- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸ਼੍ਰੀ ਜਾਗਰੁਕਤਾ ਵਾਚ |
ਤੱਤ ਬਿਚਾਰ ਕਥ੍ਯਤੇ |
“ਜਾਗਰੂਕਤਾ ਜ਼ਿੰਦਾਬਾਦ ! ਪੁਜਾਰੀਵਾਦ ਮੁਰਦਾਬਾਦ ! ਕਰਮਕਾਂਡ ਮੁਰਦਾਬਾਦ !”
“ਬਿਲਕੁਲ ਸਹੀ ਕਿਹਾ ! ਪਰ ਉਦੇਸ਼ ਕੀ ਹੈ ?”
“ਕਰਮਕਾਂਡ ਤੇ ਪੁਜਾਰੀਵਾਦ ਦਾ ਖ਼ਾਤਮਾ !!”
“ਬਹੁਤ ਵਧੀਆ ! ਪਰ ਸ਼ੁਰੁਆਤ ਕਿਵੇਂ ਹੋਊਗੀ ?”
“ਕਿਵੇਂ, ਡੇਰਾਵਾਦ, ਕਰਮਕਾਂਡ ! ਮੇਟੋ, ਮੇਟੋ, ਡੇਰਾਵਾਦ !!”
“ਵਾਹ ! ਫ਼ੇਰ ?”
“ਅਨ-ਗ੍ਰੰਥ, ਕਰਮਕਾਂਡ ! ਮੇਟੋ, ਮੇਟੋ, ਅਨ-ਗ੍ਰੰਥ !!”
“ਸਤਿਬਚਨ !”
“ਰਾਗਮਾਲਾ, ਕਰਮਕਾਂਡ ! ਮੇਟੋ, ਮੇਟੋ, ਰਾਗਮਾਲਾ !!”
“ਜੀ !”
“ਸਿੱਖ ਰਹਿਤ ਮਰਿਆਦਾ, ਕਰਮਕਾਂਡ ! ਮੇਟੋ, ਮੇਟੋ, ਸਿਖ ਰਹਿਤ ਮਰਿਆਦਾ !!”
“ਕੀ?”
“ਵੱਖਰੀ ਹੋਂਦ, ਪੰਥ, ਕਰਮਕਾਂਡ ! ਮੇਟੋ, ਮੇਟੋ, ਵੱਖਰੀ ਹੋਂਦ !!”
ਹੈਂਅ ?”
“ਜਨਮ, ਅਨੰਦ, ਮ੍ਰਿਤਕ ਸੰਸਕਾਰ, ਕਰਮਕਾਂਡ ! ਮੇਟੋ, ਮੇਟੋ, ਸਭ ਸੰਸਕਾਰ !!”
“ਓਏ ?”
“ਕਕਾਰ, ਪਾਹੁਲ, ਕੇਸ, ਕਰਮਕਾਂਡ ! ਮੇਟੋ, ਮੇਟੋ, ਸਾਰੇ ਮੇਟੋ !!”
“ਕੀ ਕਹਿ ਰਹੇ ਹੋ ?”
“ਗੁਰੂ ਗ੍ਰੰਥ ਦਾ ਪ੍ਰਕਾਸ਼, ਕਰਮਕਾਂਡ ! ਮੇਟੋ, ਮੇਟੋ, ਗੁਰੂ ਗ੍ਰੰਥ ਦਾ ਪ੍ਰਕਾਸ਼ !! ”
“ਮੱਤ ਮਾਰੀ ਗਈ ਤੁਹਾਡੀ ?”
“ਭਗਤ ਬਾਣੀ,ਭੱਟ ਬਾਣੀ, ਕਰਮਕਾਂਡ ! ਮੇਟੋ, ਮੇਟੋ, ਸਾਰੀ ਬਾਣੀ !!”
“ਬੰਦ ਕਰੋ ਓਏ !”
“ਗੁਰੂ, ਗੁਰਮਤਿ, ਕਰਮਕਾਂਡ ! ਮੇਟੋ, ਮੇਟੋ, ਬੰਦ ਕਰੋ ਗੁਰੂ ਪੁਕਾਰ !!”
“ਬੱਸ $$$$$$, ਬੰਦ ਕਰੋ ਇਹ ਰੌਲਾ ਤੇ ਚੱਕੋ ਆਪਣਾ ਝੋਲਾ; ਭੱਠ ਪਵੇ ਉਹ ਜਾਗਰੁਕਤਾ ਜੋ ਗੁਰੂ ਤੁੜਾਵੇ !! ”
No comments:
Post a Comment