- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਤੂੰ ਟੁਰ ਗਿਆ ...
ਸਿਰਫ਼ ਏਸ ਲਈ ਕਿ
ਮੈਂ ਆਪਣਾ ਪਿਆਰ,
ਤੈਨੂੰ ਜਤਾ ਨਾ ਸਕਿਆ;
ਸੀਨਾ ਖੋਲ੍ਹ ਕੇ ਕਦੇ,
ਤੈਨੂੰ ਵਿਖਾ ਨਾ ਸਕਿਆ;
ਪਰ,
ਕੀ ਤੂੰ ਖੁਦ ਵੀ ਕਦੇ,
ਕਾਰਨ ਜਾਣਨ ਦੀ
ਕੋਸ਼ਿਸ਼ ਵੀ ਕੀਤੀ ?
ਮੇਰੀ ਰੂਹ ਨੂੰ,
ਟੋਹਣ ਦੇ ਰਾਹ,
ਕਦੇ ਪੈਰ ਵੀ ਪੁੱਟਿਆ?
ਤੇ ਕਿਤੇ ਭੋਰਾ ਵੀ ਯਤਨ ਕੀਤਾ
ਮੇਰੇ ਅਨੁਭਵ ਨੂੰ ਤੇ
ਮੇਰੀਆਂ ਭਾਵਨਾਵਾਂ ਨੂੰ,
ਮੇਰੇ ਨਾਲ ਨਾਲ,
ਜ਼ਿੰਦਗੀ ਦੇ,
ਕਦਮ ਦੋ ਕਦਮ ਚੱਲ,
ਆਪਣਿਆਂ ਵਾਗੂੰ ਮਾਨਣ ਦਾ ?
ਫੇਰ ਦੱਸ ਮੈਂ,
ਆਖਰ ਕਿੰਝ ਜਤਾ ਸਕਦਾ,
ਤੇ ਕਿੱਦਾ ਵਿਖਾ ਸਕਦਾ,
ਆਪਣੇ ਹਰ ਕਿਣਕੇ ਦਾ,
ਤੇਰੀ ਹੀ ਮੁਹੱਬਤ ਵਿੱਚ,
ਗੱਚੋਗੱਚ ਹੋਣਾ ?
ਆਖਰ ਇਹ ਪਿਆਰ ਹੈ,
ਕੋਈ ਸ਼ੈਅ ਤੇ ਨਹੀਂ ਨਾ ?
~~~~~~~~~~~~~~~~~~~~~~~~~~~~~~~~~
- پروفیسر کولدیپ سنگھ کنول
توں ٹر گیا…
صرف ایس لئی کہ
میں اپنا پیار،
تینوں جتا نہ سکیا؛
سینہ کھولھ کے کدے،
تینوں وکھا نہ سکیا؛
پر،
کی توں خود وی کدے،
کارن جانن دی
کوشش وی کیتی ؟
میری روح نوں،
ٹوہن دے راہ،
کدے پیر وی پٹیا؟
تے کتے بھورا وی یتن کیتا
میرے انوبھوَ نوں تے
میریاں بھاوناواں نوں،
میرے نال نال،
زندگی دے،
قدم دو قدم چل،
آپنیاں واگوں مانن دا ؟
پھیر دسّ میں،
آخر کنجھ جتا سکدا،
تے کدا وکھا سکدا،
اپنے ہر کنکے دا،
تیری ہی محبت وچّ،
گچوگچّ ہونا ؟
آخر ایہہ پیار ہے،
کوئی شے تے نہیں نہ ؟
No comments:
Post a Comment