Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Sunday, March 3, 2013

ਮਲਕੜੀ ਜਿਹੀ ਨਜ਼ਮ / ملکڑی جہی نظم

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਫੁੱਲ ਲੱਗੇ ਕਿੱਕਰਾਂ ਨੂੰ
ਮਾਣ ਸੱਚੇ ਮਿੱਤਰਾਂ ਨੂੰ
ਰੂਹਾਂ ਦੇ ਜੋ ਹੋਣ ਹਾਣ
ਮਤਾ ਕਿਤੇ ਦੂਰ ਜਾਣ
ਲਾਈਲੱਗ ਬਣ ਯਾਰਾ
ਮੂੰਹ ਨੂੰ ਭਵਾਈਦਾ ਨਹੀਂ ..

ਮਖਮਲੀ ਹਾਸਾ ਸੱਜਣ
ਅੱਖੀਆਂ 'ਚ ਆਣ ਫੱਬਣ
ਹੰਝੂ ਹਾਸੇ ਇੱਕੇ ਰੰਗੇ
ਸਦ ਭਿੱਜੇ ਨੀਰ ਗੰਗੇ
ਪ੍ਰੀਤ ਪੱਲਾ ਛੱਡ ਕਦੇ
ਦੂਜੇ ਭਾਇ ਆਈਦਾ ਨਹੀਂ ..

ਜ਼ਿੰਦਗੀ ਦੁਪਹਿਰ ਹੋਵੇ
ਲਿਸ਼ਕਦਾ ਕਹਿਰ ਹੋਵੇ
ਠੰਡੀ ਛਾਂਵਾਂ ਦੇਣ ਜਿਹੜੇ
ਭੁੱਲ ਨਾ ਵਿਸਾਰੋ ਵਿਹੜੇ
ਕ੍ਰਿਤਘਣ ਬਣ ਕੰਵਲ
ਪਿੱਠ ਦੇ ਕੇ ਜਾਈਦਾ ਨਹੀਂ ..

~~~~~~~~~~

- پروفیسر کولدیپ سنگھ کنول

پھلّ لگے ککراں نوں
مان سچے متراں نوں
روحاں دے جو ہون ہان
متا کتے دور جان
لائیلگّ بن یارا
منہ نوں بھوائیدا نہیں ..

مخملی ہاسہ سجن
اکھیاں 'چ آن پھبن
ہنجھو ہاسے اکے رنگے
صد بھجے نیر گنگے
پریت پلہ چھڈّ کدے
دوجے بھائِ آئیدا نہیں ..

زندگی دوپہر ہووے
لشکدا قہر ہووے
ٹھنڈی چھاواں دین جہڑے
بھلّ نہ وسارو ویہڑے
کرتگھن بن کنول
پٹھّ دے کے جائیدا نہیں ..

1 comment:

  1. a praise worthy small lyric conveying the ideal of friendship with sonorous rhythm, beginning with a stroke of folk nature tone a special characteristic of Punjabi poetry,each stanza embedded with a proverbial remark gives message effectively.
    in the second stanza the mythic use the water of Ganga in 3rd line does not suit in context. laughter is not related with water.The tear and laughter are good with our shelter of NAME
    hanjhooN hase ikke range
    nam preet naal chaNge
    ( nam ot naal chaNge)

    ReplyDelete

Comments

.