Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Saturday, December 29, 2012

ਕ਼ਿਰਦਾਰ / کردار

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹਰ ਮੋੜ ਬਦਲਦੇ, ਕੁਝ ਇੰਝ ਕ਼ਿਰਦਾਰ ਵੇਖੇ |
ਯ਼ਾਰਾਂ ਦੀਆਂ ਗੱਦਾਰੀਆਂ, ਗੱਦਾਰ ਬਣਦੇ ਯ਼ਾਰ ਵੇਖੇ |
 
ਜਾਬਰ ਜਿਹਨਾਂ ਆਖਦੇ, ਪੈਰ ਉਹਨੀਂ ਜਾਣ ਪਏ,
ਉੱਚੀ ਤਕਰੀਰਾਂ ਵਾਲੇ, ਇਖ਼ਲਾਖ ਤੋਂ ਬੀਮਾਰ ਵੇਖੇ |
 
ਰਲਮਿਲ ਲੱਗ ਆਹਰੇ, ਸਾਂਝੀ ਜੜ੍ਹ ਵੱਢੀ ਜਾਵਣ,
ਵਾਹੋਦਾਹੀ ਹੋੜ ਭੱਜਣ, ਬੀਜ ਨਾਸ਼ਣਹਾਰ ਵੇਖੇ |
 
ਕੂਕਦੇ ਜੇ ਫੁੱਲ ਅੱਜ, ਕੁਰਲਾਉਂਦੀਆਂ ਨੇ ਡਾਲੀਆਂ,
ਟਿੱਡੀ ਦਲ ਝੁੰਡੋ ਝੁੰਡ, ਆਣ ਟੁੱਟੇ ਜੋ ਤਿਆਰ ਵੇਖੇ |
 
ਇੱਕ ਦੀ ਛੱਡ ਟੇਕ ਜੋ, ਹਰ ਦਰ ਮੂੰਹ ਜਾ ਮਾਰਦੇ, 
ਹੱਥ ਪੈਰ ਚੋਹੇਂ ਵੱਖ, ਇਉਂ ਬੇੜੀਆਂ ਸਵਾਰ ਵੇਖੇ |
 
ਪਲਾਂ ਦੀ ਹੀ ਖੇਡ ਵਿੱਚ, ਬਦਲਿਆ ਅਸਲ ਜਿਨ੍ਹਾਂ,
ਅੰਬਰੀਂ ਉਡਾਰੀਆਂ ਜੋ, ਪਤਾਲ ਉਨ੍ਹੀਂ ਖਿਲਾਰ ਵੇਖੇ |
 
ਛੱਡ ਰੋਸਾ ਉਹਨਾਂ ਸੰਗ, ਮੁੱਲ ਆਪਦਾ ਪਵਾ ਗਏ,
ਭਲਾ ਹੋਇਆ ਕੰਵਲ ਜੋ, ਭੇਦ ਆਏ ਬਾਹਰ ਵੇਖੇ |

~~~~~~~~~~~~~~~~~

- پروفیسر کولدیپ سنگھ کنول

ہر موڑ بدلدے، کجھ انجھ کردار ویکھے
یاراں دیاں گداریاں، غدار بندے یار ویکھے
 
جابر جہناں آکھدے، پیر اوہنیں جان پئے،
اچی تقریراں والے، اخلاکھ توں بیمار ویکھے
 
رلمل لگّ آہرے، سانجھی جڑھ وڈھی جاون،
واہوداہی ہوڑ بھجن، بیج ناشنہار ویکھے
 
کوکدے جے پھلّ اج، کرلاؤندیاں نے ڈالیاں،
ٹڈی دل جھنڈو جھنڈ، آن ٹٹے جو تیار ویکھے
 
اک دی چھڈّ ٹیک جو، ہر در منہ جا ماردے،
ہتھ پیر چوہیں وکھ، ایوں بیڑیاں سوار ویکھے 
 
پلاں دی ہی کھیڈ وچّ، بدلیا اصل جنہاں،
عنبریں اڈاریاں جو، پتال انہیں کھلار ویکھے
 
چھڈّ روسا اوہناں سنگ، ملّ آپدا پوا گئے،
بھلا ہویا کنول جو، بھید آئے باہر ویکھے

Tuesday, December 25, 2012

ਢੱਡਾ ਢਾਈ ਟੋਟਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਢੱਡਾ ਢਾਈ ਟੋਟਰ ਬਹੇ, ਮਿਲ ਕਰ ਕਰੇ ਵਾਰ ||੧||
ਜੰਮਪੁਰੀ ਮਧੈ ਚੌਂਕੜੀ, ਚਿਤਵੈ ਪੰਥ ਪੇ ਮਾਰ ||੨||
ਚਿਤਵੈ ਪੰਥ ਇਵ ਮਾਰ, ਗੁਰੂ ਤੇ ਗੁਰੂ ਹਟਾਵੇਂ ||੩||
ਲੋਚੈ ਮੇਟਿ ਸਿਧਾਂਤ ਸਭ, ਨਯੀ ਰਹਿਤ ਚਲਾਵੇਂ ||੪||
ਅੰਧਾ ਅੰਧੁਲੇ ਕੀ ਡੋਗਰੀ, ਸ਼ੰਕਾ ਗ੍ਰੰਥ ਗੁਰੂ ਲਾਏ ||੫||
ਆਪਹੂੰ ਬਨੇ ਵਿਦਵਾਨ, ਟੋਟਰ ਢਾਈ ਬਿਠਾਏ ||੬||੧||

Friday, December 21, 2012

ਅਣਖ ਰਹੀ ਵੰਗਾਰ / انکھ رہی ونگار

- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ
ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ
 
ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ
ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ
 
ਖੜ੍ਹੀ ਕੂਕ ਦੁਹਾਈ ਪਾਂਵਦੀ ਕੋਈ ਅਬਲਾ ਵਿੱਚ ਬਜ਼ਾਰ
ਕੋਲੋਂ ਅੱਖ ਮੀਟ ਕੇ ਲੰਘਦੇ ਬਣੀ ਕਾਇਰਤਾ ਕਿਰਦਾਰ
 
ਕੋਈ ਆਣ ਗਲਾਵਿਓਂ ਨੱਪਦਾ ਕੋਈ ਲੀੜੇ ਦਏ ਉਤਾਰ
ਸਿਰ ਸੁੱਟ ਕੇ ਸਹਿੰਦੇ ਜਾਂਵਦੇ ਸਭ ਵੱਡ ਬਣੇ ਸਿਰਦਾਰ
 
ਕੋਈ ਹੇਕਾਂ ਲਾ ਲੱਕ ਮਿਣਦਾ ਕਰ ਧੀਆਂ ਭੈਣ ਖੁਆਰ
ਇਉਂ ਝੂਮ ਕੇ ਉਸਨੂੰ ਗਾਂਵਦੇ ਜਿਵ ਚੁੰਨੀਆਂ ਦਾ ਜਾਰ
 
ਨਸਲਾਂ ਜੋ ਰਹੇ ਉਜਾੜਦੇ ਸਿਰ ਦੀ ਰੋਲਣ ਦਸਤਾਰ
ਮੁੜ੍ਹ ਅੱਗੇ ਜਾ ਕੇ ਨਿਂਵਦੇ ਕਿਹੜੀ ਪਈ ਵੱਗਦੀ ਮਾਰ
 
ਚੰਦ ਦਮੜੇ ਬਸ ਟਪਕਾਂਵਦੇ ਜਿਹਨਾਂ ਮੂੰਹਾਂ ਤੋਂ ਲਾਰ
ਹੱਥ ਦੇ ਉਨ੍ਹਾਂ ਦੇ ਬੇੜੀਆਂ ਕਿਉਂ ਡੁੱਬਦੇ ਵਿੱਚ ਮੰਝਾਰ
 
ਕਿਉਂ ਬੀ ਨੂੰ ਦਾਗ ਲਾਂਵਦੇ ਕਰ ਕੇ ਗਿੱਦੜਾਂ ਦੀ ਕਾਰ 
ਕੰਵਲ ਉੱਠੋ ਜਾਗੋ ਸੁੱਤਿਓ ਅੱਜ ਅਣਖ ਰਹੀ ਵੰਗਾਰ

~~~~~~~~

- پروپھیسر کولدیپ سنگھ کنول

میرے بے شرماں دے دیس وچّ ہوئی غیرت تارو تار
اتھے گھر گھر لاشاں وسدیاں کرکے خوب سگار
 
کوئی سڑھکے تردی جانودی محفوض رہی نہ نعر
ہر لنڈا بچا اٹھدا کردا عزتاں ‘تے وار
 
کھڑی کوک دہائی پانودی کوئی ابلا وچّ بازار
کولوں اکھ میٹ کے لنگھدے بنی کائرتا کردار
 
کوئی آن گلاویوں نپدا کوئی لیڑے دئے اتار
سر سٹّ کے سہندے جانودے سبھ وڈّ بنے سردار
 
کوئی ہیکاں لا لکّ مندا کر دھیاں بھین خوار
ایوں جھوم کے اسنوں گانودے جو چنیاں دا جار
 
نسلاں جو رہے اجاڑدے سر دی رولن دستار
مڑھ اگے جا کے ننودے کہڑی پئی وگدی مار
 
چند دمڑے بس ٹپکانودے جہناں مونہاں توں لار
ہتھ دے اوہناں دے بیڑیاں کیوں ڈبدے وچّ منجھار
 
کیوں بی نوں داغ لانودے کر کے گدڑاں دی کار
کنول اٹھو جاگو ستیو اج انکھ رہی ونگار

Saturday, December 8, 2012

ਬਾਘਾਂ ਦੀ ਸਰਕਾਰ / باگھاں دی سرکار

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸ਼ੀਂਹ ਬਿਠਾਏ ਤਖ਼ਤ ‘ਤੇ, ਹੈ ਬਾਘਾਂ ਦੀ ਸਰਕਾਰ |
ਕੁੱਤਿਆਂ ਦੇ ਵੱਗ ਸ਼ੂਕਦੇ, ਬੋਟੀਆਂ ਨੋਚਣ ਯਾਰ |
 
ਇਜ਼ਤਾਂ ਸੜ੍ਹਕੇ ਰੁਲਦੀਆਂ, ਚੜ੍ਹੇ ਦਿਨ ਦਿਹਾੜ |
ਕੂਕ ਨਾ ਕੋਈ ਚਲਦੀ, ਘਰ ਵੜ ਮਾਰਨ ਯਾਰ |
 
ਟਿੱਡੀ ਦਲ ਇਉਂ ਆਣ ਪਿਆ, ਕੀ ਖੇਤ ਕੀ ਵਾੜ |
ਸਭ ਕਦਰਾਂ ਖੇਤੀ ਖਾਏ ਗਿਆ, ਏਤੀ ਮਾਰੀ ਮਾਰ |
 
ਅੱਜ ਮਰੇ ਕੱਲ ਭੁੱਲਣਾ, ਪਰਸੋਂ ਫੇਰ ਤਿਆਰ |
ਭੀੜ੍ਹ ਬੇਗੈਰਤ ਭੁੱਲਦੀ, ਨਿਂਵਦੀ ਜੋ ਵਾਰੋ ਵਾਰ |
 
ਫੜ੍ਹ ਕੇ ਨਾਅਰਾ ਖੋਖਲਾ, ਹੋਵਣ ਮੂੜ੍ਹ ਖੁਆਰ |
ਕੰਵਲ ਇੱਦੇ ਈ ਚਲਸੀ, ਨਾ ਹੋਣਾ ਆਰ ਜੇ ਪਾਰ |

~~~~~~~~~~~~~~

- پروفیسر کولدیپ سنگھ کنول

شینہ بٹھائے تخت ‘تے، ہے باگھاں دی سرکار
کتیاں دے وگّ شوکدے، بوٹیاں نوچن یار
 
ازتاں سڑھکے رلدیاں، چڑھے دن دہاڑ
کوک نہ کوئی چلدی، گھر وڑ مارن یار
 
ٹڈی دل ایوں آن پیا، کی کھیت کی واڑ
سبھ قدراں کھیتی کھائے گیا، ایتی ماری مار
 
اج مرے کلّ بھلنا، پرسوں پھیر تیار
بھیڑھ بے غیرت بھلدی، ننودی جو وارو وار
 
پھڑھ کے نعرہ کھوکھلا، ہوون موڑھ خوار
کنول ادے ای چلسی، نہ ہونا آر جے پار

Friday, November 30, 2012

ਚਿਹਰੇ ਤੇ ਨਕਾਬ / چہرے تے نقاب

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ 

ਸਭ ਰਮਜ਼ਾਂ ਖੋਲ੍ਹ ਬਿਆਨ ਕਰਾਂ, ਚਿਹਰਿਆਂ ਤੇ ਨਕਾਬਾਂ ਦੀ,
ਕੁਝ ਚਿਹਰੇ ਨਕਾਬਾਂ ਵਿੱਚ ਕੱਜੇ, ਕੁਝ ਖੁਦ ਨਕਾਬ ਬਣੇਂਦੇ ਨੇ
 
ਅਦਬ ਵਿਹੂਣਾ ਭਾਂਬੜ ਮੱਚਿਐ, ਕੁਤਰਕ ਹਨੇਰੀ ਝੁੱਲੀ ਜੋ 
ਲੋਚੇ ਹਰ ਜ਼ਿਹਨ ਖਾਕ ਕਰੇ, ਜਿਤ ਸੱਤ ਵਿਚਾਰ ਵਸੇਂਦੇ ਨੇ
 
ਜਜ਼ਬਾਤਾਂ ਵਹਿਣੀ ਕੁਝ ਵਹੇ, ਮੋੜੀ ਨੁਹਾਰ ਕਿਸੇ ਸ਼ਾਤਿਰ
ਵਾਵਰੋਲਿਆਂ ਦੀ ਘੇਰੀ ਘੁੰਮਣ, ਨਾ ਤੱਥ ਸਾਰ ਕਿਤ ਪੈਂਦੇ ਨੇ
 
ਹਉਮੈ ਅਗਨ ਵਿਕਰਾਲ ਮਚੀ, ਚੁਣ ਚੁਣ ਸਾੜੇ ਨਾ-ਮੇਚਾਂ ਨੂੰ
ਅੰਦਰੋਂ ਖਾਲ੍ਹੀ ਬਾਹਰੋਂ ਕੁੱਥਰੇ, ਬਸ ਵਿੱਸ ਘੋਲਦੇ ਰਹਿੰਦੇ ਨੇ
 
ਬਿਨ ਉਤਰੇ ਮੋਤੀ ਦੇ ਦਾਅਵੇ, ਚੱਲੀ ਇਹ ਤਹਜ਼ੀਬ ਨਵੀਂ
ਫਲੋਂ ਸੱਖਣੇ ਸਫਾਂ ਜੁੜ ਬੈਠੇ ਜੋ, ਫ਼ਲਸਫ਼ਿਆਂ ਦੀ ਕਹਿੰਦੇ ਨੇ
 
ਉਧਾਰੇ ਲਕਬਾਂ ਦੀ ਚੜ੍ਹ ਗੁੱਡੀ, ਉਧਾਰੇ ਅਸਮਾਨੀਂ ਰਹਿੰਦੇ ਨੇ
ਜਿਉਂਣ ਅਧਿਕਾਰ ਖੋਹ ਬੁੱਧ ਤੋਂ, ਬੁੱਧ ਜੀਵ ਬਣ ਬਹਿੰਦੇ ਨੇ
 
ਸਜ ਖੂਬ ਫਰੇਬ ਦੁਕਾਨ ਰਹੀ, ਅੰਧਿਆਂ ਦੀ ਲਾ ਭੀੜ ਬੜੀ
ਵਣਜ ਕੂੜ੍ਹ ਤੇ ਕੁਫ਼ਰ ਤੋਲਣ,  ਲੇਬਲ ਸੱਚ ਲਾ ਕੇ ਦੇਂਦੇ ਨੇ

~~~~~~~~~~~~~~~~~~~~~~~~~~~~

- پروفیسر کولدیپ سنگھ کنول

سبھ رمزاں کھولھ بیان کراں، چہریاں تے نکاباں دی،
کجھ چہرے نکاباں وچّ کجے، کجھ خود نقاب بنیندے نے
 
ادب وہونا بھامبڑ مچئ، کترک ہنیری جھلی جو
لوچے ہر ذہن خاک کرے، جت ستّ وچار وسیندے نے
 
جذباتاں وہنی کجھ وہے، موڑی نہار کسے شاطر
واورولیاں دی گھیری گھمن، نہ تتھّ سار کت پیندے نے
 
ہؤمے اگن وکرال مچی، چن چن ساڑے نہ-میچاں نوں
اندروں کھالھی باہروں کتھرے، بس وسّ گھولدے رہندے نے
 
بن اترے موتی دے داعوے، چلی ایہہ تہذیب نویں
پھلوں سکھنے صفاں جڑ بیٹھے جو، فلسفیاں دی کہندے نے
 
ادھارے لقباں دی چڑھ گڈی، ادھارے اسمانیں رہندے نے
جیونن ادھیکار کھوہ بدھ توں، بدھ جیو بن بہندے نے
 
سج خوب فریب دوکان رہی، اندھیاں دی لا بھیڑ بڑی
ونج کوڑھ تے کفر تولن،  لیبل سچ لا کے دیندے نے

Thursday, November 29, 2012

ਗੁਰੂ ਕਿ ਬਾਬਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਗੁਰੂ ਨੂੰ ਬਾਬਾ ਬਣਾ
ਸ਼ਾਇਰ ਢਾਡੀ ਦੇ ਰਸਤਿਓਂ
ਤਿਆਰੀ ਕਰਦਾ
ਤਰਕਸ਼ੀਲ ਪੰਥ ਦਰਦੀ
ਨੀਚ ਦੇ ਸਫ਼ਰ ਦੀ

Tuesday, November 27, 2012

ਹਾਇਕੂ–ਕਰਮ ਸਿਧਾਂਤ / ہائیکو–سدھانت

ਚੁੱਲ੍ਹੇ ਲਈ ਅਰੰਭਿਆ
ਚਿਖਾ ਜਾ ਮੁੱਕਿਆ
ਕਰਮ ਸਿਧਾਂਤ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~~

چلھے لئی ارمبھیا
چکھا جا مکیا
کرم سدھانت

- پروفیسر کولدیپ سنگھ کنول

ਹਾਇਕੂ–ਬਬਾਣ / ہائیکو- ببان

ਬਾਬੇ ਦਾ ਮਰਗ
ਕੋਠੜੀ ਤੋਂ ਕੱਢ
ਸ਼ਿੰਗਾਰਿਆ ਬਬਾਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~

بابے دا مرگ
کوٹھڑی توں کڈھ
شنگاریا ببان

- پروفیسر کولدیپ سنگھ کنول

ਹਾਇਕੂ–ਮਿੱਟੀ / ہائیکو–مٹی

ਸਸਕਾਰ ਤੋਂ ਮਗਰੋਂ
ਭੁਆ ਕੇ ਕੰਡ
ਝਾੜਦਾ ਮਿੱਟੀ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~

سسکار توں مگروں
بھوا کے کنڈ
جھاڑدا مٹی

- پروفیسر کولدیپ سنگھ کنول

Sunday, November 25, 2012

Freedom

The territory of one's freedom ends where the territory of same of someone else's starts.

