Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label کوٹا. Show all posts
Showing posts with label کوٹا. Show all posts

Tuesday, April 10, 2012

ਅਸਲੀ ਫਿਰਦਾ-ਤੁਰਦਾ ਮਨੁੱਖ / اصلی پھردا-تردا منکھ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ 

ਅੱਜ ਕੁਝ ਪੁਰਾਣੀਆਂ ਲਿਖਤਾਂ ਨੂੰ ਫਰੋਲਦਿਆਂ ਇੱਕ ਗੁੰਮ ਹੋਈ ਨਜ਼ਮ ਹੱਥੀਂ ਪਈ, ਜਿਸਨੂੰ ਪੜ੍ਹ ਕੇ ਮਹਿਸੂਸ ਕੀਤਾ ਕਿ ਇਹ ਜ਼ਿੰਦਗੀ ਵੀ ਕਿੰਨੀ ਅਜੀਬ ਹੈ ਕਿ ਸਮੇਂ ਤੇ ਹਲਾਤਾਂ ਦੇ ਨਾਲ ਬਦਲ ਕੇ ਰੌਜ਼ਾਨਾ ਕਿੰਝ ਆਪਣੇ-ਆਪ ਨੂੰ ਇੱਕ ਵੱਖਰੇ ਹੀ ਵਜੂਦ ਵਜੋ ਪੇਸ਼ ਕਰਦੀ ਰਹਿੰਦੀ ਹੈ; ਇੰਝ ਕਿ ਆਪਣੇ ਹੀ ਖਿਆਲ ਸਮਾਂ ਪਾ ਕੇ ਬੇਗਾਨੇ ਲੱਗਣ ਲੱਗਦੇ ਹਨ ਜਾਂ ਕਹਿ ਲਵੋ ਸਮੇਂ ਦੇ ਨਾਲ ਜ਼ਿੰਦਗੀ ਦੇ ਇਉਂ ਅਰਥ ਬਦਲ ਜਾਂਦੇ ਨੇ ਕਿ ਪੁਰਾਣੇ ਅਰਥਾਂ ਦੇ ਚਹਿਰਿਆਂ ਦੀਆਂ ਨੁਹਾਰਾਂ ਵੀ ਨਾ-ਪਛਾਣ ਹੋਣ ਦੀ ਹਾਲਤ ਤੱਕ ਧੁੰਦਲੀਆਂ ਹੋ ਜਾਂਦੀਆਂ ਹਨ, ਕਿਉਂਕਿ ਹੁਣ ਜ਼ਿੰਦਗੀ ਦੇ ਚਹਿਰੇ ਦੀ ਕੋਈ ਨਵੀਂ ਹੀ ਘਾੜਤ ਘੜੀ ਜਾ ਚੁਕੀ ਹੁੰਦੀ ਹੈ ....
 
ਬੇਸ਼ਕ ਪੁਰਾਣੇ ਅਰਥ ਸਾਡੀ ਜ਼ਿੰਦਗੀ ਦੀ ਕੜੀ ਵਿੱਚੋਂ ਨਿਕਲ ਜਾਂਦੇ ਨੇ ਪਰ ਉਹਨਾਂ ਦੇ ਵਜੂਦ ਨੂੰ ਕਿਸੇ ਕੋਨੇ 'ਚ ਸੰਜੋਏ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਕੁਝ ਵੀ ਹੋਵੇ ਕਦੇ ਨਾ ਕਦੇ ਤਾਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਰਹੇ ਸਨ ਜਿਸਦੇ ਨਾਤੇ ਉਹਨਾਂ ਨੂੰ ਬਣਦਾ ਸਨਮਾਨ ਦੇਣਾ ਤਾਂ ਲਾਜ਼ਿਮ ਬਣ ਹੀ ਜਾਂਦਾ ਹੈ ਨਾ ?
 
ਸੋ ਉਸ ਗੁੰਮ ਪਈ ਨਜ਼ਮ ਨੂੰ ਇੱਥੇ ਸਭ ਦੋਸਤਾਂ/ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ....

