Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Wednesday, December 28, 2011

ਟੱਪੇ ਜੋੜ-ਮੇਲੇ ਦੇ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

੧.
ਸੋਨਾ ਤੱਕੜੀ 'ਤੇ ਤੌਲਿਆ ਏ,
ਜਲੇਬੀਆਂ ਦੇ ਲੰਗਰ ਚਲਦੇ,
ਸ਼ਹੀਦੀਆਂ ਨੂੰ ਰੌਲਿਆ ਏ |

੨.
ਪਾ ਛਾਨਣੀ 'ਚ ਛੱਟਿਆ ਏ,
ਮੀਲਾਂ ਦੇ ਜਲੂਸ ਕੱਢ ਕੇ,
ਦੱਸੋ ਕੀ ਤੁਸਾਂ ਖੱਟਿਆ ਏ |

੩.
ਫੱਟੇ ਸੱਚੀ-ਮੁੱਚੀ ਚੱਕ ਦਿੱਤੇ,
ਰੱਜਿਆਂ ਦੇ ਢਿੱਡ ਭਰਦੇ,
ਭੁੱਖੇ ਡੰਡੇ ਮਾਰ ਹੱਕ ਦਿੱਤੇ |

੪.
ਮੇਲਾ ਲਾਇਆ ਮੇਲੇ ਦਾ,
ਸਿਰਾਂ 'ਚ ਸਵਾਹ ਪਾ ਲਈ,
ਪਰਚਾਰ ਨਾ ਧੇਲੇ ਦਾ |

੫.
ਕੱਠੇ ਹੋਏ ਸਾਰੇ ਰਾਸੀ* ਨੇ,
ਸਟੇਜਾਂ ਗੁਰੂ-ਘਰ ਲੱਗੀਆਂ,
ਨਾਰ੍ਹੇ ਲੱਗਦੇ ਸਿਆਸੀ ਨੇ |
(*ਰਾਸੀ = ਰਾਸ ਪਾਉਣ ਵਾਲੇ, ਡਰਾਮਾ ਦਿਖਾਉਣ ਵਾਲੇ)

੬.
ਜੀਂਦੇ ਜਾਗਦੇ ਮੁਰਦੇ ਬਣੇ,
ਦਿਨੇ ਸੀ ਜੈਕਾਰੇ ਮਾਰਦੇ,
ਸ਼ਾਮੀਂ ਲਾ ਘੁੱਟ ਤੁਰਦੇ ਬਣੇ |

੭.
ਖੇਤ ਖਾ ਲਿਆ ਵਾੜਾਂ ਨੇ,
ਸਿੱਖੀ ਦਿਨੋਂ-ਦਿਨ ਖੁਰਦੀ,
ਮੂੰਹ ਸਿਰ ਤੇ ਉਜਾੜਾਂ ਨੇ |

੮.
ਸਾਧ ਭੇਖ ‘ਚ ਹੰਤ* ਬੈਠੇ,
ਗੋਲਕ ‘ਤੇ ਕਰਨ ਸ਼ੁਗਲਾਂ,
ਮੁੜ ਆਣ ਕੇ ਮਹੰਤ ਬੈਠੇ |
(*ਹੰਤ = ਮਾਰਨ ਵਾਲੇ, ਕਾਤਲ)

੯.
ਭਵਿੱਖ ਕੌਮ ਦਾ ਰੁੜ੍ਹਿਆ ਏ,
ਫਿੱਟ ਐਸੇ ਜੋੜ-ਮੇਲਿਆਂ,
ਦੱਸੋ ਕੀ ਬਾਝੋਂ ਥੁੜ੍ਹਿਆ ਏ |

Tuesday, December 27, 2011

ਮੈਨੂੰ ਕਮਲੀ ਆਖੋ / مینوں کملی آکھو

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੈਨੂੰ ਕਮਲੀ ਆਖੋ

 

پروفیسر کولدیپ سنگھ کنول -

سہیو نی ! مینوں کملی آکھو،
میں صاحب ولی ہوئی
پنج چھڈیاں، جد اسدی ہو گئی،
ہر دم دی جھلی ہوئی

ستویں کوئی اسمانے دسدا،
میں اپنے اندروں پایا
تیرا ہوسی کوئی ڈاڈھا ربّ وے،
میں عشقَ اسے نہ' لایا
جد ملیا میرا ماہی سوہنا،
میں لاج شرع دا لاہیا
پا صوف بس کافر ہو گئی،
میں کفراں کرم بنایا
جگّ وچّ وسدی جگّ پر چھٹیا،
نی میں کلم-کلی ہوئی
سہیو نی ! مینوں کملی آکھو،
...........


کی وڈیائی کی ایسی کرنی،
جے اندروں ہوئی نہ پاک
اچے پنڈوں دور آں وسنی،
میں نیویں ہوئیوں خاک
نیویاں دے در کلی پائی،
میری سبھ توں نیوی ذات
سجن میرے منگ اکو پائی،
توں چھڈّ کے آویں آپ
جس پل نی میں اسنوں لدھا
میں پل اسے ہی موئی
سہیو نی ! مینوں کملی آکھو،
...........

نہ ہن میں کوئی تخت منگیندی،
نہ سونا روپا تھالاں
نہ کوئی میرا ویری جہنوں،
پھڑ دوزخ وچّ گالاں
جگّ پورا میرا ٹبر ہویا،
سکھ سبھ دی ہن بھالاں
سوندی میری عمراں لنگھیاں،
ہن جاگن دی گھالاں
ہور کسے دی آساں چھڈیاں،
کنول اکے در توں ڈھوئی
سہیو نی ! مینوں کملی آکھو،
...........

