Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Wednesday, February 29, 2012

ਗੱਗਾ ਗਿਆਨਵਿਹੀਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਗੱਗਾ ਗਿਆਨਵਿਹੀਣ ਜਨ, ਗੱਲੀਂਬਾਤੀਂ ਡੰਗ ਟਪਾਇ ||੧||
ਮੁਹਹਿ ਬੋਲਹਿ ਅਉਰ ਹੈ, ਅਉਰੈ ਕਰਮਿ ਕਮਾਇ ||੨||
ਕਰਮੀਂ ਸਚਿ ਨਹਿ ਧਾਰਦੇ, ਦਰਗਹਿ ਘੁਥਹਿ ਜਾਇ ||੩||
ਧ੍ਰਿਗ ਜੀਵਿਆ ਤਿਨ ਮਾਣਸਾ, ਵਿਸ਼ਟਾ ਜੋ ਬੂਝਹਿ ਖਾਇ ||੪||
ਅੰਧੇ ਜਿਵ ਦੁਰਗਤਿ ਰਹੀ, ਨਿਤ ਜੂਨਹਿ ਬਿਲਲਾਇ ||੫||
ਕਹੈ ਕੰਵਲ ਵੁਹ ਦੋਗਲੇ, ਗਿਆਨਵਿਹੀਣ ਹੀ ਜਾਇ ||੬||

Friday, February 24, 2012

ਤੂਤੀ ਤੇ ਨਗਾਰਾ / طوطی تے نگارا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂਤੀ ਤੇ ਨਗਾਰਾ

 

- پروفیسر کولدیپ سنگھ کنول

اسیں طوطی وجاندے نہیں، نگارے سدا ای وجدے نے
پلے سچ تاں ہی نچیئے، صدق دے بول گجدے نے

سوال زندہ کردے نے، مردے دا زور نہیں ہندا،
جؤندے دا جنہاں دعوہ، نڑوئے پے کے نہ بھجدے نے

طوا پرات رکھ چاریں، چلھا چوداں گھر جا کردے،
لچکیلی پسلی جانو، جنہاں ہر در سجدے نے

پانی پی نت اوہناں بھنڈے، پئے پلے جو اکھر ساڈے،
تیرا ہتھ نہ متِ بدھی، دوئے سولاں کیوں وجدے نے ؟

سانوں ہوشاں دی جاگ لگی، اسیں نہ تگمیاں ڈریئے،
کھشیں کر اوہناں واسا، بے ہوشی اپنی کجدے نے

جہڑی انگل توں چکی، گلہ جو بولاں دی گرمی دا،
کدے بھال کنول پچھی، ایہہ تیرے بول چجّ دے نے ؟

Thursday, February 23, 2012

ਖੁਦ੍ਹਾ ਬਦਲ ਲਏ / کھدھا بدل لئے

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

 

ਖੁਦ੍ਹਾ ਬਦਲ ਲਏ

 

- پروفیسر کولدیپ سنگھ کنول

اکے راہ دیا پاندھیا کیوں راہ بدل لئے ؟
آپنیاں نوں ہی لامبو لا کھیرکھواہ بدل لئے ؟

ساڈے متھے کالکھ لاویں کھوہ روسے دا وی حق لویں،
توپاں وانگ کنجھ قلماں دے رکھ واہ بدل لئے !

ساڈی ارتھی کر تیاری کھپھن کر باب لئی،
اک ہوا پئے سی جؤندے کیوں ساہ بدل لئے ؟

گناں دا جو چولا پا کے سانوں نال لے تریا سیں،
کہڑی گرزے تینوں بدھا سارے لاہ بدل لئے ؟

کنول خدا اکو ساڈا جنمے جس آزاد ہوئے،
پھیر کیوں جا بندھنے بنھیا جاں کھدھا بدل لئے ؟

Wednesday, February 22, 2012

ਖੁਸ਼ਨਸੀਬ / خوشنصیب

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੋ ਬੋਲ ਘੱਟ ਬੋਲ ਜੋ ਬੋਲ ਪਰ ਖੁੱਦ ਧਾਰਦੇ,
ਮੰਜ਼ਿਲਾਂ ਸਿੱਜਦਾ ਨੇ ਉਹਨਾਂ, ਖੁਸ਼ਨਸੀਬ ਨੇ |

