- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅੱਜ ਫੇਰ
ਤੇਰਿਆਂ ਖਿਆਲਾਂ ਦੀ
ਪ੍ਰਭਾਤ ਚੜ੍ਹੀ;
ਫੇਰ ਤੇਰੀ ਹੋਂਦ ਦਾ
ਨਿੱਘਾ ਸੂਰਜ ਉੱਗਿਆ;
ਤੇ ਫੇਰ ਜ਼ਿੰਦਗੀ
ਰੋਸ਼ਨ ਹੋ ਗਈ
ਹਰ ਵਾਰ ਦੀ ਤਰ੍ਹਾਂ ...
ਮੇਰਿਆਂ ਸ਼ਬਦਾਂ,
ਖਿਆਲਾਂ ਸਾਰਿਆਂ,
ਤੇ ਹੋਂਦ ਸੰਪੂਰਨ ਵਿੱਚ
ਤੇਰੇ ਬਿਨਾਂ
ਹੋਰ ਕਿਸੇ ਲਈ
ਥਾਂ ਨਹੀਂ ਕੋਈ,
ਇੱਕ ਕਿਣਕਾ ਭਰ ਵੀ;
ਕਿਉਂਕਿ
ਹਰ ਜ਼ਰਾ ਮੇਰਾ
ਹੈ ਸ਼ਰੋਬਾਰ
ਸਿਰਫ਼ ਤੇ ਸਿਰਫ਼
ਤੇਰੀ ਹੀ ਹਸਤੀ ਨਾਲ ...
ਬੇਸ਼ਕ ਇਸ ਤੋਂ ਵੀ ਅਗਾਂਹ
ਕਹਿਣਾ ਚਾਹੁੰਦਾ ਹਾਂ ਮੈਂ
ਬਹੁਤ ਕੁਝ
ਪਰ ਸ਼ਬਦਾਂ ਵਿੱਚ
ਹਰ ਅਹਿਸਾਸ ਸਮੌਣਾ
ਮੁਮਕਿਨ ਨਹੀਂ ਹੁੰਦਾ
ਕਿਉਂਕਿ ਅਹਿਸਾਸ ਤਾਂ
ਉਹ ਅਜ਼ਾਦ ਉਡਾਰੀਆਂ ਨੇ
ਜੋ ਸ਼ਬਦਾਂ ਦੇ ਧਰਾਤਲ ਤੋਂ
ਅਸੀਮ ਉੱਚਿਆਂ
ਅਨੰਤ ਅਕਾਸ਼ਾਂ ਵਿੱਚ
ਸਾਹ ਲੈਂਦੀਆਂ ਨੇ ਹਮੇਸ਼ਾ ...
~~~~~~~~~~~~~~
- پروفیسر کولدیپ سنگھ کنول
اج پھیر
تیریاں خیالاں دی
پربھات چڑھی؛
پھیر تیری ہوند دا
نگھا سورج اگیا؛
تے پھیر زندگی
روشن ہو گئی
ہر وار دی طرحاں ...
میریاں شبداں،
خیالاں ساریاں،
تے ہوند سمپورن وچّ
تیرے بناں
ہور کسے لئی
تھاں نہیں کوئی،
اک کنکا بھر وی؛
کیونکہ
ہر ذرا میرا
ہے شروبار
صرف تے صرف
تیری ہی ہستی نال ...
بے شک اس توں وی اگانھ
کہنا چاہندا ہاں میں
بہت کجھ
پر شبداں وچّ
ہر احساس سمونا
ممکن نہیں ہندا
کیونکہ احساس تاں
اوہ آزاد اڈاریاں نے
جو شبداں دے دھراتل توں
اسیم اچیاں
اننت اکاشاں وچّ
ساہ لیندیاں نے ہمیشہ ...
No comments:
Post a Comment