Monday, December 26, 2011

शिद्दत / شدت

- प्रोफैसर कवलदीप सिंघ कंवल

तेरे दर से,
खाली हाथ,
मैं ना जायूँगा;
तू खुदा है,
है मालिक मेरा,
बेशक,
मैं भी तो
कोई और नहीं,
तेरा ही बंदा हूँ,
आखिर तेरे वजूद,
तेरी ही ज़िद की,
कुछ तो
तासीर रखता हूँ;
ऐसी शिद्दत से
माँगूँगा,
जब भी माँगा,
तुझसे ओ मौला,
तुझे देने को
मजबूर कर जायूँगा |

~~~~~~~~~~~~~~~~~~~~~~~~~~~~~~~

پروفیسر کولدیپ سنگھ کنول -

تیرے در سے،
خالی ہاتھ،
میں نہ جایونگا؛
تو خدا ہے،
ہے مالک میرا،
بیشک،
میں بھی تو
کوئی اور نہیں،
تیرا ہی بندہ ہوں،
آخر تیرے وجود،
تیری ہی ضد کی،
کچھ تو
تاثیر رکھتا ہوں؛
ایسی شدت سے
مانگونگا،
جب بھی مانگا،
تجھ سے او مولٰی،
تجھے دینے کو
مجبور کر جایونگا

Sunday, December 25, 2011

चर्चा गरीब का / چرچا غریب کا

- प्रोफैसर कवलदीप सिंघ कंवल

चर्चा गरीब का

 

پروفیسر کولدیپ سنگھ کنول -

ان محفلوں میں نہ، کبھی چرچا غریب کا
سکڑ جینا چاہے جو، اس بد نصیب کا

دن بھر مشکت، اور راتوں کو بھوکھ لیے،
کندھے اپنے ڈھوتا، بوجھ اپنی صلیب کا

آخر سوچیں بھی کیوں، کبھی اسکے بارے میں،
وجود بھی نہ مانو، تقاضہ یہ تہذیب کا

پھول تتلیاں چھوڑے، رومانیت نہ گایے،
کیسے مان لیں ہونا، کسی ایسے ادیب کا

کہیں بم پھٹا، باڑھ- و-بھوچال کہیں آیا،
چائے سنگ دم ٹوٹا، اخبار بیترتیب کا

بہت مرتے ایسے، روزانہ خبر بنتے ہیں،
کیوں سوچوں پھر بھلا، نہیں میرا قریب کا

بگڑ جاتا ہے توازن، ہماری زندگی کا،
بھول سے بھی کنول ہو، کبھی چرچا غریب کا

Saturday, December 24, 2011

ज़हर का प्याला / زہر کا پیالہ

- प्रोफैसर कवलदीप सिंघ कंवल

ज़हर का प्याला


- پروفیسر کولدیپ سنگھ کنول

کچھ آرجوئیں لے ڈوبی، کچھ کھاموشیوں پہ الزام ہے
تھا وقت کا ستم، جو بھی تھا، بندہ یونہی بدنام ہے

جس راستے تھے چلے، ناجانے کس اور وہ مڈ دئیے،
بس چلتے رہے، ڈگر کو پکڑے، دوش یہ ہی تمام ہے

کچھ تو لب پہ اتر آیا، کچھ سچ آنکھیں بھی بولی،
اشاروں نے کہا، بہت کچھ، باقی سمجھ کا کام ہے

ہم نے گلستاں تھا سجایا، پھولوں کی جوڑ ہر کیاری،
کنٹیلی جھاڈیاں، کچھ جو اگی، چرچا انکا ہی عام ہے

اتنے بھلے تم بھی نہیں، بھلیپن خود بھلا ہے تمہارا،
راز دل کا، اب کہہ بھی ڈالو، کیوں یہ چکہ جام ہے

الزام تراشی سے پہلے، کچھ خطا اپنی بھی مانو،
مانا دوش تھا، کچھ رحیم کا، کھڑا کٹگھرے بھی رام ہے

مجھے قبول زہر کا پیالہ، میری ہستی کا ہے حاصل،
دیا ہے کنول، بھر کے چھلکے، جو تیرے ہاتھوں میں جام ہے

Friday, December 23, 2011

ਮੀਰਾ - ਇੱਕ ਨਜ਼ਰੀਆ ਇਹ ਵੀ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਦੇ-ਕਦੇ ਅਖੌਤ ਵਜੋਂ ਕਹਿੰਦੇ ਹੁੰਦੇ ਹਨ ਕਿ ਫਲਾਣਾ ਜਿੰਨਾ ਧਰਤੀ ਦੇ ਉੱਪਰ ਹੈ ਉਸਤੋਂ ਵੱਧ ਉਸਦੇ ਹੇਠਾਂ ਹੈ, ਇਹੋ ਹਾਲ ਸਾਡੇ ਲੋਕ ਮਨਾਂ ਵਿੱਚ ਘਰ ਕਰ ਚੁਕੇ ਪ੍ਰਤੀਕਾਂ ਦੀਆਂ ਗਾਥਾਵਾਂ ਦਾ ਹੈ .. ਕਿਸੇ ਦੋਸਤ ਨੇ ਸਹੀ ਕਿਹਾ ਸੀ ਕਿ ਲੋਕ-ਗਾਥਾਵਾਂ ਸਮਾਜ (ਜਾਂ ਕਹਿ ਲਵੋ ਪ੍ਰਚਾਰਿਤ ਕਰਨ ਵਾਲਿਆਂ ਦੀਆਂ) ਦੱਬੀਆਂ ਖਵਾਹਿਸ਼ਾਂ ਦੀ ਤਰਜਮਾਨੀ ਕਰਦੀਆਂ ਹਨ, ਇਸਤੋਂ ਥੋੜਾ ਅੱਗੇ ਵੱਧ ਮੈਂ ਇਹ ਵੀ ਕਹਿਣ ਦੀ ਹਿਮਾਕਤ ਕਰਾਂਗਾ ਕਿ ਲੋਕ-ਪ੍ਰਤੀਕ ਭਾਵੇਂ ਇਤਿਹਾਸਿਕ ਹੀ ਕਿਉਂ ਨਾ ਹੋਣ ਘੱਟੋ-ਘੱਟ ਨੱਬੇ ਫੀਸਦ ਤਾਂ ਸਮੇਂ ਦੇ ਨਾਲ ਉਹਨਾਂ ਉੱਤੇ ਮਿਥਿਹਾਸ ਦਾ ਪਾਣੀ ਚੜ ਹੀ ਜਾਂਦਾ ਹੈ, ਅਤੇ ਆਪਣੀ ਸ਼ਰਧਾ ਦੇ ਹੱਥੋਂ ਅੰਨ੍ਹੇ ਹੋ ਕੇ ਜਿਸਦੀ ਪੱਪੜੀ ਦੇ ਅੰਦਰ ਦੇ ਸੱਚ ਨੂੰ ਵੇਖਣ ਦਾ ਯਤਨ ਅਸੀਂ ਕਦੀਂ ਵੀ ਨਹੀਂ ਕਰ ਪਾਉਂਦੇ !

