-ਕਵਲਦੀਪ ਸਿੰਘ ਕੰਵਲ
ਘੱਲ ਸੱਦਾ ਨੀ
ਜੋ ਰੂਹ ਨੂੰ ਟੁੰਬ ਜਾਵੇ,
ਪੁੱਜ ਜਾਵੇ ਉੱਥੇ,
ਜਿਥੇ ਆਪੇ ਨੂੰ ਉਹ
ਆਪੇ ਤੋਂ ਲਕੋਈ ਬੈਠਾ ਕਿਤੇ |
ਤੂੰ ਜੇ ਅਧੂਰੀ ਏ ਓਸ ਬਾਝੋਂ,
ਪੂਰਾ ਉਹ ਵੀ ਨਾ
ਤੇਰੇ ਬਿਨਾਂ ਹੋ ਪਉਂਦਾ ਕਦੇ |
ਉਹਦੇ ਵਜੂਦ ਤੋਂ ਬਿਨਾਂ,
ਵਜੂਦ ਨਾ ਜੇ ਤੇਰਾ ਕਾਈ,
ਤੇਰੇ ਬਾਝੋਂ ਉਹ ਵੀ ਇਦਾਂ,
ਆਪਣੀਆਂ ਜੜ੍ਹਾਂ ਤੋਂ ਜਿਵੇਂ,
ਕੋਈ ਟੁੱਟ ਜਾਂਦਾ ਕਦੇ |
No comments:
Post a Comment