- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕਿਰਤੀ, ਮਜ਼ਦੂਰ ਕਿਸਾਨੋ .. ਹੋ !
ਥੋਡਾ ਨਾ, ਕੋਈ ਵਿਚਾਰਾ .. ਹੋ !
ਡਾਢੇ ਹੀ, ਲੇਖ ਲਿਖਾਏ .. ਹੋ !
ਸਦਾ ਤੋਂ, ਰੁੱਲਦੇ ਆਏ .. ਹੋ !
ਸਮਾਜ, ਰੱਚ ਕੇ ਖਾਕਾ .. ਹੋ !
ਤੁਹਾਡੇ, ਹੱਕ ‘ਤੇ ਡਾਕਾ .. ਹੋ !
........................................
ਰਹਿਗੇ, ਪੈਲੀ ਵਾਹੁੰਦੇ .. ਹੋ !
ਮਰਗੇ, ਪਾਣੀ ਲਾਂਦੇ .. ਹੋ !
ਹੋਏ, ਗਾਰੋ ਗਾਰੇ .. ਹੋ !
ਰਾਤੀਂ, ਕੱਟੇ ਤਾਰੇ .. ਹੋ !
ਫ਼ਸਲ, ਪੱਕ ਕੇ ਆਈ .. ਹੋ !
ਮੰਡੀਆਂ, ਵਿੱਚ ਰੁਲਾਈ .. ਹੋ !
ਜਾਨ ਖੇਡ, ਉਗਾਈ .. ਹੋ !
ਕੋਡੀ, ਮੁੱਲ ਨਾ ਪਾਈ .. ਹੋ !
ਕੀੜੇਮਾਰ, ਦਵਾਈ .. ਹੋ !
ਪੀ ਕੇ, ਜਿੰਦ ਛੁਡਾਈ .. ਹੋ !
........................................
ਗੂਠਾ, ਕਾਗਜ਼ ਲਵਾਇਆ .. ਹੋ !
ਕਰਜ਼ਾ, ਸਿਰ ‘ਤੇ ਪਾਇਆ .. ਹੋ !
ਘੁੱਲ੍ਹਦੇ, ਉਮਰਾਂ ਲੰਘੀਆਂ .. ਹੋ !
ਖੜ੍ਹਾ ਪਰ, ਦੂਣ-ਸਵਾਇਆ .. ਹੋ !
........................................
ਰਹਿਗੇ, ਕੱਖਾਂ ਜੋਗੇ .. ਹੋ !
ਸੁੱਖ ਤੇ, ਸ਼ਾਹਾਂ ਭੋਗੇ .. ਹੋ !
ਤੁਹਾਡੇ, ਮੁੰਡਾ ਜੰਮਦਾ .. ਹੋ !
ਪਹਿਲਾਂ, ਮੁੰਡੂ ਬਣਦਾ .. ਹੋ !
ਧੀ, ਤੁਹਾਡੇ ਘਰ ਦੀ .. ਹੋ !
ਪੱਗ, ਮਿੱਧ ਕੇ ਧਰ ‘ਤੀ .. ਹੋ !
ਇੱਜ਼ਤਾਂ, ਗਈਆਂ ਲੁੱਟੀਆਂ .. ਹੋ !
ਮਾਰ ਕੇ, ਖੇਤਾਂ ਸੁੱਟੀਆਂ .. ਹੋ !
ਪਾਈ, ਹਾਲ-ਦੁਹਾਈ .. ਹੋ !
ਕਿਤੇ ਨਾ, ਵੀ ਸੁਣਵਾਈ .. ਹੋ !
........................................
ਜਿਹਨੂੰ ਸੀ, ਚੁਣ ਬਿਠਾਇਆ .. ਹੋ !
ਓਸੇ ਹੀ, ਲੁੱਟ ਮਚਾਈ .. ਹੋ !
ਜਿਹੜੀ, ਵਾੜ ਲਗਾਈ .. ਹੋ !