ਤਕਰੀਰ ਨਾਲੋਂ ਕਿਰਦਾਰ ਨੂੰ ਅਸਲ ਜੋ ਰੱਖਦੇ,
ਤਵਾਰੀਖ ਤਾਬੇਦਾਰ ਉਹਨਾਂ, ਖੁਸ਼ਨਸੀਬ ਨੇ |

ਸੱਚ ਚੁਣ ਰਾਤਾਂ ਨੂੰ ਝਾਗ ਕੰਡੇ ਸਹਿਣਾ ਲੋਚਦੇ,
ਹੈ ਖੁਦਾ ਖੁੱਦ ਰੋਸ਼ਨ ਉਹਨਾਂ, ਖੁਸ਼ਨਸੀਬ ਨੇ |

ਜਬਰ ਨੂੰ ਲਲਕਾਰ ਕੁਫ਼ਰ ਕਹਿਣਾ ਆ ਗਿਆ,
ਮਹਿਕਦਾ ਹੈ ਜ਼ਮੀਰ ਉਹਨਾਂ, ਖੁਸ਼ਨਸੀਬ ਨੇ |

~~~~~~~~~~~~~~~~~~~~~~~

- پروفیسر کولدیپ سنگھ کنول

دو بول گھٹّ بول جو بول پر کھدّ دھاردے،
منزلاں سجدا نے اوہناں، خوشنصیب نے

تقریر نالوں کردار نوں اصل جو رکھدے،
تواریخ تابع دار اوہناں، خوشنصیب نے

سچ چن راتاں نوں جھاگ کنڈے سہنا لوچدے،
ہے خدا کھدّ روشن اوہناں، خوشنصیب نے

جبر نوں للکار کفر کہنا آ گیا،
مہکدا ہے ضمیر اوہناں، خوشنصیب نے

Tuesday, February 21, 2012

ਅੱਜ ਤੇਰੇ ਕਿਰਦਾਰ ਵਿੱਚ / اج تیرے کردار وچّ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੱਜ ਤੇਰੇ ਕਿਰਦਾਰ ਵਿੱਚ

 

- پروفیسر کولدیپ سنگھ کنول

اج تیرے کردار وچّ، اصل بونا ویکھیا
آپے لا کے تہمتاں، آپے سچا ہونا ویکھیا

کر کھناہی جگت وچّ، عزتاں تار کرنا،
کبول تے کبول کہہ، بہہ آپے رونا ویکھیا

دوستی دا چولا پا، بھید-دل لٹدا رہا،
اک ہتھ گلے مل، دوئے سی کوہنا ویکھیا

ویریاں دی گلی اج، جشنگین سی لبھیا،
سنگ ساڈے دشمناں، جا پینگھ پاؤنا ویکھیا

ساڈے منہ ‘تے ہور سی، پٹھّ ہور کردا رہا،
