- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਧਰਮਿ ਵੇਸ ਪਾਖੰਡ ਬਹੁ ਰੂਪਾ ਬਾਹਰ ਕਾ ਵਾਪਾਰ ||
ਜਿਸੁ ਹਰਿ ਲਾਧਾ ਸਭਨਿ ਤਿਆਗਾ ਦਿਤਾ ਭੇਖਿ ਉਤਾਰ ||੧||
ਕਿਣ ਭਰਿ ਥਹੁ ਨਾ ਕੰਤੈ ਪਾਈ ਨਿਤ ਰਚੀ ਤਨਿ ਵੇਸਾ ||
ਬਹੁ ਕੁਰਲਾਵੈ ਨੇੜਿ ਨਾ ਆਵੈ ਜਮਿ ਧਰੈ ਜਬਿ ਕੇਸਾ ||੨||
ਸਬਦਿ ਨਾ ਬੂਝੀ ਮਾਇਆ ਲੂਝੀ ਕਪਟੀ ਬਹੁ ਪਰਮਾਣੀ ||
ਦੋਇ ਕਰਿ ਲੂਟੈ ਰੋਲੀ ਸਭਿ ਅਉਧਾ ਖਾਲੀ ਹਾਥੈ ਜਾਣੀ ||੩||
ਜਿਨਿ ਗੁਨਿ ਪ੍ਰੀਤ ਪ੍ਰਭੂ ਤੇ ਲਾਗੀ ਤਿਨਿ ਤੇ ਧ੍ਰੋਹਿ ਕਮਾਨਾ ||
ਅੰਤ ਕਾਲਿ ਤਨਿ ਜਲਿ ਜਾਹੀ ਕਿਆ ਮੂੰਹ ਲੈ ਤਬਿ ਜਾਨਾ ||੪||
ਮਨ ਤੇ ਰੋਗੀ ਤਨ ਭੀ ਰੋਗਾ ਰੋਗਿ ਬਸਹਿ ਪਰਵਾਰਾ ||
ਕਹੈ ਕੰਵਲ ਸੰਤਨ ਕੀ ਦੋਖੀ ਭ੍ਰਮੈ ਨਹੀ ਛੁਟਕਾਰਾ ||੫||੧||
ਸਚ ਵਪਾਰ ਕਰਹੂ ਵਪਾਰੀ।ਦਰਗਹਿ ਨਿਭਹੈ ਖੇਪ ਤੁਮਾਰੀ.. ।.
ReplyDeleteਮਨੁਖਾ ਦੀ ਮੁਖ ਤੋਂ ਉਚਾਰਦਾ ਹੈਂ ਉਹ ਜੀਵਨ ਵਿੱਚ ਵੀ ਆਪਣਾ ਲੈ ਤਾਂ ਤੇਰਾ ਮੁਖ ਸੱਚਾ ਹੋਏਗਾ ਤੇ ਤੂੰ ਸੱਚਾ ਵਪਾਰੀ ਬਨੇਗਾ। ਇਸ ਤਰਾਂ ਕਰਕੇ ਹੀ ਤੇਰਾ ਕੀਤਾ ਧਰਮ ਦਾ ਵਪਾਰ ਅਕਾਲ ਪੁਰਖ ਦੀ ਦਰਗਾਹ ਵਿੱਚ ਸਫਲ ਹੋਵੇਗਾ।