 
ਕਿੰਨਾ ਸੌਖਾ ਹੁੰਦਾ ਹੈ
ਫਲਸਫਿਆਂ ਵਿੱਚ
ਝੂਟੇ ਖਾਉਂਦੇ ਕਹਿਣਾ
ਕਿ ਪ੍ਰੀਤ ਤਾਂ ਬਸ
ਦਿਲਾਂ ਦੀ ਹੁੰਦੀ ਏ;
ਤੇ ਸਮੋਈਆਂ ਹੁੰਦੀਆਂ ਨੇ
ਇਸ ਵਿੱਚ
ਕੇਵਲ ਤੇ ਕੇਵਲ
ਖਵਾਬੀ ਖਿੜ੍ਹੇ ਗੁਲਾਬਾਂ ਜਿਹੀਆਂ
ਹਜ਼ਾਰਾਂ ਅਣਦੱਸ ਭਾਵਨਾਵਾਂ
ਜੋ ਸੀਮਿਤ ਨਹੀਂ ਹੁੰਦੀਆਂ
ਸਰੀਰਾਂ ਦੀਆਂ ਖਿੱਚਾਂ ਤੀਕ
ਬਲਕਿ ਰੂਪਮਾਨ ਕਰਦੀਆਂ ਨੇ
ਮਨ ਦੇ ਮੇਲਾਂ ਨੂੰ;
ਤੇ ਇਹ ਕਹਿਣਾ ਕਿ
ਸੱਚੀ ਮੁਹੱਬਤ
ਸਾਫ਼ ਤੇ ਸ਼ਫਾਫ਼ ਹੁੰਦੀ ਏ
ਰੂਹਾਨੀਅਤ ਦੇ ਦੁਆਰੇ ਵਾਂਗਰ
ਤੇ ਨਹੀਂ ਹੁੰਦਾ
ਏਸ ਵਿੱਚ ਕੋਈ ਗਰਜ਼
ਜ਼ਮਾਨੇ ਦੀ ਲਾਗ
ਤੇ ਅਣਛੂਹੀ
ਲਕੋਈ ਛੁਪਾਈ ਗਈ ਲਪੇਟ ...
ਪਰ ਇਹ ਤਥਾਕਥਿਤ
ਕੋਰੀ ਫ਼ਲਸੂਈ ਸੱਚਾਈ
ਖੇਰੂ-੨ ਹੋ ਜਾਂਦੀ ਏ
ਯਥਾਰਥ ਦੇ ਧਰਾਤਲ ‘ਤੇ
ਆਉਣ ਦੇ ਨਾਲ ਹੀ;
ਤੇ ਖਿਣ-ਭੰਗੁਰ ਹੋਂਦ ਏਸਦੀ
ਪਲਾਂ ਵਿੱਚ ਹੀ ਇਉਂ
ਗਵਾ ਬੈਠਦੀ ਹੈ
ਆਪਣੀ ਪੂਰੇ ਦੀ ਪੂਰੀ ਹਸਤੀ
ਕਿਸੇ ਧੁੰਦ ਵਾਂਕਰ ਉੱਡ
ਜ਼ਮੀਨੀ ਹਾਲਾਤਾਂ ਦੇ
ਸੂਰਜ ਦੇ ਚੜ੍ਹਦਿਆਂ ਹੀ;
ਤੇ ਸਾਰੇ ਅੰਨ੍ਹੇ ਅਹਿਸਾਸਾਂ ਦੇ
ਵਜੂਦ ਨੂੰ
ਇਸ ਤਰ੍ਹਾਂ ਜੜ੍ਹ ਤੋਂ ਮੁਕਾਉਂਦਿਆਂ
ਕਿ ਮਰ ਜਾਂਦਾ ਹੈ
ਸੋਚ ਦੀ ਚੀਕਣੀ ਤੋਂ ਘੜਿਆ
ਕੋਈ ਕਾਲਪਨਿਕ ਦੇਵਤਾ
ਪੈਗੰਬਰ ਤੇ ਸੰਤ;
ਤੇ ਰਹਿ ਜਾਂਦਾ ਹੈ ਪਿੱਛੇ
ਕੇਵਲ ਹੱਡ ਮਾਸ ਦਾ
ਅਸਲੀ ਫਿਰਦਾ-ਤੁਰਦਾ ਮਨੁੱਖ !