- Prof. Kawaldeep Singh Kanwal

ਤੱਤਾ ਤਰਕ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੱਤਾ ਤਰਕ ਅੰਧਾ ਕੀਆ, ਅੱਖੀਆਂ ਗਈ ਚੁੰਧਿਆ |
ਸੂਰਜ ਕੋ ਦੀਆ ਬਾਂਟਤਾ, ਨਾ ਮਾਨੂੰ ਕੀ ਰਟੀ ਲਗਾ |
ਮੈਂ ਨਾ ਮੈਨੂੰ ਕੁਰਲਾ ਰਹਾ, ਜਾਨੇ ਸਭਨ ਕੋ ਢੋਰ |
ਸ਼ਤ ਸ਼ਤ ਕਰੇ ਸ੍ਵੈਅੰ ਕੋ, ਮਾਨੇ ਤੱਤ ਨਹਿ ਔਰ |
ਲਾਂਛਨ ਬਰਖਾ ਬਰਖਤੀ, ਮਤਿ ਭਰੀ ਦੁਰਗੰਧ |
ਸ਼ਾਂਖ ਬੈਠ ਜੜ੍ਹ ਕਾਟ ਰਹਾ, ਹੂਆ ਤਰਕ ਕਾ ਅੰਧ |

Friday, November 23, 2012

ਭਾਲ / بھال

ਫ਼ਲਸਫ਼ਿਆਂ ਨੂੰ ਫਰੋਲਦਿਆਂ ਗਵਾਚੀ ਜੋ ਜ਼ਿੰਦਗੀ
ਕਾਸ਼ ਖੁੱਦ ਨੂੰ ਟਟੋਲਦਾ ਕਦੇ ਸੱਚ ਦੀ ਭਾਲ ਵਿੱਚ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

فلسفیاں نوں پھرولدیاں گواچی جو زندگی
کاش کھدّ نوں ٹٹولدا کدے سچ دی بھال وچّ

- پروفیسر کولدیپ سنگھ کنول

ਗੁਰੂ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੇਕਰ ਅਧਿਆਤਮਕ ਜਗਤ ਨੂੰ ਜਾਣੀਏ ਤਾਂ ਇੱਕ ਬੇਹੱਦ ਸਪਸ਼ਟ ਵਿਚਾਰ ਹੈ - ਗੁਰੂ ਅਖਵਾਇਆ ਗੁਰੂ ਨਹੀਂ ਹੁੰਦਾ, ਗਰੂ ਸਵੀਕਾਰਿਆਂ ਗੁਰੂ ਹੁੰਦਾ ਹੈ ! ਉਸੇ ਤਰ੍ਹਾਂ ਹੀ ਜਿਵੇਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਕੀਲ ਇਤਿਆਦਿਕ ਅਖਵਾਇਆਂ ਨਹੀਂ ਬਲਕਿ ਕਿਸੇ ਯੂਨੀਵਰਸਿਟੀ ਜਾਂ ਅਧਿਕਾਰਿਤ ਸੰਸਥਾ ਵਲੋਂ ਡਿੱਗਰੀ ਜਾਂ ਪਦਵੀ ਦੇ ਕੇ ਸਵੀਕਾਰਿਆਂ ਹੀ ਇਹ ਸਭ ਬਣੀਦਾ ਹੈ ! ਹਾਂ ਅਧਿਆਤਮ ਵਿੱਚ ਕੋਈ ਡਿੱਗਰੀ ਜਾਂ ਪਦਵੀ ਨਹੀਂ ਹੁੰਦੀ, ਸਿਰਫ਼ ਪੂਰਨ ਸਮਰਪਣ ਸਹਿਤ ਸਵੀਕ੍ਰਿਤੀ ਹੁੰਦੀ ਹੈ ਜਿਸਦਾ ਅਧਾਰ ਆਪਣੇ ਗੁਰੂ 'ਤੇ ਭਰੋਸਾ ਹੁੰਦਾ ਹੈ |

Tuesday, November 20, 2012

ਸੰਵਿਧਾਨ ਤੇ ਸੋਧ

ਅਗਰ ਆਪ ਕਿਸੇ ਵੀ ਸੰਵਿਧਾਨ ਵਿੱਚ ਸੋਧ ਕਰਵਾਉਣੀ ਚਾਹੁੰਦੇ ਹੋ ਤਾਂ ਆਪਨੂੰ ਪੁਰਾਣੇ ਸੰਵਿਧਾਨ ਵਿੱਚ ਪੂਰਨ ਨਿਸ਼ਚਾ ਪ੍ਰਗਟਾ ਕੇ ਹੀ, ਸੰਵਿਧਾਨ ਘੜਨੀ ਸਭਾ ਵਿੱਚ ਬੈਠ ਕੇ, ਸੰਵਿਧਾਨ ਅਨੁਸਾਰ ਹੀ ਚਲਣ ਕਰ ਕੇ ਸੋਧ ਕਰਵਾਉਣ ਦਾ ਹੱਕ ਮਿਲੇਗਾ | ਜੇਕਰ ਆਪ ਉਸ ਸੰਵਿਧਾਨ ਵਿੱਚ ਨਿਸ਼ਚਾ ਹੀ ਨਹੀਂ ਰੱਖਦੇ ਫੇਰ ਆਪ ਉਸਨੂੰ ਸੋਧਣ ਦਾ ਵੀ ਕੋਈ ਹੱਕ ਨਹੀਂ ਰੱਖਦੇ !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

Friday, November 16, 2012

अहं ब्रह्मास्मि

- प्रोफैसर कवलदीप सिंघ कंवल

नेति हु श्रृष्टि ||
नेति सब द्रिष्टि ||
नेति रे भोग ||
नेति सब सोग ||
नेति सकल आकृति समाना ||
नेति सरस प्रकृति बिधनाना ||
नेति धर्म वेद बहु ग्रंथ ||
नेति कर्म भेद तप मंथ ||
नेति दैव अदैव संसारा ||
नेति पारा नेति हु अपारा ||
नेति स्वर्ग नर्क बहु-लोका ||
नेति आकाश पिंड गंग-स्रोता ||
नेति राग रूप बहुरंगा ||
नेति द्वेष शेष उमंगा ||
नेति प्रकट भया आकार ||
नेति अप्रकट निराकार ||
नेति नेति अहं ||
ब्रह्म अहं अस्मि ||
अहं ब्रह्मास्मि ||

Wednesday, November 14, 2012

ਇਧਰਲੀਆਂ ਉਧਰਲੀਆਂ / ادھرلیاں ادھرلیاں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ
ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ

ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ
ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ

ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ
ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ 

ਮੰਤਰੀ ਲੀਡਰ ਸਰਮਾਏਦਾਰ ਨਾਲ ਲੈ
ਸੁੱਚੀਆਂ ਲੁੱਟਾਂ ਅਸਾਂ ਰਲ ਮਚਾਉਣੀਆਂ ਜੀ

ਵੰਡ ਮਜ਼ਹਬਾਂ ਨੂੰ ਲਾ ਕੇ ਬਹੁਰੰਗੇ ਝੰਡੇ
ਅਸੀਂ ਜੜ੍ਹਾਂ ਧਰਮ ਦੀਆਂ ਹਿਲਾਉਣੀਆਂ ਜੀ

ਨੀਲਾ ਭਗਵਾਂ ਹਰਾ ਬਦਲ ਬਦਲ ਪਾਣੇ
ਲਾਲ ਪਾ ਕੇ ਕੈਟ-ਵਾਕ ਕਰਾਉਣੀਆਂ ਜੀ

ਨਿੱਤ ਨਵੀਂ ਖੇਡ ਤੇ ਵੱਖਰੀ ਜੁਗਤ ਲਾਣੀ
ਅਸੀਂ ਕਲਾਬਾਜ਼ੀਆਂ ਰੌਜ਼ ਵਿਖਾਉਣੀਆਂ ਜੀ

ਰਾਤੀਂ ਛੱਕ ਕਬਾਬ ਪਹਿਲੀ ਤੌੜ ਲਾਉਣੀ
ਇੱਕਠੇ ਬਹਿ ਫੇਰ ਵੰਡੀਆਂ ਪਾਉਣੀਆਂ ਜੀ

 
~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

ہنیرا آکھدا چانن توں میں ڈراں ناہیں
ایہہ گلاں ہن ہو گئیاں پرانیاں جی

چٹے کپڑے پا کے پاؤنا نقاب چٹا
لاٹاں گیان دیاں خوب جگاؤنیاں جی

لا کے نعرے کھچویں چانن جیبہ رکھنا
ترکیباں ساریاں اساں ایہہ جانیاں جی 

منتری لیڈر سرمائیدار نال لے
سچیاں لٹاں اساں رل مچاؤنیاں جی

ونڈ مذہباں نوں لا کے بہرنگے جھنڈے
اسیں جڑھاں دھرم دیاں ہلاؤنیاں جی

نیلا بھگواں ہرا بدل بدل پانے
لال پا کے کیٹ-واک کراؤنیاں جی

نت نویں کھیڈ تے وکھری جگت لانی
اسیں قلابازیاں روز وکھاؤنیاں جی

راتیں چھکّ کباب پہلی توڑ لاؤنی
اکٹھے بہہ پھیر ونڈیاں پاؤنیاں جی

Thursday, November 8, 2012

ਤੋਹਮਤਾਂ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਆਫ਼ਰਿਆ ਧਰਮ ਫਿਰੇ ਫਲਸਫ਼ੇ ਨੂੰ ਉੱਲਟੀਆਂ
ਅਗਦ ਹੈ ਸ਼ੈਤਾਨ ਦਾ ਜੁੜ੍ਹੀ ਖੁਦਾਈ ਤੋਹਮਤਾਂ

ਮਾਂਵਾਂ ਭੈਣਾਂ ਧੀਆਂ ਸੱਭੇ ਸਰੇ ਬਜ਼ਾਰ ਰੋਲੀਆਂ
ਸੂਰਿਆਂ ਦੀ ਕੌਮ ਵੇਖੋ ਸੂਰਮਤਾਈ ਤੋਹਮਤਾਂ

ਗੰਦਗੀ ਦੇ ਢੇਰ ਤੁਰੇ ਸੜ੍ਹਾਂਦ ਹੀ ਸੜ੍ਹਾਂਦ ਹੈ
ਬਦਬੂ ਭਰੇ ਜ਼ਿਹਨ ਸੋਚ ਮੁਕਾਈ ਤੋਹਮਤਾਂ

ਚੌਧਰਾਂ ਦੀ ਭੁੱਖ ਸਾਰੀ ਗੁਮਾਨ ਦਾ ਗੁਬਾਰ ਹੈ
ਕਪਟ ਦੀ ਲੈ ਸੰਥਿਆ ਵਿਦਵਤਾਈ ਤੋਹਮਤਾਂ

ਬੇਸ਼ਰਮੀ ਦੇ ਸਾਜ਼ ਉੱਤੇ ਨੀਚਤਾ ਦੀ ਰਾਗਣੀ
ਕੂੜ੍ਹ ਦੀ ਮਜਲਿਸਾਂ ਗਾਵਣ ਰੁਬਾਈ ਤੋਹਮਤਾਂ

ਉਛਾਲੋ ਮਿਲ ਕੇ ਇਜ਼ਤਾਂ ਵਜੂਦ ਜੋ ਹਲੂਣਦਾ
ਚਿੱਕੜ ਦਿਨ-ਰਾਤ ਰੈਣ-ਸੁਬ੍ਹਾਈ ਤੋਹਮਤਾਂ

ਵਿਚਾਰ ਦੀ ਵਿਚਾਰ ਸੰਗ ਕਾਟ ਜਦ ਹੋਈ ਨਾ
ਝੂਠ ਦਾ ਬਾਰੂਦ ਲੈ ਫਾਇਰ ਹਵਾਈ ਤੋਹਮਤਾਂ

ਬੋਲਿਆ ਜੇ ਸੱਚ ਹੈ ਸਲਾਮਤੀ ਦੀ ਆਸ ਛੱਡ
ਦੁਰਕਾਰਾਂ ਦੀ ਖੈਰਾਤ ਦੰਦ-ਘਸਾਈ ਤੋਹਮਤਾਂ

Wednesday, October 31, 2012

ਹਾਇਕੂ - ਚੁਰਾਸੀਆਂ ਦਾ ਸਫ਼ਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੁਰਾਸੀਆਂ ਦਾ ਸਫ਼ਰ
ਫ਼ੇਰ ਚੜ੍ਹਿਆ ਨਵੰਬਰ
ਸਿਆਹ ਰਾਤ ਨਾਲ

Wednesday, October 24, 2012

ਰਾਖਸ਼

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿੱਦਾਂ ਸਾੜਾਂ ਮੈਂ ਉਸਨੂੰ ਕੋਈ ਆਖ ਕੇ ਰਾਖਸ਼,
ਰਹੀ ਸਲਾਮਤ ਵਿਹੜੇ ਜਿਹਦੇ ਨਾਰ ਵੀ ਵੈਰੀ ਦੀ |

ਪੱਤ ਰੋਲੀ ਸੀ ਓਹਦੀ ਕਰ ਭੈਣ ਨੂੰ ਬੇਪਤ,
ਧੰਨ ਕਿਰਦਾਰ ਨੂੰ ਆਖਾਂ ਅੱਖ ਕੀਤੀ ਨਾ ਕੈਰੀ ਸੀ |

ਰਾਵਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੁੱਦਤਾਂ ਤੋਂ ਫੁੱਕਦਿਆਂ ਹੋਇਆ ਬਲਵਾਨ ਇਸ ਕਦਰ,
ਕਿ ਅੱਜ ਹਰ ਆਦਮੀ ਅੰਦਰ ਇੱਕ ਰਾਵਣ ਵੱਸਦਾ ਏ |

ਕਹਿੰਦੇ ਸੀ ਕਿ ਹੁੰਦੇ ਕਦੇ ਸਿਰਫ਼ ਦੱਸ ਕੁ ਸਿਰ ਉਹਦੇ,
ਅੱਜ ਵਾਲਾ ਤਾਂ ਹਰ ਪਲ ਸੈਂਕੜੇ ਸਿਰਾਂ ਨਾਲ ਹੱਸਦਾ ਏ |

Wednesday, October 10, 2012

ਚੋਰ ਚੋਰ ਪਿਆ ਸ਼ੋਰ ਹੈ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ |
ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ |
 
ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ,
ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ |
 
ਉਡੀਕਦਾ ਇਨਸਾਫ਼ ਆਪਣਾ ਹੀ ਮੁਸਤਕਬਿਲ,
ਅੱਜ ਖਬਰ ਹੈ ਚਾਰ ਉਹ ਮੋਢੇ ਜੋਗਾ ਰਹਿ ਗਿਆ |
 
ਅੰਨ੍ਹਿਆਂ ਦੀ ਭੀੜ ਉੱਤੇ ਚਲੇ ਕਾਣਿਆਂ ਦਾ ਰਾਜ ਇਹ,
ਬਦਰੰਗ ਝੰਡੇ ਟੰਗ ਪੂੰਛ ਹਜੂਮ ਲੁੱਟ ਲੈ ਗਿਆ |
 
ਢੇਰਾਂ ਢੇਰ ਡਕਾਰ ਸਭ ਹੱਥ ਢਿੱਡ ਉੱਤੇ ਫੇਰ ਕੇ,
ਮੂਰਖਾਂ ਦਾ ਵੱਗ ਹੱਕ ਆ ਧਰਨਿਆਂ 'ਤੇ ਬਹਿ ਗਿਆ |
 
ਭਗਵੀਆਂ ਜਿਹੀ ਧੋਤੀਆਂ ਕਦੇ ਚਿੱਟੀ ਪਾ ਕੇ ਟੋਪੀਆਂ,
ਜਮੂਰਿਆਂ ਦੀ ਮਜਲਿਸਾਂ ਤੇ ਲੁੱਟ ਮਦਾਰੀ ਲੈ ਗਿਆ |
 
ਵਿੱਚ ਨੰਗਿਆਂ ਦੀ ਬਸਤੀ ਨੰਗਿਆਂ ਦਾ ਹਮਾਮ ਇਹ,
ਪਾੜ ਸੁੱਟੋ ਕੱਪੜੇ ਜਿਹੜਾ ਨੰਗਾ ਹੋਣੋ ਰਹਿ ਗਿਆ |
 
ਬਹੁਤ ਕੁਝ ਕਹਿਣ ਨੂੰ ਬਹੁਤ ਕੁਝ ਰਹਿ ਗਿਆ |
ਜੋ ਲਫ਼ਜ਼ ਉਬਲਦੇ ਕੰਵਲ ਜ਼ੁਬਾਨੋਂ ਕਹਿ ਗਿਆ |

Sunday, September 30, 2012

तेरा साथ

- कवलदीप सिंघ कंवल

ये तेरा साथ है
या हुस्न-ए-सफ़र है,
कि मंजिल की
अब इस रूह को
कोई ख्वाहिश नहीं बाकी;
अब तो यह हस्ती
चाहती है बस
वस्ल की इस राह पे
तेरा हाथ
अपने हाथ में लिए चलना;
ज़िन्दगी के
चन्द इन लम्हों को
तेरे ही आगोश में बिताना;
जीना तो बस
तेरे ही संग
तेरी आरजुओं, अरमानों
और तेरे सपनों को,
कुछ इस तरह कि
इस खुदी के वजूद का
आखरी कतरा भी
तेरे सागर में
मिटा दे
अपनी इस हस्ती को ...

Wednesday, September 5, 2012

ਘਾੜ੍ਹਾ - ਹਾਇਕੂ

ਘੁੰਮਦਾ ਚੱਕ
ਮਟੈਲੇ ਹੱਥ
ਰੁੱਝਾ ਘਾੜ੍ਹਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਕਣੀਆਂ - ਹਾਇਕੂ

ਨਿੱਕੀਆਂ ਕਣੀਆਂ
ਭਿੱਜੀ ਮਿੱਟੀ
ਮਹਿਕਦਾ ਚੁਫ਼ੇਰਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਭਾਦਰੋਂ ਦੀ ਸੰਗਰਾਂਦ - ਹਾਇਕੂ

ਭਾਦਰੋਂ ਦੀ ਸੰਗਰਾਂਦ
ਬੇਜੀ ਦੀ ਰਸੋਈ
ਕੜਾਹ ਦੀ ਖੁਸ਼ਬੂ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

Sunday, September 2, 2012

ज़ररा

- प्रो. कवलदीप सिंघ कंवल

मैं ज़ररा हूँ मेरी हस्ती है मुझको मालूम,
अपने अंदर मैं लाखों कायनात रखता हूँ ।
कितनी कायनातें बन कर मिटें हर पल,
मै ख़ाक हूँ वजूद अपना ख़ाक रखता हूँ ।

-x-x-x-

Saturday, September 1, 2012

ਜਿਨ ਗੁਰਿ ਲੀਆ ਮਿਲਾਇ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਗਿਆਨੁ ਗੁਰੂ ਪ੍ਰਕਾਸਿਆ,
ਸਕਲ ਅੰਦੇਹੁ ਮਿਟਾਇ ||੧||
ਮੰਗਲ ਸਤਿ ਸੁਭਾਇਆ,
ਜਾ ਸਿਖ ਵਸੈ ਮਨਿ ਆਇ ||੨||
ਕਰਮਵੰਤੀ ਗੁਰ ਚਲੀ,
ਸੀਸੁ ਵਢਿ ਭੇਟ ਕਰਾਇ ||੩||
ਰਤਨੁ ਅਮੋਲ ਲਾਧਿਆ,
ਏਕਹਿ ਰਹੈ ਲਿਵ ਲਾਇ ||੪||
ਇਤ ਉਤ ਸਭਨੀ ਭਈ,
ਪਾਇਆ ਗੁਰਿ ਸਰਣਾਇ ||੫||
ਸੇ ਕੰਵਲ ਸਦ ਧੰਨੁ ਹੈ,
ਜਿਨ ਗੁਰਿ ਲੀਆ ਮਿਲਾਇ ||੬||

Wednesday, August 1, 2012

ਕਿਹੜਾ ਵਤਨ / کہڑا وطن

- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਕਿੰਝ ਵਤਨ ਉਸਨੂੰ, ਮੈਂ ਆਪਣਾ ਆਖਾਂ,
ਲ਼ਹੂ ਮੇਰਾ ਜਿੱਥੇ, ਫੱਬਤੀਆਂ ਝੱਲਦਾ ਏ |
 
