Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Saturday, January 29, 2011

सुख और दुख

-प्रोफ़ेसर कवलदीप सिंघ कंवल

सुख और दुख मनुष्य के अपने नज़रिए में हैं...

जीवन चक्र की नियमबद्ध घटनायों को मनुष्य अपनी ही मनोदशा, अपने स्वार्थों, अकान्क्षायों तथा निहित मैं-वादी उदेश्यों के अनुरूप अपने लिए सुख एवं दुख में स्वयं ही विभाजित कर लेता है | फिर उन्ही कृत्रिम विभाजनों के जाल में स्वयं को ही उलझा कर अपने लिए ऐसी मानसिक परिस्थितियों का निर्माण कर लेता है जो अंततः उसी को ही उसी के रचित इस चक्रव्यूह में ऐसा उलझा कर रख देती हैं के वह अनंत प्रयत्नों के पश्चात भी अंतिम साँस तक इन्हीं में फंसा हुआ जीवन के मूल-तत्व, जो मूलतः अनादि निराकार परम-तत्व के साकार सरगुण स्वरूप को सम्पूर्ण सृष्टि में प्रत्यक्ष जान कर समस्त जीवित संसार के कल्याण के लिए अपनी जीवन रुपी अमूल्य पूँजी का उपयोग करते हुए तथा सर्व-जन-कल्याण के उद्देश्य को ही मनोधार्य कर अपना लौकिक जीवन यापन करते हुए परम-शक्ति में विलीन होना है, को पूर्णतः ही भुला देता है...

Thursday, January 27, 2011

ਕਹਾਣੀ ਰਚਨਾ - ਉਦੇਸ਼ ਤੇ ਮਨੌਤ

ਕਹਾਣੀਆਂ ਨੂੰ ਰਚਣਾ ਤਾਂ ਮਨੁੱਖ ਨੇ ਸ਼ਾਇਦ ਬੋਲਣਾ ਸਿੱਖਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਸੀ | ਹਰ ਕਹਾਣੀ ਕਿਸੇ ਮਨੋਰਥ ਜਾਂ ਉਦੇਸ਼ ਨੂੰ ਲੈ ਕੇ, ਕੁਝ ਬਿੰਬਾਂ ਦੇ ਰਚਨ ਤੋਂ ਸ਼ੁਰੂ ਹੋ ਕੇ, ਫੇਰ ਉਹਨਾਂ ਹੀ ਬਿੰਬਾਂ ਜਾਂ ਪ੍ਰਤੀਕਾਂ ਦੇ ਦੁਆਲੇ, ਖਿਆਲਾਂ ਦੇ ਵਹਾਅ ਨੂੰ ਖੁੱਲੀ ਉਡਾਰੀ ਲਾਣ ਦੇਣ ਨਾਲ ਉਸਰੇ ਇੱਕ ਵੱਖਰੇ ਹੀ ਸੰਸਾਰ ਦਾ ਚਿਤਰਣ ਕਰਦੀ ਹੈ, ਜਿਸ ਵਿੱਚੋਂ ਇਸਦੇ ਲੇਖਕ ਦੀਆਂ ਭਾਵਨਾਵਾਂ ਤੇ ਉਦੇਸ਼ ਹੀ ਝਲਕਾਰੇ ਮਾਰਦੇ ਹਨ|

ਭਾਵੇਂ ਕਿ ਬਿੰਬ ਕਿਸੇ ਕਹਾਣੀ ਦੀ ਜਿੰਦ ਜਾਨ ਹਨ, ਪਰ ਸੱਚ ਤਾਂ ਸਿਰਫ਼ ਤੇ ਸਿਰਫ਼ ਉਦੇਸ਼ ਹੈ (ਜੇਕਰ ਕੋਈ ਹੈ!).. ਪ੍ਰਤੀਕ ਸੱਚ ਨਹੀਂ! ਕਦੇ ਵੀ ਨਹੀਂ!! ਇਹ ਤਾਂ ਕੇਵਲ ਮਨੌਤ ਨੇ!

ਉਦੇਸ਼ ਵੀ ਜੇਕਰ ਮਨੁੱਖੀ ਕਦਰਾਂ ਦੀ ਰਹਨੁਮਾਈ ਕਰੇ ਤਾਂ ਹੀ ਉਹ ਉਦੇਸ਼ ਹੈ.. ਨਹੀਂ ਤਾਂ ਉਦੇਸ਼ ਵੀ ਮਨੌਤ ਹੀ ਹੋ ਨਿੱਬੜਦਾ ਹੈ!