~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

اج کجھ پرانیاں لکھتاں نوں پھرولدیاں اک گمّ ہوئی نظم ہتھیں پئی، جسنوں پڑھ کے محسوس کیتا کہ ایہہ زندگی وی کنی عجیب ہے کہ سمیں تے ہلاتاں دے نال بدل کے روزانا کنجھ اپنے-اپنے نوں اک وکھرے ہی وجود وجو پیش کردی رہندی ہے؛ انجھ کہ اپنے ہی خیال سماں پا کے بیگانے لگن لگدے ہن جاں کہہ لوو سمیں دے نال زندگی دے ایوں ارتھ بدل جاندے نے کہ پرانے ارتھاں دے چہریاں دیاں نہاراں وی نہ-پچھان ہون دی حالت تکّ دھندلیاں ہو جاندیاں ہن، کیونکہ ہن زندگی دے چہرے دی کوئی نویں ہی گھاڑت گھڑی جا چکی ہندی ہے ....
 
بے شک پرانے ارتھ ساڈی زندگی دی کڑی وچوں نکل جاندے نے پر اوہناں دے وجود نوں کسے کونے 'چ سنجوئے رکھنا وی ضروری ہندا ہے کیونکہ کجھ وی ہووے کدے نہ کدے تاں اوہ ساڈی زندگی دا حصہ ضرور رہے سن جسدے ناطے اوہناں نوں بندا سنمان دینا تاں لازم بن ہی جاندا ہے نہ ؟
 
سو اس گمّ پئی نظم نوں اتھے سبھ دوستاں/پاٹھکاں نال سانجھا کر رہا ہاں ....
 
کنا سوکھا ہندا ہے
پھلسپھیاں وچّ
جھوٹے کھاؤندے کہنا
کہ پریت تاں بس
دلاں دی ہندی اے؛
تے سموئیاں ہندیاں نے
اس وچّ
کیول تے کیول
کھوابی کھڑھے گلاباں جہیاں
ہزاراں اندسّ بھاوناواں
جو سیمت نہیں ہندیاں
سریراں دیاں کھچاں تیک
بلکہ روپمان کردیاں نے
من دے میلاں نوں؛
تے ایہہ کہنا کہ
سچی محبت
صاف تے شفاف ہندی اے
روحانیت دے دوارے وانگر
تے نہیں ہندا
ایس وچّ کوئی غرض
زمانے دی لاگ
تے انچھوہی
لکوئی چھپائی گئی لپیٹ ...
پر ایہہ تتھاکتھت
کوری فلسوئی سچائی
کھیرو-2 ہو جاندی اے
یتھارتھ دے دھراتل ‘تے
آؤن دے نال ہی؛
تے کھن-بھنگر ہوند ایسدی
پلاں وچّ ہی ایوں
گوا بیٹھدی ہے
اپنی پورے دی پوری ہستی
کسے دھند وانکر اڈّ
زمینی حالاتاں دے
سورج دے چڑھدیاں ہی؛
تے سارے انھے احساساں دے
وجود نوں
اس طرحاں جڑھ توں مکاؤندیاں
کہ مر جاندا ہے
سوچ دی چیکنی توں گھڑیا
کوئی کالپنک دیوتا
پیغمبر تے سنت؛
تے رہِ جاندا ہے پچھے
کیول ہڈّ ماس دا
اصلی پھردا-تردا منکھ !