ਠਹਾਕੇ ਲੱਗਣ ਜਿੱਥੇ, ਅੱਲ੍ਹੇ ਜ਼ਖਮਾਂ ‘ਤੇ,
ਉਸ ਆਬੋ-ਹਵਾ ਮੇਰਾ, ਖ਼ੂਨ ਖੱਲ੍ਹਦਾ ਏ |
 
ਬੁਲਬੁਲਾਂ ਨੂੰ ਮਾਰ, ਚੰਡਾਲ ਜਦੋਂ ਹੱਸੇ,
ਚਿਣਗ ਜਿਹੀ ਧੁੱਖਦੀ, ਸੀਨਾ ਬਲ਼ਦਾ ਏ |
 
ਮੁਨਸਿਫ਼ ਪੱਥਰ ਹੈ, ਰਾਖਾ ਜੋ ਕਾਤਿਲ,
ਕਲਮ ਹੈ ਗੋਲੀ, ਰੋਸਾ ਇਸੇ ਗੱਲ ਦਾ ਏ |
 
ਬਲਦੇ ਟਾਇਰਾਂ ਦੀ, ਅੱਗ ਬੁੱਝੀ ਨਾ ਹਾਲੀਂ,
ਟੀਸ ਉੱਠੇ ਜਦ ਵੀ, ਚਰਚਾ ਚੱਲਦਾ ਏ |
 
ਵਿੱਚ ਸੜ੍ਹ ਅੱਗ ਦੇ, ਮੈਂ ਅੱਗ ਹੋਇਆ ਹਾਂ,
ਹੈ ਤਪਸ਼ ਏਨੀ, ਫੌਲਾਦ ਪੰਘਲਦਾ ਏ |
 
ਜਾਬਰ ਹੈਂ ਬੇਸ਼ੱਕ, ਪਰ ਜਾਣ ਲੈ ਏਨਾ,
ਛੇੜੀਂ ਨਾ ਭੁੱਲ ਵੀ, ਲਾਵਾ ਜੋ ਉੱਬਲਦਾ ਏ |

~~~~~~~

- پروپھیسر کولدیپ سنگھ کنول

کنجھ وطن اسنوں، میں اپنا آکھاں،
لہو میرا جتھے، پھبتیاں جھلدا اے
 
ٹھہاکے لگن جتھے، الھے زخماں ‘تے،
اس آب-و-ہوا میرا، خون کھلھدا اے
 
بلبلاں نوں مار، چنڈال جدوں ہسے،
چنگ جہی دھکھدی، سینہ بلدا اے
 
منصف پتھر ہے، راکھا جو قاتل،
قلم ہے گولی، روسا اسے گلّ دا اے
 
بلدے ٹائراں دی، اگّ بجھی نہ ہالیں،
ٹیس اٹھے جد وی، چرچہ چلدا اے
 
وچّ سڑھ اگّ دے، میں اگّ ہویا ہاں،
ہے تپش اینی، فولاد پنگھلدا اے
 
جابر ہیں بے شکّ، پر جان لے اینا،
چھیڑیں نہ بھلّ وی، لاواں جو ابلدا اے

Saturday, July 28, 2012

Tuesday, July 24, 2012

ਹਰ ਆਦਮ ਦਿਸੇ ਅੱਲ੍ਹਾ / ہر آدم دسے اﷲ

- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਹਰ ਆਦਮ ਦਿਸੇ ਅੱਲ੍ਹਾ

 

- پروپھیسر کولدیپ سنگھ کنول

ربّ ڈھونڈن جے چلئیں بندیا
ایویں وکھتے رہیں گوا
سوہنی قدرت قادر آں بخشی
وسّ ہیتھے ای ربّ نوں پا

ربّ ربّ کے چڑھے دن کوکیں
کیوں مگزے رہیں کھپا
اوئے ہیتھے وسنیں ہوتھے وسنیں
ویکھن نیں اکھ بنا

تپیا کڑھیا دن راتیں رہنیں
کیوں وہنی آں پٹھی وھا
لبھیاں کیاں لبھنے جانیں
کد گمیا ای تیرا خدا

خلقت کنول اسنیں آ دسنیں
ہر آدم دسے اﷲ
ہیاؤ نہ ٹھاہِ کسے نہ
ایہو اسنیں آ راہ

Tuesday, June 5, 2012

ਹਰਿ ਓਅੰ ਇਲਾਹੀ ਸਤਿ ਕਰਤਾਰੁ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਰਿ ਓਅੰ ਇਲਾਹੀ ਸਤਿ ਕਰਤਾਰੁ ||
ਸਭ ਕਤ ਵਸਹਿ ਏਕੁ ਨਿਰੰਕਾਰੁ ||
ਬੇਦ ਕਤੇਬ ਕੰਵਲ ਖਪਿ ਖੁਆਰੁ ||
ਖਾਲਿਕੁ ਖਲਕਿ ਪਰਵਰਦਿਗਾਰੁ ||

- Professor Kawaldeep Singh Kanwal

Har(i) Ong Ilaahi Sat(i) Kartaar(u) ..
Sab Kat Vaseh(i) Ek(u) Nirankaar(u) ..
Bed Kateb Kanval Khap(i) Khuyaar(u) ..
Khaalik(u) Khalak(i) Parvardigaar(u) ..

Saturday, June 2, 2012

ਖਿਆਲਾਂ ਦੀ ਪ੍ਰਭਾਤ / خیالاں دی پربھات

full_submission

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੱਜ ਫੇਰ
ਤੇਰਿਆਂ ਖਿਆਲਾਂ ਦੀ
ਪ੍ਰਭਾਤ ਚੜ੍ਹੀ;
ਫੇਰ ਤੇਰੀ ਹੋਂਦ ਦਾ
ਨਿੱਘਾ ਸੂਰਜ ਉੱਗਿਆ;
ਤੇ ਫੇਰ ਜ਼ਿੰਦਗੀ
ਰੋਸ਼ਨ ਹੋ ਗਈ
ਹਰ ਵਾਰ ਦੀ ਤਰ੍ਹਾਂ ...
ਮੇਰਿਆਂ ਸ਼ਬਦਾਂ,
ਖਿਆਲਾਂ ਸਾਰਿਆਂ,
ਤੇ ਹੋਂਦ ਸੰਪੂਰਨ ਵਿੱਚ
ਤੇਰੇ ਬਿਨਾਂ
ਹੋਰ ਕਿਸੇ ਲਈ
ਥਾਂ ਨਹੀਂ ਕੋਈ,
ਇੱਕ ਕਿਣਕਾ ਭਰ ਵੀ;
ਕਿਉਂਕਿ
ਹਰ ਜ਼ਰਾ ਮੇਰਾ
ਹੈ ਸ਼ਰੋਬਾਰ
ਸਿਰਫ਼ ਤੇ ਸਿਰਫ਼
ਤੇਰੀ ਹੀ ਹਸਤੀ ਨਾਲ ...
ਬੇਸ਼ਕ ਇਸ ਤੋਂ ਵੀ ਅਗਾਂਹ
ਕਹਿਣਾ ਚਾਹੁੰਦਾ ਹਾਂ ਮੈਂ
ਬਹੁਤ ਕੁਝ
ਪਰ ਸ਼ਬਦਾਂ ਵਿੱਚ
ਹਰ ਅਹਿਸਾਸ ਸਮੌਣਾ
ਮੁਮਕਿਨ ਨਹੀਂ ਹੁੰਦਾ
ਕਿਉਂਕਿ ਅਹਿਸਾਸ ਤਾਂ
ਉਹ ਅਜ਼ਾਦ ਉਡਾਰੀਆਂ ਨੇ
ਜੋ ਸ਼ਬਦਾਂ ਦੇ ਧਰਾਤਲ ਤੋਂ
ਅਸੀਮ ਉੱਚਿਆਂ
ਅਨੰਤ ਅਕਾਸ਼ਾਂ ਵਿੱਚ
ਸਾਹ ਲੈਂਦੀਆਂ ਨੇ ਹਮੇਸ਼ਾ ...

~~~~~~~~~~~~~~

- پروفیسر کولدیپ سنگھ کنول

اج پھیر
تیریاں خیالاں دی
پربھات چڑھی؛
پھیر تیری ہوند دا
نگھا سورج اگیا؛
تے پھیر زندگی
روشن ہو گئی
ہر وار دی طرحاں ...
میریاں شبداں،
خیالاں ساریاں،
تے ہوند سمپورن وچّ
تیرے بناں
ہور کسے لئی
تھاں نہیں کوئی،
اک کنکا بھر وی؛
کیونکہ
ہر ذرا میرا
ہے شروبار
صرف تے صرف
تیری ہی ہستی نال ...
بے شک اس توں وی اگانھ
کہنا چاہندا ہاں میں
بہت کجھ
پر شبداں وچّ
ہر احساس سمونا
ممکن نہیں ہندا
کیونکہ احساس تاں
اوہ آزاد اڈاریاں نے
جو شبداں دے دھراتل توں
اسیم اچیاں
اننت اکاشاں وچّ
ساہ لیندیاں نے ہمیشہ ...

Tuesday, May 29, 2012

ਅੰਦਰ-ਝਾਤੀ / اندر-جھاتی

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ / پروفیسر کولدیپ سنگھ کنول

ਮੰਦਰੀਂ ਰੱਬ ਨਾ ਬਚਿਆ ਬੀਬਾ,
ਨਾ ਵਿੱਚ ਮਸਜ਼ਦ ਦੇ ਅਲਾਹ |
ਕੰਵਲ ਅੰਦਰੇ ਮਾਰ ਲੈ ਝਾਤੀ,
ਓਏ ਓਥੋਂ ਈ ਜਾਂਦੀ ਆ ਰਾਹ |

مندریں ربّ نہ بچیا بیبا،
نہ وچّ مسزد دے اﷲ
کنول اندرے مار لے جھاتی،
اوئے اوتھوں ای جاندی آ راہ

Mandreen Rab Na Bacheya Biba,
Na Vich Maszad De Allah ..
Kanval Andre Maar Lai Jhaati,
Oye Othon Ei Jandi Aa Raah ..

Sunday, May 27, 2012

विचार

जब तक खुद में खुदी शेष है तब तक मनुष्य कभी भी खुदा सा विशेष नहीं बन सकता |

- प्रोफैसर कवलदीप सिंघ कंवल

Saturday, May 26, 2012

विचार

अगर प्रेम व्योपार है तो इस व्योपार का परमो-लाभ प्रियतम की लगन में स्वयं को बिन मोल के पूर्णतः बेच देना है; पूर्णतः कि स्वयं में अपने अस्तित्व का एक भी कण शेष ना रहे, बाकी रखने लायक अगर एक कण भी बच जाये तो यह अद्वितीय प्रेम-सौदा लाभ का न रहेगा, तत्क्षण हानि का हो जायेगा |

- प्रोफैसर कवलदीप सिंघ कंवल

Friday, May 25, 2012

ਕਦੇ ਕਦੇ / کدے کدے

Candles_in_Love_07406

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਦੇ ਕਦੇ ਇਹ ਦਿਲ ਵੀ
ਮੋੜ ਕਿੱਧਰ ਨੂੰ ਨੁਹਾਰ ਲੈਂਦਾ,
ਤੇ ਟੁਰ ਪੈਂਦਾ
ਬਿਨ ਸੋਚਿਆਂ
ਬਿਨ ਦੱਸਿਆਂ
ਅਨਜਾਣ ਜਿਹੀਆਂ
ਅਨਘੜ ਕੋਈ ਰਾਹਵਾਂ ‘ਤੇ;
ਖ਼ਬਰੇ ਕਦੇ ਕਦੇ
ਇਹਨੂੰ ਵੀ ਲੋਚਾ ਆਉਂਦੀ
ਪੂਰਿਆਂ ਗਵਾਚ ਜਾਣ ਦੀ
ਆਪਣੇ ਹੀ ਵਜੂਦ ਦੀ
ਪਹੁੰਚ ਤੋਂ
ਪਾਰ ਜਾਣ ਦੀ
ਜਾਂ ਕਿਤੇ
ਅਜਿਹੀ ਅਕਾਸ਼ ਵਿੱਚ
ਨਵੀਂ ਕੋਈ
ਪਰਵਾਜ਼ ਭਰਨ ਦੀ
ਜਿੱਥੇ ਭੁੱਲ ਕੇ ਵੀ ਕਦੇ
ਆਪੇ ਦੀ ਹੋਂਦ
ਇਹਦੇ ਕੂਲ੍ਹੇ ਖੰਭਾਂ ਨੂੰ
ਕਤਰ ਨਾ ਸਕੇ ਕਦੇ;
ਤੇ ਬੰਨ੍ਹ ਨਾ ਸਕੇ
ਜ਼ਮੀਨੀ ਬੰਧਨ ਕੋਈ
ਇਹਦੀਆਂ
ਅਨੰਤੋਂ ਪਾਰ ਦੀਆਂ
ਸਧਰਾਈਆਂ
ਖਿਆਲ ਉਡਾਰੀਆਂ ਨੂੰ;
ਤੇ ਬਿਨ ਰੋਕ
ਬਿਨ ਟੋਕ
ਤੇ ਬਿਨਾਂ ਹੀ ਕੋਈ
ਭੈਅ ਭਉ
ਲਾਜ ਤੇ ਵਿਖਾਵੇ ਦੇ
ਮਾਣ ਸਕੇ ਇਹ
ਸਦ ਖਿੜ੍ਹੇ
ਸਦ ਨਵਰੰਗ
ਸਦ ਸੁਹੰਨ
ਚਾਅ ਹੁਲਾਰਿਆਂ ਨੂੰ ...

~~~~~~~~~~~~~~~~~~~~

- پروفیسر کولدیپ سنگھ کنول 

کدے کدے ایہہ دل وی
موڑ کدھر نوں نہار لیندا،
تے ٹر پیندا
بن سوچیاں
بن دسیاں
انجان جہیاں
انگھڑ کوئی راہواں ‘تے؛
خبرے کدے کدے
ایہنوں وی لوچا آؤندی
پوریاں گواچ جان دی
اپنے ہی وجود دی
پہنچ توں
پار جان دی
جاں کتے
اجیہی اکاش وچّ
نویں کوئی
پرواز بھرن دی
جتھے بھلّ کے وی کدے
آپے دی ہوند
ایہدے کولھے کھنبھاں نوں
کتر نہ سکے کدے؛
تے بنھ نہ سکے
زمینی بندھن کوئی
ایہدیاں
اننتوں پار دیاں
سدھرائیاں
خیال اڈاریاں نوں؛
تے بن روک
بن ٹوک
تے بناں ہی کوئی
بھے بھؤ
لاج تے وکھاوے دے
مان سکے ایہہ
صد کھڑھے
صد نورنگ
صد سہنّ
چاء ہلاریاں نوں ...

Tuesday, May 22, 2012

सर्वे ब्रह्माणि

- प्रोफैसर कवलदीप सिंघ कंवल

सर्वे बिंदु सर्वो आकाश ||
सर्वे अंध सर्वो प्रकाश ||
सर्वे ब्रह्माणि ||

Sunday, May 20, 2012

ਵਿਚਾਰ / وچار

ਪ੍ਰੀਤ ਕਦੇ ਕੀਤੀ ਨਹੀਂ ਜਾ ਸਕਦੀ ਸਿਰਫ਼ ਵਾਪਰ ਸਕਦੀ ਹੈ; ਪ੍ਰੀਤਮ ਦੇ ਰੰਗ ਵਿੱਚ ਰੰਗਣ ਲਈ ਕਿਸੇ ਵੀ ਉੱਧਮ ਦੀ ਨਹੀਂ ਕੇਵਲ ਪੂਰਨ ਸਹਿਜ ਸਮਰਪਣ ਦੀ ਜ਼ਰੂਰਤ ਹੈ ...

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~~~~~~~~~~~~~~~

پریت کدے کیتی نہیں جا سکدی صرف واپر سکدی ہے؛ پریتم دے رنگ وچّ رنگن لئی کسے وی ادھم دی نہیں کیول پورن سہج سمرپن دی ضرورت ہے ...

- پروفیسر کولدیپ سنگھ کنول

Tuesday, May 15, 2012

सद् चित सियों चित लायी

टूट गया भ्रम सब बाहर का,
जब सुद्ध स्वयं की पायी ।।
कहै कंवल इत मीत न कोई,
सद् चित सियों चित लायी ।।

- प्रोफैसर कवलदीप सिंघ कंवल

Monday, May 14, 2012

करमं अकर्म धार ले

- प्रोफैसर कवलदीप सिंघ कंवल

धारना है आधार को
तो छोड़ दे आधार को
धर्म की है कामना तो
त्याग दे ये कामना भी
युक्ति से मुक्त हो
स्वयं का आभास कर
जान ले तूं गौण किन्तु
परमत्व की अंश है
भीतर ही प्रकाश जो
उसी से आत्मसात हो
सत्य निराकार जान
सत्य रूप साकार हो
ज्ञान की पूर्ण आहुति
ज्ञानोपरि की प्राप्ति
तजन मनन छोड़ दे
लिप्त में निर्लिप्त हो
साक्षी बन स्वयं का
साक्ष्य सब व्योहार हो
कठिनता से कठिन है
सरलता से हो सरल
क्रियम निष्क्रिय हो
करमं अकर्म धार ले

Thursday, May 10, 2012

विचार

प्रभु प्रियतम के प्रेम को संसार की उन्नत से उन्नत भाषा में भी परिभाषित नहीं किया जा सकता, क्योंकि ऐसे अद्वैत प्रेम की परिभाषा केवल और केवल उसका अनुभव है जो एक मूक व्यक्ति को प्राप्त हुए उस मिष्ठान की भांति है जिसे वह केवल चख सकता है पर उसे अभिव्यक्त करने का सामर्थ नहीं रखता |

- प्रोफैसर कवलदीप सिंघ कंवल

Tuesday, May 8, 2012

विचार

सद्गुरु केवल ज्ञान ही हो सकता है; क्यूंकि देह सदा नहीं रह सकती, उसका आदि एवं अंत निश्चित है !

- प्रोफैसर कवलदीप सिंघ कंवल

Monday, May 7, 2012

विचार

ज्ञान वो अनादि अनुभव है जिसकी प्राप्ति की पहली और अंतिम सीढ़ी केवल सहज-प्रयत्नहीनता है; परन्तु विरले ही इस अद्भुत सत्य को जान पाने की शम्ता रखते हैं और बाकी सभ जीवन भर कोल्हू के बैल के भांति अनंत प्रयत्नों में लिप्त रहते हुए ज्ञान के पथ पर कदम भर भी आगे नहीं बढ़ पाते, क्यूँकि यह प्रयत्नों का ही चक्र है जो उनके मार्ग का सभ से बड़ा अवरोध है, और वो सदैव यह समझने में असमर्थ रहते हैं कि जो ज्ञान किसी भी प्रयत्न से प्राप्त हो सकता है वह कभी भी अनादि नहीं हो सकता क्यूँ कि उसका आदि तो साधक का अपना ही प्रयत्न होगा; और इससे भी अद्भुत यह है कि प्रयत्नों के चक्र से मुक्ति प्राप्त करने के लिये प्रयत्नों के कोल्हू को ही इतना तीव्र घुमाना पड़ता है कि इसी तीव्रता की प्रभाव से यह कोहलू टूट कर ढेरी हो जाये और साधक रूपी बैल ज्ञान के पथ पर अग्रसर होने के लिये इन प्रयत्नों के चक्र से पूर्णतः मुक्त हो जाये ...

- प्रोफैसर कवलदीप सिंघ कंवल

Saturday, May 5, 2012

विचार

शिखर की ललक ऐसी सद अतृप्त इच्छा होती है जिसकी तुष्टि के समस्त प्रयत्न ही उसे इस प्रकार और प्रचुर बना देते हैं कि हज़ारों, लाखों एवं कोटि शिखर भी इस तृष्णा को शांत करने के लिये भले अपनी आहुति दे दें तद्पश्चात भी यह और, कुछ और, की प्राप्ति की आशा में वैसी ही अमिट और लालायित बनी रहती है |

- प्रोफैसर कवलदीप सिंघ कंवल

विचार

अद्वैत सत्य की निर्छल सत्यता कदापि उसपे उठती सैंकडों शंकांयों से धूमिल नहीं हो पाती बल्कि भठ्ठी में तपने पर ही स्वर्ण के कुंदन बनने के भांति और भी प्रगाढ़ हो कर प्रकट होती है जो अपने असीम तेज के प्रताप से ऐसी अनन्य शंकायों की हस्ती को पूर्णतः गौण करने का सामर्थ रखती है |

- प्रोफैसर कवलदीप सिंघ कंवल

Monday, April 30, 2012

Wednesday, April 18, 2012

Sunday, April 15, 2012

ਮੁਰਾਦ / مراد

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿਸੇ ਪਖੰਡੀ ਸਾਧ ਦੇ ਡੇਰੇ ਜਾ
ਛੱਪਨ-ਭੋਗ ਲੰਗਰ ਸੁੱਖਣ
ਤੇ ਚੋਰਾਂ ਦੇ ਮਾਲ ਵਾਂਗ
ਧਨ ਅਸਬਾਬ ਦੀਆਂ ਢੇਰੀਆਂ
ਡਾਂਗਾ ਦੇ ਗਜ਼ਾਂ 'ਚ ਲਾਉਣ ਵਾਲਿਓ ...
ਇਹਦੀ ਜਗ੍ਹਾ ਜੇ ਕੇਵਲ
ਦੋ ਵਕਤ ਦੀਆਂ ਦੋ ਰੋਟੀਆਂ ਹੀ
ਘਰ ਬੈਠੇ
ਦੋ-ਦੋ ਜ਼ਿੰਦਾ ਸੰਤਾਂ ਨੂੰ
ਰਤਾ ਪਿਆਰ
ਤੇ ਸਤਿਕਾਰ ਨਾਲ ਦੇ ਦੇਂਦੇ
ਤਾਂ ਸੱਚਮੁਚ ਹੀ ਤੁਹਾਡੇ ਦਿੱਲ ਦੀ
ਕੋਈ ਮੁਰਾਦ ਪੂਰੀ ਹੋ ਜਾਂਦੀ
ਤੇ ਉਜਿਆਰੀ ਜਾਂਦੀ
ਤੁਹਾਡੀ ਜ਼ਿੰਦਗੀ
ਉਹਨਾਂ ਤ੍ਰਿਪਤ ਦਿਲਾਂ ਵਿੱਚੋਂ
ਨਿਕਲੀਆਂ
ਮਹਾਂ-ਅਸੀਸਾਂ ਦੀ
ਸਦ-ਨਿੱਘੀ ਜਿਹੀ
ਲੋਅ ਨਾਲ ...

~~~~~~~~~~~~~~~~~~~~

- پروفیسر کولدیپ سنگھ کنول

کسے پکھنڈی سادھ دے ڈیرے جا
چھپن-بھوگ لنگر سکھن
تے چوراں دے مال وانگ
دھن اسباب دیاں ڈھیریاں
ڈانگا دے گزاں 'چ لاؤن والیو ...
ایہدی جگہ جے کیول
دو وقت دیاں دو روٹیاں ہی
گھر بیٹھے
دو-دو زندہ سنتاں نوں
رتا پیار
تے ستکار نال دے دیندے
تاں سچمچ ہی تہاڈے دلّ دی
کوئی مراد پوری ہو جاندی
تے اجیاری جاندی
تہاڈی زندگی
اوہناں ترپت دلاں وچوں
نکلیاں
مہاں-اسیساں دی
صد-نگھی جہی
لوء نال ...

