Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਅਣੂ-ਕਾਵਿ. Show all posts
Showing posts with label ਅਣੂ-ਕਾਵਿ. Show all posts

Sunday, May 25, 2014

ਫ਼ਸਲੀ ਬਟੇਰੇ / فصلی بٹیرے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਛੱਡ ਜਾਣਗੇ ਜੋ ਫ਼ਸਲੀ ਬਟੇਰੇ, ਦਾਣਿਆਂ ਦੀ ਜਦ ਰੁੱਤ ਲੰਘ ਗਈ
ਝੂਠੇ ਅਸਲਾਂ ਦੇ ਹੋਣਗੇ ਨਿਬੇੜੇ, ਸਿਰਾਂ 'ਤੇ ਜਦ ਭੀੜ ਬਣ ਪਈ

- پروفیسر کولدیپ سنگھ کنول

چھڈّ جانگے جو فصلی بٹیرے، دانیاں دی جد رتّ لنگھ گئی
جھوٹھے اسلاں دے ہونگے نبیڑے، سراں 'تے جد بھیڑ بن پئی

Friday, October 18, 2013

ਕੜ੍ਹੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅੰਬਰਸਰੇ ਦੀ ਕੜ੍ਹੀ ਵੇ ਖਾਧੀ ਜਾ ਬੋਲੀ ਪਟਿਆਲੇ ਸ਼ਹਿਰ
ਬਿਨ ਸੱਦੇ ਦਾਵਤ ਜੇ ਖਾਈਏ ਰਿਸੇ ਜਿਉਂ ਰਿੱਸਦਾ ਜ਼ਹਿਰ


ਦੱਸ ਬੁਲਾਵੇ ਤਾਂ ਇੱਕ ਜਾਈਏ ਮੰਨੀਏ ਤਾਂ ਸੁੱਖ ਪਾਈਏ ਜੀ
ਬਿਨ ਪੁੱਛੇ ਦੀ ਅਪਣੱਤ ਵਾਧੂ ਆਪਣੀ ਕਦਰ ਘਟਾਈਏ ਜੀ

Friday, June 21, 2013

ਤੀਰਥਿ ਮਜਨ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਤੀਰਥਿ ਮਜਨ ਨ ਮਲ ਗਈ
ਭੀਤਰ ਜੁ ਰਹੀ ਅਘਾਇ ||
ਭ੍ਰਮਤਿ ਭ੍ਰਮਤਿ ਬਉਰੇ ਭਏ
ਇਵਿ ਦੁਇ ਲੋਕ ਗਵਾਇ ||

Friday, November 23, 2012

ਭਾਲ / بھال

ਫ਼ਲਸਫ਼ਿਆਂ ਨੂੰ ਫਰੋਲਦਿਆਂ ਗਵਾਚੀ ਜੋ ਜ਼ਿੰਦਗੀ
ਕਾਸ਼ ਖੁੱਦ ਨੂੰ ਟਟੋਲਦਾ ਕਦੇ ਸੱਚ ਦੀ ਭਾਲ ਵਿੱਚ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

فلسفیاں نوں پھرولدیاں گواچی جو زندگی
کاش کھدّ نوں ٹٹولدا کدے سچ دی بھال وچّ

- پروفیسر کولدیپ سنگھ کنول

Wednesday, October 24, 2012

ਰਾਖਸ਼

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿੱਦਾਂ ਸਾੜਾਂ ਮੈਂ ਉਸਨੂੰ ਕੋਈ ਆਖ ਕੇ ਰਾਖਸ਼,
ਰਹੀ ਸਲਾਮਤ ਵਿਹੜੇ ਜਿਹਦੇ ਨਾਰ ਵੀ ਵੈਰੀ ਦੀ |

ਪੱਤ ਰੋਲੀ ਸੀ ਓਹਦੀ ਕਰ ਭੈਣ ਨੂੰ ਬੇਪਤ,
ਧੰਨ ਕਿਰਦਾਰ ਨੂੰ ਆਖਾਂ ਅੱਖ ਕੀਤੀ ਨਾ ਕੈਰੀ ਸੀ |

ਰਾਵਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੁੱਦਤਾਂ ਤੋਂ ਫੁੱਕਦਿਆਂ ਹੋਇਆ ਬਲਵਾਨ ਇਸ ਕਦਰ,
ਕਿ ਅੱਜ ਹਰ ਆਦਮੀ ਅੰਦਰ ਇੱਕ ਰਾਵਣ ਵੱਸਦਾ ਏ |

