਕੀਆਂ ਜਿੰਦਾਂ ਨੇ ਜੋ ਕੁਰਬਾਨੀ ਦਿੱਤੀ ਓਸ ਵਰਗੀ ਇਤਿਹਾਸ ਵਿੱਚ ਤਾਂ ਕੀ ਕਿਸੇ ਮਿਥਿਹਾਸ ਵਿੱਚ ਵੀ ਮਿਸਾਲ ਨਹੀਂ ਮਿਲਦੀ !
ਵੱਡੇ ਲਾਲਾਂ ਨੇ ਵੀ ਭਰਦੀ ਜਵਾਨੀ ਵਿੱਚ ਸਾਰੇ ਸੁੱਖ ਤਿਆਗ ਕੇ ਧਰਮ ਤੇ ਸਿਧਾਂਤ ਤੋਂ ਜਾਨ ਵਾਰਦਿਆਂ ਦੇਰ ਨਹੀਂ ਲਗਾਈ, ਸਗੋਂ ਜੂਝ ਪਏ ਕਿਸੇ ਅਗੰਮੀ ਚਾਅ ਵਿੱਚ ਇੱਕ ਸਿਦਕ ਦੀ ਓਟ ਲੈ ਕੇ, ਲਾੜੀ ਮੌਤ ਨੂੰ ਵਿਆਉਣ ਲਈ !!
ਕਲਗੀਧਰ ਦਸ਼ਮੇਸ਼ ਦਾ ਹੌਸਲਾ ਦੇਖੋ... ਆਪਣੀ ਸਾਰੀ ਬਿੰਦੀ-ਅੰਸ਼ ਗੁਰੂ ਨਾਨਕ ਦੇ ਰਾਹ-ਏ-ਸਿਦਕ ਤੋਂ ਵਾਰ ਕੇ, ਨਾਨਕ-ਸਿਧਾਂਤ 'ਤੇ ਪਹਿਰਾ ਦਿੰਦਿਆਂ, ਮੁੱਖ ਤੇ ਦਿੱਲ ਤੋਂ ਬਸ ਮਾਲਕ ਦਾ ਸ਼ੁਕਰ ਹੀ ਕਰਦੇ ਹਨ !!
ਇਸ ਕੁਰਬਾਨੀ ਨੇ ਸਿੱਖ ਇਤਿਹਾਸ ਵਿੱਚ ਸੱਚ-ਮੁੱਚ ਨਵੀਆਂ ਲੀਹਾਂ 'ਤੇ ਪਿਰਤਾਂ ਪਾਈਆਂ ਹਨ, ਤੇ ਉਹ ਜਜ਼ਬਾ ਭਰ ਦਿੱਤਾ ਹੈ ਸਮੁੱਚੀ ਸਿੱਖ-ਮਾਨਸਿਕਤਾ ਵਿੱਚ ਕਿ ਕੁਰਬਾਨੀ ਤੇ ਸਿੱਖੀ ਇੱਕ ਦੂਜੇ ਦੇ ਪੂਰਕ ਹੀ ਬਣ ਗਏ ਹਨ..
ਪਰ ਕੀ ਅੱਜ ਅਸੀਂ ਉਸ ਜਜ਼ਬੇ ਨੂੰ ਕਾਇਮ ਰੱਖ ਪਾਏ ਹਾਂ?
ਕੀ ਅਸੀਂ ਸਹੀ ਮੁੱਲ ਪਾਇਆ ਹੈ ਕਲਗੀਧਰ ਤੇ ਉਸਦੇ ਲਾਲਾਂ ਦੀ ਕੁਰਬਾਨੀ ਦਾ???
ਜ਼ਰਾ ਕੁ ਸੋਚ ਕੇ ਦੱਸਣਾ...
No comments:
Post a Comment