ਸੋ ਮੀਰਾ ਦੇ ਇੱਕ ਇਤਿਹਾਸਿਕ ਪਾਤਰ ਹੋਣ ਦੇ ਨਾਤੇ ਉਸਦੇ ਜੀਵਨ-ਚਰਿਤਰ ਦਾ ਵਿਸ਼ਲੇਸ਼ਣ ਕਰਦੇ ਹੋਏ ਉਸ ਸਮੇਂ ਦੇ ਇਤਿਹਾਸਿਕ - ਰਾਜਨੀਤਿਕ ਅਤੇ ਧਾਰਮਿਕ - ਹਲਾਤਾਂ ਨੂੰ ਉਸਦੀ ਕਹਾਣੀ ਵਿੱਚੋਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰਨਾ ਇੱਕ ਕੁਫ਼ਰ ਹੀ ਹੋਵੇਗਾ ! ਮੀਰਾ, ਕੁਝ ਵੀ ਹੋਵੇ, ਪਹਿਲਾਂ ਇੱਕ ਰਾਜਕੁਮਾਰੀ ਤੇ ਫੇਰ ਇੱਕ ਤਾਕਤਵਰ ਰਾਜਪੂਤ ਰਿਆਸਤ ਦੀ ਰਾਣੀ ਵੀ ਸੀ, ਜੋ ਉਸ ਵਕਤ ਮੁਗਲਾਂ ਨਾਲ ਇੱਕ ਵੱਡੇ ਰਾਜਸੀ ਸੰਘਰਸ਼ ਵਿੱਚ ਜੂਝ ਰਹੀ ਸੀ; ਫਿਰ ਕਾਫੀ ਸ੍ਰੋਤਾਂ ਵਿੱਚ ਮੀਰਾ ਦੇ ਮੁਗਲ ਬਾਦਸ਼ਾਹ ਅਕਬਰ ਨੂੰ ਮਿਲਣ ਦਾ ਜ਼ਿਕਰ ਆਉਂਦਾ ਹੈ, ਭਾਵੇਂ ਬਹੁਤੇ ਸਰੋਤ ਕੇਵਲ ਸ਼ਰਧਾਵਾਨ ਹੋ ਕੇ ਅਕਬਰ ਨੂੰ ਉਸਦੇ ਭਜਨਾਂ ਦਾ ਮੁਰੀਦ ਹੋ ਮਿਲਣ ਦੀ ਗੱਲ ਦੱਸਦੇ ਹਨ, ਪਰ ਜੇਕਰ ਇਹ ਮਿਲਣੀ ਹੋਈ ਸੀ ਤਾਂ ਇਸ ਵਿੱਚਲੇ ਰਾਜਸੀ ਤੱਤ ਨੂੰ ਕਦੇ ਵੀ ਗੌਣ ਨਹੀਂ ਗਿਣਿਆ ਜਾ ਸਕਦਾ, ਬਲਕਿ ਇਹ ਇੱਕ ਵਿਰੋਧੀ ਰਿਆਸਤ ਦੀ ਰਾਣੀ ਵਲੋਂ ਲਿਆ ਗਿਆ ਬਹੁਤ ਹੀ ਹਿੰਮਤ ਵਾਲਾ ਰਾਜਸੀ ਕਦਮ ਸੀ ਜੋ ਸ਼ਾਇਦ ਇਤਿਹਾਸ ਦੀਆਂ ਅਹਿਮ ਘਟਨਾਵਾਂ ਵਿੱਚੋਂ ਸੀ, ਫਿਰ ਅਜਿਹੇ ਲੀਕੋਂ ਹੱਟ ਕੇ ਲਏ ਗਏ ਰਾਜਸੀ ਫੈਸਲੇ ਆਪਣੇ ਵਿਰੋਧੀ ਆਪ ਹੀ ਸਿਰਜ ਲੈਂਦੇ ਹਨ, ਜੋ ਸ਼ਾਇਦ "ਰਾਣੀ" ਮੀਰਾ ਨਾਲ ਵੀ ਹੋਇਆ ਹੋ ਸਕਦਾ ਹੈ ...

ਦੂਜੇ, ਮੀਰਾ ਦੀ ਇਤਿਹਾਸਕਤਾ ਵਿੱਚੋਂ ਸਮਕਾਲੀ ਧਾਰਮਿਕ ਪੱਖ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਕਿਉਂਜੋ ਇਤਿਹਾਸ ਨੂੰ ਸਹੀ ਢੰਗ ਨਾਲ ਪੜ੍ਹੀਏ ਅਤੇ ਅੱਜ ਦੇ ਟੀ.ਵੀ. ਚੈਨਲਾਂ ਦੇ (Post Ramanand Sagar & B.R. Chopra) ਮਿਲਗੋਭਾ ਕਮਰਸ਼ੀਅਲ-ਬਨਾਮ-ਧਾਰਮਿਕ ਸੀਰਿਅਲ ਯੁੱਗ ਵਿੱਚ ਪਰੋਸੇ ਮਿਥਿਹਾਸ ਨੂੰ ਲਾਂਭੇ ਰੱਖ ਕੇ ਦੇਖੀਏ, ਤਾਂ ਇੱਕ ਵੱਡੀ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਇੱਕ ਇਕਾਈ ਵਾਂਗ ਪੇਸ਼ ਕੀਤਾ ਜਾਂਦਾ ਹਿੰਦੂ-ਧਰਮ ਆਪਣੇ ਮੰਨੇ ਜਾਂਦੇ ਇਤਿਹਾਸ ਦੇ ਹਜ਼ਾਰਾਂ ਸਾਲਾਂ ਵਿੱਚ ਕਦੇ ਵੀ ਇੱਕ ਇਕਾਈ ਨਹੀਂ ਰਿਹਾ, ਬਹੁਤ ਸਾਰੀਆਂ ਸ਼ਾਖਾਵਾਂ ਅਲੱਗ-੨ ਰੂਪ ਵਿੱਚ ਆਪਣੀ ਵੱਖਰੀ ਹਸਤੀ, ਹੋਂਦ ਤੇ ਇਸ਼ਟ ਰੱਖਦੀਆਂ ਸਨ - ਜਿਹਨਾਂ ਵਿੱਚੋਂ ਮੁੱਖ ਵੈਸ਼ਨਵ, ਸ਼ੈਵ, ਸਾਕਤ, ਜੋਗ, ਵਾਮ-ਮਾਰਗੀ ਇਤਿਆਦਿਕ ਸਨ - ਅਤੇ ਫੇਰ ਇਹਨਾਂ ਦੀਆਂ ਅੱਗੇ ਕਈਂ ਧਾਰਾਵਾਂ ਸਨ, ਜੋ ਆਪਣੇ ਵਿਚਾਰਾਂ ਤੇ ਬੜੀ ਕੱਟੜਤਾ ਨਾਲ ਪਹਿਰਾ ਦਿੰਦੀਆਂ ਸਨ ਅਤੇ ਆਪਣੇ ਕਿਸੇ ਵੀ ਵਿਰੋਧੀ ਧਾਰਮਿਕ ਵਿਸ਼ਵਾਸ਼ ਨੂੰ ਦਬਾਉਣ ਵਾਸਤੇ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ! ਫੇਰ ਰਾਜਪੂਤਾਨੇ ਦਾ ਇਤਿਹਾਸ ਦੇਖੀਏ ਤਾਂ ਮੀਰਾ ਦਾ ਸਹੁਰਾ ਪਰਿਵਾਰ ਦੇਵੀ-ਪੂਜ ਸਾਕਤ ਸੀ, ਉਹ ਧਰਮ ਜੋ ਬਲੀ, ਮਾਸ ਅਤੇ ਮਦਿਰਾ ਦੇ ਧਾਰਮਿਕ ਕਾਰਜਾਂ ਵਿੱਚ ਮਹੱਤਵ ਕਰਕੇ ਜਾਣਿਆ ਜਾਂਦਾ ਹੈ, ਫੇਰ ਮੀਰਾ ਦਾ ਇਸਤੋਂ ਪੂਰੀ ਤਰ੍ਹਾਂ ਉਲਟ ਵੈਸ਼ਨਵ-ਮੱਤ ਨੂੰ ਧਾਰਣ ਕਰਨਾ ਅਸਲ ਵਿੱਚ ਸਹੁਰੇ ਪਰਿਵਾਰ ਦੇ ਧਾਰਮਿਕ ਵਿਸ਼ਵਾਸ਼ਾਂ 'ਤੇ ਡਾਢੀ ਮਾਰ ਰਹੀ ਹੋਵੇਗੀ ਤੇ ਸ਼ਾਇਦ ਕੱਟੜਤਾ ਨੂੰ ਹਲੂਣਾ ਵੀ, ਸੋ ਨਿਸ਼ਚਿਤ ਹੈ ਵਿਰੋਧ ਉਪਜਣਾ ਲਾਜ਼ਿਮ ਸੀ |

ਸੋ ਬੇਸ਼ਕ ਮੀਰਾ ਦੇ ਅਧਿਆਤਮਕ ਜਾਂ ਭਗਤੀ ਪੱਖ ਨੂੰ ਅੱਖੋਂ-ਪਰੋਖੇ ਕਰਨਾ ਵੀ ਮੂਲੋਂ ਗਲਤ ਹੋਵੇਗਾ, ਪਰ ਮੀਰਾ ਦੇ ਪਾਤਰ ਦਾ ਪੂਰੇ ਇਤਿਹਾਸਿਕ ਤੇ ਸਮਕਾਲੀ ਕਾਰਕਾਂ ਸਹਿਤ ਵਿਸ਼ਲੇਸ਼ਣ ਕੀਤੇ ਬਗੈਰ, ਉਸਦੇ ਇੱਕ ਰਾਜਸੀ-ਪਰਿਵਾਰ ਵਲੋਂ ਕੀਤੇ ਗਏ ਵਿਰੋਧ ਨੂੰ ਮਹਿਜ਼ ਇੱਕ ਉਸਦੀ ਕ੍ਰਿਸ਼ਨ-ਭਗਤੀ ਦਾ ਵਿਰੋਧ ਕਹਿਣਾ ਇੱਕ ਬੇਸਮਝੀ ਹੀ ਹੋਵੇਗੀ !

Tuesday, December 20, 2011