Saturday, April 7, 2012

ਪ੍ਰੇਮ ਖੁਮਾਰ / پریم خمار

- ਕਵਲਦੀਪ ਸਿੰਘ ਕੰਵਲ

ਪਹਿਲੇ ਸਾਜੀ ਪ੍ਰੀਤ ਕਰਤੇ,
ਫਿਰ ਰਚਿਆ ਸਭ ਸੰਸਾਰ |
ਛੱਡ ਆਪੇ ਦੀਆਂ ਵਾਦੜੀਆਂ,
ਆ ਜਾ ਰਮੀਏ ਪ੍ਰੇਮ ਖੁਮਾਰ |

~~~~~~~~~~~~~

- کولدیپ سنگھ کنول

پہلے ساجی پریت کرتے،
پھر رچیا سبھ سنسار
چھڈّ آپے دیاں وادڑیاں،
آ جا رمیئے پریم خمار

 

Thursday, January 12, 2012

ਕਿਰਤ ਦੀ ਲੁੱਟ / کرت دی لٹّ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿਰਤ ਦੀ ਲੁੱਟ ਵੀ
ਅਜੀਬ ਲੁੱਟ ਹੁੰਦੀ ਹੈ
ਜੋ ਕਦੇ
ਲੁੱਟ ਮੰਨੀ ਹੀ ਨਹੀਂ ਜਾਂਦੀ;
ਤੇ ਨਾ ਹੀ ਏਸਨੂੰ
ਅੰਜਾਮ ਦੇਣ ਵਾਲੇ 
ਕਿਸੇ ਕਨੂੰਨ ਅਨੁਸਾਰ
ਲੁਟੇਰੇ;
ਬਲਕਿ ਉਹ ਤਾਂ
ਸਭਿਅੱਕਾਂ ਦੀਆਂ
ਸਨਮਾਨਿਤ ਮਹਿਫਲਾਂ ਵਿੱਚ
ਸਭ ਤੋਂ ਉੱਚੇ
ਤੇ ਸਭ ਤੋਂ ਵੱਧ ਜੜੇ
ਸਿੰਘਾਸਨਾਂ ਦੀ
ਸ਼ੋਭਾ ਵਧਾਉਂਦੇ ਨੇ;
ਜਿਹਨਾਂ ਵੱਲ
ਦੇਖਣ ਲਈ ਵੀ
ਕਿਸੇ ਕਿਰਤੀ ਨੂੰ
ਆਪਣੀ ਧੋਣ ਦੇ
ਵੱਲ ਪੈਣ ਤੱਕ
ਉਤਾਂਹ ਝਾਕਣਾ ਪੈਂਦਾ ਹੈ !

~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

کرت دی لٹّ وی
عجیب لٹّ ہندی ہے
جو کدے
لٹّ منی ہی نہیں جاندی؛
تے نہ ہی ایسنوں
انجام دین والے 
کسے قنون انوسار
لٹیرے؛
بلکہ اوہ تاں
سبھئکاں دیاں
سنمانت محفلاں وچّ
سبھ توں اچے
تے سبھ توں ودھ جڑے
سنگھاسناں دی
شوبھا ودھاؤندے نے؛
جہناں ولّ
دیکھن لئی وی
کسے کرتی نوں
اپنی دھون دے
ولّ پین تکّ
اتانہ جھاکنا پیندا ہے !

Tuesday, December 27, 2011

ਮੈਨੂੰ ਕਮਲੀ ਆਖੋ / مینوں کملی آکھو

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੈਨੂੰ ਕਮਲੀ ਆਖੋ

 

پروفیسر کولدیپ سنگھ کنول -

سہیو نی ! مینوں کملی آکھو،
میں صاحب ولی ہوئی
پنج چھڈیاں، جد اسدی ہو گئی،
ہر دم دی جھلی ہوئی

ستویں کوئی اسمانے دسدا،
میں اپنے اندروں پایا
تیرا ہوسی کوئی ڈاڈھا ربّ وے،
میں عشقَ اسے نہ' لایا
جد ملیا میرا ماہی سوہنا،
میں لاج شرع دا لاہیا
پا صوف بس کافر ہو گئی،
میں کفراں کرم بنایا
جگّ وچّ وسدی جگّ پر چھٹیا،
نی میں کلم-کلی ہوئی
سہیو نی ! مینوں کملی آکھو،
...........


کی وڈیائی کی ایسی کرنی،
