- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਸਿਰ ਫਿਰੇ ਦਾ ਮਾਣ ਕੀ
ਮੂੰਹ ਛੁਪਾ ਪਹਿਚਾਣ ਕੀ
ਬਹੁਤ ਰੌਲਾ ਪਾਉਂਦਾ ਏਂ
ਚੁੱਪ ਕੀ ਤੇ ਗੁਮਾਨ ਕੀ
ਕੱਜਾ ਏਂ ਅਜੇ ਕੱਜਾ ਰਹਿ
ਡੰਡਾ ਕੀ ਭਲਵਾਨ ਕੀ
ਵਾਲਾਂ ਦਾ ਅਜੇ ਵੱਲ ਨਹੀਂ
ਸਿਰ ਸਵਾਹ ਸਨਮਾਨ ਕੀ
ਨਾ ਜਾਂਝੀ ਨਾ ਲਾੜਾ ਤੂੰ
ਅੰਨ੍ਹਿਆ ਫੇਰ ਘਮਸਾਨ ਕੀ
ਬੰਦੇ ਨਾ ਤੂੰ ਬੁੜ੍ਹੀਆਂ ਵਿੱਚ
ਤੀਜੀ ਜ਼ਾਤ ਬਦਨਾਮ ਕੀ
ਬੇਸ਼ਰਮੀ ਤੂੰ ਹੱਦ ਨਾ ਟੱਪ
ਵੇਖੇਂਗਾ ਫਿਰ ਅੰਜਾਮ ਕੀ
~~~~~~~~~~~~~~~~~~~~~~~
- پروفیسر کولدیپ سنگھ کنول
سر پھرے دا مان کی
منہ چھپا پہچان کی
بہت رولا پاؤندا ایں
چپّ کی تے گمان کی
کجا ایں اجے کجا رہِ
ڈنڈا کی بھلوان کی
والاں دا اجے ولّ نہیں
سر سواہ سنمان کی
نہ جانجھی نہ لاڑا توں
انھیا پھیر گھمسان کی
بندے نہ توں بڑھیاں وچّ
تیجی ذات بدنام کی
بے شرمی توں حد نہ ٹپّ
ویکھینگا پھر انجام کی
Wahh veer ji kamaal kar taa tussi........awsome words..
ReplyDelete