ਧ੍ਰਿਗ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੀਵਣਾ ਧ੍ਰਿਗ ਜੀਵਿਆ ਬਿਨ ਹਰਿ ਨਾਇ ||੧||
ਪੀਵਣਾ ਧ੍ਰਿਗ ਪੀਵਿਆ ਮਤਿ ਬਉਰਾਇ ||੨||
ਖਾਵਣਾ ਧ੍ਰਿਗ ਖਾਇਆ ਤਨ ਕੁੜਿਆਇ ||੩||
ਪਾਵਣਾ ਧ੍ਰਿਗ ਪਹਿਰਿਆ ਪ੍ਰਭੂ ਭੁਲਾਇ ||੪||
ਤਿਆਗਣਾ ਧ੍ਰਿਗ ਛੋਡੇ ਪੰਜਿ ਲਪਟਾਇ ||੫||
ਜਾਗਣਾ ਧ੍ਰਿਗ ਜਾਗਣ ਨਿਦ੍ਰ ਮਨ ਗਾਹਿ ||੬||
ਮੰਗਣਾ ਧ੍ਰਿਗ ਮੰਗਣ ਤ੍ਰਿਸ਼ਨ ਨ ਜਾਇ ||੭||
ਰੰਗਣਾ ਧ੍ਰਿਗ ਰੰਗਣ ਨਵਰੰਗਿ ਨਾਹਿ ||੮||
ਧ੍ਰਿਗ ਕੰਵਲ ਸਦ ਤਿਨਿ ਧ੍ਰਿਗ ਧ੍ਰਿਗ ਹੈ ||
ਚਲਣਾ ਨਿਵ ਚਲੈ ਨਾ ਹੁਕਮੁ ਰਜਾਇ ||੯||੧||


Monday, December 19, 2011

ਰੌਲਾ ਕੀ / رولا کی

ਹੱਕ ਹਕੂਕ ਸਭ ਦੇ ਬਰਾਬਰ, ਕਾਲਾ ਕੀ ਤੇ ਧੌਲਾ ਕੀ |
ਤੇਰਾ ਰੱਬ ਜੇ ਮੇਰਾ ਪੱਥਰ, ਆਪਣੀ ਸੋਚ ਰੌਲਾ ਕੀ |
- ਕਵਲਦੀਪ ਸਿੰਘ ਕੰਵਲ

حق حقوق سبھ دے برابر، کالا کی تے دھولا کی
تیرا ربّ جے میرا پتھر، اپنی سوچ رولا کی
- کولدیپ سنگھ کنول

Sunday, December 18, 2011

ਪੀੜਾਂ ਵਿੱਚ ਕੁਰਲਾਏਂ / پیڑاں وچّ کرلائیں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅੰਬਰਾਂ ਦੀ ਜੋ ਵਾਤ,
ਤੂੰ ਪਾਰ ਨਾ ਪਾਏਂ |

ਨੀਕੀ ਹੈ ਤੇਰੀ ਜ਼ਾਤ,
ਅਵਗੁਣਾਂ ਦੀ ਮਾਂਏਂ |

ਪੁੰਨਿਆ ਰੋਸ਼ਨ ਵੇਖ,
ਐਵੇਂ ਜਿੰਦ ਜਲਾਏਂ |

ਫਿੱਕੀ ਜਾਵੇ ਆਰਜਾ,
ਬਿਰਥੇ ਰਸਾਂ ਗਵਾਏਂ |

ਤੱਪਦੇ ਮਾਣ ਕੇ ਛਾਂ,
ਬੱਦਲੀ ਮੁੱਲ ਨ ਪਾਏਂ |

ਉੱਚੀ ਨਾ ਚੰਨ ਜੇਡ,
ਇਲਜ਼ਾਮ ਜੋ ਲਾਏਂ |

ਮੋਹ ਤੰਦਾਂ ਸਭ ਤੋੜ,
ਪੀੜਾਂ ਵਿੱਚ ਕੁਰਲਾਏਂ |

~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

امبراں دی جو وات،
توں پار نہ پائیں

نیکی ہے تیری ذات،
اوگناں دی مانئیں

پنیا روشن ویکھ،
ایویں جند جلائیں

فکی جاوے آرجا،
برتھے رساں گوائیں

تپدے مان کے چھاں،
بدلی ملّ ن پائیں

اچی نہ چن جیڈ،
الزام جو لائیں

موہ تنداں سبھ توڑ،
پیڑاں وچّ کرلائیں

Saturday, December 17, 2011

ਕਾਸ ਜੋਗ ਨਾ ਰਹੀ ਆਂ / کاس جوگ نہ رہی آں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂੰ ਓਹੜੀ ਨਾ ਖਾਮੋਸ਼ੀ,
ਇਹ ਤਾਂ ਦੰਦਲਾਂ ਪਈਆਂ |

ਜੜ੍ਹਾਂ ਜੋ ਕਲੇਸ਼ ਦੀਆਂ,
ਕਦੇ ਨਾ ਲੁਝਣੋ ਰਹੀਆਂ |

ਨਾ ਲੋਕਾਂ 'ਤੇ ਇਲਜ਼ਾਮ,
ਤੇਰੇ ਕਿਰਦਾਰੇ ਕਹੀਆਂ |
 
ਇਹ ਹੀ ਤੇਰਾ ਹਾਸਿਲ,
ਜੋ ਲਾਹਨਤਾਂ ਪਈਆਂ |

ਸੋਚ ਨੂੰ ਗ੍ਰਹਿਣ ਲੱਗਿਆ,
ਚੰਨ ਨਾ ਬਣਨੋਂ ਰਹੀ ਆਂ |

ਦਿੱਖ ਗਈ ਤੇਰੀ ਸਾਧਨਾ,
ਪਏਂ ਲੈ ਲੈ ਝਈਆਂ |

ਬਰਫ਼ ਥੱਲੇ ਹੀ ਦੱਬਣਾ,
ਕਾਸ ਜੋਗ ਨਾ ਰਹੀ ਆਂ |

~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

توں اوہڑی نہ خاموشی،
ایہہ تاں دندلاں پئیاں

جڑھاں جو کلیش دیاں،
کدے نہ لجھنو رہیاں

نہ لوکاں 'تے الزام،
تیرے کردارے کہیاں
 
ایہہ ہی تیرا حاصل،
جو لعنتاں پئیاں

سوچ نوں گرہن لگیا،
چن نہ بننوں رہی آں

دکھّ گئی تیری سادھنا،
پئیں لے لے جھئیاں

برف تھلے ہی دبنا،
کاس جوگ نہ رہی آں

Friday, December 16, 2011

ਪਹਿਲਾਂ ਲੈ ਸਾਂਭ ਖਿਲਾਰਾ / پہلاں لے سانبھ کھلارا

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਖੁੱਦ ਦੀ ਮਿਟੀ ਨਾ ਭਟਕਣਾ,
ਹੈ ਕਿਆਮ ਨੂੰ ਜੱਗ ਸਾਰਾ |

ਤੈਨੂੰ ਅੰਦਰੇ ਖੋਰਾ ਮਾਰਦਾ,
ਸੂਰਜ ਕਹੇਂ ਟੁੱਟਦਾ ਤਾਰਾ |

ਅੱਖਾਂ ਨੇ ਗਈਆਂ ਚੁੰਧਿਆ,
ਖਲਾਅ ਜਾਪੇ ਲਿਸ਼ਕਾਰਾ |

ਹੋਣ ਆਪਣੇ ਕਰਮ ਮੰਦੜੇ,
ਦਿਸੇ ਜਗ ਕਰਮਾਂ ਮਾਰਾ |

ਬੂੰਦ ਪਾਤਰ ਨਾ ਜੇ ਹੋਇਓਂ ,
ਕਿਉਂ ਆਖੇਂ ਸਾਗਰ ਖਾਰਾ |

ਤੇਰੇ ਖੰਭ ਨਾ ਜਾਣਨ ਜਾਚ,
ਕੋਈ ਹੋਰ ਨਾ ਅਰਸ਼ਾਂ ਹਾਰਾ |

ਤੇਰਾ ਤੂੰਬਾ ਤੂੰਬਾ ਉੱਡਿਆ,
ਪਹਿਲਾਂ ਲੈ ਸਾਂਭ ਖਿਲਾਰਾ |