زندگی دی دھار ‘تے، سچ ڈراؤنا ویکھیا

اوہناں دے تے اٹّ پتھر، ہسّ کے وی جر جاندے،
پھلّ جو توں آن مارے، آپا وکھ ہونا ویکھیا

زہر بھیو جو چاشنی، چوریاں کھواندا رہا،
اپنا ہی کنول اج، سی قتل ہونا ویکھیا

Monday, February 20, 2012

ਪਰਖ ਦੀ ਘੜੀ / پرکھ دی گھڑی

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬਹੁਤ ਸੌਖਾ ਹੁੰਦਾ ਹੈ,
ਸੁਧਾਰਵਾਦ ਦੇ ਬੀਅ,
ਸਿਰਫ਼ ਤੇ ਸਿਰਫ਼,
ਆਪਣੇ ਬੋਲਣ ਵਿੱਚ ਖਿਲਾਰਨਾ;
ਭੀੜਾਂ ਵਿੱਚ,
ਜੋਸ਼ੀਲੀਆਂ ਤਕਰੀਰਾਂ ਦੇਣਾ;
ਸਿਧਾਂਤਾਂ ਦੇ ਨਾਮ ‘ਤੇ
ਉੱਚੇ-੨ ਨਾਹਰੇ ਲਾਉਣਾ,
ਤੇ ਬਦਲੇ ਵਿੱਚ,
ਕੋਰੇ ਪਿਛਲੱਗੂਆਂ ਦੀ,
ਵਾਹ-ਵਾਹੀ ਨੂੰ ਲੁੱਟ ਲੈ ਜਾਣਾ;
ਤੇ ਨਾਲ ਹੀ ਲੋਕਾਂ ਦੀਆਂ
ਭਾਵਨਾਵਾਂ ਨੂੰ ਵਰਗਲਾ,
ਡਾਲਰ ਤੇ ਨੋਟ ਕੱਠੇ ਕਰਨਾ ...
ਪਰ ਉੰਨਾ ਹੀ ਔਖਾ ਹੁੰਦਾ ਹੈ,
ਸੁਧਾਰ ਦੀ ਪਉਂਦ ਨੂੰ,
ਆਪਣੇ ਕਿਰਦਾਰ ਦੇ ਖੇਤ ਵਿੱਚ
ਸਾਹ ਲੈਣ ਦਾ ਮੌਕਾ ਦੇਣਾ,
ਅਤੇ ਆਪਣੇ ਆਚਰਣ ਦੇ ਨਾਲ
ਇਸਨੂੰ ਸਿੰਜਣਾ;
ਆਪਣੀ ਹੀ ਸੋਚ ਵਿੱਚ ਡੱਟ ਕੇ
ਲਾਗੂ ਕਰ,
ਇਸਦੀ ਫ਼ਸਲ ਦੀ ਰਾਖੀ ਕਰਨਾ;
ਤੇ ਆਪਣੇ ਹੀ ਕਹੇ ਪ੍ਰਚਾਰੇ ਗਏ,
ਨਾਹਰਿਆਂ ਤੇ ਤਕਰੀਰਾਂ ਉੱਤੇ,
ਸਿਰ ਭੀੜ ਬਣੀ ‘ਤੇ
ਚੱਲ ਵਿਖਾਉਣਾ ...
ਮਰਦਾਨਗੀ ਤੇ ਕਿਰਦਾਰ ਦੀ ਪਰਖ,
ਇਹੀਓ ਪਰਖ ਦੀ,
ਇੱਕੋ ਘੜੀ ਕਰਦੀ ਹੈ;
ਤੇ ਜਿਹੜਾ ਵੇਲੇ ਪਏ ਝੁੱਕ ਜਾਵੇ,
ਉਹ ਸ਼ਾਮਿਲ ਹੋ ਜਾਂਦਾ ਹੈ,
ਉਹਨਾਂ ਜ਼ਮੀਰੋਂ ਮੁਰਦਿਆਂ ਦੀ,
ਸਿਰ-ਕਟੀ ਕਤਾਰ ਵਿੱਚ,
ਜਿਸਦਾ ਜੀਵਨ ਵੀ,
ਕੂੜ੍ਹ ਵਿੱਚ ਗਰਕ ਹੋ,
ਦੁਰਗੰਧ ਭਰਿਆ ਹੋ ਜਾਂਦਾ ਹੈ,
ਕਿਸੇ ਲਾਸ਼ਾਂ ਦੇ ਢੇਰ ਵਾਂਗ !