ਹੁਣ ਇਹ ਪਾਠਕਾਂ ਤੇ ਵੀ ਨਿਰਭਰ ਹੈ, ਤੇ ਕਹਾਣੀਕਾਰ ਦੀ ਲਿਖਣ-ਸ਼ਕਤੀ ਤੇ ਵੀ ਕਿ ਉਹ ਆਪਣੇ ਪਾਠਕਾਂ ਨੂੰ ਕਿਸ ਨਾਲ ਜੋੜ ਸਕਦਾ ਹੈ ਜਾਂ ਅੰਤ ਵਿੱਚ ਪਾਠਕ ਧਾਰਨ ਕੀ ਕਰਦੇ ਹਨ... ਉਦੇਸ਼ ਜਾਂ ਫੇਰ ਇੱਕ ਤੱਥਹੀਣ ਮਨੌਤ!

ਪਰ ਜੇ ਉਦੇਸ਼ ਹੀ ਮਨੌਤਾਂ ਨੂੰ ਪੂਜ ਕਰਵਾਣ ਦਾ ਹੋਵੇ, ਫੇਰ? ਸਾਰਾ ਮਿੱਥਿਹਾਸ ਹੀ ਅਜਿਹੇ ਮਨੌਤਾਤਮਿਕ ਉਦੇਸ਼ਾਂ ਨਾਲ ਭਰਿਆ ਪਿਆ ਹੈ, ਜਿੱਥੇ ਕਦਰਾਂ ਨੂੰ ਭੁੱਲ ਕੇ ਪ੍ਰਤੀਕਾਂ ਦਾ ਪੂਜ ਸ਼ੁਰੂ ਕਰ ਕੇ, ਇਹਨਾਂ ਨੂੰ ਅਸਲ ਵਿੱਚ ਲੋਕਾਂ ਦੇ ਵੱਗ ਨੂੰ ਹੱਕਣ ਦਾ ਇੱਕ ਸਾਧਨ ਬਣਾ ਲਿਆ ਗਿਆ ਹੈ...

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

Tuesday, January 18, 2011

ਸਾਹਿਤ ਸਿਰਜਣਾ

ਸਾਹਿਤ ਸਿਰਜਣਾ ਕੇਵਲ ਤੇ ਕੇਵਲ ਸਾਰਥਕ ਕਾਰਜਾਂ ਲਈ ਹੀ ਹੋਣੀ ਚਾਹੀਦੀ ਹੈ| ਸਰਬ ਮਨੁੱਖ ਮਾਨਸ ਵਾਸਤੇ ਸੁਖਾਲੀ ਜੀਵਨ ਜਾਚ ਦੀਆਂ ਕਦਰਾਂ-ਕੀਮਤਾਂ ਨੂੰ ਰੂਪਮਾਨ ਕਰਦੀਆਂ ਰਚਨਾਵਾਂ, ਜਿਹਨਾਂ ਦੇ ਰਾਹੀਂ ਸਮਾਜ ਵਿੱਚ ਜਾਗ੍ਰਿਤੀ ਆਵੇ, ਕੂੜ੍ਹ ਦਾ ਹਨ੍ਹੇਰ-ਪਸਾਰਾ ਛਟੇ, ਦੱਬੇ-ਕੁਚਲੇ ਵਰਗ ਨੂੰ ਮੁੜ੍ਹ ਅੱਗੇ ਵਧਣ ਦੀ ਊਰਜਾ ਤੇ ਸਰਬ-ਮਾਨਸ-ਬਰਾਬਰੀ ਦੇ ਸਿਧਾਂਤ ਨੂੰ ਹੁਲਾਰਾ ਮਿਲੇ ਉਹਨਾਂ ਨੂੰ ਹੀ ਸਹੀ ਮਾਇਨਿਆਂ 'ਚ ਸਾਹਿਤਕ ਕਹਿ ਸਕਦੇ ਹਾਂ| ਨਿਜੀ ਰੰਜਿਸ਼, ਫੋਕੀ ਹਉਮੈ ਦੇ ਪ੍ਰਗਟਾਵੇ ਤੇ ਦੂਸ਼ਣਬਾਜ਼ੀ 'ਚੋਂ ਨਿਕਲੀਆਂ ਰਚਨਾਵਾਂ ਕਦੇ ਵੀ ਮਨੁੱਖੀ ਸਮਾਜ ਨੂੰ ਕੋਈ ਉਸਾਰੂ ਸੇਧ ਨਹੀਂ ਦੇ ਸਕਦੀਆਂ; ਇਹ ਤਾਂ ਬਸ ਰੱਬੀ ਦਾਤ ਵਜੋਂ ਮਿਲੀ ਸਿਰਜਣ-ਸ਼ਕਤੀ ਦੀ ਬੇਕਦਰੀ ਹੀ ਕਹੀਆਂ ਜਾ ਸਕਦੀਆਂ ਹਨ...