~~~~~~~~~~~~~~~~~~~~~~~~~~~~~~~

- پروفیسر کولدیپ سنگھ کنول

کھدّ دی مٹی نہ بھٹکنا،
ہے قیام نوں جگّ سارا

تینوں اندرے کھورا ماردا،
سورج کہیں ٹٹدا تارہ

اکھاں نے گئیاں چندھیا،
خلاء جاپے لشکارا

ہون اپنے کرم مندڑے،
دسے جگ کرماں مارا

بوند پاتر نہ جے ہوئیوں ،
کیوں آکھیں ساگر کھارا

تیرے کھنبھ نہ جانن جاچ،
کوئی ہور نہ عرشاں ہارا

تیرا تومبا تومبا اڈیا،
پہلاں لے سانبھ کھلارا

Thursday, December 15, 2011

ਸਾਵਧਾਨ ! / ساودھان !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੂਇਆਂ ਦੀਆਂ ਧੀਆਂ-ਭੈਣਾਂ,
ਅਜ਼ਾਦੀ ਦੇ ਲਾਰੇ ਲਾ,
ਚਲਿੱਤਰ ਰਚਣ ਦੀ,
ਦੇ ਸਿੱਖਿਆ,
ਬਦਨਾਮ ਕਰਨ ਵਾਲਿਓ !
ਧੀਆਂ ਤਾਂ
ਘਰ ਤੁਹਾਡੇ ਵੀ
ਜੰਮੀਆਂ ਹੋਣਗੀਆਂ ?
ਭਲਾ ਦੱਸੋ ਖਾਂ,
ਬਜ਼ਾਰ-ਏ-ਇਸ਼ਕ ਵਿੱਚ
ਬੋਲੀ ਕਦੋਂ ਲੱਗੇਗੀ
ਉਹਨਾਂ ਦੀ ?
ਕਦੋਂ ਤੁਹਾਡੀ ਕਲਮ
ਤੇ ਗੀਤ
ਬਣਨਗੇ
ਅਜਿਹਾ "ਚਾਨਣ ਮੁਨਾਰਾ"
ਕਿ ਆਪਣੀ ਧੀ ਦੇ
ਉਧਲ ਜਾਣ ਨੂੰ
"ਸੱਚਾ ਇਸ਼ਕ" ਆਖ
ਅਜਿਹੇ ਕਿਸੇ
ਅਜ਼ਾਦੀ ਦੇ ਨੂਰ ਦੀਆਂ
ਬਾਗੀ ਰਿਸ਼ਮਾਂ
ਪੂਰੀ ਲੋਕਾਈ ਵਿੱਚ
ਵੰਡ ਸਕੋ,
ਤੁਹਾਡੇ ਮਨ-ਭਾਉਂਦੇ
ਹੀਰ ਤੇ ਸਾਹਿਬਾਂ ਦੇ
ਕਿੱਸਿਆਂ ਵਾਂਗ !
ਤੇ ਜਦ
ਇਤਿਹਾਸ ਗਰਕ ਜਾਵੇ,
ਤਾਂ
ਹੰਭਲਾ ਮਾਰਨ ਦਾ ਆਹਰ,
ਸਿਰ ਆ ਪੈਂਦਾ ਹੈ, 
ਕੇਵਲ ਵਰਤਮਾਨ ਦੇ !
ਜਦ ਜੰਗਾਲੀ ਜਾਵੇ
ਕਿਸੇ ਬੁਢੇਪੇ ਦੀ
"ਠਰਕੀ ਸੋਚ"
ਤਾਂ ਵੱਧ ਅੱਗੇ
ਉਮਰ ਦੇ
ਸਭ ਲਿਹਾਜ ਲਾਹ
ਡੰਡਾ ਚੱਕਣਾ ਹੀ ਪੈਂਦਾ ਹੈ
ਨੌਜਵਾਨੀ ਨੂੰ ..

ਸੋ ਸਾਵਧਾਨ !

~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

دویاں دیاں دھیاں-بھیناں،
آزادی دے لارے لا،
چلتر رچن دی،
دے سکھیا،
بدنام کرن والیو !
دھیاں تاں
گھر تہاڈے وی
جمیاں ہونگیاں ؟
بھلا دسو خاں،
بازار-اے-اشکر وچّ
بولی کدوں لگیگی
اوہناں دی ؟
کدوں تہاڈی قلم
تے گیت
بننگے
اجیہا "چانن منارا"
کہ اپنی دھی دے
ادھل جان نوں
"سچا عشقَ" آکھ
اجیہے کسے
آزادی دے نور دیاں
باغی رشماں
پوری لوکائی وچّ
ونڈ سکو،
تہاڈے من-بھاؤندے
ہیر تے صاحباں دے
قصیاں وانگ !
تے جد
اتہاس غرق جاوے،
تاں
ہمبھلا مارن دا آہر،
سر آ پیندا ہے، 
کیول ورتمان دے !
جد جنگالی جاوے
کسے بڈھیپے دی
"ٹھرکی سوچ"
تاں ودھ اگے
عمر دے
سبھ لحاظ لاہ
ڈنڈا چکنا ہی پیندا ہے
نوجوانی نوں ..

سو ساودھان !

Wednesday, December 14, 2011

ਕਿੱਸਾ – ਲੁੱਚਾ ਆਸ਼ਕ / قصہ – لچا عاشق

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ 

ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ 
ਚੰਗੇ ਚੌਧਰੀਆਂ ਘਰ ਜੰਮਿਆ
ਖਾ ਹੱਡ ਹਰਾਮ ਪਿਆ
ਸੱਤ ਭਾਈ ਸੀ ਕਰਦੇ ਮਿਹਨਤਾਂ
ਵਿਹਲਾ ਵੰਝਲੀ ਰਹੇਂ ਵਜਾ
ਪਿਓ ਮਰੇ ਜ਼ਮੀਨ ਮਿਲੀ ਵੰਡਵੀਂ
ਤੈਥੋਂ ਆਪ ਨਾ ਕੁਝ ਸਰਿਆ
ਕਿਉਂ ਬੋਲ ਨਾ ਬੋਲਣ ਭਾਬੀਆਂ
ਬਣ ਸਿਰ 'ਤੇ ਭਾਰ ਰਿਹਾ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....

ਹੋ... ਜਿਸ ਘਰ ਹੋਇਆ ਚਾਕ ਤੂੰ
ਓਹਦੀ ਇੱਜਤ ਲਿਆ ਹੱਥ ਪਾ
ਓ... ਜਿਨ੍ਹਾਂ ਨੇ ਦਿੱਤੀਆਂ ਰੋਟੀਆਂ
ਦਿੱਤਾ ਉਹਨਾਂ ਦੇ ਲਾਂਬੂ ਲਾ
ਬਾਰਾਂ ਸਾਲ ਸੀ ਤੈਨੂੰ ਪਾਲਿਆ
ਤੂੰ ਦਿੱਤਾ ਵੇ ਮਿੱਟੀ 'ਚ ਮਿਲਾ
ਧੀ ਭੈਣ ਉਹਨਾਂ ਦੀ ਲਾਡਲੀ
ਤੂੰ ਲਾਹ 'ਤੀ ਸ਼ਰਮ ਹਯਾ
ਵੱਢ ਕੇ ਕਰੇ ਨਾ ਤੇਰੇ ਡੱਕਰੇ
ਕੋਈ ਇੰਨਾ ਨਾ ਅਣਖੋਂ ਗਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....

ਭੱਜ ਕੇ ਵੜ੍ਹ ਗਿਆ ਜੋਗੀਆਂ
ਹੋ... ਲਿਆ ਤੂੰ ਭੇਸ ਵਟਾ
ਸਾਧਾਂ ਵਿੱਚ ਵੀ ਵੜ੍ਹ ਕੇ
ਡੰਗ ਸੱਪਾ ਨਾ ਮਾਰਨੋਂ ਰਿਹਾ
ਜਾ ਪੱਟੀ ਸੁਹਰਿਆਂ ਮਿੱਟੜੀ
ਘਰ ਵੱਸਦਾ ਉੱਜੜ ਗਿਆ
ਜਿਹਦੀ ਨਾਰ 'ਤੇ ਅੱਖਾਂ ਬੁਰੀਆਂ
ਕਿਉਂ ਨਾ ਗੱਭਿਓਂ ਚੀਰ ਗਿਆ
ਸਾਧਪੁਣੇ ਓ... ਬੇ-ਗੈਰਤਾ
ਤੂੰ ਕਲੰਕ ਲਿਆ ਧਰਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....

