- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕਦੇ ਕਦੇ ਇਹ ਦਿਲ ਵੀ
ਮੋੜ ਕਿੱਧਰ ਨੂੰ ਨੁਹਾਰ ਲੈਂਦਾ,
ਤੇ ਟੁਰ ਪੈਂਦਾ
ਬਿਨ ਸੋਚਿਆਂ
ਬਿਨ ਦੱਸਿਆਂ
ਅਨਜਾਣ ਜਿਹੀਆਂ
ਅਨਘੜ ਕੋਈ ਰਾਹਵਾਂ ‘ਤੇ;
ਖ਼ਬਰੇ ਕਦੇ ਕਦੇ
ਇਹਨੂੰ ਵੀ ਲੋਚਾ ਆਉਂਦੀ
ਪੂਰਿਆਂ ਗਵਾਚ ਜਾਣ ਦੀ
ਆਪਣੇ ਹੀ ਵਜੂਦ ਦੀ
ਪਹੁੰਚ ਤੋਂ
ਪਾਰ ਜਾਣ ਦੀ
ਜਾਂ ਕਿਤੇ
ਅਜਿਹੀ ਅਕਾਸ਼ ਵਿੱਚ
ਨਵੀਂ ਕੋਈ
ਪਰਵਾਜ਼ ਭਰਨ ਦੀ
ਜਿੱਥੇ ਭੁੱਲ ਕੇ ਵੀ ਕਦੇ
ਆਪੇ ਦੀ ਹੋਂਦ
ਇਹਦੇ ਕੂਲ੍ਹੇ ਖੰਭਾਂ ਨੂੰ
ਕਤਰ ਨਾ ਸਕੇ ਕਦੇ;
ਤੇ ਬੰਨ੍ਹ ਨਾ ਸਕੇ
ਜ਼ਮੀਨੀ ਬੰਧਨ ਕੋਈ
ਇਹਦੀਆਂ
ਅਨੰਤੋਂ ਪਾਰ ਦੀਆਂ
ਸਧਰਾਈਆਂ
ਖਿਆਲ ਉਡਾਰੀਆਂ ਨੂੰ;
ਤੇ ਬਿਨ ਰੋਕ
ਬਿਨ ਟੋਕ
ਤੇ ਬਿਨਾਂ ਹੀ ਕੋਈ
ਭੈਅ ਭਉ
ਲਾਜ ਤੇ ਵਿਖਾਵੇ ਦੇ
ਮਾਣ ਸਕੇ ਇਹ
ਸਦ ਖਿੜ੍ਹੇ
ਸਦ ਨਵਰੰਗ
ਸਦ ਸੁਹੰਨ
ਚਾਅ ਹੁਲਾਰਿਆਂ ਨੂੰ ...
~~~~~~~~~~~~~~~~~~~~
- پروفیسر کولدیپ سنگھ کنول
کدے کدے ایہہ دل وی
موڑ کدھر نوں نہار لیندا،
تے ٹر پیندا
بن سوچیاں
بن دسیاں
انجان جہیاں
انگھڑ کوئی راہواں ‘تے؛
خبرے کدے کدے
ایہنوں وی لوچا آؤندی
پوریاں گواچ جان دی
اپنے ہی وجود دی
پہنچ توں
پار جان دی
جاں کتے
اجیہی اکاش وچّ
نویں کوئی
پرواز بھرن دی
جتھے بھلّ کے وی کدے
آپے دی ہوند
ایہدے کولھے کھنبھاں نوں
کتر نہ سکے کدے؛
تے بنھ نہ سکے
زمینی بندھن کوئی
ایہدیاں
اننتوں پار دیاں
سدھرائیاں
خیال اڈاریاں نوں؛
تے بن روک
بن ٹوک
تے بناں ہی کوئی
بھے بھؤ
لاج تے وکھاوے دے
مان سکے ایہہ
صد کھڑھے
صد نورنگ
صد سہنّ
چاء ہلاریاں نوں ...
No comments:
Post a Comment