جے اندروں ہوئی نہ پاک
اچے پنڈوں دور آں وسنی،
میں نیویں ہوئیوں خاک
نیویاں دے در کلی پائی،
میری سبھ توں نیوی ذات
سجن میرے منگ اکو پائی،
توں چھڈّ کے آویں آپ
جس پل نی میں اسنوں لدھا
میں پل اسے ہی موئی
سہیو نی ! مینوں کملی آکھو،
...........

نہ ہن میں کوئی تخت منگیندی،
نہ سونا روپا تھالاں
نہ کوئی میرا ویری جہنوں،
پھڑ دوزخ وچّ گالاں
جگّ پورا میرا ٹبر ہویا،
سکھ سبھ دی ہن بھالاں
سوندی میری عمراں لنگھیاں،
ہن جاگن دی گھالاں
ہور کسے دی آساں چھڈیاں،
کنول اکے در توں ڈھوئی
سہیو نی ! مینوں کملی آکھو،
...........

Sunday, December 18, 2011

ਪੀੜਾਂ ਵਿੱਚ ਕੁਰਲਾਏਂ / پیڑاں وچّ کرلائیں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੰਬਰਾਂ ਦੀ ਜੋ ਵਾਤ,
ਤੂੰ ਪਾਰ ਨਾ ਪਾਏਂ |

ਨੀਕੀ ਹੈ ਤੇਰੀ ਜ਼ਾਤ,
ਅਵਗੁਣਾਂ ਦੀ ਮਾਂਏਂ |

ਪੁੰਨਿਆ ਰੋਸ਼ਨ ਵੇਖ,
ਐਵੇਂ ਜਿੰਦ ਜਲਾਏਂ |

ਫਿੱਕੀ ਜਾਵੇ ਆਰਜਾ,
ਬਿਰਥੇ ਰਸਾਂ ਗਵਾਏਂ |

ਤੱਪਦੇ ਮਾਣ ਕੇ ਛਾਂ,
ਬੱਦਲੀ ਮੁੱਲ ਨ ਪਾਏਂ |

ਉੱਚੀ ਨਾ ਚੰਨ ਜੇਡ,
ਇਲਜ਼ਾਮ ਜੋ ਲਾਏਂ |

ਮੋਹ ਤੰਦਾਂ ਸਭ ਤੋੜ,
ਪੀੜਾਂ ਵਿੱਚ ਕੁਰਲਾਏਂ |

~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

امبراں دی جو وات،
توں پار نہ پائیں

نیکی ہے تیری ذات،
اوگناں دی مانئیں

پنیا روشن ویکھ،
ایویں جند جلائیں

فکی جاوے آرجا،
برتھے رساں گوائیں

تپدے مان کے چھاں،
بدلی ملّ ن پائیں

اچی نہ چن جیڈ،
الزام جو لائیں

موہ تنداں سبھ توڑ،
پیڑاں وچّ کرلائیں

Saturday, December 17, 2011

ਕਾਸ ਜੋਗ ਨਾ ਰਹੀ ਆਂ / کاس جوگ نہ رہی آں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂੰ ਓਹੜੀ ਨਾ ਖਾਮੋਸ਼ੀ,
ਇਹ ਤਾਂ ਦੰਦਲਾਂ ਪਈਆਂ |

ਜੜ੍ਹਾਂ ਜੋ ਕਲੇਸ਼ ਦੀਆਂ,
ਕਦੇ ਨਾ ਲੁਝਣੋ ਰਹੀਆਂ |

ਨਾ ਲੋਕਾਂ 'ਤੇ ਇਲਜ਼ਾਮ,
ਤੇਰੇ ਕਿਰਦਾਰੇ ਕਹੀਆਂ |
 
ਇਹ ਹੀ ਤੇਰਾ ਹਾਸਿਲ,
ਜੋ ਲਾਹਨਤਾਂ ਪਈਆਂ |

ਸੋਚ ਨੂੰ ਗ੍ਰਹਿਣ ਲੱਗਿਆ,
ਚੰਨ ਨਾ ਬਣਨੋਂ ਰਹੀ ਆਂ |

ਦਿੱਖ ਗਈ ਤੇਰੀ ਸਾਧਨਾ,
ਪਏਂ ਲੈ ਲੈ ਝਈਆਂ |

ਬਰਫ਼ ਥੱਲੇ ਹੀ ਦੱਬਣਾ,
ਕਾਸ ਜੋਗ ਨਾ ਰਹੀ ਆਂ |