ਕਹਿੰਦੇ ਸੀ ਕਿ ਹੁੰਦੇ ਕਦੇ ਸਿਰਫ਼ ਦੱਸ ਕੁ ਸਿਰ ਉਹਦੇ,
ਅੱਜ ਵਾਲਾ ਤਾਂ ਹਰ ਪਲ ਸੈਂਕੜੇ ਸਿਰਾਂ ਨਾਲ ਹੱਸਦਾ ਏ |

Tuesday, June 5, 2012

ਹਰਿ ਓਅੰ ਇਲਾਹੀ ਸਤਿ ਕਰਤਾਰੁ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਰਿ ਓਅੰ ਇਲਾਹੀ ਸਤਿ ਕਰਤਾਰੁ ||
ਸਭ ਕਤ ਵਸਹਿ ਏਕੁ ਨਿਰੰਕਾਰੁ ||
ਬੇਦ ਕਤੇਬ ਕੰਵਲ ਖਪਿ ਖੁਆਰੁ ||
ਖਾਲਿਕੁ ਖਲਕਿ ਪਰਵਰਦਿਗਾਰੁ ||

- Professor Kawaldeep Singh Kanwal

Har(i) Ong Ilaahi Sat(i) Kartaar(u) ..
Sab Kat Vaseh(i) Ek(u) Nirankaar(u) ..
Bed Kateb Kanval Khap(i) Khuyaar(u) ..
Khaalik(u) Khalak(i) Parvardigaar(u) ..

Tuesday, May 29, 2012

ਅੰਦਰ-ਝਾਤੀ / اندر-جھاتی

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ / پروفیسر کولدیپ سنگھ کنول

ਮੰਦਰੀਂ ਰੱਬ ਨਾ ਬਚਿਆ ਬੀਬਾ,
ਨਾ ਵਿੱਚ ਮਸਜ਼ਦ ਦੇ ਅਲਾਹ |
ਕੰਵਲ ਅੰਦਰੇ ਮਾਰ ਲੈ ਝਾਤੀ,
ਓਏ ਓਥੋਂ ਈ ਜਾਂਦੀ ਆ ਰਾਹ |

مندریں ربّ نہ بچیا بیبا،
نہ وچّ مسزد دے اﷲ
کنول اندرے مار لے جھاتی،
اوئے اوتھوں ای جاندی آ راہ

Mandreen Rab Na Bacheya Biba,
Na Vich Maszad De Allah ..
Kanval Andre Maar Lai Jhaati,
Oye Othon Ei Jandi Aa Raah ..