Wednesday, April 11, 2012

ਹਨੇਰਾ / ہنیرا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਨੇਰਾ ਸਬੂਤ ਹੈ
ਕਿ ਅਜੇ ਜ਼ਿੰਦਾ ਹੈ
ਚਾਨਣ ਦਾ ਵਜੂਦ
ਤੇ ਆਖ਼ਰ
ਸਵੇਰ ਜ਼ਰੂਰ ਆਵੇਗੀ
ਜੋ ਰਾਤਾਂ ਨੂੰ ਚੀਰ
ਭਰ ਦੇਵੇਗੀ
ਕੁੱਲ ਆਲਮ ਨੂੰ
ਮੁੜ ਕੇ
ਚਾਨਣ ਦੇ ਨਾਲ
ਤੇ ਕਰ ਦੇਵੇਗੀ ਰੋਸ਼ਨ
ਸ਼ਰੋਬਾਰ
ਹਰ ਕਿਣਕਾ
ਏਸ ਜ਼ਿੰਦਗੀ ਦਾ |

~~~~~~~~~~~~~~~

- پروفیسر کولدیپ سنگھ کنول

ہنیرا ثبوت ہے
کہ اجے زندہ ہے
چانن دا وجود
تے آخر
سویر ضرور آویگی
جو راتاں نوں چیر
بھر دیویگی
کلّ عالم نوں
مڑ کے
چانن دے نال
تے کر دیویگی روشن
شروبار
ہر کنکا
ایس زندگی دا

Tuesday, April 10, 2012

ਅਸਲੀ ਫਿਰਦਾ-ਤੁਰਦਾ ਮਨੁੱਖ / اصلی پھردا-تردا منکھ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ 

ਅੱਜ ਕੁਝ ਪੁਰਾਣੀਆਂ ਲਿਖਤਾਂ ਨੂੰ ਫਰੋਲਦਿਆਂ ਇੱਕ ਗੁੰਮ ਹੋਈ ਨਜ਼ਮ ਹੱਥੀਂ ਪਈ, ਜਿਸਨੂੰ ਪੜ੍ਹ ਕੇ ਮਹਿਸੂਸ ਕੀਤਾ ਕਿ ਇਹ ਜ਼ਿੰਦਗੀ ਵੀ ਕਿੰਨੀ ਅਜੀਬ ਹੈ ਕਿ ਸਮੇਂ ਤੇ ਹਲਾਤਾਂ ਦੇ ਨਾਲ ਬਦਲ ਕੇ ਰੌਜ਼ਾਨਾ ਕਿੰਝ ਆਪਣੇ-ਆਪ ਨੂੰ ਇੱਕ ਵੱਖਰੇ ਹੀ ਵਜੂਦ ਵਜੋ ਪੇਸ਼ ਕਰਦੀ ਰਹਿੰਦੀ ਹੈ; ਇੰਝ ਕਿ ਆਪਣੇ ਹੀ ਖਿਆਲ ਸਮਾਂ ਪਾ ਕੇ ਬੇਗਾਨੇ ਲੱਗਣ ਲੱਗਦੇ ਹਨ ਜਾਂ ਕਹਿ ਲਵੋ ਸਮੇਂ ਦੇ ਨਾਲ ਜ਼ਿੰਦਗੀ ਦੇ ਇਉਂ ਅਰਥ ਬਦਲ ਜਾਂਦੇ ਨੇ ਕਿ ਪੁਰਾਣੇ ਅਰਥਾਂ ਦੇ ਚਹਿਰਿਆਂ ਦੀਆਂ ਨੁਹਾਰਾਂ ਵੀ ਨਾ-ਪਛਾਣ ਹੋਣ ਦੀ ਹਾਲਤ ਤੱਕ ਧੁੰਦਲੀਆਂ ਹੋ ਜਾਂਦੀਆਂ ਹਨ, ਕਿਉਂਕਿ ਹੁਣ ਜ਼ਿੰਦਗੀ ਦੇ ਚਹਿਰੇ ਦੀ ਕੋਈ ਨਵੀਂ ਹੀ ਘਾੜਤ ਘੜੀ ਜਾ ਚੁਕੀ ਹੁੰਦੀ ਹੈ ....
 
ਬੇਸ਼ਕ ਪੁਰਾਣੇ ਅਰਥ ਸਾਡੀ ਜ਼ਿੰਦਗੀ ਦੀ ਕੜੀ ਵਿੱਚੋਂ ਨਿਕਲ ਜਾਂਦੇ ਨੇ ਪਰ ਉਹਨਾਂ ਦੇ ਵਜੂਦ ਨੂੰ ਕਿਸੇ ਕੋਨੇ 'ਚ ਸੰਜੋਏ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਕੁਝ ਵੀ ਹੋਵੇ ਕਦੇ ਨਾ ਕਦੇ ਤਾਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਰਹੇ ਸਨ ਜਿਸਦੇ ਨਾਤੇ ਉਹਨਾਂ ਨੂੰ ਬਣਦਾ ਸਨਮਾਨ ਦੇਣਾ ਤਾਂ ਲਾਜ਼ਿਮ ਬਣ ਹੀ ਜਾਂਦਾ ਹੈ ਨਾ ?
 
ਸੋ ਉਸ ਗੁੰਮ ਪਈ ਨਜ਼ਮ ਨੂੰ ਇੱਥੇ ਸਭ ਦੋਸਤਾਂ/ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ....

 
ਕਿੰਨਾ ਸੌਖਾ ਹੁੰਦਾ ਹੈ
ਫਲਸਫਿਆਂ ਵਿੱਚ
ਝੂਟੇ ਖਾਉਂਦੇ ਕਹਿਣਾ
ਕਿ ਪ੍ਰੀਤ ਤਾਂ ਬਸ
ਦਿਲਾਂ ਦੀ ਹੁੰਦੀ ਏ;
ਤੇ ਸਮੋਈਆਂ ਹੁੰਦੀਆਂ ਨੇ
ਇਸ ਵਿੱਚ
ਕੇਵਲ ਤੇ ਕੇਵਲ
ਖਵਾਬੀ ਖਿੜ੍ਹੇ ਗੁਲਾਬਾਂ ਜਿਹੀਆਂ
ਹਜ਼ਾਰਾਂ ਅਣਦੱਸ ਭਾਵਨਾਵਾਂ
ਜੋ ਸੀਮਿਤ ਨਹੀਂ ਹੁੰਦੀਆਂ
ਸਰੀਰਾਂ ਦੀਆਂ ਖਿੱਚਾਂ ਤੀਕ
ਬਲਕਿ ਰੂਪਮਾਨ ਕਰਦੀਆਂ ਨੇ
ਮਨ ਦੇ ਮੇਲਾਂ ਨੂੰ;
ਤੇ ਇਹ ਕਹਿਣਾ ਕਿ
ਸੱਚੀ ਮੁਹੱਬਤ
ਸਾਫ਼ ਤੇ ਸ਼ਫਾਫ਼ ਹੁੰਦੀ ਏ
ਰੂਹਾਨੀਅਤ ਦੇ ਦੁਆਰੇ ਵਾਂਗਰ
ਤੇ ਨਹੀਂ ਹੁੰਦਾ
ਏਸ ਵਿੱਚ ਕੋਈ ਗਰਜ਼
ਜ਼ਮਾਨੇ ਦੀ ਲਾਗ
ਤੇ ਅਣਛੂਹੀ
ਲਕੋਈ ਛੁਪਾਈ ਗਈ ਲਪੇਟ ...
ਪਰ ਇਹ ਤਥਾਕਥਿਤ
ਕੋਰੀ ਫ਼ਲਸੂਈ ਸੱਚਾਈ
ਖੇਰੂ-੨ ਹੋ ਜਾਂਦੀ ਏ
ਯਥਾਰਥ ਦੇ ਧਰਾਤਲ ‘ਤੇ
ਆਉਣ ਦੇ ਨਾਲ ਹੀ;
ਤੇ ਖਿਣ-ਭੰਗੁਰ ਹੋਂਦ ਏਸਦੀ
ਪਲਾਂ ਵਿੱਚ ਹੀ ਇਉਂ
ਗਵਾ ਬੈਠਦੀ ਹੈ
ਆਪਣੀ ਪੂਰੇ ਦੀ ਪੂਰੀ ਹਸਤੀ
ਕਿਸੇ ਧੁੰਦ ਵਾਂਕਰ ਉੱਡ
ਜ਼ਮੀਨੀ ਹਾਲਾਤਾਂ ਦੇ
ਸੂਰਜ ਦੇ ਚੜ੍ਹਦਿਆਂ ਹੀ;
ਤੇ ਸਾਰੇ ਅੰਨ੍ਹੇ ਅਹਿਸਾਸਾਂ ਦੇ
ਵਜੂਦ ਨੂੰ
ਇਸ ਤਰ੍ਹਾਂ ਜੜ੍ਹ ਤੋਂ ਮੁਕਾਉਂਦਿਆਂ
ਕਿ ਮਰ ਜਾਂਦਾ ਹੈ
ਸੋਚ ਦੀ ਚੀਕਣੀ ਤੋਂ ਘੜਿਆ
ਕੋਈ ਕਾਲਪਨਿਕ ਦੇਵਤਾ
ਪੈਗੰਬਰ ਤੇ ਸੰਤ;
ਤੇ ਰਹਿ ਜਾਂਦਾ ਹੈ ਪਿੱਛੇ
ਕੇਵਲ ਹੱਡ ਮਾਸ ਦਾ
ਅਸਲੀ ਫਿਰਦਾ-ਤੁਰਦਾ ਮਨੁੱਖ !

~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

اج کجھ پرانیاں لکھتاں نوں پھرولدیاں اک گمّ ہوئی نظم ہتھیں پئی، جسنوں پڑھ کے محسوس کیتا کہ ایہہ زندگی وی کنی عجیب ہے کہ سمیں تے ہلاتاں دے نال بدل کے روزانا کنجھ اپنے-اپنے نوں اک وکھرے ہی وجود وجو پیش کردی رہندی ہے؛ انجھ کہ اپنے ہی خیال سماں پا کے بیگانے لگن لگدے ہن جاں کہہ لوو سمیں دے نال زندگی دے ایوں ارتھ بدل جاندے نے کہ پرانے ارتھاں دے چہریاں دیاں نہاراں وی نہ-پچھان ہون دی حالت تکّ دھندلیاں ہو جاندیاں ہن، کیونکہ ہن زندگی دے چہرے دی کوئی نویں ہی گھاڑت گھڑی جا چکی ہندی ہے ....
 
بے شک پرانے ارتھ ساڈی زندگی دی کڑی وچوں نکل جاندے نے پر اوہناں دے وجود نوں کسے کونے 'چ سنجوئے رکھنا وی ضروری ہندا ہے کیونکہ کجھ وی ہووے کدے نہ کدے تاں اوہ ساڈی زندگی دا حصہ ضرور رہے سن جسدے ناطے اوہناں نوں بندا سنمان دینا تاں لازم بن ہی جاندا ہے نہ ؟
 
سو اس گمّ پئی نظم نوں اتھے سبھ دوستاں/پاٹھکاں نال سانجھا کر رہا ہاں ....
 
کنا سوکھا ہندا ہے
پھلسپھیاں وچّ
جھوٹے کھاؤندے کہنا
کہ پریت تاں بس
دلاں دی ہندی اے؛
تے سموئیاں ہندیاں نے
اس وچّ
کیول تے کیول
کھوابی کھڑھے گلاباں جہیاں
ہزاراں اندسّ بھاوناواں
جو سیمت نہیں ہندیاں
سریراں دیاں کھچاں تیک
بلکہ روپمان کردیاں نے
من دے میلاں نوں؛
تے ایہہ کہنا کہ
سچی محبت
صاف تے شفاف ہندی اے
روحانیت دے دوارے وانگر
تے نہیں ہندا
ایس وچّ کوئی غرض
زمانے دی لاگ
تے انچھوہی
لکوئی چھپائی گئی لپیٹ ...
پر ایہہ تتھاکتھت
کوری فلسوئی سچائی
کھیرو-2 ہو جاندی اے
یتھارتھ دے دھراتل ‘تے
آؤن دے نال ہی؛
تے کھن-بھنگر ہوند ایسدی
پلاں وچّ ہی ایوں
گوا بیٹھدی ہے
اپنی پورے دی پوری ہستی
کسے دھند وانکر اڈّ
زمینی حالاتاں دے
سورج دے چڑھدیاں ہی؛
تے سارے انھے احساساں دے
وجود نوں
اس طرحاں جڑھ توں مکاؤندیاں
کہ مر جاندا ہے
سوچ دی چیکنی توں گھڑیا
کوئی کالپنک دیوتا
پیغمبر تے سنت؛
تے رہِ جاندا ہے پچھے
کیول ہڈّ ماس دا
اصلی پھردا-تردا منکھ !

Monday, April 9, 2012

चार कंधे / چار کندھے

ईमान बेच कर तूने चार कंधे जो जुटाये है,
क्या भरोसा कि उनका तुझ पे ईमान होगा ?
- कंवल

امان بچ کر تونے چار کندھے جو جو ٹاے ہیں..
کیا بھروسہ کی انکا توجھ پے امان ہوگا ؟
- کنول

Sunday, April 8, 2012

लोक राज

यहाँ किसे लोक लाज है,
कहने को लोक राज है |
- कंवल

Saturday, April 7, 2012

ਪ੍ਰੇਮ ਖੁਮਾਰ / پریم خمار

- ਕਵਲਦੀਪ ਸਿੰਘ ਕੰਵਲ

ਪਹਿਲੇ ਸਾਜੀ ਪ੍ਰੀਤ ਕਰਤੇ,
ਫਿਰ ਰਚਿਆ ਸਭ ਸੰਸਾਰ |
ਛੱਡ ਆਪੇ ਦੀਆਂ ਵਾਦੜੀਆਂ,
ਆ ਜਾ ਰਮੀਏ ਪ੍ਰੇਮ ਖੁਮਾਰ |

~~~~~~~~~~~~~

- کولدیپ سنگھ کنول

پہلے ساجی پریت کرتے،
پھر رچیا سبھ سنسار
چھڈّ آپے دیاں وادڑیاں،
آ جا رمیئے پریم خمار

 

Friday, April 6, 2012

Monday, April 2, 2012

ਮੂਲ / مول

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਆਪਾ ਆਪਣਾ ਵੀ
ਆਪ ਰਹਿ ਕੇ ਗਵਾਈਏ ..
ਚੁੱਪ ਕਦੇ ਕਹੀਏ
ਬਹੁਤਾ ਵੀ ਨਾ ਸੁਣਾਈਏ ..
ਜਿਊਂਦੇ ਭਾਵੇਂ ਹੋਈਏ
ਕਿਸੇ ਵਾਸਤੇ ਬੇਸ਼ਕ
ਭੁੱਲਦੇ ਭੁੱਲਦੇ ਬਹੁਤ ਕੁਝ
ਮੂਲ ਕਦੇ ਨਾ ਭੁਲਾਈਏ ..

~~~~~~~~~~~~~~~~~~~~~

- پروفیسر کولدیپ سنگھ کنول

آپا اپنا وی
آپ رہِ کے گوائیے ..
چپّ کدے کہیئے
بہتا وی نہ سنائیئے ..
جیوندے بھاویں ہوئیے
کسے واسطے بے شک
بھلدے بھلدے بہت کجھ
مول کدے نہ بھلائیے ..

Saturday, March 31, 2012

ਮਰਹਮ ਬਣਨਾ ਲੋਚਦਾ ਹਾਂ / مرہم بننا لوچدا ہاں

470532_10150525445092168_570912167_7685556_1960439598_o

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੇਰੇ ਪ੍ਰੀਤਮ,
ਮੈਂ ਤੇਰੀ ਹਰ ਪੀੜ ਦਾ
ਤੇਰੇ ਹਰ ਦਰਦ ਦਾ
ਮਰਹਮ ਬਣਨਾ ਲੋਚਦਾ ਹਾਂ,
ਜੋ ਜਜ਼ਬ ਹੋ ਕੇ
ਤੇਰੇ ਹਰ ਜ਼ਖਮ ਵਿੱਚ
ਤੇਰੇ ਹਰ ਗਮ
ਹਰ ਦੁੱਖ ਨੂੰ
ਮੇਟ ਲੈ ਜਾਵੇ
ਆਪਣੇ ਵਜੂਦ ਦੇ
ਤੇਰੇ ਵਿੱਚ ਹੀ
ਗਵਾਉਣ ਦੇ ਨਾਲ ਹੀ ...

ਬੇਸ਼ਕ ਮੈਂ ਜਾਣਦਾ ਹਾਂ
ਮੈਂ ਹਨੇਰੀ ਰਾਤਾਂ ਵਿੱਚ
ਤੇਰੇ ਵਾਸਤੇ
ਚੰਨ ਨਹੀਂ ਬਣ ਸਕਦਾ 
ਤੇ ਨਾ ਹੀ ਕਦੇ
ਰੁਸ਼ਨਾ ਸਕਦਾ
ਉਹਨਾਂ ਅਸੀਮ ਸਫਰਾਂ
ਅਤੇ ਵਿਸ਼ਾਲ ਮੰਜਿਲਾਂ ਵਲ
ਕਦਮ-ਦਰ-ਕਦਮ ਵੱਧਦੀਆਂ
ਤੇਰੀਆਂ ਰਾਹਵਾਂ ਨੂੰ;
ਕਿਉਂਕਿ ਓਸ ਵਾਸਤੇ
ਮੈਨੂੰ ਬਹੁਤ ਦੂਰ
ਤੈਥੋਂ ਬਹੁਤ ਦੂਰ ਜਾਣਾ ਪਵੇਗਾ;
ਪਰ ਮੇਰੀ ਤਾਂ ਇੱਕੋ-ਇੱਕ ਤਾਂਘ
ਪਲ-ਪਲ ਹਰ ਪਲ
ਤੇਰਾ ਸਾਥ ਨਿਭਾਵਣ ਦੀ ਹੈ;
ਸੋ ਲੋਚਾ ਰੱਖਦਾ ਹਾਂ
ਸਿਰਫ਼ ਤੇ ਸਿਰਫ਼ 
ਤੇਰੀਆਂ ਰਾਤਾਂ ਵਾਸਤੇ
ਇੱਕ ਦੀਵਾ ਬਣ
ਖੁੱਦ ਬਲ਼ ਕੇ
ਆਪਣੇ ਬਣਦੇ-ਸਰਦੇ ਵਜੂਦ ਨਾਲ
ਤੇਰੀ ਜ਼ਿੰਦਗੀ ਨੂੰ
ਹਰ ਨਿੱਕੇ ਤੇ
ਸੂਖਮ ਕੋਮਲ ਜਿਹੇ
ਅਹਿਸਾਸਾਂ ਨਾਲ ਰੁਸ਼ਨਾਉਣ ਦੀ ...

ਬੇਸ਼ਕ ਮੇਰੀ ਬੁੱਕਲ
ਇੰਨੀ ਵਿਸ਼ਾਲ ਨਹੀਂ
ਕਿ ਸਿਰਜ ਸਕਾਂ ਏਸ ਵਿੱਚ
ਤੇਰੇ ਵਾਸਤੇ
ਇੱਕ ਸੁਖਾਵੇਂ ਤੇ
ਸੁਹਜ ਰਸਮਈ
ਸੁਪਨ ਸੰਸਾਰ ਨੂੰ;
ਪਰ ਆਸ ਹੈ ਕਿ
ਹੋ ਸਕੇਗੀ ਇਹ ਜ਼ਰੂਰ
ਇੰਨਾ ਕੁ ਸਮਰਥ ਕਿ
ਦਿਨ ਭਰ
ਆਪਣੇ ਸੁਫਨਿਆਂ ਨੂੰ ਸਿਰਜਦਾ
ਜੂਝਦਾ ਹੋਇਆ ਤੂੰ 
ਸੰਝ ਵੇਲੇ ਆ
ਏਸ ਵਿੱਚ ਸਿਰ ਰੱਖ
ਆਪਣੀ ਕੰਡਿਆਲੀ ਥਕਾਨ ਲਾਹ
ਸਕੂਨ ਦੀ ਨੀਂਦੇ ਸੋ ਸਕੇਂਗਾ;
ਤੇ ਹੋ ਸਕੇਂਗਾ
ਜ਼ਿੰਦਗੀ ਦੀ ਹਰ ਅਗਲੀ
ਸੰਘਰਸ਼ਮਈ ਸਵੇਰ ਲਈ
ਇੱਕ ਨਵਾਂ ਨਰੋਆ
ਇੱਕਦਮ ਤਰੋ-ਤਾਜ਼ਾ ...

ਆ ਮੇਰੇ ਪ੍ਰੀਤਮ,
ਆ ਤੈਨੂੰ ਇੰਨਾ ਪਿਆਰ ਦੇਵਾਂ
ਜਿੰਨਾ ਸ਼ਾਇਦ
ਕਿਸੇ ਨੇ ਵੀ
ਕਿਸੇ ਨੂੰ ਦੇਣ ਬਾਰੇ
ਸੋਚਿਆ ਵੀ ਨਾ ਹੋਵੇ ...
 

~~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

میرے پریتم،
میں تیری ہر پیڑ دا
تیرے ہر درد دا
مرہم بننا لوچدا ہاں،
جو جذب ہو کے
تیرے ہر زخم وچّ
تیرے ہر غم
ہر دکھ نوں
میٹ لے جاوے
اپنے وجود دے
تیرے وچّ ہی
گواؤن دے نال ہی ...

بے شک میں جاندا ہاں
میں ہنیری راتاں وچّ
تیرے واسطے
چن نہیں بن سکدا 
تے نہ ہی کدے
رشنا سکدا
اوہناں اسیم سفراں
اتے وشال منجلاں ول
قدم-در-قدم ودھدیاں
تیریاں راہواں نوں؛
کیونکہ اوس واسطے
مینوں بہت دور
تیتھوں بہت دور جانا پویگا؛
پر میری تاں اکو-اک تانگھ
پل-پل ہر پل
تیرا ساتھ نبھاون دی ہے؛
سو لوچا رکھدا ہاں
صرف تے صرف 
تیریاں راتاں واسطے
اک دیوا بن
کھدّ بل کے
اپنے بندے-سردے وجود نال
تیری زندگی نوں
ہر نکے تے
سوخم کومل جہے
احساساں نال رشناؤن دی ...

بے شک میری بکل
انی وشال نہیں
کہ سرج سکاں ایس وچّ
تیرے واسطے
اک سکھاویں تے
سہج رسمئی
سپن سنسار نوں؛
پر آس ہے کہ
ہو سکیگی ایہہ ضرور
انا کو سمرتھ کہ
دن بھر
اپنے سفنیاں نوں سرجدا
جوجھدا ہویا توں 
سنجھ ویلے آ
ایس وچّ سر رکھ
اپنی کنڈیالی تھکان لاہ
سکون دی نیندے سو سکینگا؛
تے ہو سکینگا
زندگی دی ہر اگلی
سنگھرشمئی سویر لئی
اک نواں نروآ
اکدم ترو-تازہ ...

آ میرے پریتم،
آ تینوں انا پیار دیواں
جنا شاید
کسے نے وی
کسے نوں دین بارے
سوچیا وی نہ ہووے ...

Friday, March 30, 2012

ਛੱਤਾਂ / چھتاں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਛੱਤਾਂ ਦੀ ਅਸਲੀ ਕੀਮਤ
ਹੋ ਸਕਦੀ ਏ ਮਹਿਸੂਸ
ਕੇਵਲ ਝੁੱਲਦੇ ਝੱਖੜ ਵੇਲੇ ਹੀ ...
 
ਸਾਫ਼ ਚੜ੍ਹਦੇ ਦਿਨ ਵੇਲੇ ਤਾਂ
ਉਡਾਰੀਆਂ ਲੰਮੀਆਂ ਦੀ ਤਾਂਘ ਵਿੱਚ
ਮਚਲਦਾ ਏ ਖੂਬ
ਇਹ ਦਿਲ ਵੀ ਬੇਸ਼ਕ;
ਪਰ ਕੰਧਾਂ 'ਤੇ ਛੱਤਾਂ ਨਾਲ
ਮਿਲ ਬਣੇ ਘਰ ਦੀ ਹਸਤੀ
ਸਨਮਾਨ ਦੀ ਪਾਤਰ
ਬਣ ਪਾਉਂਦੀ ਏ
ਕੇਵਲ ਤ੍ਰਿਕਾਲਾ ਵੇਲੇ ਹੀ
ਬਿਖੜੇ ਪੈਂਡੇ ਤੋਂ
ਥੱਕ ਚੂਰ ਹੋਣ ਮਗਰੋਂ,
ਟੇਕ ਭਾਲਦਿਆਂ
ਮੁੜ ਕੇ ਆਵਣ 'ਤੇ ਹੀ ...

