- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
ਚੰਗੇ ਚੌਧਰੀਆਂ ਘਰ ਜੰਮਿਆ
ਖਾ ਹੱਡ ਹਰਾਮ ਪਿਆ
ਸੱਤ ਭਾਈ ਸੀ ਕਰਦੇ ਮਿਹਨਤਾਂ
ਵਿਹਲਾ ਵੰਝਲੀ ਰਹੇਂ ਵਜਾ
ਪਿਓ ਮਰੇ ਜ਼ਮੀਨ ਮਿਲੀ ਵੰਡਵੀਂ
ਤੈਥੋਂ ਆਪ ਨਾ ਕੁਝ ਸਰਿਆ
ਕਿਉਂ ਬੋਲ ਨਾ ਬੋਲਣ ਭਾਬੀਆਂ
ਬਣ ਸਿਰ 'ਤੇ ਭਾਰ ਰਿਹਾ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....
ਹੋ... ਜਿਸ ਘਰ ਹੋਇਆ ਚਾਕ ਤੂੰ
ਓਹਦੀ ਇੱਜਤ ਲਿਆ ਹੱਥ ਪਾ
ਓ... ਜਿਨ੍ਹਾਂ ਨੇ ਦਿੱਤੀਆਂ ਰੋਟੀਆਂ
ਦਿੱਤਾ ਉਹਨਾਂ ਦੇ ਲਾਂਬੂ ਲਾ
ਬਾਰਾਂ ਸਾਲ ਸੀ ਤੈਨੂੰ ਪਾਲਿਆ
ਤੂੰ ਦਿੱਤਾ ਵੇ ਮਿੱਟੀ 'ਚ ਮਿਲਾ
ਧੀ ਭੈਣ ਉਹਨਾਂ ਦੀ ਲਾਡਲੀ
ਤੂੰ ਲਾਹ 'ਤੀ ਸ਼ਰਮ ਹਯਾ
ਵੱਢ ਕੇ ਕਰੇ ਨਾ ਤੇਰੇ ਡੱਕਰੇ
ਕੋਈ ਇੰਨਾ ਨਾ ਅਣਖੋਂ ਗਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....
ਭੱਜ ਕੇ ਵੜ੍ਹ ਗਿਆ ਜੋਗੀਆਂ
ਹੋ... ਲਿਆ ਤੂੰ ਭੇਸ ਵਟਾ
ਸਾਧਾਂ ਵਿੱਚ ਵੀ ਵੜ੍ਹ ਕੇ
ਡੰਗ ਸੱਪਾ ਨਾ ਮਾਰਨੋਂ ਰਿਹਾ
ਜਾ ਪੱਟੀ ਸੁਹਰਿਆਂ ਮਿੱਟੜੀ
ਘਰ ਵੱਸਦਾ ਉੱਜੜ ਗਿਆ
ਜਿਹਦੀ ਨਾਰ 'ਤੇ ਅੱਖਾਂ ਬੁਰੀਆਂ
ਕਿਉਂ ਨਾ ਗੱਭਿਓਂ ਚੀਰ ਗਿਆ
ਸਾਧਪੁਣੇ ਓ... ਬੇ-ਗੈਰਤਾ
ਤੂੰ ਕਲੰਕ ਲਿਆ ਧਰਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....
ਹੋਇਆ ਮਜਬੂਰ ਸੀ ਬਾਪ ਵੇ
ਧੀ ਤੋਰਨੀ ਮੰਨ ਗਿਆ
ਸੀਨਾ ਚਾਚੇ ਦਾ ਸੀ ਫਟਿਆ
ਲਿਆ ਹੱਥੀ ਜੁਰਮ ਕਮਾ
ਸਿਰ ਭਤੀਜੀ ਦਾ ਜੋ ਚੁੰਮਦਾ
ਦਿੱਤਾ ਓਸੇ ਨੇ ਜ਼ਹਿਰ ਪਿਆ
ਸੱਤ ਘਰ ਡੈਣ ਵੀ ਛੱਡਦੀ
ਖਾ ਟੱਬਰਾਂ ਦੇ ਟੱਬਰ ਗਿਆ
ਰਹਿੰਦੀ ਦੁਨੀਆਂ ਰਹੇਂ ਸਰਾਪਿਆ
ਗੱਲ ਲਾਹਨਤਾਂ ਹਾਰ ਪਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....
~~~~~~~~~~~~~~~~~~~~~~~~~~~~
- پروفیسر کولدیپ سنگھ کنول
ہو... قصہ سناواں تیرا لچیا
جہنے عاشق ناں دھریا
چنگے چودھریاں گھر جمیا
کھا ہڈّ حرام پیا
ستّ بھائی سی کردے محنتاں
وہلا ونجھلی رہیں وجا
پیو مرے زمین ملی ونڈویں
تیتھوں آپ نہ کجھ سریا
کیوں بول نہ بولن بھابیاں
بن سر 'تے بھار رہا
.....
ہو... قصہ سناواں تیرا لچیا
جہنے عاشق ناں دھریا
.....
ہو... جس گھر ہویا چاک توں
اوہدی عجت لیا ہتھ پا
او... جنہاں نے دتیاں روٹیاں
دتا اوہناں دے لامبو لا
باراں سال سی تینوں پالیا
توں دتا وے مٹی 'چ ملا
دھی بھین اوہناں دی لاڈلی
توں لاہ 'تی شرم حیا
وڈھّ کے کرے نہ تیرے ڈکرے
کوئی انا نہ انکھوں گیا
.....
ہو... قصہ سناواں تیرا لچیا
جہنے عاشق ناں دھریا
.....
بھجّ کے وڑھ گیا جوگیاں
ہو... لیا توں بھیس وٹا
سادھاں وچّ وی وڑھ کے
ڈنگ سپا نہ مارنوں رہا
جا پٹی سہریاں مٹڑی
گھر وسدا اجڑ گیا
جہدی نعر 'تے اکھاں بریاں
کیوں نہ گبھیوں چیر گیا
سادھپنے او... بے-گیرتا
توں کلنک لیا دھریا
.....
ہو... قصہ سناواں تیرا لچیا
جہنے عاشق ناں دھریا
.....
ہویا مجبور سی باپ وے
دھی تورنی منّ گیا
سینہ چاچے دا سی پھٹیا
لیا ہتھی جرم کما
سر بھتیجی دا جو چمدا
دتا اوسے نے زہر پیا
ستّ گھر ڈین وی چھڈدی
کھا ٹبراں دے ٹبر گیا
رہندی دنیاں رہیں سراپیا
گلّ لعنتاں ہار پیا
.....
ہو... قصہ سناواں تیرا لچیا
جہنے عاشق ناں دھریا
.....
No comments:
Post a Comment