- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਤੇਰਾ ਸ਼ੀਸ਼ਾ ਮੇਰਾ ਸ਼ੀਸ਼ਾ, ਕੀ ਅਸਲੀ ਕੀ ਨਕਲੀ |
ਆਪੋ ਆਪਣੇ ਰਾਗ ਸਾਰੇ, ਆਪੇ ਵਜਾਵਣ ਡੱਫ਼ਲੀ |
ਡੱਫ਼ਲੀ ਵੱਜਦੀ ਆਪਣੀ, ਆਪੇ ਹੀ ਨਾਚ ਵਿਖਾਵਣ |
ਦਾਨੇ ਚੁੱਪ ਵੱਟ ਵੇਖਦੇ, ਡੰਡੇ ਖੁੱਦ ਪੀਰ ਸਦਾਵਣ |
ਹਰ ਚਿਹਰੇ 'ਤੇ ਨਕਾਬ ਹੈ, ਹਰ ਇੱਕ ਬਾਜ਼ੀ ਮਾਰੀ |
ਗਰਦ ਸਾੜੇ ਦੀ ਜੰਮ ਗਈ, ਸ਼ੀਸ਼ਾ ਹੱਥ ਹਾਰੀ ਸਾਰੀ |
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
پروفیسر کولدیپ سنگھ کنول
تیرا شیشہ میرا شیشہ، کی اصلی کی نقلی
آپو اپنے راگ سارے، آپے وجاون ڈفلی
ڈفلی وجدی اپنی، آپے ہی ناچ وکھاون
دانے چپّ وٹّ ویکھدے، ڈنڈے کھدّ پیر سداون
ہر چہرے 'تے نقاب ہے، ہر اک بازی ماری
گرد ساڑے دی جم گئی، شیشہ ہتھ ہاری ساری
No comments:
Post a Comment