Mythology

Mythology is anything but a provable truth with something termed as logic.

Mythical "Fairy Tales" are just a work of pure fiction, written or otherwise, made-up for numerous of hidden motives, with most prevalent is the controlling of the freedom of mind of the masses by creating some artificial realities, so that some class of people always be there to control the rest of the herd of people left behind, by manipulating their thought process and emotions, in order to use them in the benefits of controllers, wherever and whenever required.

Monday, January 17, 2011

Sunday, January 16, 2011

ਇੱਕ ਵਿਚਾਰ

ਸ਼ਬਦਾਂ ਨੂੰ ਕ਼ਤਲ ਕਰਨ ਦੀ ਚਾਹ ਨਾਲ ਅਤੀਤ 'ਚ ਵੀ ਤੇ ਹੁਣ ਵੀ ਸਮੇਂ ਦੇ ਸਰਦਾਰਾਂ ਨੇ ਲਹੂ ਨਾਲ ਖ਼ੂਬ ਹੱਥ ਰੰਗੇ ਹਨ ਤੇ ਭਵਿੱਖ ਵਿੱਚ ਵੀ ਸ਼ਾਇਦ ਇੰਜ ਵਾਰ-੨ ਦੇਖਣਾ ਪਵੇ ਜਿਹਨਾਂ ਨੂੰ ਲਿਖਦਿਆਂ-ਲਿਖਦਿਆਂ ਵਕ਼ਤ ਦੀ ਪੜਚੋਲ ਕਰਨ ਵਾਲੀ ਇਤਿਹਾਸ ਦੀ ਸਿਆਹੀ ਵੀ ਸ਼ਾਇਦ ਖ਼ੁੱਦ ਸਿਆਹ ਹੋ ਜਾਵੇ, ਪਰ ਅਖੀਰ ਸ਼ਬਦਾਂ, ਵਿਚਾਰਾਂ ਤੇ ਬੋਲਾਂ ਨੇ ਮੁੜ੍ਹ ਕੁਕਨੁਸ ਵਾਂਗੂੰ ਆਪਣੀ ਹੀ ਰਾਖ ਚੋਂ ਜੀਅ ਉੱਠਣਾ ਹੈ, ਭਾਵੇਂ ਇਨਸਾਨੀ ਸ਼ਰੀਰਾਂ ਨੇ ਤਾਂ ਸਵਾਹ ਦੀ ਢੇਰੀ ਹੀ ਰਹਿ ਜਾਣਾ ਹੈ...
-ਕਵਲਦੀਪ ਸਿੰਘ ਕੰਵਲ

Thursday, January 6, 2011

ਇੱਕ ਵਿਅੰਗ

(ਪੰਜਾਬੀ ਦੇ ਗਜ਼ਲਗੋਆਂ ਦੀ ਪਿੱਛਲੇ ਦਿਨੀ ਫੇਸਬੁੱਕ 'ਤੇ ਹੋਈ ਬੇ-ਸਿਰ-ਪੈਰੀ ਆਪਸੀ ਖਿੱਚ ਧੂਹ ਨੂੰ ਦੇਖ ਕੇ! )

ਗ਼ਜ਼ਲ ਕੀ ਹੈ?

  1. ਗ਼ਜ਼ਲ = ਗੱਜ + ਨਜ਼ਲਾ

ਜਦੋਂ ਕੋਈ ਗੱਜ-ਵੱਜ ਕੇ ਕਿਸੇ ਤੇ ਆਪਣੀ ਤਥਾਕਥਿਤ ਬੌਧਿਕਤਾ ਦਾ ਨਜ਼ਲਾ ਸੁੱਟੇ ਉਸਨੂੰ ਫ਼ੇਰ ਸਾਡੇ ਵਰਗੇ ਅਨਪੜ੍ਹ ਗ਼ਜ਼ਲ ਆਖਦੇ ਹਨ !

