ਖੁੱਦ ਦੀ ਮਿਟੀ ਨਾ ਭਟਕਣਾ,
ਹੈ ਕਿਆਮ ਨੂੰ ਜੱਗ ਸਾਰਾ |
ਤੈਨੂੰ ਅੰਦਰੇ ਖੋਰਾ ਮਾਰਦਾ,
ਸੂਰਜ ਕਹੇਂ ਟੁੱਟਦਾ ਤਾਰਾ |
ਅੱਖਾਂ ਨੇ ਗਈਆਂ ਚੁੰਧਿਆ,
ਖਲਾਅ ਜਾਪੇ ਲਿਸ਼ਕਾਰਾ |
ਹੋਣ ਆਪਣੇ ਕਰਮ ਮੰਦੜੇ,
ਦਿਸੇ ਜਗ ਕਰਮਾਂ ਮਾਰਾ |
ਬੂੰਦ ਪਾਤਰ ਨਾ ਜੇ ਹੋਇਓਂ ,
ਕਿਉਂ ਆਖੇਂ ਸਾਗਰ ਖਾਰਾ |
ਤੇਰੇ ਖੰਭ ਨਾ ਜਾਣਨ ਜਾਚ,
ਕੋਈ ਹੋਰ ਨਾ ਅਰਸ਼ਾਂ ਹਾਰਾ |
ਤੇਰਾ ਤੂੰਬਾ ਤੂੰਬਾ ਉੱਡਿਆ,
ਪਹਿਲਾਂ ਲੈ ਸਾਂਭ ਖਿਲਾਰਾ |
~~~~~~~~~~~~~~~~~~~~~~~~~~~~~~~
- پروفیسر کولدیپ سنگھ کنول
کھدّ دی مٹی نہ بھٹکنا،
ہے قیام نوں جگّ سارا
تینوں اندرے کھورا ماردا،
سورج کہیں ٹٹدا تارہ
اکھاں نے گئیاں چندھیا،
خلاء جاپے لشکارا
ہون اپنے کرم مندڑے،
دسے جگ کرماں مارا
بوند پاتر نہ جے ہوئیوں ،
کیوں آکھیں ساگر کھارا
تیرے کھنبھ نہ جانن جاچ،
کوئی ہور نہ عرشاں ہارا
تیرا تومبا تومبا اڈیا،
پہلاں لے سانبھ کھلارا
No comments:
Post a Comment