ਹੋਇਆ ਮਜਬੂਰ ਸੀ ਬਾਪ ਵੇ
ਧੀ ਤੋਰਨੀ ਮੰਨ ਗਿਆ
ਸੀਨਾ ਚਾਚੇ ਦਾ ਸੀ ਫਟਿਆ
ਲਿਆ ਹੱਥੀ ਜੁਰਮ ਕਮਾ
ਸਿਰ ਭਤੀਜੀ ਦਾ ਜੋ ਚੁੰਮਦਾ
ਦਿੱਤਾ ਓਸੇ ਨੇ ਜ਼ਹਿਰ ਪਿਆ
ਸੱਤ ਘਰ ਡੈਣ ਵੀ ਛੱਡਦੀ
ਖਾ ਟੱਬਰਾਂ ਦੇ ਟੱਬਰ ਗਿਆ
ਰਹਿੰਦੀ ਦੁਨੀਆਂ ਰਹੇਂ ਸਰਾਪਿਆ
ਗੱਲ ਲਾਹਨਤਾਂ ਹਾਰ ਪਿਆ
.....
ਹੋ... ਕਿੱਸਾ ਸੁਣਾਵਾਂ ਤੇਰਾ ਲੁੱਚਿਆ
ਜਿਹਨੇ ਆਸ਼ਕ ਨਾਂ ਧਰਿਆ
.....

~~~~~~~~~~~~~~~~~~~~~~~~~~~~

- پروفیسر کولدیپ سنگھ کنول

ہو... قصہ سناواں تیرا لچیا
جہنے عاشق ناں دھریا
چنگے چودھریاں گھر جمیا
کھا ہڈّ حرام پیا
ستّ بھائی سی کردے محنتاں
وہلا ونجھلی رہیں وجا
پیو مرے زمین ملی ونڈویں
تیتھوں آپ نہ کجھ سریا
کیوں بول نہ بولن بھابیاں
بن سر 'تے بھار رہا
.....
ہو... قصہ سناواں تیرا لچیا
جہنے عاشق ناں دھریا
.....

ہو... جس گھر ہویا چاک توں
اوہدی عجت لیا ہتھ پا
او... جنہاں نے دتیاں روٹیاں
دتا اوہناں دے لامبو لا
باراں سال سی تینوں پالیا
توں دتا وے مٹی 'چ ملا
دھی بھین اوہناں دی لاڈلی
توں لاہ 'تی شرم حیا
وڈھّ کے کرے نہ تیرے ڈکرے
کوئی انا نہ انکھوں گیا
.....
ہو... قصہ سناواں تیرا لچیا
جہنے عاشق ناں دھریا
.....
 
بھجّ کے وڑھ گیا جوگیاں
ہو... لیا توں بھیس وٹا
سادھاں وچّ وی وڑھ کے
ڈنگ سپا نہ مارنوں رہا
جا پٹی سہریاں مٹڑی
گھر وسدا اجڑ گیا
جہدی نعر 'تے اکھاں بریاں
کیوں نہ گبھیوں چیر گیا
سادھپنے او... بے-گیرتا
توں کلنک لیا دھریا
.....
ہو... قصہ سناواں تیرا لچیا
جہنے عاشق ناں دھریا
.....

ہویا مجبور سی باپ وے
دھی تورنی منّ گیا
سینہ چاچے دا سی پھٹیا
لیا ہتھی جرم کما
سر بھتیجی دا جو چمدا
دتا اوسے نے زہر پیا
ستّ گھر ڈین وی چھڈدی
کھا ٹبراں دے ٹبر گیا
رہندی دنیاں رہیں سراپیا
گلّ لعنتاں ہار پیا
.....
ہو... قصہ سناواں تیرا لچیا
جہنے عاشق ناں دھریا
.....

Tuesday, December 13, 2011

ਮਿਰਜੇ ਰਾਂਝੇ / مرزے رانجھے

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬਣ ਮਿਰਜੇ ਰਾਂਝੇ ਫਿਰਦੀ, ਸਭ ਲੁੱਚੀ ਆਸ਼ਕ ਮੁੰਡੀਰ |
ਭੈਣ ਆਪਣੀ ਘਰੋਂ ਉਧਲਦੀ, ਸਾਹਿਬਾਂ ਲਗੇ ਨਾ ਹੀਰ |
ਹੀਰ ਸਾਹਿਬਾਂ ਸਭ ਭੁੱਲਦੇ, ਫਿਰ ਕੈਦੋਂ ਸ਼ਮੀਰ ਦੇ ਯਾਰ |
ਬਸੰਤਰ ਹੋਰਾਂ ਦੇ ਜੋ ਮਾਣਦੇ, ਘਰ ਦਾ ਸੇਕਾ ਦੇਵੇ ਸਾੜ |
ਧੀਆਂ ਭੈਣਾਂ ਸਭ ਸਾਂਝੀਆਂ, ਚੁੰਨੀ ਜਿਓਂ ਜਾਣੋ ਸਿਰ ਦੇ |
ਫਿੱਟ ਲਾਹਨਤਾਂ ਉਨ੍ਹਾਂ ਨੂੰ, ਬਣ ਮਿਰਜੇ ਰਾਂਝੇ ਫਿਰਦੇ |

~~~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

بن مرزے رانجھے پھردی، سبھ لچی عاشق منڈیر
بھین اپنی گھروں ادھلدی، صاحباں لگے نہ ہیر
ہیر صاحباں سبھ بھلدے، پھر قیدوں شمیر دے یار
بسنتر ہوراں دے جو ماندے، گھر دا سیکا دیوے ساڑ
دھیاں بھیناں سبھ سانجھیاں، چنی جیوں جانو سر دے
فٹّ لعنتاں اوہناں نوں، بن مرزے رانجھے پھردے

Monday, December 12, 2011

Sunday, December 11, 2011

ਬਿੱਲੀ ਦਾ ਹੱਜ / بلی دا حج

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬਿੱਲੀ ਤੁਰੀ ਜੋ ਹੱਜ ਨੂੰ, ਨੌਂ ਸੌ ਚੂਹੇ ਖਾਹ |
ਦੂਣੇ ਹੋਰ ਖਾ ਗਈ, ਜਾਂਦੀ ਕਾਬੇ ਦੇ ਰਾਹ |
ਜਾਵੇ ਕਾਬੇ ਰਾਹ, ਹਾਜੀਆਂ ਝਪੱਟੇ ਮਾਰੇ |
ਅੱਲ੍ਹਾ-ਮੌਲਾ ਕੂਕਦੀ, ਕੁਫ਼ਰ ਕਰਦੀ ਸਾਰੇ |
ਪਾ ਸ਼ਰ੍ਹਾ ਦੇ ਵਾਸਤੇ, ਬਹਿ ਹਰਾਮ ਦੀ ਖਾਏ |
ਭਾਣਾ ਕੀ ਵਰਤਦਾ, ਬਿੱਲੀ ਹੈ ਹੱਜ ਦੇ ਰਾਹੇ |

~~~~~~~~~~~~~~~~~~~~~~~~~~~~~~~~~~~~~~~~~~~

-پروفیسر کولدیپ سنگھ کنول

بلی تری جو حج نوں، نوں سو چوہے خواہ
دونے ہور کھا گئی، جاندی کعبے دے راہ
جاوے کعبے راہ، حاجیاں جھپٹے مارے
اﷲ-مولاہا کوکدی، کفر کردی سارے
پا شرع دے واسطے، بہہ حرام دی کھائے
بھانا کی ورتدا، بلی ہے حج دے راہے

Saturday, December 10, 2011

ਅੰਜਾਮ / انجام

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਿਰ ਫਿਰੇ ਦਾ ਮਾਣ ਕੀ
ਮੂੰਹ ਛੁਪਾ ਪਹਿਚਾਣ ਕੀ

ਬਹੁਤ ਰੌਲਾ ਪਾਉਂਦਾ ਏਂ
ਚੁੱਪ ਕੀ ਤੇ ਗੁਮਾਨ ਕੀ

ਕੱਜਾ ਏਂ ਅਜੇ ਕੱਜਾ ਰਹਿ
ਡੰਡਾ ਕੀ ਭਲਵਾਨ ਕੀ

ਵਾਲਾਂ ਦਾ ਅਜੇ ਵੱਲ ਨਹੀਂ
ਸਿਰ ਸਵਾਹ ਸਨਮਾਨ ਕੀ

ਨਾ ਜਾਂਝੀ ਨਾ ਲਾੜਾ ਤੂੰ
ਅੰਨ੍ਹਿਆ ਫੇਰ ਘਮਸਾਨ ਕੀ

ਬੰਦੇ ਨਾ ਤੂੰ ਬੁੜ੍ਹੀਆਂ ਵਿੱਚ
ਤੀਜੀ ਜ਼ਾਤ ਬਦਨਾਮ ਕੀ

ਬੇਸ਼ਰਮੀ ਤੂੰ ਹੱਦ ਨਾ ਟੱਪ
ਵੇਖੇਂਗਾ ਫਿਰ ਅੰਜਾਮ ਕੀ

~~~~~~~~~~~~~~~~~~~~~~~

- پروفیسر کولدیپ سنگھ کنول

سر پھرے دا مان کی
منہ چھپا پہچان کی

بہت رولا پاؤندا ایں
چپّ کی تے گمان کی

کجا ایں اجے کجا رہِ
ڈنڈا کی بھلوان کی

والاں دا اجے ولّ نہیں
سر سواہ سنمان کی

نہ جانجھی نہ لاڑا توں
انھیا پھیر گھمسان کی

بندے نہ توں بڑھیاں وچّ
تیجی ذات بدنام کی

بے شرمی توں حد نہ ٹپّ
ویکھینگا پھر انجام کی

 

