-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
੧.
ਰੋਟਾਂ,
ਯੱਭਲੀਆਂ ਭੁੱਲ ਸਾਰੀਆਂ,
ਅੰਨਾ ਵਿੱਚ ਕੂਕਦਾ ਵੋਟਾਂ |
੨.
ਗਾਉਂਦਾ,
ਲੰਮਾ ਪਾ ਕਾਂਗਰਸ ਨੂੰ,
ਸੰਘੀਆਂ ਦੇ ਮਗਰੀਂ ਲਾਉਂਦਾ|
੩.
ਪਾਵ੍ਹੇ,
ਜੰਗਾਲੇ ਸੰਘੀ ਦੰਦਾਂ ਨੂੰ,
ਗਾਂਧੀ ਟੋਪੀ ਦੀ ਧਾਰ ਲਗਾਵੇ |
੪.
ਨੱਕੇ,
ਸੁੱਥਰੇ ਦਾ ਪਖੰਡ ਫੜ੍ਹ ਕੇ,
ਖਾਵ੍ਹੇ ਉਸੇ ਦਲਦਲ ਵਿੱਚ ਧੱਕੇ |
੫.
ਰਾਇਆ,
ਵਰਤਾਂ ਦੇ ਰਚਾ ਸਵਾਂਗ ਵੇ,
ਪੂਰੀ ਜਨਤਾ ਨੂੰ ਮੂਰਖ ਬਣਾਇਆ |
੬.
ਨੱਢਿਆ,
ਭਲਾ ਹੁਣ ਦੱਸ ਤਾਂ ਸਹੀ,
ਕੀ ਤੂੰ ਬਦਲਾਵ ਹੈ ਕੱਢਿਆ |
੭.
ਸਾਂਵੇਂ,
ਕਿੰਨੇ ਕੁ ਉਹ ਹੈਨ ਸੁੱਥਰੇ,
ਜਿਨ੍ਹਾਂ ਨੱਚ ਨੱਚ ਵੋਟਾਂ ਪੁਆਵੇਂ |
੮.
ਪਾਰਾ,
ਤੇਰੀ ਦੇਸ਼-ਭਗਤੀ ਦਾ,
ਬਾਬੇ ਰਾਜ਼ ਖੁੱਲ੍ਹ ਗਿਆ ਸਾਰਾ |
੯.
ਮੱਕੀ,
ਕਸੂਰ ਅਸਲ ਜਨਤਾ ਦਾ,
ਐਰੇ-ਗੈਰਿਓਂ ਜੋ ਜਾਉਂਦੀ ਹੱਕੀ |
No comments:
Post a Comment