~~~~~~~~~~~~~~~~~~~~~~~

- پروفیسر کولدیپ سنگھ کنول

چھتاں دی اصلی قیمت
ہو سکدی اے محسوس
کیول جھلدے جھکھڑ ویلے ہی ...
 
صاف چڑھدے دن ویلے تاں
اڈاریاں لمیاں دی تانگھ وچّ
مچلدا اے خوب
ایہہ دل وی بے شک؛
پر کندھاں 'تے چھتاں نال
مل بنے گھر دی ہستی
سنمان دی پاتر
بن پاؤندی اے
کیول ترکالا ویلے ہی
بکھڑے پینڈے توں
تھکّ چور ہون مگروں،
ٹیک بھالدیاں
مڑ کے آون 'تے ہی ...

Sunday, March 18, 2012

ਘਰਹਿ ਅਨੰਦੁ ਵਸਾਈਆਂ / گھرہِ انندُ وسائیاں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਘਰਹਿ ਅਨੰਦੁ ਵਸਾਈਆਂ

 

- پروفیسر کولدیپ سنگھ کنول

مور ویکھ جو میگھلا، مدمست پیلاں پائیاں
سدھراں چاواں رل تو، صد وسیاں ویپرواہیاں

سواتی بوند ورسدی، گھٹاواں چھہبر لائیاں
چاترک ترپت تریہڑی، ہونداں گئیاں نشیائیاں

امرت چوندا ارشڑے، سرتاں جد متھیائیاں
سگلی مؤلی میدھنی، سبھنی کوٹاں ہریائیاں

منگل کرو سہیلیؤ، دیوہو سبھ آ ودھائیاں
چووہو تیل دیہلیاں، وجاوو سر شہنائیاں

تنداں سبھنی الجھیاں، بن جگتاں سلجھائیاں
روحاں چرہی وچھنیاں، سہج وسیاں اگھائیاں

تانگھاں پھٹیا بور ہن، پھلگن دی رتاں آئیاں
گھلیاں گھٹِ سگندھیاں، شاخ رمن گلیائیاں

پایا پریتم اپنا، صد میلاں آن ملائیاں
کنول ہوئیاں کھیویاں، گھرہِ انندُ وسائیاں

Saturday, March 17, 2012

ਸਵਾਲ ਜਵਾਬ / سوال جواب

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਵਾਲ ਜਵਾਬ

 

- پروفیسر کولدیپ سنگھ کنول

لبھدے جواباں نوں کھدّ نہ سوال ہوئیے،
سوال جواب چھڈّ آ زندگیاں لبھیئے

راتاں پربھاتاں کاہتوں سسکیاں گوائیے،
واہ ویکھ کائنات آ رحمتاں لبھیئے

نرچھلّ تریل جہی کنجھ پھلّ آن بیٹھی،
بوند اوسے رمکدیاں آ کرناں لبھیئے

جان لئیدا کدے کدے چپّ جو کہندی اے،
لوڑ نہیں بول دی آ رل چپاں لبھیئے

جندے نہ غلطان ہو اپنی ہی قید وچّ،
آ اج پرواز بھر ازادیاں لبھیئے

سفنیاں 'چ مارو دیاں پیڑاں نوں بھالدیئے،
اٹھ کنول ٹر ہن آ منزلاں لبھیئے

Tuesday, March 13, 2012

ਚੰਗੇ ਰਹਿੰਦੇ / چنگے رہندے

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੰਗੇ ਰਹਿੰਦੇ

 

- پروفیسر کولدیپ سنگھ کنول

ہر گلّ صاف-سدھی، ہضم نہیں جگّ ہندی،
بھید گجھے کدے-کدے، لکا کہنے چنگے رہندے

بعد پچھتان دے، پہلوں کیتی پرکھ چنگی،
کھرے-کھوٹے یار سبھے، عظمہ لینے چنگے رہندے

ڈھلدے پرچھانویں جے، غم بہتا رکھیئے نہ،
جنے ساتھ کھشیں ہون، جی نبھانے چنگے رہندے

پتے ہرے لبھدیاں، نہ زندگی گواچے کتے،
سکے پتے موہ دین، گل لاؤنے چنگے رہندے

پھلّ ویکھ پھلّ ہو کے، سگندھی لے اگانھ ونڈو،
باغ ویکھ باغ ہونے، چاء آؤنے چنگے رہندے
 
ککراں دے پھلّ ویکھ، مکھ کدے موڑھیدا نہیں،
زندگی پنڈے جھلن، سر بٹھانے چنگے رہندے

میل ہندے ہندے کدے، وچاراں دے ہی ہندے بھلے،
میل نہ وچار دا جے، پیر ہٹانے چنگے رہندے

بولاں دی جے سانجھ ہووے، بھلّ نہ گواوو کنول،
پریت ہووے دلاں دی جے، اک بنانے چنگے رہندے

Friday, March 9, 2012

ਮੱਮਾ ਮਰਿਆਦਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੱਮਾ ਮਰਿਆਦਾ ਆਣ ਪਈ, ਅਮਰਿਆਦਿਤ ਕੈ ਹਾਥਿ ||੧||
ਰੁਲਤ ਸਭ ਸਿਧਾਂਤ ਗਏ, ਕਾਲਿਖ ਧਰਮ ਕੇ ਮਾਥਿ ||੨||
ਧਰਮ ਮਲੀਨ ਹੋਇ ਗਿਆ, ਆਇਆ ਜੋ ਆਪਹਿ ਫਾਥਿ ||੩||
ਗਰਜ਼ਿ ਫਾਂਧਾ ਤਬਹੂੰ ਗਈ, ਗਿਆਨ ਕੀ ਚਾਦਰ ਲਾਥਿ ||੪||
ਅਹੰ ਚੜ੍ਹ ਸਿਰ ਬੋਲ ਰਹਾ, ਛਾਡਾ ਏਕਹੋ ਸਾਈਂ ਨਾਥਿ ||੫||
ਸੱਚ ਕੂੰਡਾ ਉਠਿਆ ਕੰਵਲ, ਮਿਟਹੀ ਮਰਿਆਦਾ ਸਾਥਿ ||੬||

Wednesday, March 7, 2012

ਰਹਾਂਗੇ ਜੂਝਦੇ ਸਦਾ / رہانگے جوجھدے سدا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅਸੀਂ ਜੂਝਦੇ ਸੀ,
ਜੂਝਦੇ ਹਾਂ,
ਤੇ ਰਹਾਂਗੇ ਜੂਝਦੇ ਸਦਾ;
 
ਤੇ ਜੂਝੇਗੀ
ਸਾਡੀ ਹਰ ਸੋਚ,
ਸਾਡੇ ਅਹਿਸਾਸ,
ਹਰੇਕ ਕਤਰਾ
ਸਾਡੇ ਲਹੂ ਦਾ,
ਕਿ ਤਦ ਤੱਕ
ਜਦੋਂ ਤੀਕ ਸਾਡੇ ਵਿੱਚ
ਰਵ੍ਹੇਗਾ ਬਾਕੀ,
ਇੱਕ ਵੀ ਸਾਹ;
 
ਕਿ ਝਲਕੇਗੀ
ਜਦੋਂ ਤੀਕ ਸਾਡੇ ਵਿੱਚ
ਸਿਧਾਂਤਾਂ ‘ਤੇ
ਹਰ ਹੀਲੇ
ਕਾਇਮ ਰਹਿਣ ਦੀ
ਸਦ-ਅਤ੍ਰਿਪਤ ਚਾਹ,
ਤੇ ਜਦੋਂ ਤਕ ਜਾਵੇਗੀ
ਓੜਕ ਸੱਚ ਵੱਲ ਹੀ
ਸਾਡੀ ਹਰੇਕ ਰਾਹ;
 
ਨਾ ਕੇਵਲ ਸਾਹ ਬਲਕਿ
ਜੂਝੇਗੀ ਇਹ ਹਸਤੀ,
ਸਾਹ-ਵਿਹੀਣ ਵੀ ਸਾਡੀ,
ਸਤਿ-ਵਿਚਾਰਾਂ ਦੀ ਖੜਗ
ਤੇ ਹੌਸਲੇ ਦੀ
ਢਾਲ ਨੂੰ ਲੈ ਕੇ,
ਤੇ ਰਹੇਗੀ ਜੂਝਦੀ
ਕਿ ਜਦ ਤਕ ਹੈ ਮਨਸ਼ਾ,
ਸਾਡੇ ਕਿਣਕੇ ਵਿੱਚ ਹਰੇਕ,
ਖਿੰਡ-ਖਿੰਡ ਕੇ
ਮੁਕਦੇ ਹੋਇਆਂ ਵੀ,
ਰੱਖ ਸਿਦਕ
ਤੇ ਸਿਰੜ ਨੂੰ ਕਾਇਮ,
ਸਿਰ ਉੱਚਾ ਰੱਖਣ ਦੀ,
ਨਾ ਸੁੱਟਾਂਗੇ ਸਿਰਾਂ ਨੂੰ,
ਦੱਬ ਕੇ ਜਦ ਤੱਕ
ਚੰਦ ਗਰਜ਼ਾਂ ਦੀ
ਗਾਂਠੜੀ ਦੇ ਭਾਰ ਦੇ ਥੱਲੇ;
 
ਨਾ ਮੁੱਕੇਗੀ ਕਦੇ ਵੀ,
ਹੋਂਦ ਇਹ ਸਾਡੀ,
ਲੱਖ ਤੇਜ਼ ਧਾਰ  ਹੋਵਣ
ਸ਼ਮਸ਼ੀਰਾਂ ਇਹ
ਦੁਸ਼ਮਣ ਦੀਆਂ ਬੇਸ਼ਕ,
ਬਲਕਿ ਨਿਵਾਵਣਗੀਆਂ
ਸਿਰ ਉਹ ਹਰ ਹੀਲੇ
ਅੱਗੇ ਹੀ ਸਾਡੇ
ਜਦੋਂ ਤੱਕ ਆਉਂਦੀ ਹੈ
ਜਾਚ ਸਾਨੂੰ
ਆਪਣੀ ਹੀ ਰਾਖ ਵਿੱਚੋਂ
ਕੁਕਨੁਸ ਵਾਗੂੰ
ਮੁੜ੍ਹ ਜ਼ਿੰਦਾ ਉੱਠਣ ਦੀ;
 
ਕਿ ਨਾ ਮੁਕਾਂਗੇ ਤਦ ਤਕ
ਤੇ ਨਾ ਹੀ ਕੋਈ ਜਾਬਰ
ਪੂਰਾ ਕਰ ਸਕੇਗਾ ਕਦੇ
ਸਾਨੂੰ ਫਨ੍ਹਾ ਕਰਨ ਦੀ
ਆਪਣੀ ਕਦੇ ਪਿਆਸ,
ਕਿ ਜਦ ਤਕ ਰਹੇਗਾ ਯਾਦ
ਸਾਡੇ ਖੌਲਦੇ ਲਹੂ ਨੂੰ
ਵੈਰੀ ਆਰੀਆਂ ਦੇ
ਦੰਦਿਆਂ ਦੀ ਪਿਆਸ ਤੋਂ
ਦੁੱਗਣਾ ਉਬਲਦਾ ਰਹਿਣਾ;
 
ਕਿ ਜਦ ਤਕ ਰਹਾਂਗੇ ਕਰਦੇ
ਸਾਬਿਤ ਅਸੀਂ ਨਿਰੰਤਰ
ਕਿ ਹੈ ਗਲਤ ਇਹ
ਕਿ ਲਿਖਦੇ ਨੇ
ਇਹ ਇਤਿਹਾਸ
ਕੇਵਲ ਉਹ ਹੀ
ਹੁੰਦੀ ਏ ਫ਼ਤਹਿ
ਨਸੀਬ ਵਿੱਚ ਜਿਹਨਾਂ,
ਤੇ ਝੂਠ ਇਸਨੂੰ
ਕਿ ਹਾਰਿਆਂ ਦਾ
ਕੋਈ ਇਤਿਹਾਸ ਨਹੀਂ ਹੁੰਦਾ,
ਕਿਉਂ ਕਰ ਉਹ ਸਿਆਹੀ
ਲਿਖਦੀ ਜੋ ਇਤਿਹਾਸ ਨੂੰ
ਨਾ ਬਣਦੀ ਏ
ਜਿੱਤ ਦੇ ਕਿਸੇ
ਆਤਿਸ਼ੀ ਨਗਾਰਿਆਂ ਦੀ
ਨਾਲ ਗੂੰਜ ਦੇ ਕਦੇ,
ਬਲਕਿ ਉਸਨੂੰ ਤਾਂ
ਗਿੱਲਾ ਰੱਖਦਾ ਹੈ ਸਦਾ
ਹੌਸਲਿਆਂ ਦਾ ਬੁਲੰਦ ਹੋਣਾ
ਤੇ ਜਨੂੰਨ
ਸਿਰ ਤਲੀ ਧਰ ਕੇ ਵੀ
ਲੜ੍ਹਦੇ ਰਹਿਣ ਦਾ ਸਦਾ,
ਹਾਰਾਂ ਨੂੰ ਜਾਣਦੇ ਹੋਇਆਂ;
 
ਸੋ ਨਾ ਮੁਕਾਂਗੇ ਕਦੇ ਅਸੀਂ,
ਨਾ ਹੀ ਖੜ੍ਹੋਵਾਂਗੇ
ਰਾਹਾਂ ਵਿੱਚ ਹੀ ਕਦੇ
ਕਿਸੇ ਵਕਤੀ ਹਾਰ ਦੇ
ਤਾਬ ਤੋਂ ਦੱਬ ਕੇ,
ਜਾਣਾਂਗੇ ਬਲਕਿ
ਪਹਿਲਾ ਕਦਮ
ਇਹਨਾਂ ਹਰ ਹਾਰਾਂ ਨੂੰ
ਭਵਿੱਖ ਦੀਆਂ
ਵੱਡੀਆਂ ਜਿੱਤਾਂ ਦਾ,
ਕਿਉਂਕਿ ਅਸੀਂ ਤਾਂ
ਬਸ ਜੂਝਦੇ ਸੀ,
ਜੂਝਦੇ ਹਾਂ,
ਤੇ ਰਹਾਂਗੇ ਜੂਝਦੇ ਸਦਾ ...

~~~~~~~~~~~~~~~~~~~~~~~

- پروفیسر کولدیپ سنگھ کنول

اسیں جوجھدے سی،
جوجھدے ہاں،
تے رہانگے جوجھدے سدا؛
 
تے جوجھیگی
ساڈی ہر سوچ،
ساڈے احساس،
ہریک قطرہ
ساڈے لہو دا،
کہ تد تکّ
جدوں تیک ساڈے وچّ
روھیگا باقی،
اک وی ساہ؛
 
کہ جھلکیگی
جدوں تیک ساڈے وچّ
سدھانتاں ‘تے
ہر حیلے
قایم رہن دی
صد-اترپت چاہ،
تے جدوں تک جاوے گی
اوڑک سچ ول ہی
ساڈی ہریک راہ؛
 
نہ کیول ساہ بلکہ
جوجھیگی ایہہ ہستی،
ساہ-وہین وی ساڈی،
ست-وچاراں دی کھڑگ
تے حوصلے دی
ڈھال نوں لے کے،
تے رہیگی جوجھدی
کہ جد تک ہے منشا،
ساڈے کنکے وچّ ہریک،
کھنڈ-کھنڈ کے
مکدے ہویاں وی،
رکھ صدق
تے سرڑ نوں قایم،
سر اچا رکھن دی،
نہ سٹانگے سراں نوں،
دب کے جد تکّ
چند غرضاں دی
گانٹھڑی دے بھار دے تھلے؛
 
نہ مکیگی کدے وی،
ہوند ایہہ ساڈی،
لکھ تیز دھار  ہوون
شمشیراں ایہہ
دشمن دیاں بے شک،
بلکہ نواونگیاں
سر اوہ ہر حیلے
اگے ہی ساڈے
جدوں تکّ آؤندی ہے
جاچ سانوں
اپنی ہی راکھ وچوں
ققنس واگوں
مڑھ زندہ اٹھن دی؛
 
کہ نہ مکانگے تد تک
تے نہ ہی کوئی جابر
پورا کر سکیگا کدے
سانوں پھنھا کرن دی
اپنی کدے پیاس،
کہ جد تک رہے گا یاد
ساڈے کھولدے لہو نوں
ویری عاریاں دے
دندیاں دی پیاس توں
دگنا ابلدا رہنا؛
 
کہ جد تک رہانگے کردے
ثابت اسیں نرنتر
کہ ہے غلط ایہہ
کہ لکھدے نے
ایہہ اتہاس
کیول اوہ ہی
ہندی اے فتح
نصیب وچّ جہناں،
تے جھوٹھ اسنوں
کہ ہاریاں دا
کوئی اتہاس نہیں ہندا،
کیوں کر اوہ سیاہی
لکھدی جو اتہاس نوں
نہ بندی اے
جت دے کسے
آتشی نگاریاں دی
نال گونج دے کدے،
بلکہ اسنوں تاں
گلہ رکھدا ہے سدا
ہوسلیاں دا بلند ہونا
تے جنونّ
سر تلی دھر کے وی
لڑھدے رہن دا سدا،
ہاراں نوں جاندے ہویاں؛
 
سو نہ مکانگے کدے اسیں،
نہ ہی کھڑھووانگے
راہاں وچّ ہی کدے
کسے وقتی ہار دے
تاب توں دب کے،
جانانگے بلکہ
پہلا قدم
ایہناں ہر ہاراں نوں
بھوکھ دیاں
وڈیاں جتاں دا،
کیونکہ اسیں تاں
بس جوجھدے سی،
جوجھدے ہاں،
تے رہانگے جوجھدے سدا ...

Thursday, March 1, 2012

ਜਨ ਪਰਵਾਨ

– ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜਨ ਪਰਵਾਨ

Wednesday, February 29, 2012

ਗੱਗਾ ਗਿਆਨਵਿਹੀਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਗੱਗਾ ਗਿਆਨਵਿਹੀਣ ਜਨ, ਗੱਲੀਂਬਾਤੀਂ ਡੰਗ ਟਪਾਇ ||੧||
ਮੁਹਹਿ ਬੋਲਹਿ ਅਉਰ ਹੈ, ਅਉਰੈ ਕਰਮਿ ਕਮਾਇ ||੨||
ਕਰਮੀਂ ਸਚਿ ਨਹਿ ਧਾਰਦੇ, ਦਰਗਹਿ ਘੁਥਹਿ ਜਾਇ ||੩||
ਧ੍ਰਿਗ ਜੀਵਿਆ ਤਿਨ ਮਾਣਸਾ, ਵਿਸ਼ਟਾ ਜੋ ਬੂਝਹਿ ਖਾਇ ||੪||
ਅੰਧੇ ਜਿਵ ਦੁਰਗਤਿ ਰਹੀ, ਨਿਤ ਜੂਨਹਿ ਬਿਲਲਾਇ ||੫||
ਕਹੈ ਕੰਵਲ ਵੁਹ ਦੋਗਲੇ, ਗਿਆਨਵਿਹੀਣ ਹੀ ਜਾਇ ||੬||

Friday, February 24, 2012

ਤੂਤੀ ਤੇ ਨਗਾਰਾ / طوطی تے نگارا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂਤੀ ਤੇ ਨਗਾਰਾ

 

- پروفیسر کولدیپ سنگھ کنول

اسیں طوطی وجاندے نہیں، نگارے سدا ای وجدے نے
پلے سچ تاں ہی نچیئے، صدق دے بول گجدے نے

سوال زندہ کردے نے، مردے دا زور نہیں ہندا،
جؤندے دا جنہاں دعوہ، نڑوئے پے کے نہ بھجدے نے

طوا پرات رکھ چاریں، چلھا چوداں گھر جا کردے،
لچکیلی پسلی جانو، جنہاں ہر در سجدے نے

پانی پی نت اوہناں بھنڈے، پئے پلے جو اکھر ساڈے،
تیرا ہتھ نہ متِ بدھی، دوئے سولاں کیوں وجدے نے ؟

سانوں ہوشاں دی جاگ لگی، اسیں نہ تگمیاں ڈریئے،
کھشیں کر اوہناں واسا، بے ہوشی اپنی کجدے نے

جہڑی انگل توں چکی، گلہ جو بولاں دی گرمی دا،
کدے بھال کنول پچھی، ایہہ تیرے بول چجّ دے نے ؟

Thursday, February 23, 2012

ਖੁਦ੍ਹਾ ਬਦਲ ਲਏ / کھدھا بدل لئے

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

 

ਖੁਦ੍ਹਾ ਬਦਲ ਲਏ

 

- پروفیسر کولدیپ سنگھ کنول

اکے راہ دیا پاندھیا کیوں راہ بدل لئے ؟
آپنیاں نوں ہی لامبو لا کھیرکھواہ بدل لئے ؟

ساڈے متھے کالکھ لاویں کھوہ روسے دا وی حق لویں،
توپاں وانگ کنجھ قلماں دے رکھ واہ بدل لئے !

ساڈی ارتھی کر تیاری کھپھن کر باب لئی،
اک ہوا پئے سی جؤندے کیوں ساہ بدل لئے ؟

گناں دا جو چولا پا کے سانوں نال لے تریا سیں،
کہڑی گرزے تینوں بدھا سارے لاہ بدل لئے ؟

کنول خدا اکو ساڈا جنمے جس آزاد ہوئے،
پھیر کیوں جا بندھنے بنھیا جاں کھدھا بدل لئے ؟

Wednesday, February 22, 2012

ਖੁਸ਼ਨਸੀਬ / خوشنصیب

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੋ ਬੋਲ ਘੱਟ ਬੋਲ ਜੋ ਬੋਲ ਪਰ ਖੁੱਦ ਧਾਰਦੇ,
ਮੰਜ਼ਿਲਾਂ ਸਿੱਜਦਾ ਨੇ ਉਹਨਾਂ, ਖੁਸ਼ਨਸੀਬ ਨੇ |

ਤਕਰੀਰ ਨਾਲੋਂ ਕਿਰਦਾਰ ਨੂੰ ਅਸਲ ਜੋ ਰੱਖਦੇ,
ਤਵਾਰੀਖ ਤਾਬੇਦਾਰ ਉਹਨਾਂ, ਖੁਸ਼ਨਸੀਬ ਨੇ |

ਸੱਚ ਚੁਣ ਰਾਤਾਂ ਨੂੰ ਝਾਗ ਕੰਡੇ ਸਹਿਣਾ ਲੋਚਦੇ,
ਹੈ ਖੁਦਾ ਖੁੱਦ ਰੋਸ਼ਨ ਉਹਨਾਂ, ਖੁਸ਼ਨਸੀਬ ਨੇ |

ਜਬਰ ਨੂੰ ਲਲਕਾਰ ਕੁਫ਼ਰ ਕਹਿਣਾ ਆ ਗਿਆ,
ਮਹਿਕਦਾ ਹੈ ਜ਼ਮੀਰ ਉਹਨਾਂ, ਖੁਸ਼ਨਸੀਬ ਨੇ |