Friday, December 9, 2011

ਸ਼ੀਸ਼ਾ / شیشہ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੇਰਾ ਸ਼ੀਸ਼ਾ ਮੇਰਾ ਸ਼ੀਸ਼ਾ, ਕੀ ਅਸਲੀ ਕੀ ਨਕਲੀ |
ਆਪੋ ਆਪਣੇ ਰਾਗ ਸਾਰੇ, ਆਪੇ ਵਜਾਵਣ ਡੱਫ਼ਲੀ |
ਡੱਫ਼ਲੀ ਵੱਜਦੀ ਆਪਣੀ, ਆਪੇ ਹੀ ਨਾਚ ਵਿਖਾਵਣ |
ਦਾਨੇ ਚੁੱਪ ਵੱਟ ਵੇਖਦੇ, ਡੰਡੇ ਖੁੱਦ ਪੀਰ ਸਦਾਵਣ |
ਹਰ ਚਿਹਰੇ 'ਤੇ ਨਕਾਬ ਹੈ, ਹਰ ਇੱਕ ਬਾਜ਼ੀ ਮਾਰੀ |
ਗਰਦ ਸਾੜੇ ਦੀ ਜੰਮ ਗਈ, ਸ਼ੀਸ਼ਾ ਹੱਥ ਹਾਰੀ ਸਾਰੀ | 

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

پروفیسر کولدیپ سنگھ کنول

تیرا شیشہ میرا شیشہ، کی اصلی کی نقلی
آپو اپنے راگ سارے، آپے وجاون ڈفلی
ڈفلی وجدی اپنی، آپے ہی ناچ وکھاون
دانے چپّ وٹّ ویکھدے، ڈنڈے کھدّ پیر سداون
ہر چہرے 'تے نقاب ہے، ہر اک بازی ماری
گرد ساڑے دی جم گئی، شیشہ ہتھ ہاری ساری  

Thursday, December 8, 2011

ਦਾਅਵੇ / داعوے

ਪਾਵੇ,
ਪਹਿਲਾਂ ਘਰ ਸਾਂਭ ਲੱਛੀਏ,
ਪਿੰਡ ਪੂਰੇ 'ਤੇ ਕਰੀਂ ਫੇਰ ਦਾਅਵੇ |

- ਕਵਲਦੀਪ ਸਿੰਘ ਕੰਵਲ

پاوے،
پہلاں گھر سانبھ لچھیئے،
پنڈ پورے 'تے کریں پھیر داعوے

- کولدیپ سنگھ کنول 

Tuesday, December 6, 2011

ਸ਼ੋਸ਼ਲ ਮੀਡੀਆ ਉੱਪਰ ਸਾਂਝੀ ਹੋ ਰਹੀ ਪੰਜਾਬੀ ਸਕੂਲੀ ਵਿਦਿਆਰਥੀਆਂ ਦੀ ਅਸਭਿਅਕ ਵੀਡੀਓ ਬਾਰੇ …

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਪਿੱਛਲੇ ਕੁਝ ਸਮੇਂ ਤੋਂ ਇੰਟਰਨੈੱਟ ਦੀਆਂ ਸ਼ੋਸ਼ਲ ਨੈਟਵਰਕਿੰਗ ਸਾਇਟਜ਼ ਉੱਪਰ ਕੁਝ ਦੋਸਤਾਂ ਵਲੋਂ ਪੰਜਾਬ ਦੇ ਕਿਸੇ ਸਕੂਲ ਦੇ ਬੱਚਿਆਂ ਦੁਆਰਾ ਆਪਣੀ ਹੀ ਕਲਾਸ ਵਿੱਚ ਖੁੱਲ੍ਹੇਆਮ ਕੀਤੀਆਂ ਜਾ ਰਹੀਆਂ ਗਲਤ ਹਰਕਤਾਂ ਦੀ ਵੀਡੀਓ ਗਿਰਦੇ ਸਮਾਜਿਕ ਚਰਿੱਤਰ ਦੀ ਦੁਹਾਈ ਦੇ ਕੇ, ਬੜੇ ਦੁੱਖ ਦਾ ਪ੍ਰਗਟਾਵਾ ਕਰ, ਵੰਡੀ ਜਾ ਰਹੀ ਹੈ, ਜਿਸਦੇ ਕਾਰਨ ਦੁਖੀ ਤਾਂ ਮੈਂ ਵੀ ਹਾਂ, ਪਰ, ਇਹਨਾਂ ਸਭ ਤੋਂ ਵੱਖ, ਮੈਂ ਇਹ ਸੋਚ ਕੇ ਦੁਖੀ ਹਾਂ ਕਿ ਬੱਚੇ ਤਾਂ ਬੱਚੇ ਆਖ਼ਰ ਇਹ ਵੱਡੇ ਕਿਸ ਹੱਦ ਤਕ ਗਿਰ ਗਏ ਨੇ ਆਪਣੀ ਸੋਚਣੀ ਪੱਖੋਂ ...