  1. ਦੂਸਰੇ ਅਰਥ ਇਹ ਵੀ ਹੋ ਸਕਦੇ ਹਨ ਕਿ

ਗਜ ਯਾਨੀ ਹਾਥੀ

ਨਜ਼ਲਾ ਯਾਨੀ ਜੁਕਾਮ

ਕਿਸੇ ਖ਼ੁੱਦ ਮਾਹਿਰ ਸਮਝਣ ਤੇ ਕਹਾਉਣ ਵਾਲੇ (ਮਤਲਬ ਕਿਸੇ ਪ੍ਰਸ਼ਾਦੀ ਹਾਥੀ) ਨੂੰ ਜਦੋਂ ਜੁਕਾਮ ਹੋ ਜਾਂਦਾ ਹੈ ਤਾਂ ਉਹ ਜਿਹੜੀ ਸੁਣੂ - ਸੁਣੂ ਕਰਦਾ ਹੈ, ਉਸਨੂੰ ਵੀ ਮੇਰੇ ਵਰਗੇ ਯੱਭਲੇ ਗ਼ਜ਼ਲ ਦੀ ਨਾਓ-ਵਾਚਕ ਸੰਘਿਆ ਨਾਲ ਨਿਵਾਜਦੇ ਹਨ |

ਤਾਜ਼ਾ ਖਬਰ:

ਇਸ ਵਿਅੰਗ ਨੂੰ ਪਹਿਲਾਂ ਫੇਸਬੁੱਕ 'ਤੇ ਛਪੇ ਕਮੈਂਟ ਰੂਪ 'ਚ ਪੜ੍ਹ ਕੇ ਇਹਨਾਂ ਜੰਗਾਂ 'ਚ ਮੋਢੀ ਰਹੇ ਇੱਕ ਗਜ਼ਲਗੋ ਨੇ ਮੈਨੂੰ ਆਪਣੀ ਫੇਸਬੁੱਕ ਦੀ ਫ੍ਰੈਂਡ ਲਿਸਟ 'ਚੋਂ ਨਿਕਾਲ ਦਿੱਤਾ, ਜਿਸ ਸਦਕਾ ਮਿਲੇ ਭਰਪੂਰ ਹੋਸਲੇ ਨਾਲ ਮੈਂ ਇਸ ਨੂੰ ਪੂਰਨ ਵਿਅੰਗ 'ਚ ਤਬਦੀਲ ਕਰ ਕੇ ਆਪਣੇ ਬਲੋਗ 'ਤੇ ਪਾ ਸਕਿਆ ਹਾਂ | ਸੋ ਇਸ ਅਥਾਹ ਹੋਸਲਾ ਅਫਜ਼ਾਈ ਦਾ ਸ਼ੁਕਰੀਆ ਵੱਖਰੇ ਤੋਰ 'ਤੇ ਕੀਤਾ ਜਾਂਦਾ ਹੈ !

Tuesday, January 4, 2011

ਠੱਗ ਘਰ ਲੁੱਟ ਲੈ ਜਾਵਣਗੇ !

-ਕਵਲਦੀਪ ਸਿੰਘ ਕੰਵਲ

ਮਿੱਟੀ ਦੇ ਵਿੱਚ ਪਗੜੀ ਰੋਲਣ,
ਕੀ ਸਿੱਖੀ ਸ਼ਾਨ ਬਚਾਵਣਗੇ?
ਲਾਣ ਮੋਰਚੇ ਫਰਾਂਸ ਨੂੰ ਲੈ ਕੇ,
ਘਰ ਵਿੱਚ ਸਿੱਖੀ ਖਾਵਣਗੇ |

ਲੱਗੀ ਸਿਉਂਕ ਪੰਥ ਨੂੰ ਭਾਰੀ,
ਅੰਦਰੋਂ ਅੰਦਰੀਂ ਮਿਟਾਵਣਗੇ |
ਓਏ ਸਿੱਖੋ ਹੁਣ ਤੇ ਜਾਗੋ,
ਠੱਗ ਘਰ ਲੁੱਟ ਲੈ ਜਾਵਣਗੇ |
(ਭਿੱਖੀ ਕਾਂਡ 'ਤੇ)

ਪਹਿਲਾਂ ਖੋਹੇ ਸਾਥੋਂ ਗੁਰਧਾਮ, ਹੁਣ ਖੋਹ ਲਈ ਸਾਥੋਂ ਬਾਣੀ !!
ਇਹਨਾਂ ਲੀਡਰ ਬਾਬਿਆਂ ਨੇ, ਬਸ ਪੰਥ ਮਿਟਾਣ ਦੀ ਠਾਣੀ !!
(ਕੱਚੀਆਂ ਧਾਰਨਾਵਾਂ)