Saturday, April 7, 2012

ਪ੍ਰੇਮ ਖੁਮਾਰ / پریم خمار

- ਕਵਲਦੀਪ ਸਿੰਘ ਕੰਵਲ

ਪਹਿਲੇ ਸਾਜੀ ਪ੍ਰੀਤ ਕਰਤੇ,
ਫਿਰ ਰਚਿਆ ਸਭ ਸੰਸਾਰ |
ਛੱਡ ਆਪੇ ਦੀਆਂ ਵਾਦੜੀਆਂ,
ਆ ਜਾ ਰਮੀਏ ਪ੍ਰੇਮ ਖੁਮਾਰ |

~~~~~~~~~~~~~

- کولدیپ سنگھ کنول

پہلے ساجی پریت کرتے،
پھر رچیا سبھ سنسار
چھڈّ آپے دیاں وادڑیاں،
آ جا رمیئے پریم خمار

 

Tuesday, January 17, 2012

ਹਰਿ ਮੰਦਰੁ / हरि मंदरु

ਹਰ ਹਿਰਦੇ ਹਰੀ ਦਾ ਵਾਸਾ ਉਗਮਣਿ ਮੂਲ ਦੀਆਂ ਰਾਹਵਾਂ ||
ਹਰਿ ਮੰਦਰੁ ਹੋਵੇ ਸਰੀਰ ਹੀ ਸਾਰਾ ਅੰਤਰਿ ਜਿ ਚੁਭੀ ਲਾਵਾਂ ||

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

हर हिरदे हरी दा वासा, उगमण मूल दियाँ राह्वां ||
हरि मंदरु होवे सरीर ही सारा, अंतरि जि चुभी लावां ||

- प्रोफैसर कवलदीप सिंघ कंवल

Monday, December 19, 2011

ਰੌਲਾ ਕੀ / رولا کی

ਹੱਕ ਹਕੂਕ ਸਭ ਦੇ ਬਰਾਬਰ, ਕਾਲਾ ਕੀ ਤੇ ਧੌਲਾ ਕੀ |
ਤੇਰਾ ਰੱਬ ਜੇ ਮੇਰਾ ਪੱਥਰ, ਆਪਣੀ ਸੋਚ ਰੌਲਾ ਕੀ |
- ਕਵਲਦੀਪ ਸਿੰਘ ਕੰਵਲ

حق حقوق سبھ دے برابر، کالا کی تے دھولا کی
تیرا ربّ جے میرا پتھر، اپنی سوچ رولا کی
- کولدیپ سنگھ کنول

Monday, October 3, 2011

ਰੰਗ ਯਾਰ / Rang Yaar

ਰੰਗ ਯਾਰ ਜੋ ਰੱਤੜੇ ਅੱਖੀਆਂ ਨੀਂਦ ਤਿਨ ਨਾਹਿ,
ਜਿਉਂ ਮਾਛੁਲੀ ਸਦ ਨੀਰ ਬਸੈ ਇਵ ਰਹੈ ਸੱਜਣ ਮਾਹਿ |
-ਕਵਲਦੀਪ ਸਿੰਘ ਕੰਵਲ

Rang Yaar Jo Rattde Akhiyaan Neend Tin Nahe,
Jiyun Machhuli Sad Nir Basay Iv Rahey Sajjan Mahe..
-Kawaldeep Singh Kanwal

Wednesday, September 28, 2011

ਤਲਾਸ਼ / Talash

ਤਲਾਸ਼, / Talash,

ਨਿਰੰਤਰ ਵਰਤਾਰਾ; / Nirantar Vartara;

ਜਦ ਇਹ ਛੱਡੀ, / Jad Eh Chhaddi,

ਤਦ ਹੀ ਪਾਇਆ, / Tad Hi Payeya,

ਪੂਰਨ ਪੁਰਖ, / Pooran Purakh,

ਅੰਦਰੇ ! / Andre !

-ਪ੍ਰੋ. ਕਵਲਦੀਪ ਸਿੰਘ ਕੰਵਲ / -Prof. Kawaldeep Singh Kanwal

Saturday, August 20, 2011

ਅਨਜਾਣ ਵਜੂਦ / Anjaan Vajood

ਅਨਜਾਣ ਵਜੂਦ ਦੀ ਜਦ ਆਪੇ ਚੋਂ ਪਹਿਚਾਣ ਹੋ ਜਾਵੇ,
ਸਮਝ ਲਵੀਂ ਨੂਰ-ਏ-ਇਲਾਹੀ ਅੰਦਰ ਉਤਰ ਆਇਆ ਹੈ |
-ਕਵਲਦੀਪ ਸਿੰਘ ਕੰਵਲ

Anjaan Vajood Di Jad Aape Chon Pehchaan Ho Jave,
Samajh Lavin Noor-E-Ilahi Andar Utar Aaaya Hai..
