Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Thursday, June 30, 2011

Wednesday, June 29, 2011

ਪਰਦੇਸੀ / Pardesi

ਟੋਏ,
ਦੁੱਖ ਪਰਦੇਸੀਆਂ ਦੇ,
ਜਾਣੇ, ਜੋ ਪਰਦੇਸੀ ਹੋਏ |
-ਕਵਲਦੀਪ ਸਿੰਘ ਕੰਵਲ

Toye,
Dukh Pardesiyaan De,
Jaane, Jo Pardesi Hoye..
-Kawaldeep Singh Kanwal

Tuesday, June 28, 2011

नस्लकुशी

-प्रोफेसर कवलदीप सिंघ कंवल
नस्लकुशी

ਬੀਂਡਾ / Beenda

ਬੀਂਡੇ ਦੀ ਆਵਾਜ਼..
ਗਰਮੀ ਦੇ ਦਿਨ ਤੋਂ ਬਾਅਦ,
ਸ਼ਾਮ ਦਾ ਆਗਾਜ਼ |
-ਕਵਲਦੀਪ ਸਿੰਘ ਕੰਵਲ

Beende Di Aawaz..
Garmi De Din Ton Baad,
Shaam Da Aagaz..
-Kawaldeep Singh Kanwal

ਅਕਸ

-ਕਵਲਦੀਪ ਸਿੰਘ ਕੰਵਲ

ਸੋਚਿਆ ਸੀ
ਤੇਰੇ ਅਕਸ ਨੂੰ,
ਕੈਦ ਕਰ ਲਵਾਂਗਾ,
ਇੱਕ ਲੈਂਸ ਵਿੱਚ,
ਪਰ ਮੇਰੀ ਕੋਸ਼ਿਸ਼
ਹੋਈ ਨਾਕਾਮ,
ਕਿਉਂਕਿ
ਤੇਰਾ ਅਕਸ
ਤੇ ਮੈਂ ਖੁਦ ਹਾਂ,
ਹੱਡ-ਮਾਸ ਦਾ,
ਜਿਉਂਦਾ ਜਾਗਦਾ |

Monday, June 27, 2011

ਮੰਜ਼ਿਲ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਸਤਿਆਂ ਦਾ ਮੋਹ ਹੀ ਮੰਜ਼ਿਲ ਦੀ ਪ੍ਰਾਪਤੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਹੈ, ਮੰਜ਼ਿਲ ਸਾਹਮਣੇ ਹੋਣ ਤੇ ਵੀ ਰਾਹੀਆਂ ਨੂੰ ਰਾਹ ਦੀ ਖਿੱਚ ਮੰਜ਼ਿਲ 'ਤੇ ਢੁਕਣ ਨਹੀਂ ਦਿੰਦੀ | ਮ੍ਰਿਗ ਤ੍ਰਿਸ਼ਨਾ ਤਾਂ ਮੰਜ਼ਿਲ ਦੇ ਹੋਣ ਦਾ ਭੁਲੇਖਾ ਪਾਉਂਦੀ ਹੈ ਪਰ ਇਹ ਬੜੀ ਅਜੀਬ ਤ੍ਰਿਸ਼ਨਾ ਹੈ, ਮੰਜ਼ਿਲ ਨੂੰ ਦੂਰ, ਹੋਰ ਦੂਰ ਕਰਦੀ ਜਾਂਦੀ ਹੈ !

ਮੰਜ਼ਿਲ ਕੀ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਉਸਦਾ ਜਵਾਬ ਉੰਨਾ ਸੌਖਾ ਨਹੀਂ ! ਵੈਸੇ ਇਹ ਪ੍ਰਸ਼ਨ ਨਿਜੀ ਵੀ ਹੋ ਗੁਜ਼ਰਦਾ ਹੈ ਤੇ ਸਮੂਹਿਕ ਵੀ..

ਇਸਦਾ ਜਵਾਬ ਵੀ ਕੋਈ ਸਰਬ ਪ੍ਰਵਾਨਿਤ ਵਿਗਿਆਨਿਕ ਨਿਯਮ ਵਾਂਗ ਸਭ ਲਈ ਸਾਂਝਾ ਨਹੀਂ, ਜੋ ਹਰ ਇੱਕ ਥਾਂ, ਹਰ ਇੱਕ ਲਈ, ਹਰ ਸਮੇਂ ਇੱਕੋ ਜਿਹਾ ਤੇ ਹਮੇਸ਼ਾ ਹੀ ਲਾਗੂ ਹੁੰਦਾ ਹੈ |

ਇਸ ਪ੍ਰਸ਼ਨ ਨੂੰ ਜਿਹੜੇ ਵੀ ਕੋਣ ਤੋਂ ਦੇਖੀਏ ਇਹ ਇੱਕ ਉਲਝਿਆ ਤੇ ਹੋਰ ਉਲਝਿਆ ਤਾਣਾ ਹੈ, ਜਿਹਨੂੰ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰੋ ਉੰਨਾ ਹੀ ਹੋਰ ਵੱਧ ਗੁੰਝਲਦਾਰ ਪਾਉਂਦੇ ਹਾਂ |