ਬਾਬਾ ਤੇਰੀ ਕਮੇਟੀ ਨੇ, ਹੁਣ ਤੈਨੂੰ ਬਾਹਰ ਬਿਠਾ 'ਤਾ,
ਗਿਆਨ ਗੁਰੂ ਧੱਕ ਕੇ ਪਿੱਛੇ, ਗੋਲਕ ਨੂੰ ਮੱਥਾ ਟਿਕਾ 'ਤਾ |
ਕਿਰਤ ਤੇਰੀ ਛੱਡ ਕੇ ਇਹਨਾਂ, ਧਾਨ ਪੂਜਾ ਦੀ ਸਾਂਭੀ,
ਲਾਲੋਆਂ ਨੂੰ ਪੈਣਗੇ ਧੱਕੇ, ਮਲਕਾਂ ਨੂੰ ਹਾਕਮ ਬਣਾ 'ਤਾ |
(ਕਮੇਟੀ)

Sunday, January 2, 2011

ਭ੍ਰਿਸ਼ਟਾਚਾਰ ਸੰਬੰਧੀ ਇੱਕ ਚਰਚਾ 'ਚ ਮੇਰੇ ਵਿਚਾਰ ...

-ਕਵਲਦੀਪ ਸਿੰਘ ਕੰਵਲ

ਅੱਜ ਇੱਕ ਸ਼ੋਸ਼ਲ-ਨੈਟਵਰਕ ਵਿੱਚ ਹੋਈ ਚਰਚਾ ਵਿੱਚ ਕਿਸੇ ਨੇ ਭ੍ਰਿਸ਼ਟਾਚਾਰ ਦਾ ਹੱਲ ਕੁਝ ਕੁ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਮਾਰਨਾ ਸੁਝਾਇਆ, ਜੋ ਮੇਰੀ ਜਾਚੇ ਨਿਰਾ ਖੋਖਲਾ ਜਜ਼ਬਾ ਹੈ, ਕੋਈ ਸੋਚ-ਸਮਝ ਕੇ ਚੱਲਣ ਵਾਸਤੇ ਚੁਣੀ ਹੋਈ ਸੇਧਦਾਇਕ ਸੋਚ ਨਹੀਂ ! 

ਭ੍ਰਿਸ਼ਟਾਚਾਰ ਸਾਡੇ ਸਭ ਦੇ ਖੂਨ ਵਿੱਚ ਹੈ, ਇਹ ਕਿਸੇ ਨੂੰ ਮਾਰਨ ਨਾਲ ਨਹੀਂ ਮੁੱਕੇਗਾ ! ਵੈਸੇ ਵੀ ਕਿਸ-ਕਿਸ ਨੂੰ ਮਾਰੋਗੇ? ਜਜ਼ਬਿਆਂ ਨਾਲ ਨਹੀਂ ਸੋਚ ਨਾਲ ਮੁੱਦੇ ਹੱਲ ਹੁੰਦੇ ਹਨ| ਜਜ਼ਬਿਆਂ 'ਚ ਵਹਿ ਕੇ ਹੀ ਪੰਜਾਬ ਨੇ ਬੜੀ ਜਵਾਨੀ ਗਵਾਈ ਹੈ | ਕਦੇ ਨਕਸਲੀ ਜਜ਼ਬੇ ਤੇ ਕਦੇ ਚੱਲੀਆਂ ਖਾਲਿਸਤਾਨੀ ਲਹਿਰਾਂ 'ਚ ਕੋਈ ਲੀਡਰ ਨਹੀਂ ਮਰਿਆ; ਤੇ ਨਾ ਹੀ ਇਹਨਾਂ ਦੇ ਪਰਿਵਾਰ ਦਾ ਕੋਈ ਨੌਜਵਾਨ ਭੇਟਾ ਚੜ੍ਹਿਆ | ਬਲਕਿ ਇਹਨਾਂ ਦਾ ਪਰਿਵਾਰ ਤਾਂ ਵਿਦੇਸ਼ਾਂ ਵਿੱਚ ਰਹਿ ਕੇ ਭਵਿੱਖ ਵਿੱਚ ਮਿਲਣ ਵਾਲੀ ਵਿਰਾਸਤੀ ਕੁਰਸੀ ਨੂੰ ਸਾਂਭਣ ਦੀ ਤਿਆਰੀ ਕਰਦਾ ਪਿਆ ਸੀ | ਜਿੰਨੇ ਵੀ ਇਹਨਾਂ ਜਜ਼ਬਾਤੀ ਵੇਲਿਆਂ 'ਚ ਮਾਰੇ ਗਏ ਸਭ ਕੰਮੀ ਗਰੀਬਾਂ ਦੇ ਘਰਾਂ ਦੇ ਨੌਜਵਾਨ ਹੀ ਸਨ | ਲੀਡਰ, ਜਾਂ ਤਾਂ ਮੰਤਰੀ ਬਣੇ ਜਾਂ ਫ਼ੇਰ ਕਿੰਗ-ਮੇਕਰ, ਮਾਰਿਆ ਕੋਈ ਵੀ ਨਹੀਂ ਗਿਆ ਕਦੇ ਇਹਨਾਂ 'ਚੋਂ, ਕਿਸੇ ਵੀ ਲਹਿਰ 'ਚ ਇੱਕਾ-ਦੁੱਕਾ ਨੂੰ ਛੱਡ ਕੇ !