~~~~~~~~~~~~~~~~~~~~~~~

- پروفیسر کولدیپ سنگھ کنول

دو بول گھٹّ بول جو بول پر کھدّ دھاردے،
منزلاں سجدا نے اوہناں، خوشنصیب نے

تقریر نالوں کردار نوں اصل جو رکھدے،
تواریخ تابع دار اوہناں، خوشنصیب نے

سچ چن راتاں نوں جھاگ کنڈے سہنا لوچدے،
ہے خدا کھدّ روشن اوہناں، خوشنصیب نے

جبر نوں للکار کفر کہنا آ گیا،
مہکدا ہے ضمیر اوہناں، خوشنصیب نے

Tuesday, February 21, 2012

ਅੱਜ ਤੇਰੇ ਕਿਰਦਾਰ ਵਿੱਚ / اج تیرے کردار وچّ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੱਜ ਤੇਰੇ ਕਿਰਦਾਰ ਵਿੱਚ

 

- پروفیسر کولدیپ سنگھ کنول

اج تیرے کردار وچّ، اصل بونا ویکھیا
آپے لا کے تہمتاں، آپے سچا ہونا ویکھیا

کر کھناہی جگت وچّ، عزتاں تار کرنا،
کبول تے کبول کہہ، بہہ آپے رونا ویکھیا

دوستی دا چولا پا، بھید-دل لٹدا رہا،
اک ہتھ گلے مل، دوئے سی کوہنا ویکھیا

ویریاں دی گلی اج، جشنگین سی لبھیا،
سنگ ساڈے دشمناں، جا پینگھ پاؤنا ویکھیا

ساڈے منہ ‘تے ہور سی، پٹھّ ہور کردا رہا،
زندگی دی دھار ‘تے، سچ ڈراؤنا ویکھیا

اوہناں دے تے اٹّ پتھر، ہسّ کے وی جر جاندے،
پھلّ جو توں آن مارے، آپا وکھ ہونا ویکھیا

زہر بھیو جو چاشنی، چوریاں کھواندا رہا،
اپنا ہی کنول اج، سی قتل ہونا ویکھیا

Monday, February 20, 2012

ਪਰਖ ਦੀ ਘੜੀ / پرکھ دی گھڑی

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬਹੁਤ ਸੌਖਾ ਹੁੰਦਾ ਹੈ,
ਸੁਧਾਰਵਾਦ ਦੇ ਬੀਅ,
ਸਿਰਫ਼ ਤੇ ਸਿਰਫ਼,
ਆਪਣੇ ਬੋਲਣ ਵਿੱਚ ਖਿਲਾਰਨਾ;
ਭੀੜਾਂ ਵਿੱਚ,
ਜੋਸ਼ੀਲੀਆਂ ਤਕਰੀਰਾਂ ਦੇਣਾ;
ਸਿਧਾਂਤਾਂ ਦੇ ਨਾਮ ‘ਤੇ
ਉੱਚੇ-੨ ਨਾਹਰੇ ਲਾਉਣਾ,
ਤੇ ਬਦਲੇ ਵਿੱਚ,
ਕੋਰੇ ਪਿਛਲੱਗੂਆਂ ਦੀ,
ਵਾਹ-ਵਾਹੀ ਨੂੰ ਲੁੱਟ ਲੈ ਜਾਣਾ;
ਤੇ ਨਾਲ ਹੀ ਲੋਕਾਂ ਦੀਆਂ
ਭਾਵਨਾਵਾਂ ਨੂੰ ਵਰਗਲਾ,
ਡਾਲਰ ਤੇ ਨੋਟ ਕੱਠੇ ਕਰਨਾ ...
ਪਰ ਉੰਨਾ ਹੀ ਔਖਾ ਹੁੰਦਾ ਹੈ,
ਸੁਧਾਰ ਦੀ ਪਉਂਦ ਨੂੰ,
ਆਪਣੇ ਕਿਰਦਾਰ ਦੇ ਖੇਤ ਵਿੱਚ
ਸਾਹ ਲੈਣ ਦਾ ਮੌਕਾ ਦੇਣਾ,
ਅਤੇ ਆਪਣੇ ਆਚਰਣ ਦੇ ਨਾਲ
ਇਸਨੂੰ ਸਿੰਜਣਾ;
ਆਪਣੀ ਹੀ ਸੋਚ ਵਿੱਚ ਡੱਟ ਕੇ
ਲਾਗੂ ਕਰ,
ਇਸਦੀ ਫ਼ਸਲ ਦੀ ਰਾਖੀ ਕਰਨਾ;
ਤੇ ਆਪਣੇ ਹੀ ਕਹੇ ਪ੍ਰਚਾਰੇ ਗਏ,
ਨਾਹਰਿਆਂ ਤੇ ਤਕਰੀਰਾਂ ਉੱਤੇ,
ਸਿਰ ਭੀੜ ਬਣੀ ‘ਤੇ
ਚੱਲ ਵਿਖਾਉਣਾ ...
ਮਰਦਾਨਗੀ ਤੇ ਕਿਰਦਾਰ ਦੀ ਪਰਖ,
ਇਹੀਓ ਪਰਖ ਦੀ,
ਇੱਕੋ ਘੜੀ ਕਰਦੀ ਹੈ;
ਤੇ ਜਿਹੜਾ ਵੇਲੇ ਪਏ ਝੁੱਕ ਜਾਵੇ,
ਉਹ ਸ਼ਾਮਿਲ ਹੋ ਜਾਂਦਾ ਹੈ,
ਉਹਨਾਂ ਜ਼ਮੀਰੋਂ ਮੁਰਦਿਆਂ ਦੀ,
ਸਿਰ-ਕਟੀ ਕਤਾਰ ਵਿੱਚ,
ਜਿਸਦਾ ਜੀਵਨ ਵੀ,
ਕੂੜ੍ਹ ਵਿੱਚ ਗਰਕ ਹੋ,
ਦੁਰਗੰਧ ਭਰਿਆ ਹੋ ਜਾਂਦਾ ਹੈ,
ਕਿਸੇ ਲਾਸ਼ਾਂ ਦੇ ਢੇਰ ਵਾਂਗ !

~~~~~~~~~~~~~~~~~~~~~~~~~~~~~~~~~~~~~~~~ 

- پروفیسر کولدیپ سنگھ کنول

بہت سوکھا ہندا ہے،
سدھارواد دے بیء،
صرف تے صرف،
اپنے بولن وچّ کھلارنا؛
بھیڑاں وچّ،
جوشیلیاں تقریراں دینا؛
سدھانتاں دے نام ‘تے
اچے-2 نعرے لاؤنا،
تے بدلے وچّ،
کورے پچھلگوآں دی،
واہ-واہی نوں لٹّ لے جانا؛
تے نال ہی لوکاں دیاں
بھاوناواں نوں ورغلا،
ڈالر تے نوٹ کٹھے کرنا ...
پر انا ہی اوکھا ہندا ہے،
سدھار دی پؤند نوں،
اپنے کردار دے کھیت وچّ
ساہ لین دا موقع دینا،
اتے اپنے آچرن دے نال
اسنوں سنجنا؛
اپنی ہی سوچ وچّ ڈٹّ کے
لاگوُ کر،
اسدی فصل دی راکھی کرنا؛
تے اپنے ہی کہے پرچارے گئے،
نعریاں تے تقریراں اتے،
سر بھیڑ بنی ‘تے
چل وکھاؤنا ...
مردانگی تے کردار دی پرکھ،
اہیؤ پرکھ دی،
اکو گھڑی کردی ہے؛
تے جہڑا ویلے پئے جھکّ جاوے،
اوہ شامل ہو جاندا ہے،
اوہناں زمیروں مردیاں دی،
سر-کٹی قطار وچّ،
جسدا جیون وی،
کوڑھ وچّ غرق ہو،
درگندھ بھریا ہو جاندا ہے،
کسے لاشاں دے ڈھیر وانگ !

Friday, February 17, 2012

ਧੱਦਾ ਧਾਣਕ-ਫੌਜ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਧੱਦਾ ਧਾਣਕਿ ਫੌਜ ਸਕਲ, ਨਿਕਲੀ ਪੂੰਛਾਂ ਝੰਡੇ ਟਾਂਗਿ ||੧||
ਮੁਰਗ ਬਉਰੇ ਰਲਿ ਜਿਵ, ਦੀਆ ਦੇਖਿ ਸੁਣਾਵੈਂ ਬਾਂਗਿ ||੨||
ਬਾਂਗ ਸੁਣਾਵੈ ਕੁਫ਼ਰ ਕੇਰੀ, ਭੇਖੀ ਖੂਬ ਰਚਾਵੈ ਸਾਂਗਿ ||੩||
ਅੰਤਰਿ ਲੋਭ ਕਾਲਿਖ ਭਰੀ, ਰੂਪ ਕੀਆ ਸੁਥਰੈ ਵਾਂਗਿ ||੪||
ਕਪਟਿ ਰਤੀ ਵਿਭਚਾਰਨੀ, ਭਰੈ ਜਗ ਵਿਖਾਈ ਮਾਂਗਿ ||੫||
ਕੰਵਲ ਫੌਜ ਧਾਣਕਿ ਤੁਰੀ, ਵਿਚਾਰ ਗਿਆਨ ਕੋ ਛਾਂਗਿ ||੬||

Wednesday, February 15, 2012

ਟੈਂਕਾ ਟੋਕਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਟੈਂਕਾ ਟੋਕਰ ਭਰੇ ਗੰਦ ਕੇ, ਮਤਿ ਕੂੜ੍ਹਿ ਹੁਈ ਹੈ ਲੀਨ ||੧||
ਰਸ ਜੀਭਿ ਸੜ੍ਹਾਂਦ ਮਾਰਦਾ, ਬੇਤਾਲੇ ਨਿੰਦਕ ਬੇਦੀਨ ||੨||
ਬੇਦੀਨੇ ਖੇਹ ਪਏ ਖਾਂਵਦੇ, ਚੰਡਾਲਾਂ ਜਿ ਚੌਂਕੜ ਕੀਨ ||੩||
ਚੌਧਰਿ ਭੁੱਖਿ ਬਿਲਲਾਂਵਦੇ, ਗਿਆਨ ਸਿਧਾਂਤ ਵੀਹੀਨ ||੪||
ਥਾਲੀ ਕੇ ਬੈਗਨ ਲੁੜਕਤੇ, ਨਾ ਤੇਰਹ ਰਹੈਂ ਨਾ ਤੀਨ ||੫||
ਕੰਵਲ ਇਨਹਿ ਜਾਣ ਲੇਹੋ, ਟੋਕਰ ਭਰਹਿ ਮਲੀਨ ||੬||

Monday, February 13, 2012

वचन

कोई दुराचारी एवं व्यभिचारी भी वेद-वचनों को मधुर भाषा में बोल कर श्रोतायों को मंत्र-मुग्ध कर सकता है, पर ज्ञान को केवल दूसरों को उप्देश्ने और वाह-वाही लूटने से नहीं अपितु स्वयं के आचार में धारण करने से ही सत्य-चरित्र का निर्माण होता है, जिसके साथ समाज में भी उस चरित्र की लौ से अज्ञान-विनाशी उजियारा होता है |

- प्रोफैसर कवलदीप सिंघ कंवल

Saturday, February 11, 2012

ਵਾਵਾ ਵਿਭਚਾਰੀ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਾਵਾ ਵਿਭਚਾਰੀ ਗਿਣਹੋ, ਵੇਸਵਾ ਕਮਰੈ ਜਾਇ ||੧||
ਮਾਇਆ ਖੁੱਸਣੈ ਕੰਬਦਾ, ਖੇਹਿ ਤਿਨਾ ਸੰਗ ਖਾਇ ||੨||
ਖੇਹਿ ਖਾਵੈ ਹੋਇ ਦੋਗਲਾ, ਭੀ ਕਿਰਦਾਰਿ ਗਵਾਇ ||੩||
ਬਾਂਹਿ ਉਲਾਰੈ ਭੀੜ ਮਹਿ, ਆਪਹਿ ਮੁਕਰਿ ਜਾਇ ||੪||
ਤਾਲ ਰੋਟੀਆਂ ਨੋ ਪੂਰਦਾ, ਖਾਲ੍ਹੀ ਹੈ ਅੰਦਰਿ ਤਾਇ ||੫||
ਕੰਵਲ ਭਰਾ ਅੰਧੇਰੁ ਜੋ, ਦਰਿ ਵੇਸਵਾ ਕੈ ਜਾਇ ||੬||

Saturday, February 4, 2012

ਬੱਬਾ ਬਗਲੇ ਭਗਤ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬੱਬਾ ਬਗਲੇ ਭਗਤਿ ਸਮਿ, ਠੱਗਾਂ ਕੈ ਫਿਰਹਿ ਵਗਿ ||੧||
ਭਾਖਾ ਅਰਿ ਗੋਗੜਿ ਗੋਲ ਹੈ, ਲੁਟਿ ਖਾਵੈਂ ਸਭਿ ਜਗਿ ||੨||
ਜਗਿ ਲੂਟੈਂ ਕਰਿ ਭੇਖਿ ਬਹੁ, ਪਾਖੰਡ ਕਾ ਗਲਿ ਧਗਿ ||੩||
ਬੂਹਾ ਢੋਇ ਰਾਸਿ ਰਚਾਂਵਦੇ, ਮਾਸਿ ਮਨਾਵਹਿ ਫਗਿ ||੪||
ਤਿਆਗਣਿ ਨੋ ਉਪਦੇਸਦੇ, ਦਲਾਲੀ ਖਾਵਣਿ ਸਗਿ ||੫||
ਭੇਡਨਿ ਕੈ ਕੰਵਲ ਆਜੜੀ, ਹੱਕਣਿ ਤੁਰਹਿ ਬਗਿ ||੬||

Friday, February 3, 2012

ਭੱਬਾ ਭੰਡ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਭੱਬਾ ਭੰਡ ਹਰ ਦਰਿ ਵਿਕੈ, ਮੁੱਲਿ ਤਖਤੀ ਗਲਿ ਪਾਇ ||੧||
ਕਰਿ ਉਪਮਾ ਹੁਕਮਾਨ ਕੀ, ਜਿਹਬਾ ਜਿਉ ਲਮਕਾਇ ||੨||
ਲਟਕੈ ਜੀਭ ਸਵਾਨਿ ਸਮ, ਬੋਟੀ ਮਿਲਣੇ ਤਿਸਿ ਚਾਇ || ੩||
ਪਦ ਸਨਮਾਨ ਕੋ ਲੋਚਤਾ, ਨਾਨਾ ਕਰਿ ਨਾਚਿ ਵਿਖਾਇ ||੪||
ਗਿਆਨਿ ਆਚਾਰਿ ਵਿਹੂਣ ਹੈ, ਗੱਲਾਂ ਕੀ ਓਹ ਖੱਟੀ ਖਾਇ ||੫||
ਕਹੈ ਕੰਵਲ ਲੋਭਿ ਕੀਟ ਜੋ, ਸੇ ਭੰਡ ਵਿਕਾਊ ਕਹਾਇ ||੬||

Monday, January 30, 2012

ਫ਼ੱਫ਼ਾ ਫ਼ਖਰ-ਏ-ਫ਼ੁਕਰ

- ਪ੍ਰੋਫੈਸਰ ਕੰਵਲਦੀਪ ਸਿੰਘ ਕੰਵਲ

ਫ਼ੱਫ਼ਾ ਫ਼ਖਰ-ਏ-ਫ਼ੁਕਰ ਹੈ, ਸਿਰੈ ਸਵਾਹ ਪਵਾਇ ||੧||
ਆਪੈ ਕਰਿ ਭਰਤੀ ਕਾਦੀਆਂ, ਅਪਨਾ ਮਾਣੁ ਕਰਾਇ ||੨||
ਮਾਣਿ ਵਿਕਾਊ ਖਰੀਦ ਲੀਆ, ਰਿਹਾ ਜੋ ਪੈਲਾਂ ਪਾਇ ||੩||
ਥੂਹ ਥੂਹ ਜਗਿ ਹੈ ਹੋਂਵਦਾ, ਜੁੱਤੀਆਂ ਸਭਨੀ ਖਾਇ ||੪||
ਬਾਬਰ ਪਦਵੀ ਪਾਇ ਗਿਆ, ਜੋਰੀ ਜੋ ਦਾਨਿ ਲਿਜਾਇ ||੫||
ਗਰਧਬਿ ਫੌਜ ਲੇ ਕੰਵਲ, ਫ਼ੱਫ਼ਾ ਫ਼ਖਰ ਸਦਾਇ ||੬||

Saturday, January 28, 2012

ਪੱਪਾ ਪ੍ਰਧਾਨ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਪੱਪਾ ਪ੍ਰਧਾਨ ਬਣ ਗਿਆ, ਲਿਫਾਫੈ ਨਿਕਲਾ ਨਾਮ ||੧||
ਧਰਮਿ ਦਲਾਲੀ ਖਾਂਵਦਾ, ਲੁੱਟ ਰਿਹਾ ਗੁਰਧਾਮ ||੨||
ਗੋਲਕ ਲੁੱਟਿ ਖਾਇ ਗਿਆ, ਡੀਜ਼ਲ ਪੀਆ ਤਮਾਮ ||੩||
ਘੋਲੈ ਗੰਦਿ ਜ਼ੁਬਾਨ ਸਿਓ, ਵੇਖਹਿ ਖਾਸ ਨਾ ਆਮ ||੪||
ਕੌਮਿ ਘਾਤਿ ਕਾ ਚਾਟੜਾ, ਭੂਲਾ ਜੋ ਮਾਲਕ ਰਾਮ ||੫||
ਕਹੈ ਕੰਵਲ ਪ੍ਰਧਾਨ ਹੈ, ਧੇਲਾ ਨਾ ਜਿਹਕਾ ਦਾਮ ||੬||

Friday, January 27, 2012

ਹਾਹਾ ਹੁਕਮੁ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਾਹਾ ਹੁਕਮੁ ਸੁਣਾਇਂਦਾ, ਗੁਲਾਮਾਂ ਦਰਿ ਗੁਲਾਮੁ ||੧||
ਲਾ ਕਚਹਿਰੀ ਜੋ ਵੇਸਵਾ, ਨਿਆਓ ਕਰੈ ਜਿ ਆਮ ||੨||
ਨਿਆ ਕਰੈ ਕਿਰਦਾਰ ਕਾ, ਵੇਚਿ ਜ਼ਮੀਰ ਜੋ ਖਾਹਿ ||੩||
ਜਿੱਥੇ ਕੁਰਸੀ ਦਮੜੀਆਂ, ਕੱਪੜਿ ਉਹਾਂ ਜਾ ਲਾਹਿ ||੪||
ਉਹ ਵੇਚੈ ਮਜਬੂਰ ਹੋ, ਇਹਨਾ ਵੇਚਣਿ ਚਾਇ ||੫||
ਕਹੈ ਕੰਵਲ ਜੋਰਿ ਕਲਿ, ਗੋਲਾ ਹੁਕਮੁ ਸੁਣਾਇ ||੬||

Thursday, January 26, 2012

ਗੂੰਗੇ ਸ਼ਬਦ / گونگے شبد

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਦੇ ਕਦੇ ਸ਼ਬਦ ਵੀ,
ਗੂੰਗੇ ਹੋ ਜਾਂਦੇ ਨੇ,
ਤੇ ਹੋ ਜਾਂਦੇ ਨੇ ਮੁਨਕਰ,
ਪਰਗਟ ਕਰਨ ਤੋਂ,
ਮਨ ਦੇ ਅਹਿਸਾਸ ...

ਤੇ ਅੰਦਰ ਦਾ ਗਿਆਨ ਵੀ,
ਤਿੜਕ ਜਾਂਦਾ ਏ ਇੰਝ,
ਕਿਸੇ ਕੱਚ ਦੇ ਵਾਂਗਰ,
ਕਿ ਅਪਾਰ ਬਿਹਬਲਤਾ ਵਿੱਚ,
ਖਲਾਅ ਤੋਂ ਵੀ ਵੱਧ,
ਖਾਲ੍ਹੀ ਭਾਂਆਂ ਮਾਰਦਾ,
ਡੂੰਘੇ,
ਹੋਰ ਡੂੰਘੇ,
ਗੋਤੇ ਲਾਉਣਾ ਲੋਚਦਾ,
ਆਪਣੇ ਹੀ ਅਪਹੁੰਚ,
ਤੱਲ ਦੀ ਤਲਾਸ਼ ਵਿੱਚ ...

ਉਹ ਵਿਸਮਾਦੀ ਬਿਹਬਲਤਾ,
ਜੋ ਆਪਣੇ ਰਉਂ ਵਿੱਚ,
ਇਉਂ ਰੁਮਕਦੀ,
ਕਿ ਆਪਣੇ ਵਜਦ ਵਿੱਚ,
ਆਪੇ ਦੇ ਪਸਾਰੇ ਤੋਂ ਉਪਜੀ,
ਕਿਸੇ ਸਹਿਜ-ਅਵਸਥਾ ਨੂੰ ਵੀ,
ਮਾਤ ਪਾ ਜਾਂਦੀ;
ਤੇ ਵਿਚਾਰਸ਼ੀਲਤਾ ਨੂੰ ਮੇਟ,
ਵਿਚਾਰਵਿਹੀਨਤਾ ਦੀ ਤੜਫ਼ ਵਿੱਚ,
ਗੱਚੋ ਗੱਚ ਹੋ,
ਕਿਸੇ ਅਵਰਣਿੱਤ ਭਾਲ ‘ਚ,
ਆਪਣੀ ਹੀ ਸਥਾਪਿਤ,
ਸਥੂਲ ਹੋਂਦ ਤੋਂ ਹੋ ਬੇਲਾਗ,
ਖੁਦ ਭਾਲ ਹੋਣਾ ਲੋਚਦੀ ...

ਅਮੁੱਕ ਭਾਲ,
ਪਰਮ-ਮੂਲ ਅਣਹੋਂਦ ਦੇ,
ਉਸ ਅਰੰਭਕ ਕਿਣਕੇ ਦੀ,
ਜਿਸਦਾ ਆਦਿ, ਅੰਤ ਤੇ ਪਸਾਰਾ,
ਅਨੰਤ ਤੇ ਅਸੀਮ ਹੋ ਕੇ ਵੀ,
ਓਸੇ ਕਿਣਕੇ ਦੀ ਸੱਤਾ ਵਿੱਚ,
ਪੂਰਾ ਸਮਾਉਣ ਦੀ,
ਸਮਰੱਥਾ ਰੱਖਦਾ ..

~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

کدے کدے شبد وی،
گونگے ہو جاندے نے،
تے ہو جاندے نے منکر،
پرگٹ کرن توں،
من دے احساس ...

تے اندر دا گیان وی،
تڑک جاندا اے انجھ،
کسے کچّ دے وانگر،
کہ اپار بہبلتا وچّ،
خلاء توں وی ودھ،
کھالھی بھاناں ماردا،
ڈونگھے،
ہور ڈونگھے،
غوطے لاؤنا لوچدا،
اپنے ہی اپہنچ،
تلّ دی تلاش وچّ ...

اوہ وسمادی بہبلتا،
جو اپنے رؤں وچّ،
ایوں رمکدی،
کہ اپنے وجد وچّ،
آپے دے پسارے توں اپجی،
کسے سہج-اوستھا نوں وی،
مات پا جاندی؛
تے وچارشیلتا نوں میٹ،
وچاروہینتا دی تڑف وچّ،
گچو گچّ ہو،
کسے اورنتّ بھال ‘چ،
اپنی ہی ستھاپت،
ستھول ہوند توں ہو بیلاگ،
خود بھال ہونا لوچدی ...

امکّ بھال،
پرم-مول انہوند دے،
اس ارمبھک کنکے دی،
جسدا آدی، انت تے پسارا،
اننت تے اسیم ہو کے وی،
اوسے کنکے دی ستا وچّ،
پورا سماؤن دی،
سمرتھا رکھدا ..

Wednesday, January 25, 2012

ਰਾਰਾ ਰੁੱਲਣਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਰਾਰਾ ਰੁੱਲ ਰਹੀ ਕੌਮ ਹੈ, ਰੁੱਲਦਾ ਦੇਸ਼ ਪੰਜਾਬ ||੧||
ਸੋਚਾਂ ਕਦਰਾਂ ਰੁੱਲਦੀਆਂ, ਪੰਜੇਂ ਰੁੱਲ ਰਹੇ ਆਬ ||੨||
ਪੰਜ ਆਬਾਂ ਪਈ ਰੋਲਦੀ, ਛੇਵੀਂ ਜੋ ਵਹੇ ਸ਼ਰਾਬ ||੩||
ਭੁੱਖ ਮਹਿੰਗਾਈ ਨਾ ਨੌਕਰੀ, ਸਾਰੇ ਰੁੱਲਦੇ ਖ਼ਵਾਬ ||੪||
ਬਾਲ ਬੁਢੇਪਾ ਜਵਾਨੀਆਂ, ਸੱਭੇ ਲੱਗ ਗਈ ਦਾਬ ||੫||
ਚੋਰ ਭਇਆ ਜੋ ਚੌਧਰੀ, ਰੁੱਲਦਾ ਕੌਮ ਦਾ ਤਾਬ ||੬||

Tuesday, January 24, 2012

ਆੜਾ ਆਗੂ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਆੜਾ ਆਗੂ ਬਣੇ ਕੌਮ ਦਾ, ਕੌਮਿ ਵੇਚਿ ਜੋ ਖਾਹਿ ||੧||
ਲੁੱਟੇ ਸੁੱਟੇ ਲੰਮੇ ਪਾ ਕੁੱਟੇ, ਲਾਸ਼ਾਂ ਆਸਣਿ ਡਾਹਿ ||੨||
ਲਾਸ਼ਾਂ ਮਹਿਲ ਉਸਾਰਦਾ, ਜੜ੍ਹਾਂ ਤੇਲ ਜੋ ਪਾਇ ||੩||
ਹੱਕ ਮੰਗੇ ਡੰਡੇ ਮਾਰਦਾ, ਲਾਰਾ ਦੇਗ ਛਕਾਇ ||੪||
ਧੀ ਪੁੱਤ ਸਾਕ ਸੰਬੰਧੀਆਂ, ਕੁਰਸੀ ਚੁਣਿ ਬਹਾਇ ||੫||
ਰੰਗ ਕੰਵਲ ਗਿਰਗਿਟਾਂ, ਆਗੂ ਸੇਈ ਕਹਾਇ ||੬||

Sunday, January 22, 2012

ਤੱਤਾ ਤਖ਼ਤ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੱਤਾ ਤਖ਼ਤ ਬਣਾ ਲਿਆ, ਬਹੈ ਸਿੰਘਾਸਨਿ ਲਾਇ ||੧||
ਦੀਬਾਣੁ ਲਗਾ ਆਡੰਬਰੀ, ਮੁੱਖੋਂ ਕੂੜ੍ਹ ਫੁਰਮਾਇ ||੨||
ਕੂੜ੍ਹ ਭਾਖਾ ਹੈ ਕੂੜ੍ਹ ਮਤਿ, ਪੂਜਾ ਧਾਨਿ ਅਫ਼ਰਾਇ ||੩||
ਕੁੱਤੀ ਜੋ ਚੋਰਾਂ ਰਲਿ ਗਈ, ਮਾਲਕ ਵੱਢਣਿ ਆਇ ||੪||
ਗੋਲ਼ਾ ਮੁਨਕਰ ਨਾਥ ਤੋਂ, ਹੁਕਮਿ ਰਿਹਾ ਵਰਤਾਇ ||੫||
ਵੱਢੀ ਲੈ ਧਰਮ ਵੇਚਣੇ, ਤਖ਼ਤ ਲਿਆ ਬਣਾਇ ||੬||

Saturday, January 21, 2012

ਵਸੀਲਾ / وسیلہ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੱਜ ਪਤਾ ਲੱਗਿਆ,
ਕਿ ਮੈਂ ਤੇਰੇ ਲਈ,
ਸਿਰਫ਼ ਇੱਕ “ਵਸੀਲਾ” ਸੀ,
ਤੇਰੀ “ਅਸਲੀ” ਮੰਜ਼ਿਲ ਤੱਕ,
ਜਾਂਦੇ ਰਾਹ ਨੂੰ,
ਰਤਾ ਸੁਖਾਲਾ ਕਰਨ ਦਾ !
ਉਹ ਵਸੀਲਾ,
ਜਿਹਨੂੰ ਬੱਸ ਵਾਹ ਪੈਂਦੇ,
ਵਰਤ ਲਿਆ ਜਾਂਦਾ ਹੈ;
ਤੇ ਫੇਰ ਮਕਸਦ ਮੁੱਕਦੇ ਹੀ,
ਸੁੱਟ ਦਿੱਤਾ ਜਾਂਦਾ ਹੈ,
ਕਿਸੇ ਵਰਤ ਮੁਕਾਈ “ਵਸਤੂ” ਦੀ,
ਅਣਚਾਹੀ ਰਹਿੰਦ-ਖੂਹੰਦ ਵਾਂਗ,
ਇੱਕ ਅਹਿਸਾਸਹੀਣ,
ਤੇ ਸੱਤਵਿਹੀਣ,
ਨਿਰਜੀਵ ਕੂੜ੍ਹਾ ਜਾਣ ਕੇ;
ਜਾਂ ਫੇਰ ਕਿਸੇ ਕੱਚਿਆਂ ਤੋਂ,
ਸ਼ਾਹਰਾਹ ਨਾਲ,
ਜੋੜਦੀ ਸੜਕ ਵਰਗਾ,
ਉਹ ਜਿਸਦੀ ਉਪਯੋਗਤਾ,
ਜਰਨੈਲੀ-ਰਾਹ ‘ਤੇ ਪੁੱਜਦਿਆਂ ਹੀ,
ਮੁੱਕ-ਗਈ ਸਮਝੀ ਜਾਂਦੀ ਹੈ;
ਬਿਨਾਂ ਇਹ ਪਰਵਾਹ ਕੀਤਿਆਂ,
ਕਿ ਕਿਤੇ ਓਸੇ ਨੇ ਹੀ ਤਾਂ,
ਕੋਈ ਗੰਢ ਤੇ ਨਹੀਂ ਪਾ ਲਈ ਸੀ,
ਆਪਣੇ ਤੋਂ ਲੰਘ ਕੇ ਗਏ,
ਕਿਸੇ ਮਤਲਬਪ੍ਰਸਤ ਪਾਂਧੀ ਨਾਲ,
ਆਪਣੇ ਵਰਤਣ ਵਾਲੇ ਨਾਲ ..