ਮੰਜ਼ਿਲ ਇੱਕ ਵਿਸ਼ਵਾਸ, ਇੱਕ ਹੋਂਦ 'ਤੇ ਆਸਥਾ, ਇੱਕ ਪਰਮ ਵਿਸ਼ਾਲਤਾ ਦੇ ਝਲਕਾਰੇ ਨੂੰ ਨਿਜ ਘਰ ਵਿੱਚ ਮਾਨਣ, ਘਟਿ-ਘਟਿ ਵਿੱਚ ਜਾਨਣ, ਤੇ ਉਸੇ ਅਗੰਮ ਵਿੱਚ ਗੜੁਚ ਹੋ, ਅਦ੍ਵੈਤ ਰੰਗ ਵਿੱਚ ਰੰਗੇ ਜਾਣ ਦੇ ਅਹਿਸਾਸ ਵਿੱਚ ਅਹਿਸਾਸ-ਰਹਿਤ ਹੋ ਜਾਣਾ ਹੈ |

ਅਸਲ ਵਿੱਚ ਮੰਜ਼ਿਲ ਇੱਕ ਬੜਾ ਗੁੱਝਾ ਨਿਜੀ ਪ੍ਰਸ਼ਨ ਹੈ (ਸ਼ਾਇਦ ਸਭ ਤੋਂ  ਗੁੱਝਾ !), ਜਿਸਦਾ ਹੱਲ ਆਪਣੀ ਹੀ ਪੂਰਨ ਨਿਜੀ ਆਸਥਾ/ਅਨਾਸਥਾ ਦੇ ਅਧਾਰ 'ਤੇ ਹਰ ਹੋਂਦ ਨੂੰ ਆਪ ਹੀ ਆਪਣਾ ਵੱਖਰਾ ਲੱਭਣਾ ਪੈਂਦਾ ਹੈ.....

ਹਾਇਕੂ ਤੇ ਹਾਇਗਾ – ਪੈੜਾਂ / Haiku te Haiga – Paidaan

-ਕਵਲਦੀਪ ਸਿੰਘ ਕੰਵਲ

Paidaan

Friday, June 24, 2011

ਵਿਚਾਰ ਤੇ ਵਿਧਾ

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਿਚਾਰ ਕਿਸੇ ਬੰਧਨ ਦੇ ਮੁਹਤਾਜ਼ ਨਹੀਂ ਹੁੰਦੇ ਤੇ ਨਾ ਹੀ ਕਿਸੇ ਬੰਧਨ ਵਿੱਚ ਜ਼ਬਰਦਸਤੀ ਬੱਝ ਕੇ ਕੋਈ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ |

ਪਰ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਸਾਹਿਤ ਦੀ ਹਰ ਵਿਧਾ ਦੇ ਕੁਝ ਨਿਯਮ ਹੁੰਦੇ ਹਨ, ਜੋ ਜਦੋਂ ਵੀ ਅਸੀਂ ਉਸ ਵਿਧਾ ਵਿੱਚ ਲਿਖਦੇ ਹਾਂ ਤਾਂ ਸਾਨੂੰ ਮੰਨਣੇ ਪੈਂਦੇ ਹਨ !

ਜੇ ਮੈਂ ਖੁੱਲ੍ਹੀ ਨਜ਼ਮ ਵਿੱਚ ਆਪਣੇ ਖਿਆਲ ਬੁਲੰਦ ਤਰੀਕੇ ਨਾਲ ਕਹਿ ਸਕਦਾ ਹਾਂ ਤਾਂ ਮੈਨੂੰ ਉਸੇ ਨੂੰ ਹੀ ਆਪਣੇ ਵਿਚਾਰਾਂ ਨੂੰ ਪ੍ਰਗਟਾਓ ਦਾ ਮਾਧਿਅਮ ਬਣਾਉਣਾ ਚਾਹੀਦਾ ਹੈ; ਪਰ ਮੈਂ ਜੇ ਖੁੱਲੀ ਨਜ਼ਮ ਨੂੰ ਗ਼ਜ਼ਲ ਕਹਿ ਕੇ ਪਰਚਾਰੀ ਜਾਵਾਂ ਤਾਂ ਇਹ ਗਲਤੀ ਕਿਸੇ ਹੋਰ ਦੀ ਨਹੀਂ ਬਲਕਿ ਮੇਰੀ ਹੀ ਹੋਵੇਗੀ !

ਹਰ ਵਿਚਾਰ ਆਪਣੀ ਵਿਧਾ ਆਪ ਤੈਅ ਕਰਕੇ ਜਨਮ ਲੈਂਦਾ ਹੈ ਤੇ ਆਪਣੇ ਮੌਲਿਕ ਰੂਪ ਵਿੱਚ ਸੁਹਣਾ ਫੱਬਦਾ ਹੈ !

ਸਾਧ ਟੋਲੇ / Saadh Tole

ਮਾਏ,
ਗੁਰਬਤ ਵਿੱਚ ਰਹਿਣ ਗਲਦੇ,
ਸਾਧ ਟੋਲਿਆਂ ਦੇ ਪੱਟ ਜੋ ਖਾਏ |
-ਕਵਲਦੀਪ ਸਿੰਘ ਕੰਵਲ

Maaye,
Gurbat Vich Rahin Galde,
Saadh Toleyaan De Patt Jo Khaye..
-Kawaldeep Singh Kanwal

ਬੇਬੇ / Bebe

ਮੈਕਡਾਨਲਡ ਵਿੱਚ..
ਪੁੱਛਦੀ ਬੇਬੇ,
ਦਾਲ ਤੇ ਰੋਟੀ |
-ਕਵਲਦੀਪ ਸਿੰਘ ਕੰਵਲ

McDonald Vich..
Puchchdi Bebe,
Daal Te Roti..
-Kawaldeep Singh Kanwal

Comments

.