ਫਿਰ ਸਵਾਲ ਉੱਠਦਾ ਹੈ ਕਿ ਇਹ ਮਸਲੇ ਕਿੱਦਾਂ ਹੱਲ ਹੋਣਗੇ? ਕਦੇ ਹੋਣਗੇ ਵੀ ਜਾਂ ਨਹੀਂ? ਇੱਦਾਂ ਹੀ ਚਲਦਾ ਰਹੇਗਾ ਕੀ ਸਭ ਕੁਝ?

ਕਦੋਂ ਹੋਣਗੇ, ਇਸ ਬਾਰੇ ਤਾਂ ਵੱਡੇ ਤੋਂ ਵੱਡਾ ਭਵਿੱਖਦਰਸ਼ੀ ਵੀ ਫ਼ੇਲ ਹੈ ! ਕਿਉਂਕਿ ਜਿਹੜੇ ਮਸਲੇ ਰੱਗ-੨ 'ਚ ਵਹਿੰਦੇ ਖ਼ੂਨ ਦੀ ਖ਼ਰਾਬੀ ਨਾਲ ਤਾਅਲੁੱਕ ਰੱਖਦੇ ਹੋਣ ਉਹ ਇੱਕ ਦਿਨ 'ਚ ਤਾਂ ਹੱਲ ਨਹੀਂ ਹੋ ਸਕਦੇ | ਜਜ਼ਬਾਤ ਨੂੰ ਲਾਂਭੇ ਰੱਖ ਕੇ, ਸਹੀ ਤੇ ਉਸਾਰੂ ਸੋਚ ਨਾਲ ਹੀ ਅੱਗੇ ਵਧਣਾ ਪੈਂਦਾ ਹੈ | ਸਾਡੀ-ਤੁਹਾਡੀ ਜ਼ਿੰਦਗੀ 'ਚ ਹੱਲ ਭਾਵੇਂ ਨਾ ਵੀ ਹੋ ਸਕਣ; ਪਰ ਆਓ, ਬਿਨਾ ਹੌਸਲਾ ਛੱਡਿਆਂ ਅਗਲੀ ਪੀੜ੍ਹੀ ਨੂੰ ਇੱਕ ਸਹੀ ਕੱਲ ਦੇ ਕੇ ਜਾਣ ਦੀ ਇੱਕ ਕੋਸ਼ਿਸ਼ ਕਰੀਏ !

ਸੂਰਜ ਜਿੰਨਾ ਨਾ ਹੋ ਸਕੇ ਤਾਂ ਨਾ ਸਹੀ ਪਰ ਇੱਕ ਜੁਗਨੂੰ ਜਿੰਨਾ ਤਾਂ ਚਾਨਣ ਕਰਨ ਦੀ ਕੋਸ਼ਿਸ਼ ਕਰ ਹੀ ਸਕਦੇ ਹਾਂ; ਤਾਂ ਕਿ ਕਿਸੇ ਲੰਘਦੇ-ਵੜ੍ਹਦੇ ਨੂੰ ਘੁੱਪ ਹਨੇਰੇ 'ਚ ਕੰਮ-ਸੇ-ਕੰਮ ਆਪਣੇ ਹੀ ਅੰਨ੍ਹੇ ਹੋਣ ਦਾ ਭੁਲੇਖਾ ਨਾ ਪੈ ਜਾਵੇ !

Comments

.