~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

توں اوہڑی نہ خاموشی،
ایہہ تاں دندلاں پئیاں

جڑھاں جو کلیش دیاں،
کدے نہ لجھنو رہیاں

نہ لوکاں 'تے الزام،
تیرے کردارے کہیاں
 
ایہہ ہی تیرا حاصل،
جو لعنتاں پئیاں

سوچ نوں گرہن لگیا،
چن نہ بننوں رہی آں

دکھّ گئی تیری سادھنا،
پئیں لے لے جھئیاں

برف تھلے ہی دبنا،
کاس جوگ نہ رہی آں

Thursday, December 15, 2011

ਸਾਵਧਾਨ ! / ساودھان !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੂਇਆਂ ਦੀਆਂ ਧੀਆਂ-ਭੈਣਾਂ,
ਅਜ਼ਾਦੀ ਦੇ ਲਾਰੇ ਲਾ,
ਚਲਿੱਤਰ ਰਚਣ ਦੀ,
ਦੇ ਸਿੱਖਿਆ,
ਬਦਨਾਮ ਕਰਨ ਵਾਲਿਓ !
ਧੀਆਂ ਤਾਂ
ਘਰ ਤੁਹਾਡੇ ਵੀ
ਜੰਮੀਆਂ ਹੋਣਗੀਆਂ ?
ਭਲਾ ਦੱਸੋ ਖਾਂ,
ਬਜ਼ਾਰ-ਏ-ਇਸ਼ਕ ਵਿੱਚ
ਬੋਲੀ ਕਦੋਂ ਲੱਗੇਗੀ
ਉਹਨਾਂ ਦੀ ?
ਕਦੋਂ ਤੁਹਾਡੀ ਕਲਮ
ਤੇ ਗੀਤ
ਬਣਨਗੇ
ਅਜਿਹਾ "ਚਾਨਣ ਮੁਨਾਰਾ"
ਕਿ ਆਪਣੀ ਧੀ ਦੇ
ਉਧਲ ਜਾਣ ਨੂੰ
"ਸੱਚਾ ਇਸ਼ਕ" ਆਖ
ਅਜਿਹੇ ਕਿਸੇ
ਅਜ਼ਾਦੀ ਦੇ ਨੂਰ ਦੀਆਂ
ਬਾਗੀ ਰਿਸ਼ਮਾਂ
ਪੂਰੀ ਲੋਕਾਈ ਵਿੱਚ
ਵੰਡ ਸਕੋ,
ਤੁਹਾਡੇ ਮਨ-ਭਾਉਂਦੇ
ਹੀਰ ਤੇ ਸਾਹਿਬਾਂ ਦੇ
ਕਿੱਸਿਆਂ ਵਾਂਗ !
ਤੇ ਜਦ
ਇਤਿਹਾਸ ਗਰਕ ਜਾਵੇ,
ਤਾਂ
ਹੰਭਲਾ ਮਾਰਨ ਦਾ ਆਹਰ,
ਸਿਰ ਆ ਪੈਂਦਾ ਹੈ, 
ਕੇਵਲ ਵਰਤਮਾਨ ਦੇ !
ਜਦ ਜੰਗਾਲੀ ਜਾਵੇ
ਕਿਸੇ ਬੁਢੇਪੇ ਦੀ
"ਠਰਕੀ ਸੋਚ"
ਤਾਂ ਵੱਧ ਅੱਗੇ
ਉਮਰ ਦੇ
ਸਭ ਲਿਹਾਜ ਲਾਹ
ਡੰਡਾ ਚੱਕਣਾ ਹੀ ਪੈਂਦਾ ਹੈ
ਨੌਜਵਾਨੀ ਨੂੰ ..

ਸੋ ਸਾਵਧਾਨ !

~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

دویاں دیاں دھیاں-بھیناں،
آزادی دے لارے لا،
چلتر رچن دی،
دے سکھیا،
بدنام کرن والیو !
دھیاں تاں
گھر تہاڈے وی
جمیاں ہونگیاں ؟
بھلا دسو خاں،
بازار-اے-اشکر وچّ
بولی کدوں لگیگی
اوہناں دی ؟
کدوں تہاڈی قلم
تے گیت
بننگے
اجیہا "چانن منارا"
کہ اپنی دھی دے
ادھل جان نوں
"سچا عشقَ" آکھ
اجیہے کسے
آزادی دے نور دیاں
باغی رشماں
پوری لوکائی وچّ
ونڈ سکو،
تہاڈے من-بھاؤندے
ہیر تے صاحباں دے
قصیاں وانگ !
تے جد
اتہاس غرق جاوے،
تاں
ہمبھلا مارن دا آہر،
سر آ پیندا ہے، 
کیول ورتمان دے !
جد جنگالی جاوے
کسے بڈھیپے دی
"ٹھرکی سوچ"
تاں ودھ اگے
عمر دے
سبھ لحاظ لاہ