~~~~~~~~~~~~~~~~~~~~~~~~~~~~~

- پروفیسر کولدیپ سنگھ کنول

اج پتہ لگیا،
کہ میں تیرے لئی،
صرف اک “وسیلہ” سی،
تیری “اصلی” منزل تکّ،
جاندے راہ نوں،
رتا سکھالا کرن دا !
اوہ وسیلہ،
جہنوں بسّ واہ پیندے،
ورت لیا جاندا ہے؛
تے پھیر مقصد مکدے ہی،
سٹّ دتا جاندا ہے،
کسے ورت مکائی “وستو” دی،
انچاہی رہند-کھوہند وانگ،
اک اہساسہین،
تے ستوہین،
نرجیوَ کوڑھا جان کے؛
جاں پھیر کسے کچیاں توں،
شاہراہ نال،
جوڑدی سڑک ورگا،
اوہ جسدی اپیوگتا،
جرنیلی-راہیلی ‘تے پجدیاں ہی،
مکّ-گئیکّ سمجھی جاندی ہے؛
بناں ایہہ پرواہ کیتیاں،
کہ کتے اوسے نے ہی تاں،
کوئی گنڈھ تے نہیں پا لئی سی،
اپنے توں لنگھ کے گئے،
کسے مطلب پرست پاندھی نال،
اپنے ورتن والے نال ..

Friday, January 20, 2012

ਵਿਚਾਰਕ ਸੰਘਰਸ਼ ਤੇ ਸ਼ਖਸ਼ਵਾਦ / وچارک سنگھرش تے شکھشواد

ਵਿਚਾਰਧਾਰਾ ਦੀ ਜੰਗ ਨੂੰ ਕਿਸੇ ਵਿਅਕਤੀ ਵਿਸ਼ੇਸ਼ 'ਤੇ ਸੀਮਿਤ ਨਾ ਕਰੋ, ਸ਼ਖਸ਼ੀਅਤ-ਪੂਜਤਾ ਕਿਸੇ ਵੀ ਵਿਚਾਰਧਾਰਾ ਲਈ ਹਮੇਸ਼ਾ ਇੱਕ ਨਿਵਾਣ ਦਾ ਰਾਹ ਖੁੱਲ੍ਹਾ ਰੱਖ ਛੱਡਦੀ ਹੈ, ਕਿਉਂ ਕਰ ਵਿਅਕਤੀ ਕਦੇ ਵੀ ਝੁੱਕ ਸਕਦਾ ਹੈ, ਹਾਲਾਤ ਦੀਆਂ ਤੇਜ਼ ਹਵਾਵਾਂ ਨਾਲ ਵਹਿ ਕੇ ਆਪਣੀ ਜੜ੍ਹ ਤੋਂ ਉਖੜਨ ਦੇ ਖਤਰੇ ਤੋਂ ਕਦੇ ਵੀ ਮੁਕਤ ਨਹੀਂ ਹੁੰਦਾ; ਸੋ ਹਰ ਪ੍ਰਕਾਰ ਦਾ ਸ਼ਖਸ਼ਵਾਦ ਛੱਡ ਕੇ ਸਿੱਧੀ ਵਿਚਾਰਾਂ ਦੀ ਜ਼ਮੀਨ ਨੂੰ ਹੀ ਸੰਘਰਸ਼ ਦਾ ਆਧਾਰ ਬਣਾਓ ..

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~~~~~~~~~~~~~~~~~~~~~~~~

وچاردھارا دی جنگ نوں کسے ویکتی وشیش 'تے سیمت نہ کرو، شکھشیئت-پوجتات کسے وی وچاردھارا لئی ہمیشہ اک نوان دا راہ کھلھا رکھ چھڈدی ہے، کیوں کر ویکتی کدے وی جھکّ سکدا ہے، حالات دیاں تیز ہواواں نال وہِ کے اپنی جڑھ توں اکھڑن دے خطرے توں کدے وی مکت نہیں ہندا؛ سو ہر پرکار دا شکھشواد چھڈّ کے سدھی وچاراں دی زمین نوں ہی سنگھرش دا آدھار بناؤ ..

- پروفیسر کولدیپ سنگھ کنول 

Thursday, January 19, 2012

ਤੂੰ ਟੁਰ ਗਿਆ ... / توں ٹر گیا...

