- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ |
ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ |
ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ,
ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ |
ਉਡੀਕਦਾ ਇਨਸਾਫ਼ ਆਪਣਾ ਹੀ ਮੁਸਤਕਬਿਲ,
ਅੱਜ ਖਬਰ ਹੈ ਚਾਰ ਉਹ ਮੋਢੇ ਜੋਗਾ ਰਹਿ ਗਿਆ |
ਅੰਨ੍ਹਿਆਂ ਦੀ ਭੀੜ ਉੱਤੇ ਚਲੇ ਕਾਣਿਆਂ ਦਾ ਰਾਜ ਇਹ,
ਬਦਰੰਗ ਝੰਡੇ ਟੰਗ ਪੂੰਛ ਹਜੂਮ ਲੁੱਟ ਲੈ ਗਿਆ |
ਢੇਰਾਂ ਢੇਰ ਡਕਾਰ ਸਭ ਹੱਥ ਢਿੱਡ ਉੱਤੇ ਫੇਰ ਕੇ,
ਮੂਰਖਾਂ ਦਾ ਵੱਗ ਹੱਕ ਆ ਧਰਨਿਆਂ 'ਤੇ ਬਹਿ ਗਿਆ |
ਭਗਵੀਆਂ ਜਿਹੀ ਧੋਤੀਆਂ ਕਦੇ ਚਿੱਟੀ ਪਾ ਕੇ ਟੋਪੀਆਂ,
ਜਮੂਰਿਆਂ ਦੀ ਮਜਲਿਸਾਂ ਤੇ ਲੁੱਟ ਮਦਾਰੀ ਲੈ ਗਿਆ |
ਵਿੱਚ ਨੰਗਿਆਂ ਦੀ ਬਸਤੀ ਨੰਗਿਆਂ ਦਾ ਹਮਾਮ ਇਹ,
ਪਾੜ ਸੁੱਟੋ ਕੱਪੜੇ ਜਿਹੜਾ ਨੰਗਾ ਹੋਣੋ ਰਹਿ ਗਿਆ |
ਬਹੁਤ ਕੁਝ ਕਹਿਣ ਨੂੰ ਬਹੁਤ ਕੁਝ ਰਹਿ ਗਿਆ |
ਜੋ ਲਫ਼ਜ਼ ਉਬਲਦੇ ਕੰਵਲ ਜ਼ੁਬਾਨੋਂ ਕਹਿ ਗਿਆ |
No comments:
Post a Comment