ਮੰਨਿਆ ਕਿ ਬੱਚਿਆਂ ਨੇ ਗਲਤੀ ਕੀਤੀ ਹੈ, ਪਰ ਇਸ ਵਿੱਚ ਵੀ ਉਹਨਾਂ ਤੋਂ ਵੱਧ ਕਸੂਰ ਉਹਨਾਂ ਦੇ ਦੁਆਲੇ ਸਿਰਜੇ ਵਾਤਾਵਰਨ ਦਾ ਹੈ, ਜਿਸ ਵਿੱਚ ਮੀਡੀਆ ਦੇ "ਸਿਰ 'ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ" ਦੀ ਨੀਤੀ ਕਾਰਨ ਪਰਿਵਾਰਕ ਚੈਨਲਾਂ ਉੱਤੇ ਅਤੇ ਪਰਿਵਾਰਕ ਸਮੇਂ 'ਤੇ ਉਪਲਬਧ ਸਮੇਂ ਵਿੱਚ ਪਰੋਸੀ ਜਾ ਰਹੀ ਕਾਮੁਕ ਸਮਗਰੀ ਦੇ ਬੇ-ਰੋਕਟੋਕ ਪ੍ਰਸਾਰਨ ਨਾਲ ਸਮਾਜ ਦੇ ਨੀਵਾਣ ਵਲ ਜਾਣ ਨੂੰ ਵਧਾਵਾ ਮਿਲ ਰਿਹਾ ਹੈ, ਜੋ ਕਿ ਨਾ ਕੇਵਲ ਵਿਅਸਕ ਉਮਰ ਦੇ ਲੋਕਾਂ ਬਲਕਿ ਬੱਚਿਆਂ ਦੀ ਵੀ ਖੁੱਲ੍ਹੀ ਪਹੁੰਚ ਵਿੱਚ ਹਨ ਅਤੇ ਉਮਰ ਦੇ ਨਾਲ ਹੋ ਰਹੇ ਉਹਨਾਂ ਦੇ ਕੁਦਰਤੀ ਸਰੀਰਕ ਤੇ ਭਾਵਨਾਤਮਿਕ ਵਿਕਾਸ ਦੇ ਸਮੇਂ ਦੌਰਾਨ ਉਹਨਾਂ ਦੇ ਕੱਚੇ ਮਨ 'ਤੇ ਮਨੋਵਿਗਿਆਨਿਕ ਨਜ਼ਰੀਏ ਨਾਲ ਬਹੁਤ ਗਹਿਰਾ ਅਸਰ ਕਰਦੇ ਹਨ; ਫੇਰ ਵੱਡੇ ਦੋਸ਼ ਦੇ ਭਾਗੀ ਮਾਤਾ-ਪਿਤਾ ਬਣਦੇ ਹਨ, ਜੋ ਔਲਾਦ ਨੂੰ ਕੇਵਲ ਜਨਮ ਤੇ ਸਾਰੀਆਂ ਆਧੁਨਿਕ ਸੁੱਖ ਸਹੂਲਤਾਂ ਦੇ ਕੇ ਆਪਣੇ ਆਪ ਨੂੰ ਆਪਣੇ ਫਰਜ਼ ਤੋਂ ਸੁਰਖਰੂ ਸਮਝ ਲੈਂਦੇ ਹਨ ਅਤੇ ਆਧੁਨਿਕਤਾ ਦੇ ਕਾਰਨ ਜੀਵਨ ਤੇ ਚਰਿੱਤਰ ਨੂੰ ਦਰਪੇਸ਼ ਚਣੌਤੀਆਂ ਸੰਬੰਧੀ ਆਪਣੀ ਅਗਲੀ ਪੀੜੀ ਨੂੰ ਜਾਣਕਾਰੀ ਦੇਣ ਤੋਂ ਪੱਤਰਾ ਵਾਚ ਜਾਂਦੇ ਹਨ ਅਤੇ ਨਾਲ ਹੀ ਨਾਲ ਆਪਣੀ ਪੈਸਾ ਤੇ ਸਹੂਲਤ ਪ੍ਰਸਤੀ ਦੀ ਦੌੜ ਵਿੱਚ ਇੰਨੇ ਗ੍ਰਸਤ ਹੋ ਜਾਂਦੇ ਹਨ ਕਿ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਬਦਲਦੀ ਜ਼ਿੰਦਗੀ ਦੇ ਮਹੱਤਵਪੂਰਨ ਪੜਾਵ ਵਿੱਚ ਸੁਯੋਗ ਅਗਵਾਈ ਜਾਂ ਘੱਟੋ-ਘੱਟ ਇੱਕ ਸਾਥ ਦੇਣ ਲਈ ਵੀ ਸਮਾਂ ਕੱਢ ਸਕਣ, ਬਲਕਿ ਉਹ ਤਾਂ ਮਹਿੰਗੇ ਸਕੂਲਾਂ ਅਤੇ ਉਸਤੋਂ ਬਾਅਦ ਖਰਚੀਲੀਆਂ ਟਿਊਸ਼ਨ-ਕਲਾਸਾਂ ਵਿੱਚ ਬੱਚਿਆਂ ਨੂੰ ਸੁੱਟ ਕੇ ਆਪਣੇ ਇਸ ਫਰਜ਼ ਦੀ ਜ਼ਿੰਮੇਵਾਰੀ ਹੋਰਾਂ 'ਤੇ ਪਾ ਦਿੰਦੇ ਹਨ ਅਤੇ ਅਜਿਹਾ ਕਰ ਇਹ ਭੁੱਲ ਜਾਂਦੇ ਹਨ ਕਿ ਜੇ ਉਹ ਆਪਣਾ ਫਰਜ਼ ਨਿਜੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਖੁੱਦ ਨਿਭਾਉਣ ਤੋਂ ਮੁਨਕਰ ਹਨ ਤਾਂ ਫੇਰ ਇਹ ਆਉਟਸੋਰਸ ਕੀਤਾ ਕੰਮ ਕੋਈ ਹੋਰ ਨਿਜੀ ਤਨਦੇਹੀ ਨਾਲ ਕਿਉਂ ਕਰੂਗਾ; ਬਾਕੀ ਦਾ ਦੋਸ਼ ਇਸ ਵੀਡੀਓ ਨੂੰ ਇੰਟਰਨੈੱਟ ਤੇ ਹੋਰ ਮੀਡੀਆ 'ਤੇ ਸਰਕੂਲੇਟ ਕਰਨ ਵਾਲੇ ਲੋਕਾਂ 'ਤੇ ਵੀ ਜਾਂਦਾ ਹੈ, ਭਾਵੇਂ ਅਜਿਹੇ ਸ਼ਾਬਦਿਕ ਪੱਖੋਂ ਤਾਂ ਖੂਬ ਚਰਿੱਤਰ ਦੀ ਗਿਰਾਵਟ ਦੀ ਗੱਲ ਕਰ ਰਹੇ ਹਨ, ਪਰ ਚਰਿੱਤਰ ਪੱਖੋਂ ਸਭ ਤੋਂ ਹੋਛਾ ਕੰਮ ਉਹਨਾਂ ਨੇ ਹੀ ਕੀਤਾ ਹੈ, ਕਿਉਂ ਜੋ ਅਜਿਹੇ ਦ੍ਰਿਸ਼ ਨੂੰ ਜਿੱਥੇ ਉਹ ਪੂਰੀ ਦੁਨੀਆਂ ਵਿੱਚ ਵੰਡ ਆਪਣੇ ਚਰਿੱਤਰਵਾਦੀ ਹੋਣ ਦੀ ਦੁਹਾਈ ਦਿੰਦੇ ਨਹੀਂ ਥੱਕ ਰਹੇ ਪਰ ਉੱਥੇ ਅਸਲ ਵਿੱਚ ਉਹਨਾਂ ਦਾ ਅਜਿਹੇ ਦ੍ਰਿਸ਼ਾਂ ਨੂੰ ਵੰਡਣਾ ਹੀ ਉਹਨਾਂ ਦੇ ਦਾਅਵਿਆਂ ਨੂੰ ਤਾਰ-੨ ਕਰ ਰਿਹਾ ਹੈ, ਜਿਸ ਰਾਹੀਂ ਆਪਦੀਆਂ ਅੱਖਾਂ ਸੇਕਣ ਦੇ ਨਾਲ-੨ ਉਹ ਇਸ ਵੀਡੀਓ ਦੇ ਫੈਲਾਓ ਵਿੱਚ ਵੀ ਯੋਗਦਾਨ ਪਾ ਰਹੇ ਹਨ, ਅਤੇ ਅਜਿਹਾ ਕਰਨ ਨਾਲ ਉਹ ਇਹਨਾਂ ਬੱਚਿਆਂ ਦੇ (ਅੱਲੜ੍ਹਪੁਣੇ ਵਿੱਚ ਕਿਤੇ ਗਲਤ ਕੰਮ ਕਾਰਨ) ਅਤੇ ਉਹਨਾਂ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਨੂੰ ਤਹਿਸ-ਨਹਿਸ ਕਰਨ ਵਿੱਚ ਵੀ ਪੂਰਨ ਯੋਗਦਾਨ ਪਾ ਰਹੇ ਹਨ, ਕਿਉਂ ਕਰ ਸਾਫ਼ ਚਹਿਰਿਆਂ ਸਮੇਤ ਬੱਚਿਆਂ ਦੀ ਵੀਡੀਓ ਦੁਨੀਆਂ ਭਰ ਵਿੱਚ ਪਹੁੰਚਣ ਕਾਰਨ ਇਹਨਾਂ ਬਾਲਾਂ ਦੇ ਜੀਵਨ 'ਤੇ ਕੀ ਦੁਸ਼ਪ੍ਰਭਾਵ ਪਏਗਾ ਉਸਨੂੰ ਇਹਨਾਂ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ...

ਸੱਚਮੁੱਚ ਸ਼ਰਮ ਜ਼ਰੂਰ ਆਉਂਦੀ ਹੈ, ਪਰ ਉਹਨਾਂ ਅੱਲੜ੍ਹ ਬੱਚਿਆਂ 'ਤੇ ਘੱਟ, ਬਲਕਿ ਇਹਨਾਂ "ਕਹੇ ਜਾਂਦੇ" ਵੱਡਿਆਂ 'ਤੇ ਹੱਦੋਂ ਵੱਧ !!!

पढ़ने बैठा ग्रंथ

- प्रोफैसर कवलदीप सिंघ कंवल

जब पढ़ने मैं बैठ गया, पढ़ डाले सब ग्रंथ ||१||
पढ़ते यों जुग बीत गये, पाया न कोई अंत ||२||
अंत न कोयु पाया, कालिख बढ़ती जाये ||३||
जेता पढ़ा तेता कढ़ा, रोम रोम बिल्लाहे ||४||
पढ़ा सो मुर्ख जानिये, आपा सके न मंथ ||५||
अहं कंवल सिंचित किया, पढ़ने बैठा ग्रंथ ||६||

कढ़ा: कढ़ना - जलना, उबलना, लम्बी देर तक तपना
बिल्लाहे: चिलाना, चीख पुकार करना, तडफ़ कर दुहाई देना
मंथ: मथना, मंथन करना

Monday, December 5, 2011

शुभ सत्य अहो !!

जब से छोड़ा है, खूब बनी है... ऐसा जुड़ गया है कि छुटने का नाम ही नहीं है; मानो जैसे उसमें और मेरे में जो भेद था मिट गया, द्वैत अब अद्वैत हो गया, एक मैं, मैं एक हो गया !

शुभ सत्य अहो !!

Saturday, December 3, 2011

Comments

.