Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Wednesday, October 31, 2012

ਹਾਇਕੂ - ਚੁਰਾਸੀਆਂ ਦਾ ਸਫ਼ਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੁਰਾਸੀਆਂ ਦਾ ਸਫ਼ਰ
ਫ਼ੇਰ ਚੜ੍ਹਿਆ ਨਵੰਬਰ
ਸਿਆਹ ਰਾਤ ਨਾਲ

Wednesday, October 24, 2012

ਰਾਖਸ਼

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਿੱਦਾਂ ਸਾੜਾਂ ਮੈਂ ਉਸਨੂੰ ਕੋਈ ਆਖ ਕੇ ਰਾਖਸ਼,
ਰਹੀ ਸਲਾਮਤ ਵਿਹੜੇ ਜਿਹਦੇ ਨਾਰ ਵੀ ਵੈਰੀ ਦੀ |

ਪੱਤ ਰੋਲੀ ਸੀ ਓਹਦੀ ਕਰ ਭੈਣ ਨੂੰ ਬੇਪਤ,
ਧੰਨ ਕਿਰਦਾਰ ਨੂੰ ਆਖਾਂ ਅੱਖ ਕੀਤੀ ਨਾ ਕੈਰੀ ਸੀ |

ਰਾਵਣ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੁੱਦਤਾਂ ਤੋਂ ਫੁੱਕਦਿਆਂ ਹੋਇਆ ਬਲਵਾਨ ਇਸ ਕਦਰ,
ਕਿ ਅੱਜ ਹਰ ਆਦਮੀ ਅੰਦਰ ਇੱਕ ਰਾਵਣ ਵੱਸਦਾ ਏ |

ਕਹਿੰਦੇ ਸੀ ਕਿ ਹੁੰਦੇ ਕਦੇ ਸਿਰਫ਼ ਦੱਸ ਕੁ ਸਿਰ ਉਹਦੇ,
ਅੱਜ ਵਾਲਾ ਤਾਂ ਹਰ ਪਲ ਸੈਂਕੜੇ ਸਿਰਾਂ ਨਾਲ ਹੱਸਦਾ ਏ |

Wednesday, October 10, 2012

ਚੋਰ ਚੋਰ ਪਿਆ ਸ਼ੋਰ ਹੈ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ |
ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ |
 
ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ,
ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ |
 
ਉਡੀਕਦਾ ਇਨਸਾਫ਼ ਆਪਣਾ ਹੀ ਮੁਸਤਕਬਿਲ,
ਅੱਜ ਖਬਰ ਹੈ ਚਾਰ ਉਹ ਮੋਢੇ ਜੋਗਾ ਰਹਿ ਗਿਆ |
 
ਅੰਨ੍ਹਿਆਂ ਦੀ ਭੀੜ ਉੱਤੇ ਚਲੇ ਕਾਣਿਆਂ ਦਾ ਰਾਜ ਇਹ,
ਬਦਰੰਗ ਝੰਡੇ ਟੰਗ ਪੂੰਛ ਹਜੂਮ ਲੁੱਟ ਲੈ ਗਿਆ |
 
ਢੇਰਾਂ ਢੇਰ ਡਕਾਰ ਸਭ ਹੱਥ ਢਿੱਡ ਉੱਤੇ ਫੇਰ ਕੇ,
ਮੂਰਖਾਂ ਦਾ ਵੱਗ ਹੱਕ ਆ ਧਰਨਿਆਂ 'ਤੇ ਬਹਿ ਗਿਆ |
 
ਭਗਵੀਆਂ ਜਿਹੀ ਧੋਤੀਆਂ ਕਦੇ ਚਿੱਟੀ ਪਾ ਕੇ ਟੋਪੀਆਂ,
ਜਮੂਰਿਆਂ ਦੀ ਮਜਲਿਸਾਂ ਤੇ ਲੁੱਟ ਮਦਾਰੀ ਲੈ ਗਿਆ |
 
ਵਿੱਚ ਨੰਗਿਆਂ ਦੀ ਬਸਤੀ ਨੰਗਿਆਂ ਦਾ ਹਮਾਮ ਇਹ,
ਪਾੜ ਸੁੱਟੋ ਕੱਪੜੇ ਜਿਹੜਾ ਨੰਗਾ ਹੋਣੋ ਰਹਿ ਗਿਆ |
 
ਬਹੁਤ ਕੁਝ ਕਹਿਣ ਨੂੰ ਬਹੁਤ ਕੁਝ ਰਹਿ ਗਿਆ |
ਜੋ ਲਫ਼ਜ਼ ਉਬਲਦੇ ਕੰਵਲ ਜ਼ੁਬਾਨੋਂ ਕਹਿ ਗਿਆ |

Comments

.