-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕਿਹਾ ਸੀ ਕਿ ਲੋਕਤੰਤਰ ਦਾ ਨੈਤਿਕ ਅਧਾਰ ਮਨੁੱਖ ਦੇ ਮਹੱਤਵ ਵਿਚ ਵਿਸ਼ਵਾਸ਼ ਹੈ |
ਜੇ ਵਿਸ਼ਵਾਸ਼ ਦੀ ਗਲ ਪਕੜੀਏ ਤਾਂ ਲੋਕਤੰਤਰ ਇੱਕ "ਰੂਹਾਨੀ" ਵਿਸ਼ਵਾਸ ਹੈ, ਪਰ ਤਾਂ ਹੀ ਜੇਕਰ ਚੋਣ-ਕਰਤਾ ਅਤੇ ਚੁਣੇ ਹੋਏ ਨੁਮਾਇੰਦੇ ਇਸ ਦੀ ਰੂਹਾਨੀਅਤ ਨੂੰ ਸਮਝ ਕੇ ਆਪਣੇ ਫ਼ਰਜ਼ਾਂ ਨੂੰ ਪਛਾਣਨ, 'ਤੇ ਆਪਣੇ ਆਪ ਨੂੰ ਪੂਰੇ ਤੰਤਰ ਦਾ ਹਿੱਤ-ਧਾਰਕ (ਸਟੇਕ-ਹੋਲਡਰ) ਮੰਨ ਕੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਹੁਣ ! ਵਿਸ਼ਵਾਸ ਦਾ ਵਿਸ਼ਲੇਸ਼ਣ ਭਾਵੇਂ ਦਾਰਸ਼ਨਿਕ ਨਜ਼ਰੀਆ ਹੈ, ਫਲਸੂਈ, ਸੂਝਵਾਨਾਂ ਦੇ ਸੋਚਣ ਦਾ ਮੁੱਦਾ; ਪਰ ਅਸਲ ਵਿੱਚ ਸਮੁੱਚਾ ਤੰਤਰ ਜੇਕਰ ਵਿਗੜ ਰਿਹਾ ਹੈ ਤਾਂ ਇਸ ਦਾ ਦਾਰੋਮਦਾਰ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਨਾਲ ਚੋਣ-ਕਰਤਾਵਾਂ 'ਤੇ ਵੀ ਬਰਾਬਰ ਆਉਂਦਾ ਹੈ | ਜਿਥੇ ਚੁਣੇ ਹੋਏ ਨੁਮਾਇੰਦੇ ਆਪਣੇ ਫ਼ਰਜ਼ਾਂ ਨੂੰ ਵਿਸਾਰ, ਜਨਤਾ ਵਲ ਆਪਣੀਆਂ ਦੇਣਦਾਰੀਆਂ ਤੋਂ ਮੁਨਕਰ ਹੋ ਰਹੇ ਹਨ ਅਤੇ ਲੋਕਤੰਤਰ ਦੇ ਮੁੱਖ ਵਿਸ਼ਵਾਸ "ਮਨੁੱਖ ਦੇ ਮਹੱਤਵ" ਦਾ ਗੈਰ-ਇਖ਼ਲਾਕੀ ਘਾਣ ਕਰ ਰਹੇ ਹਨ, ਉੱਥੇ, ਜਾਤ, ਧਰਮ, ਭਾਈਚਾਰਾ, ਇਤਿਆਦਿਕ ਦਾ ਲਗਾਓ, ਵਿਅਕਤੀ ਵਿਸ਼ੇਸ਼ ਤੇ ਸ਼ਰਧਾ ,ਵਕਤੀ ਲਾਲਚ, ਡਰ, ਨਿਜੀ ਕਮਜ਼ੋਰੀਆਂ ਆਦਿ ਦੇ ਚਲਦਿਆਂ ਆਖਰ ਵਿਗਾੜ ਲਿਆਉਣ ਵਾਲੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਉਣ ਵਾਲੇ ਵੀ ਜਨਤਾ/ਚੋਣ-ਕਰਤਾ ਹੀ ਹਨ, 'ਤੇ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਲੋਕਤੰਤਰ ਰੂਪੀ ਰੂਹਾਨੀ ਵਿਸ਼ਵਾਸ ਦਾ ਕਤਲ ਹੀ ਕਰਦੇ ਹਨ !
No comments:
Post a Comment