ਜਾਵੇ, ਖੇਤ ਓਹ ਖਾਈ .. ਹੋ !
ਗਲੇ ‘ਚ, ਜੂਲ੍ਹਾ ਪਾਇਆ .. ਹੋ !
ਗੁਲਾਮ, ਤੁਹਾਂ ਬਣਾਇਆ .. ਹੋ !
........................................
ਲੋਕਾਂ, ਲੋਹੜੀ ਬਾਲੀ .. ਹੋ !
ਲੰਬੜਦਾਰਾਂ, ਬਾਲੀ .. ਹੋ !
ਸੂਬੇਦਾਰਾਂ, ਬਾਲੀ .. ਹੋ !
ਸਮੇਂ ਸਰਕਾਰਾਂ, ਬਾਲੀ .. ਹੋ !
ਧਰਮ ਖੁਮਾਰਾਂ, ਬਾਲੀ .. ਹੋ !
ਢਿੱਡ ਤੁਹਾਡਾ, ਖਾਲ੍ਹੀ .. ਹੋ !
ਕਿਹੜਾ, ਖੁਸ਼ੀ ਮਨਾਵੇ .. ਹੋ !
ਲੋਹੜੀ, ਕਿੱਦਾਂ ਗਾਵੇ .. ਹੋ !
ਲੋਹੜੀ, ਕਿੱਦਾਂ ਗਾਵੇ .. ਹੋ !
-੦-੦-੦-
- پروفیسر کولدیپ سنگھ کنول
کرتی، مزدور کسانو .. ہو
تھوڈا نہ، کوئی وچارا .. ہو
ڈاڈھے ہی، لیکھ لکھائے .. ہو
سدا توں، رلدے آئے .. ہو
سماج، رچّ کے خاکہ .. ہو
تہاڈے، حق ‘تے ڈاکہ .. ہو
........................................
رہگے، پیلی واہندے .. ہو
مرگے، پانی لاندے .. ہو
ہوئے، گارو گارے .. ہو
راتیں، کٹے تارے .. ہو
فصل، پکّ کے آئی .. ہو
منڈیاں، وچّ رلائی .. ہو
جان کھیڈ، اگائی .. ہو
کوڈی، ملّ نہ پائی .. ہو
کیڑے مار، دوائی .. ہو
پی کے، جند چھڈائی .. ہو
........................................
گوٹھا، کاغذ لوایا .. ہو
قرضہ، سر ‘تے پایا .. ہو
گھلھدے، عمراں لنگھیاں .. ہو
کھڑھا پر، دون-سوایا .. ہو
........................................
رہگے، ککھاں جوگے .. ہو
سکھ تے، شاہاں بھوگے .. ہو
تہاڈے، منڈا جمدا .. ہو
پہلاں، منڈو بندا .. ہو
دھی، تہاڈے گھر دی .. ہو
پگّ، مدھّ کے دھر ‘تی .. ہو
عزتاں، گئیاں لٹیاں .. ہو
مار کے، کھیتاں سٹیاں .. ہو
پائی، حال-دہائی .. ہو
کتے نہ، وی سنوائی .. ہو
........................................
جہنوں سی، چن بٹھایا .. ہو
اوسے ہی، لٹّ مچائی .. ہو
جہڑی، واڑ لگائی .. ہو
جاوے، کھیت اوہ کھائی .. ہو
گلے ‘چ، جولھا پایا .. ہو
غلام، تہاں بنایا .. ہو
........................................
لوکاں، لوہڑی بالی .. ہو
لمبڑداراں، بالی .. ہو
صوبےداراں، بالی .. ہو
سمیں سرکاراں، بالی .. ہو
دھرم کھماراں، بالی .. ہو
ڈھڈّ تہاڈا، کھالھی .. ہو
کہڑا، خوشی مناوے .. ہو
لوہڑی، کداں گاوے .. ہو
لوہڑی، کداں گاوے .. ہو
-੦-੦-੦-
No comments:
Post a Comment