~~~~~~~~~~~~~~~~~~~~~~~~~~~~~~~~~~~~~~~~ 

- پروفیسر کولدیپ سنگھ کنول

بہت سوکھا ہندا ہے،
سدھارواد دے بیء،
صرف تے صرف،
اپنے بولن وچّ کھلارنا؛
بھیڑاں وچّ،
جوشیلیاں تقریراں دینا؛
سدھانتاں دے نام ‘تے
اچے-2 نعرے لاؤنا،
تے بدلے وچّ،
کورے پچھلگوآں دی،
واہ-واہی نوں لٹّ لے جانا؛
تے نال ہی لوکاں دیاں
بھاوناواں نوں ورغلا،
ڈالر تے نوٹ کٹھے کرنا ...
پر انا ہی اوکھا ہندا ہے،
سدھار دی پؤند نوں،
اپنے کردار دے کھیت وچّ
ساہ لین دا موقع دینا،
اتے اپنے آچرن دے نال
اسنوں سنجنا؛
اپنی ہی سوچ وچّ ڈٹّ کے
لاگوُ کر،
اسدی فصل دی راکھی کرنا؛
تے اپنے ہی کہے پرچارے گئے،
نعریاں تے تقریراں اتے،
سر بھیڑ بنی ‘تے
چل وکھاؤنا ...
مردانگی تے کردار دی پرکھ،
اہیؤ پرکھ دی،
اکو گھڑی کردی ہے؛
تے جہڑا ویلے پئے جھکّ جاوے،
اوہ شامل ہو جاندا ہے،
اوہناں زمیروں مردیاں دی،
سر-کٹی قطار وچّ،
جسدا جیون وی،
کوڑھ وچّ غرق ہو،
درگندھ بھریا ہو جاندا ہے،
کسے لاشاں دے ڈھیر وانگ !

Friday, February 17, 2012

ਧੱਦਾ ਧਾਣਕ-ਫੌਜ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਧੱਦਾ ਧਾਣਕਿ ਫੌਜ ਸਕਲ, ਨਿਕਲੀ ਪੂੰਛਾਂ ਝੰਡੇ ਟਾਂਗਿ ||੧||
ਮੁਰਗ ਬਉਰੇ ਰਲਿ ਜਿਵ, ਦੀਆ ਦੇਖਿ ਸੁਣਾਵੈਂ ਬਾਂਗਿ ||੨||
ਬਾਂਗ ਸੁਣਾਵੈ ਕੁਫ਼ਰ ਕੇਰੀ, ਭੇਖੀ ਖੂਬ ਰਚਾਵੈ ਸਾਂਗਿ ||੩||
ਅੰਤਰਿ ਲੋਭ ਕਾਲਿਖ ਭਰੀ, ਰੂਪ ਕੀਆ ਸੁਥਰੈ ਵਾਂਗਿ ||੪||
ਕਪਟਿ ਰਤੀ ਵਿਭਚਾਰਨੀ, ਭਰੈ ਜਗ ਵਿਖਾਈ ਮਾਂਗਿ ||੫||
ਕੰਵਲ ਫੌਜ ਧਾਣਕਿ ਤੁਰੀ, ਵਿਚਾਰ ਗਿਆਨ ਕੋ ਛਾਂਗਿ ||੬||

Wednesday, February 15, 2012

ਟੈਂਕਾ ਟੋਕਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਟੈਂਕਾ ਟੋਕਰ ਭਰੇ ਗੰਦ ਕੇ, ਮਤਿ ਕੂੜ੍ਹਿ ਹੁਈ ਹੈ ਲੀਨ ||੧||
ਰਸ ਜੀਭਿ ਸੜ੍ਹਾਂਦ ਮਾਰਦਾ, ਬੇਤਾਲੇ ਨਿੰਦਕ ਬੇਦੀਨ ||੨||
ਬੇਦੀਨੇ ਖੇਹ ਪਏ ਖਾਂਵਦੇ, ਚੰਡਾਲਾਂ ਜਿ ਚੌਂਕੜ ਕੀਨ ||੩||
ਚੌਧਰਿ ਭੁੱਖਿ ਬਿਲਲਾਂਵਦੇ, ਗਿਆਨ ਸਿਧਾਂਤ ਵੀਹੀਨ ||੪||
ਥਾਲੀ ਕੇ ਬੈਗਨ ਲੁੜਕਤੇ, ਨਾ ਤੇਰਹ ਰਹੈਂ ਨਾ ਤੀਨ ||੫||
ਕੰਵਲ ਇਨਹਿ ਜਾਣ ਲੇਹੋ, ਟੋਕਰ ਭਰਹਿ ਮਲੀਨ ||੬||

Monday, February 13, 2012

वचन

कोई दुराचारी एवं व्यभिचारी भी वेद-वचनों को मधुर भाषा में बोल कर श्रोतायों को मंत्र-मुग्ध कर सकता है, पर ज्ञान को केवल दूसरों को उप्देश्ने और वाह-वाही लूटने से नहीं अपितु स्वयं के आचार में धारण करने से ही सत्य-चरित्र का निर्माण होता है, जिसके साथ समाज में भी उस चरित्र की लौ से अज्ञान-विनाशी उजियारा होता है |