ڈنڈا چکنا ہی پیندا ہے
نوجوانی نوں ..

سو ساودھان !

Sunday, November 13, 2011

ਮੈਨੂੰ ਸਮਝ ਨਾ ਆਇਆ... / … مینوں سمجھ نہ آیا


- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਬਜ਼ੀ ਬਣਾਉਣੇ,
ਚਾਅ ਸੀ ਆਇਆ |
ਧੋ ਸਵਾਰ ਕੇ,
ਚੁੱਲ੍ਹੇ ਚੜ੍ਹਾਇਆ |
ਤੜ੍ਹਕਾ ਲਾ ਕੇ,
ਖੂਬ ਤਪਾਇਆ |
ਮੁੱਕਿਆ ਲੂਣ,
ਪੜੋਸੀ ਵਲ ਧਾਇਆ |
ਮਿੱਤਰ ਹੈ ਮੇਰਾ,
ਖਿਣ ਨਾ ਲਾਇਆ |
ਉਸ ਵੀ ਹੱਸ ਦਿੱਤਾ,
ਸਹਿਜ ਸੁਭਾਇਆ ?
ਗਰਮ ਮਸਾਲਾ ਪਾਵੀਂ,
ਤਰੀਕਾ ਸਮਝਾਇਆ |
ਧੰਨਵਾਦ ਆਖ,
ਸਬਜ਼ੀ 'ਚ ਪਾਇਆ |
ਤਿਆਰ ਸਲੂਣਾ,
ਦਸਤਰਖਾਨ ਸਜਾਇਆ |
ਮਹਿਮਾਨਾਂ ਸਭਨਾਂ,
ਦਾਅਵਤ ਬੁਲਾਇਆ |
ਨਿਓਤਾ ਜੋ ਘੱਲਿਆ,
ਪੜੋਸੀ ਵੀ ਆਇਆ |
ਦੇਖਦਾ ਮਿੱਤਰ,
ਹੈ ਮਜਮਾ ਲਾਇਆ |
ਆਖ਼ਰ ਸਬਜ਼ੀ ਨੂੰ,
ਸਭ ਨੇ ਸਲਾਹਿਆ |
ਵਾਹ ਸਬਜ਼ੀ ਆਖ,
ਗੱਲ ਮੈਨੂੰ ਲਾਇਆ |
ਮਨ ਮਿੱਤਰ ਦੇ,
ਕੀ ਫੁਰਨਾ ਆਇਆ ?
ਲੂਣ ਹੈ ਮੇਰਾ,
ਸੋਰਠਾ ਗਾਇਆ |
ਗਰਮ ਮਸਾਲਾ ਵੀ ਤਾਂ,
ਮੈਂ ਹੀ ਸੁਝਾਇਆ |
ਸਾਰੀ ਸਬਜ਼ੀ ਉਸ,
ਹੱਕ ਜਤਾਇਆ |
ਹੱਕਾ ਬੱਕਾ ਹੋਇਆ,
ਸਮਝ ਨਾ ਆਇਆ |
ਕੜ੍ਹਾਹ ਕੱਲ ਉਸਦੇ,
ਘਿਓ ਮੈਂ ਸੀ ਪਾਇਆ |
ਬਿਨ ਬੁਲਾਏ ਮੈਨੂੰ,
ਸੰਗਤ ਵਰਤਾਇਆ |
ਮਿੱਤਰਤਾ ਜਾਣ ਸੀ,
ਮਨ ਗਿਲਾ ਨਾ ਲਾਇਆ |
ਕਿੱਥੇ ਭੁੱਲ ਮੇਰੀ,
ਮੈਨੂੰ ਸਮਝ ਨਾ ਆਇਆ...

----------------------------------------

- پروفیسر کولدیپ سنگھ کنول

سبزی بناؤنے،
چاء سی آیا |
دھو سوار کے،
چلھے چڑھایا |
تڑھکا لا کے،
خوب تپایا |
مکیا لون،
پڑوسی ول دھایا |
متر ہے میرا،
کھن نہ لایا |
اس وی ہسّ دتا،
سہج سبھایا ؟
گرم مسالہ پاویں،
طریقہ سمجھایا |
دھنواد آکھ،
سبزی 'چ پایا |
تیار سلونا،
دسترخوان سجایا |
مہماناں سبھناں،
دعوت بلایا |
نیوتا جو گھلیا،
پڑوسی وی آیا |
دیکھدا متر،
ہے مجمع لایا |
آخر سبزی نوں،
سبھ نے سلاہیا |
واہ سبزی آکھ،
گلّ مینوں لایا |
من متر دے،
کی پھرنا آیا ؟
لون ہے میرا،
سورٹھا گایا |
گرم مسالہ وی تاں،
میں ہی سجھایا |
ساری سبزی اس،
حق جتایا |
حقہ بکا ہویا،
سمجھ نہ آیا |
کڑاہ کلّ اسدے،
گھیؤ میں سی پایا |
بن بلائے مینوں،
سنگت ورتایا |
مترتا جان سی،
من گلہ نہ لایا |
کتھے بھلّ میری،
مینوں سمجھ نہ آیا...
 

Comments

.