-Kawaldeep Singh Kanwal

Wednesday, August 3, 2011

ਮੰਜ਼ਿਲ / Manzil

ਸਿਰੜ੍ਹ ਦੀ ਬਾਲ ਚਿਣਗ, ਕਰ ਰੋਸ਼ਨ ਸਿਦਕ ਨਾਲ ਅੰਦਰ,
ਕੀ ਔਕਾਤ ਫ਼ੇਰ ਮੰਜ਼ਿਲ ਦੀ, ਖ਼ੁਦ ਆ ਪੈਰਾਂ 'ਤੇ ਝੁੱਕ ਜਾਵੇ |
-ਕਵਲਦੀਪ ਸਿੰਘ ਕੰਵਲ

Siradh Di Baal Chinag, Kar Roshan Sidak Naal Andar,
Ki Aukaat Fer Manzil Di, Khud Aa Pairaan 'Te Jhuk Jave..
-Kawaldeep Singh Kanwal

Saturday, July 30, 2011

ਸਧਰਾਂ

-ਕਵਲਦੀਪ ਸਿੰਘ ਕੰਵਲ

ਸੁਫਨਿਆਂ ਦੀ ਮਹਿਕ ਖਿੱਚ ਲੈ ਜਾਵੇ ਖਿਆਲਾਂ ਨੂੰ ਵਹਾ ਕੇ ਜਿਥੇ..
ਉੱਡ ਜਾਣਾ ਭਲਕ ਜਿੰਦ ਨੇ ਸਧਰਾਂ ਨੇ ਹੁਣ ਪੁੱਜ ਹੀ ਜਾਣਾ ਉਥੇ ..

ਪਰਵਾਜ਼

-ਕਵਲਦੀਪ ਸਿੰਘ ਕੰਵਲ

ਆਗਾਜ਼ ਹੋ ਚੁਕਿਆ ਹੈ,
ਲਗਦਾ ਹੈ
ਬਦਲਾਅ ਦਾ ਮੌਸਮ
ਆਉਣ ਵਾਲਾ ਹੈ,
ਨੀ ਜਿੰਦੇ ! ਤਿਆਰ ਰਹੀਂ,
ਖੰਭਾਂ ਨੂੰ ਖਿਲਾਰ ਕੇ,
ਤੇਰੀ
ਪਰਵਾਜ਼ ਭਰਨ ਦੀ ਵੇਲਾ
ਢੁਕਦੀ ਲਗਦੀ ਹੈ........

Monday, July 11, 2011

ਵੱਸਦੇ ਰਹੋ ! / Vassde Raho !

ਵੱਸਦੇ ਰਹੋ ਦਾ ਰਹੇ ਵਰ ਤੁਹਾਨੂੰ,
ਸਾਨੂੰ ਉੱਜੜਨ ਦੀ ਬਦ-ਦੁਆ ਲੱਗੇ |
ਕੁੱਲੀ ਆਪਣੀ ਦਮ ਨਿਕਲੇ ਸਾਡਾ,
ਤੁਹਾਡੇ ਮਹਿਲਾਂ ਨੂੰ ਨਾ ਹਵਾ ਲੱਗੇ |

ਕੁਝ ਖੁੱਦ ਨੂੰ ਮਿੱਤਰ ਤੇ ਇੱਕੋ ਰਾਹ ਦੇ ਪਾਂਧੀ ਕਹਿਣ ਵਾਲਿਆਂ ਦੇ ਨਾਮ…
-ਕਵਲਦੀਪ ਸਿੰਘ ਕੰਵਲ

Vassde Raho Da Rhe Var Tuhanun,
Sanun Ujjdan Di Badd-Duya Lagge..
Kulli Apni Dam Nikle Saadaa,
Tuhade Mahilaan Nun Na Havaa Lagge..

Kujh Khudd Nun Mittar Te Ikko Rah De Pandhi Kahin Valeyaan De Naam…
-Kawaldeep Singh Kanwal

Tuesday, June 28, 2011

ਅਕਸ

-ਕਵਲਦੀਪ ਸਿੰਘ ਕੰਵਲ

ਸੋਚਿਆ ਸੀ
ਤੇਰੇ ਅਕਸ ਨੂੰ,
ਕੈਦ ਕਰ ਲਵਾਂਗਾ,
ਇੱਕ ਲੈਂਸ ਵਿੱਚ,
ਪਰ ਮੇਰੀ ਕੋਸ਼ਿਸ਼
ਹੋਈ ਨਾਕਾਮ,
ਕਿਉਂਕਿ
ਤੇਰਾ ਅਕਸ
ਤੇ ਮੈਂ ਖੁਦ ਹਾਂ,
ਹੱਡ-ਮਾਸ ਦਾ,
ਜਿਉਂਦਾ ਜਾਗਦਾ |

Tuesday, May 10, 2011

ਅਣੂ-ਕਾਵਿ – ਅੰਮ੍ਰਿਤ ਬੂੰਦ / Anu-Kaav – Amrit Boond

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ / Professor Kawaldeep Singh Kanwal

ਏਹੋ ਅੰਮ੍ਰਿਤ ਬੂੰਦ ਬਣੀ,
ਵਹਿ ਗਏ ਗਿਆਨ ਪੁਰਾਨ ਕਤੇਬਾ,
ਵਰ੍ਹੀ ਜਦ ਅਨੁਭਵ ਦੀ ਕਣੀ |

Eho Amrit Boond Bani,
Veh Gaye Giyaan Puran Kateba,
Varhi Jad Anubhav Di Kani..

Comments

.