-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
"....... ਤੇ ਉਹ ਤੁਰ ਗਿਆ ਕਿਸੇ ਅਗਲੇਰੀ ਮੰਜ਼ਿਲ ਵਲ ਇਸ ਰੰਗਮੰਚ 'ਤੇ ਆਪਣਾ ਕਿਰਦਾਰ ਨਿਭਾ ਕੇ !"
"ਕੀ ਮੈਂ ਉਸਨੂੰ ਰੋਂਦਿਆਂ ਵਿਦਾ ਕਰਾਂ ?"
"ਨਹੀਂ ! ਇਹ ਤੇ ਕੋਈ ਤਰੀਕਾ ਨਹੀਂ ਉਸਦੇ ਕਦ ਦੇ ਅਦਾਕਾਰ ਨੂੰ ਵਿਦਾਈ ਦੇਣ ਦਾ !"
"ਫੇਰ ?"
"ਮੈਂ ਵਿਦਾ ਕਰਾਂਗਾ ਉਸਨੂੰ ਇੱਕ ਖੁਸ਼ੀ ਨਾਲ ਤੇ ਉਸ ਤੋਂ ਵੀ ਵੱਧ ਪੂਰਨਤਾ ਦੇ ਅਹਿਸਾਸ ਨਾਲ ! ਬੇਸ਼ਕ ਮੇਰੀਆਂ ਅੱਖਾਂ 'ਚ ਹੰਝੂ ਰਹਿਣਗੇ, ਆਖਰ ਮੁਰਦਾ ਤਾਂ ਨਹੀਂ ਹੋਏ ਮੇਰੇ ਅਹਿਸਾਸ, ਪਰ ਇਹ ਸਕੂਨ ਦੇ ਹੋਣਗੇ, ਕਿਉਂ ਜੋ ਉਹ ਆਪਣਾ ਸ਼ਾਹਕਾਰ ਨਿਭਾ ਕੇ ਤੁਰਿਆ ਹੈ ! ਵਸਦਾ ਰਹੀਓਂ ਸਾਡੇ ਦਿਲਾਂ ਵਿੱਚ ਤੇ ਅਗਾਂਹ ਵੀ ਜੇਕਰ ਕੋਈ ਦੁਨੀਆ ਹੈ ਉੱਥੇ ......"
No comments:
Post a Comment