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂੰ ਟੁਰ ਗਿਆ ...
ਸਿਰਫ਼ ਏਸ ਲਈ ਕਿ
ਮੈਂ ਆਪਣਾ ਪਿਆਰ,
ਤੈਨੂੰ ਜਤਾ ਨਾ ਸਕਿਆ;
ਸੀਨਾ ਖੋਲ੍ਹ ਕੇ ਕਦੇ,
ਤੈਨੂੰ ਵਿਖਾ ਨਾ ਸਕਿਆ;
ਪਰ,
ਕੀ ਤੂੰ ਖੁਦ ਵੀ ਕਦੇ,
ਕਾਰਨ ਜਾਣਨ ਦੀ
ਕੋਸ਼ਿਸ਼ ਵੀ ਕੀਤੀ ?
ਮੇਰੀ ਰੂਹ ਨੂੰ,
ਟੋਹਣ ਦੇ ਰਾਹ,
ਕਦੇ ਪੈਰ ਵੀ ਪੁੱਟਿਆ?
ਤੇ ਕਿਤੇ ਭੋਰਾ ਵੀ ਯਤਨ ਕੀਤਾ
ਮੇਰੇ ਅਨੁਭਵ ਨੂੰ ਤੇ
ਮੇਰੀਆਂ ਭਾਵਨਾਵਾਂ ਨੂੰ,
ਮੇਰੇ ਨਾਲ ਨਾਲ,
ਜ਼ਿੰਦਗੀ ਦੇ,
ਕਦਮ ਦੋ ਕਦਮ ਚੱਲ,
ਆਪਣਿਆਂ ਵਾਗੂੰ ਮਾਨਣ ਦਾ ?
ਫੇਰ ਦੱਸ ਮੈਂ,
ਆਖਰ ਕਿੰਝ ਜਤਾ ਸਕਦਾ,
ਤੇ ਕਿੱਦਾ ਵਿਖਾ ਸਕਦਾ,
ਆਪਣੇ ਹਰ ਕਿਣਕੇ ਦਾ,
ਤੇਰੀ ਹੀ ਮੁਹੱਬਤ ਵਿੱਚ,
ਗੱਚੋਗੱਚ ਹੋਣਾ ?
ਆਖਰ ਇਹ ਪਿਆਰ ਹੈ,
ਕੋਈ ਸ਼ੈਅ ਤੇ ਨਹੀਂ ਨਾ ?

~~~~~~~~~~~~~~~~~~~~~~~~~~~~~~~~~ 

- پروفیسر کولدیپ سنگھ کنول

توں ٹر گیا…
صرف ایس لئی کہ
میں اپنا پیار،
تینوں جتا نہ سکیا؛
سینہ کھولھ کے کدے،
تینوں وکھا نہ سکیا؛
پر،
کی توں خود وی کدے،
کارن جانن دی
کوشش وی کیتی ؟
میری روح نوں،
ٹوہن دے راہ،
کدے پیر وی پٹیا؟
تے کتے بھورا وی یتن کیتا
میرے انوبھوَ نوں تے
میریاں بھاوناواں نوں،
میرے نال نال،
زندگی دے،
قدم دو قدم چل،
آپنیاں واگوں مانن دا ؟
پھیر دسّ میں،
آخر کنجھ جتا سکدا،
تے کدا وکھا سکدا،
اپنے ہر کنکے دا،
تیری ہی محبت وچّ،
گچوگچّ ہونا ؟
آخر ایہہ پیار ہے،
کوئی شے تے نہیں نہ ؟

Wednesday, January 18, 2012

ਕਾਲੇ ਧੌਲੇ / کالے دھولے

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਾਲ ਨਾ ਜਾਣੇ ਕਾਲੇ ਧੌਲੇ ਸੁਣੇ ਨਾ ਅਰਜ਼ ਗੁਜ਼ਾਰੀ ||੧||
ਜਿਸ ਦਿਨ ਆਇਆ ਓਸੇ ਦਿਨ ਹੀ ਮਿੱਥੀ ਜਾਵੇ ਵਾਰੀ ||੨||
ਵਾਰੀ ਮਿੱਥੀ ਜਾਵਣਾ ਸਭ ਮੁੱਕਣਾ ਚੱਲੋ ਚੱਲੀ ਮੇਲਾ ||੩||
ਛੁੱਟਣਾ ਸਾਕ ਸਬੰਧੀਆਂ ਨਾ ਜਾਣਾ ਨਾਲ ਕੋਈ ਧੇਲਾ ||੪||
ਚਾਣਚੱਕ ਪੰਖੇਰੂ ਉੱਡਸੀ ਹੋ ਕੰਵਲ ਕੱਖੋਂ ਹੌਲਾ ||੫||
ਤੁਰ ਜਾਸੀ ਅੰਤ ਇਕ ਦਮੀ ਬਿਨ ਵਾਚੇ ਕਾਲਾ ਧੌਲਾ ||੬||

~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

کال نہ جانے کالے دھولے سنے نہ عرض گزاری -١-
جس دن آیا اوسے دن ہی متھی جاوے واری -٢-
واری متھی جاونا سبھ مکنا چلو چلی میلہ -٣-
چھٹنا ساک سبندھیاں نہ جانا نال کوئی دھیلا -٤-
چانچکّ پنکھیرو اڈسی ہو کنول ککھوں ہولا -٥-
تر جاسی انت اک دمی بن واچے کالا دھولا -٦-

Tuesday, January 17, 2012

ਹਰਿ ਮੰਦਰੁ / हरि मंदरु

ਹਰ ਹਿਰਦੇ ਹਰੀ ਦਾ ਵਾਸਾ ਉਗਮਣਿ ਮੂਲ ਦੀਆਂ ਰਾਹਵਾਂ ||
ਹਰਿ ਮੰਦਰੁ ਹੋਵੇ ਸਰੀਰ ਹੀ ਸਾਰਾ ਅੰਤਰਿ ਜਿ ਚੁਭੀ ਲਾਵਾਂ ||

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

हर हिरदे हरी दा वासा, उगमण मूल दियाँ राह्वां ||
हरि मंदरु होवे सरीर ही सारा, अंतरि जि चुभी लावां ||

- प्रोफैसर कवलदीप सिंघ कंवल

Sunday, January 15, 2012

ਠੱਠਾ ਠੁਰਦਾ ਇਖਲਾਕ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਠੱਠਾ ਠੁਰਦਾ ਇਖਲਾਕ ਜੋ, ਠਰ ਮਰ ਗਿਆ ਜ਼ਮੀਰ ||੧||
ਉੱਚੀ ਕੁਰਸੀ ਬਹਿ ਸਭਿ ਨੂੰ, ਜਾਣਨਿ ਆਪਣੀ ਜਾਗੀਰ ||੨||
ਜਗੀਰ ਜਾਣ ਇਹ ਮਿੱਧਦੇ, ਹਉਮੈ ਘਰਿ ਪਾਣੀਹਾਰ ||੩||
ਤਰਕ ਦਲੀਲ ਨਾ ਸੁਣਦੇ, ਅਕਲੋਂ ਜੋ ਭਏ ਬੀਮਾਰ ||੪||
ਅਗਿਆਨ ਧੁੰਦਿ ਸਤਿਹੀਣ, ਸੋਚ ਭਟਕੀ ਹੋ ਮੁਰਦਾ ||੫||
ਗਰਕ ਕੈ ਦਮ ਤੋੜ ਗਿਆ, ਸੀ ਕਿਰਦਾਰ ਜੋ ਠੁਰਦਾ ||੬||

Saturday, January 14, 2012

ਕਿਰਤੀ ਮਜ਼ਦੂਰ ਕਿਸਾਨੋ .. ਹੋ ! / کرتی مزدور کسانو .. ہو

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿਰਤੀ, ਮਜ਼ਦੂਰ ਕਿਸਾਨੋ .. ਹੋ !
ਥੋਡਾ ਨਾ, ਕੋਈ ਵਿਚਾਰਾ .. ਹੋ !
ਡਾਢੇ ਹੀ, ਲੇਖ ਲਿਖਾਏ .. ਹੋ !
ਸਦਾ ਤੋਂ, ਰੁੱਲਦੇ ਆਏ .. ਹੋ !
ਸਮਾਜ, ਰੱਚ ਕੇ ਖਾਕਾ .. ਹੋ !
ਤੁਹਾਡੇ, ਹੱਕ ‘ਤੇ ਡਾਕਾ .. ਹੋ !
........................................
ਰਹਿਗੇ, ਪੈਲੀ ਵਾਹੁੰਦੇ .. ਹੋ !
ਮਰਗੇ, ਪਾਣੀ ਲਾਂਦੇ .. ਹੋ !
ਹੋਏ, ਗਾਰੋ ਗਾਰੇ .. ਹੋ !
ਰਾਤੀਂ, ਕੱਟੇ ਤਾਰੇ .. ਹੋ !
ਫ਼ਸਲ, ਪੱਕ ਕੇ ਆਈ .. ਹੋ !
ਮੰਡੀਆਂ, ਵਿੱਚ ਰੁਲਾਈ .. ਹੋ !
ਜਾਨ ਖੇਡ, ਉਗਾਈ .. ਹੋ !
ਕੋਡੀ, ਮੁੱਲ ਨਾ ਪਾਈ .. ਹੋ !
ਕੀੜੇਮਾਰ, ਦਵਾਈ .. ਹੋ !
ਪੀ ਕੇ, ਜਿੰਦ ਛੁਡਾਈ .. ਹੋ !
........................................
ਗੂਠਾ, ਕਾਗਜ਼ ਲਵਾਇਆ .. ਹੋ !
ਕਰਜ਼ਾ, ਸਿਰ ‘ਤੇ ਪਾਇਆ .. ਹੋ !
ਘੁੱਲ੍ਹਦੇ, ਉਮਰਾਂ ਲੰਘੀਆਂ .. ਹੋ !
ਖੜ੍ਹਾ ਪਰ, ਦੂਣ-ਸਵਾਇਆ .. ਹੋ !
........................................
ਰਹਿਗੇ, ਕੱਖਾਂ ਜੋਗੇ .. ਹੋ !
ਸੁੱਖ ਤੇ, ਸ਼ਾਹਾਂ ਭੋਗੇ .. ਹੋ !
ਤੁਹਾਡੇ, ਮੁੰਡਾ ਜੰਮਦਾ .. ਹੋ !
ਪਹਿਲਾਂ, ਮੁੰਡੂ ਬਣਦਾ .. ਹੋ !
ਧੀ, ਤੁਹਾਡੇ ਘਰ ਦੀ .. ਹੋ !
ਪੱਗ, ਮਿੱਧ ਕੇ ਧਰ ‘ਤੀ .. ਹੋ !
ਇੱਜ਼ਤਾਂ, ਗਈਆਂ ਲੁੱਟੀਆਂ .. ਹੋ !
ਮਾਰ ਕੇ, ਖੇਤਾਂ ਸੁੱਟੀਆਂ .. ਹੋ !
ਪਾਈ, ਹਾਲ-ਦੁਹਾਈ .. ਹੋ !
ਕਿਤੇ ਨਾ, ਵੀ ਸੁਣਵਾਈ .. ਹੋ !
........................................
ਜਿਹਨੂੰ ਸੀ, ਚੁਣ ਬਿਠਾਇਆ .. ਹੋ !
ਓਸੇ ਹੀ, ਲੁੱਟ ਮਚਾਈ .. ਹੋ !
ਜਿਹੜੀ, ਵਾੜ ਲਗਾਈ .. ਹੋ !
ਜਾਵੇ, ਖੇਤ ਓਹ ਖਾਈ .. ਹੋ !
ਗਲੇ ‘ਚ, ਜੂਲ੍ਹਾ ਪਾਇਆ .. ਹੋ !
ਗੁਲਾਮ, ਤੁਹਾਂ ਬਣਾਇਆ .. ਹੋ !
........................................
ਲੋਕਾਂ, ਲੋਹੜੀ ਬਾਲੀ .. ਹੋ !
ਲੰਬੜਦਾਰਾਂ, ਬਾਲੀ .. ਹੋ !
ਸੂਬੇਦਾਰਾਂ, ਬਾਲੀ .. ਹੋ !
ਸਮੇਂ ਸਰਕਾਰਾਂ, ਬਾਲੀ .. ਹੋ !
ਧਰਮ ਖੁਮਾਰਾਂ, ਬਾਲੀ .. ਹੋ !
ਢਿੱਡ ਤੁਹਾਡਾ, ਖਾਲ੍ਹੀ .. ਹੋ !
ਕਿਹੜਾ, ਖੁਸ਼ੀ ਮਨਾਵੇ .. ਹੋ !
ਲੋਹੜੀ, ਕਿੱਦਾਂ ਗਾਵੇ .. ਹੋ !
ਲੋਹੜੀ, ਕਿੱਦਾਂ ਗਾਵੇ .. ਹੋ !

-੦-੦-੦-

- پروفیسر کولدیپ سنگھ کنول

کرتی، مزدور کسانو .. ہو
تھوڈا نہ، کوئی وچارا .. ہو
ڈاڈھے ہی، لیکھ لکھائے .. ہو
سدا توں، رلدے آئے .. ہو
سماج، رچّ کے خاکہ .. ہو
تہاڈے، حق ‘تے ڈاکہ .. ہو
........................................
رہگے، پیلی واہندے .. ہو
مرگے، پانی لاندے .. ہو
ہوئے، گارو گارے .. ہو
راتیں، کٹے تارے .. ہو
فصل، پکّ کے آئی .. ہو
منڈیاں، وچّ رلائی .. ہو
جان کھیڈ، اگائی .. ہو
کوڈی، ملّ نہ پائی .. ہو
کیڑے مار، دوائی .. ہو
پی کے، جند چھڈائی .. ہو
........................................
گوٹھا، کاغذ لوایا .. ہو
قرضہ، سر ‘تے پایا .. ہو
گھلھدے، عمراں لنگھیاں .. ہو
کھڑھا پر، دون-سوایا .. ہو
........................................
رہگے، ککھاں جوگے .. ہو
سکھ تے، شاہاں بھوگے .. ہو
تہاڈے، منڈا جمدا .. ہو
پہلاں، منڈو بندا .. ہو
دھی، تہاڈے گھر دی .. ہو
پگّ، مدھّ کے دھر ‘تی .. ہو
عزتاں، گئیاں لٹیاں .. ہو
مار کے، کھیتاں سٹیاں .. ہو
پائی، حال-دہائی .. ہو
کتے نہ، وی سنوائی .. ہو
........................................
جہنوں سی، چن بٹھایا .. ہو
اوسے ہی، لٹّ مچائی .. ہو
جہڑی، واڑ لگائی .. ہو
جاوے، کھیت اوہ کھائی .. ہو
گلے ‘چ، جولھا پایا .. ہو
غلام، تہاں بنایا .. ہو
........................................
لوکاں، لوہڑی بالی .. ہو
لمبڑداراں، بالی .. ہو
صوبےداراں، بالی .. ہو
سمیں سرکاراں، بالی .. ہو
دھرم کھماراں، بالی .. ہو
ڈھڈّ تہاڈا، کھالھی .. ہو
کہڑا، خوشی مناوے .. ہو
لوہڑی، کداں گاوے .. ہو
لوہڑی، کداں گاوے .. ہو

-੦-੦-੦-

Friday, January 13, 2012

हाकिम की सूली / حکیم کی سولی

ज़रा संभल लो गर सच तुम्हें हो कहना यारो,
हाकिम की सूली आजकल मनसूर ढूँढ रही है |

- कवलदीप सिंघ कंवल

ذرا سمبھل لو گر سچ تمہیں ہو کہنا یارو،
حکیم کی سولی آجکل منصور ڈھونڈھ رہی ہے

- کولدیپ سنگھ کنول

Thursday, January 12, 2012

ਕਿਰਤ ਦੀ ਲੁੱਟ / کرت دی لٹّ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿਰਤ ਦੀ ਲੁੱਟ ਵੀ
ਅਜੀਬ ਲੁੱਟ ਹੁੰਦੀ ਹੈ
ਜੋ ਕਦੇ
ਲੁੱਟ ਮੰਨੀ ਹੀ ਨਹੀਂ ਜਾਂਦੀ;
ਤੇ ਨਾ ਹੀ ਏਸਨੂੰ
ਅੰਜਾਮ ਦੇਣ ਵਾਲੇ 
ਕਿਸੇ ਕਨੂੰਨ ਅਨੁਸਾਰ
ਲੁਟੇਰੇ;
ਬਲਕਿ ਉਹ ਤਾਂ
ਸਭਿਅੱਕਾਂ ਦੀਆਂ
ਸਨਮਾਨਿਤ ਮਹਿਫਲਾਂ ਵਿੱਚ
ਸਭ ਤੋਂ ਉੱਚੇ
ਤੇ ਸਭ ਤੋਂ ਵੱਧ ਜੜੇ
ਸਿੰਘਾਸਨਾਂ ਦੀ
ਸ਼ੋਭਾ ਵਧਾਉਂਦੇ ਨੇ;
ਜਿਹਨਾਂ ਵੱਲ
ਦੇਖਣ ਲਈ ਵੀ
ਕਿਸੇ ਕਿਰਤੀ ਨੂੰ
ਆਪਣੀ ਧੋਣ ਦੇ
ਵੱਲ ਪੈਣ ਤੱਕ
ਉਤਾਂਹ ਝਾਕਣਾ ਪੈਂਦਾ ਹੈ !

~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

کرت دی لٹّ وی
عجیب لٹّ ہندی ہے
جو کدے
لٹّ منی ہی نہیں جاندی؛
تے نہ ہی ایسنوں
انجام دین والے 
کسے قنون انوسار
لٹیرے؛
بلکہ اوہ تاں
سبھئکاں دیاں
سنمانت محفلاں وچّ
سبھ توں اچے
تے سبھ توں ودھ جڑے
سنگھاسناں دی
شوبھا ودھاؤندے نے؛
جہناں ولّ
دیکھن لئی وی
کسے کرتی نوں
اپنی دھون دے
ولّ پین تکّ
اتانہ جھاکنا پیندا ہے !

Wednesday, January 11, 2012

ਤਿਆਰੀ ਕੀ ਵਾਰ

|| ਤਿਆਰੀ ਕੀ ਵਾਰ ||
ਕੰਵਲਮੁਖਵਾਕ || ਬਿਨ ਪ੍ਰਸਾਦਿ ||

ਸੁਬਹ ਸੁਬਹ ਉਠਾਇ ਘੰਟੀ ਅਲਾਰਮ ਕੀ ||
ਬੋਤਲ ਪੀਆ ਪਾਣੀ ਬਣੇ ਜੋ ਪਰੈਸ਼ਰ ਪੇਟ ||੧||
ਗੀਜ਼ਰ ਸਵਿੱਚ ਦਬਾਇ ਠੰਡ ਭਜਾਵਣ ਕੀ ||
ਮੋਸ਼ਨ ਜੋ ਚਲਣੇ ਹੋਇ ਮਿਲੀ ਰਾਹਤ ਜੇਤ ||੨||
ਪ੍ਰੈੱਸ ਹਮ ਲਗਾਈ ਫਿਰ ਕ੍ਰੀਜ਼ ਬਣਾਵਣ ਕੀ ||
ਕਰਿ ਕੈ ਦੰਦ ਘਸਾਈ ਪੇਸਟ ਜੋ ਕੋਲਗੇਟ ||੩||
ਸਾਬਣੁ ਕਪੜੈ ਧੋਇ ਤਿਆਰੀ ਨਹਾਵਣ ਕੀ ||
ਲਕਸ ਖੂਬ ਮਲੀਜੈ ਤਬਿ ਸੁੰਦਰਤਾ ਹੇਤ ||੪||
ਪਗੜੀ ਸ਼ਗੜੀ ਬਾਂਧ ਪਹਿਰੇ ਕਪੜਨਿ ਕੀ ||
ਬੂਟ ਕਸਿ ਚੜ੍ਹਾਇ ਭਾਗੇ ਅਬਿ ਖਾਣੈ ਕੇਤ ||੫||
ਅੰਤ ਸ਼ੂਟ ਵਟੀ ਕੰਵਲ ਦਫ਼ਤਰ ਜਾਵਣ ਕੀ ||
ਦੋੜੈ ਖੂਬ ਹੀ ਜਾਏਂ ਕਹੀਂ ਨਾ ਹੋ ਜਾਵੇਂ ਲੇਟ ||੬||

- ਪ੍ਰੋਫੈਸਰ ਕੰਵਲਦੀਪ ਸਿੰਘ ਕੰਵਲ

Tuesday, January 10, 2012

ਸੱਸਾ ਸੰਤ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸੱਸਾ ਸੰਤ ਸਭਿ ਜਾਣਦੇ, ਬਾਣਾ ਜੋ ਧਰਮੀ ਪਾਇ ||੧||
ਚਿੱਟੇ ਦਿਨ ਮੂੰਹ ਕਾਲੜਾ, ਦਾਗ ਧਰਮ ਨੂੰ ਲਾਇ  ||੨||
ਦਾਗ ਧਰਮ ਦੀ ਚਾਦਰੇ, ਭੋਰੇ ਵਿਚਿ ਸੇਜ ਸਜਾਇ ||੩||
ਪੂਜਾ ਧਾਨ ਖਾ ਫੈਲਿ ਹੈ, ਕੂੜ੍ਹਿ ਬੋਲੈ ਹਰ ਸਾਹਿ ||੪||
ਨੋਟ ਵੋਟ ਕਰਿ ਧੰਦੜੇ, ਕਿਰਤਿ ਨੇੜਿ ਨਾ ਜਾਇ ||੫||
ਕਹੈ ਕੰਵਲ ਮਹਾਂਗਰਕ ਜੋ, ਵੱਡਾ ਸੰਤ ਜਣਾਇ ||੬||

Monday, January 9, 2012

ਚੱਚਾ ਚਮਚਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੱਚਾ ਚਮਚਾ ਮਲੀਨ ਕਾ, ਹੱਥ ਜੋੜਿ ਹੁਕਮਿ ਵਜਾਇ ||੧||
ਚੰਗਾ ਮੰਦਾ ਨਹਿ ਵੇਖਦਾ, ਮਤਿ ਫਿੱਟੇ ਅਕਲਿ ਭੁਲਾਇ ||੨||
ਅਕਲਿ ਭੁੱਲਿ ਛੱਡ ਵਿਚਾਰਨਾ, ਹਰ ਦਮ ਪੂੰਛ ਹਿਲਾਇ ||੩||
ਕੁੱਤਾ ਜਿਵ ਰਾਜ ਬਿਠਾਲਿਆ, ਭੀ ਤਲਵੇ ਚੱਟਣ ਜਾਇ ||੪||
ਡਿਗ ਡਿਗ ਪੈਰਾਂ ਇਉਂ ਪਵੈ, ਪਿੱਸੂ ਹੋਵੇ ਜਿ ਕਾਲੀਨ ਕਾ ||੫||
ਕਹੈ ਕੰਵਲ ਇਵ ਜਾਣੀਐ, ਚੱਚਾ ਚਮਚਾ ਮਲੀਨ ਕਾ ||੬||

Sunday, January 1, 2012

ਨਵਾਂ ਪੁਰਾਣਾ / نواں پرانا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਨਵਾਂ ਪੁਰਾਣਾ

 

پروفیسر کولدیپ سنگھ کنول -

دن مہینے موسم سال بیتن، دناں ورگا دن ہر وار چڑھدا
نواں پرانا آکھ جو رلی جاندا، دن ہر وار ہی نویں وار چڑھدا

صدی بدلدی تے سال بدلن، سماں متھی دھار اپنی رفتار چلے، 
اپجن بنسن نت ہی کوٹاں، ایہہ نہ آ کے کسے دوار کھڑھدا

اوہ اٹھیا اسنوں تھلے دباں، ایہو فکر دن رات ہی کھائی جاوے،
لہو بالدا بس توں اپنا ہی، اگّ ایرکھا جد وچکار سڑھدا

کھڑے پھلّ ویکھ ہر دلّ کھڑھدا، توڑ مدھن کیوں باب بنائی جاویں،
ہو گل کس تدھ روکاں لائیاں، کیوں مہکدے ویکھ گلزار کڑھدا

وقت ہتھ جو اس سنبھال سجناں، مٹھیؤں ریت وانگوں کردا جانودا ای،
پانی پتنوں لنگھ اک وار جاوے، نہ ادم کیتے کدے ہزار مڑھدا

نفرت دے پلاں کیوں گمّ ہو کے، بھار صدیاں دے سر توں پائی بیٹھا،
دوویں ہتھ کھولھ ہر پل ونڈ یارا، ہووے جنا وی تیتھوں پیار جڑھدا

اپنتّ ہاسے نے دات ربی، کوئی دن واسطے نہ ایہناں پرانا ہووے،
جنی عمر باقی ہے کنول تیری، ونڈ خوشیاں کدے نہ بھنڈار تھڑھدا

Comments

.