- प्रोफैसर कवलदीप सिंघ कंवल

Saturday, February 11, 2012

ਵਾਵਾ ਵਿਭਚਾਰੀ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਾਵਾ ਵਿਭਚਾਰੀ ਗਿਣਹੋ, ਵੇਸਵਾ ਕਮਰੈ ਜਾਇ ||੧||
ਮਾਇਆ ਖੁੱਸਣੈ ਕੰਬਦਾ, ਖੇਹਿ ਤਿਨਾ ਸੰਗ ਖਾਇ ||੨||
ਖੇਹਿ ਖਾਵੈ ਹੋਇ ਦੋਗਲਾ, ਭੀ ਕਿਰਦਾਰਿ ਗਵਾਇ ||੩||
ਬਾਂਹਿ ਉਲਾਰੈ ਭੀੜ ਮਹਿ, ਆਪਹਿ ਮੁਕਰਿ ਜਾਇ ||੪||
ਤਾਲ ਰੋਟੀਆਂ ਨੋ ਪੂਰਦਾ, ਖਾਲ੍ਹੀ ਹੈ ਅੰਦਰਿ ਤਾਇ ||੫||
ਕੰਵਲ ਭਰਾ ਅੰਧੇਰੁ ਜੋ, ਦਰਿ ਵੇਸਵਾ ਕੈ ਜਾਇ ||੬||

Saturday, February 4, 2012

ਬੱਬਾ ਬਗਲੇ ਭਗਤ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬੱਬਾ ਬਗਲੇ ਭਗਤਿ ਸਮਿ, ਠੱਗਾਂ ਕੈ ਫਿਰਹਿ ਵਗਿ ||੧||
ਭਾਖਾ ਅਰਿ ਗੋਗੜਿ ਗੋਲ ਹੈ, ਲੁਟਿ ਖਾਵੈਂ ਸਭਿ ਜਗਿ ||੨||
ਜਗਿ ਲੂਟੈਂ ਕਰਿ ਭੇਖਿ ਬਹੁ, ਪਾਖੰਡ ਕਾ ਗਲਿ ਧਗਿ ||੩||
ਬੂਹਾ ਢੋਇ ਰਾਸਿ ਰਚਾਂਵਦੇ, ਮਾਸਿ ਮਨਾਵਹਿ ਫਗਿ ||੪||
ਤਿਆਗਣਿ ਨੋ ਉਪਦੇਸਦੇ, ਦਲਾਲੀ ਖਾਵਣਿ ਸਗਿ ||੫||
ਭੇਡਨਿ ਕੈ ਕੰਵਲ ਆਜੜੀ, ਹੱਕਣਿ ਤੁਰਹਿ ਬਗਿ ||੬||

Friday, February 3, 2012

ਭੱਬਾ ਭੰਡ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਭੱਬਾ ਭੰਡ ਹਰ ਦਰਿ ਵਿਕੈ, ਮੁੱਲਿ ਤਖਤੀ ਗਲਿ ਪਾਇ ||੧||
ਕਰਿ ਉਪਮਾ ਹੁਕਮਾਨ ਕੀ, ਜਿਹਬਾ ਜਿਉ ਲਮਕਾਇ ||੨||
ਲਟਕੈ ਜੀਭ ਸਵਾਨਿ ਸਮ, ਬੋਟੀ ਮਿਲਣੇ ਤਿਸਿ ਚਾਇ || ੩||
ਪਦ ਸਨਮਾਨ ਕੋ ਲੋਚਤਾ, ਨਾਨਾ ਕਰਿ ਨਾਚਿ ਵਿਖਾਇ ||੪||
ਗਿਆਨਿ ਆਚਾਰਿ ਵਿਹੂਣ ਹੈ, ਗੱਲਾਂ ਕੀ ਓਹ ਖੱਟੀ ਖਾਇ ||੫||
ਕਹੈ ਕੰਵਲ ਲੋਭਿ ਕੀਟ ਜੋ, ਸੇ ਭੰਡ ਵਿਕਾਊ ਕਹਾਇ ||੬||

Comments

.