Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Thursday, December 15, 2011

ਸਾਵਧਾਨ ! / ساودھان !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੂਇਆਂ ਦੀਆਂ ਧੀਆਂ-ਭੈਣਾਂ,
ਅਜ਼ਾਦੀ ਦੇ ਲਾਰੇ ਲਾ,
ਚਲਿੱਤਰ ਰਚਣ ਦੀ,
ਦੇ ਸਿੱਖਿਆ,
ਬਦਨਾਮ ਕਰਨ ਵਾਲਿਓ !
ਧੀਆਂ ਤਾਂ
ਘਰ ਤੁਹਾਡੇ ਵੀ
ਜੰਮੀਆਂ ਹੋਣਗੀਆਂ ?
ਭਲਾ ਦੱਸੋ ਖਾਂ,
ਬਜ਼ਾਰ-ਏ-ਇਸ਼ਕ ਵਿੱਚ
ਬੋਲੀ ਕਦੋਂ ਲੱਗੇਗੀ
ਉਹਨਾਂ ਦੀ ?
ਕਦੋਂ ਤੁਹਾਡੀ ਕਲਮ
ਤੇ ਗੀਤ
ਬਣਨਗੇ
ਅਜਿਹਾ "ਚਾਨਣ ਮੁਨਾਰਾ"
ਕਿ ਆਪਣੀ ਧੀ ਦੇ
ਉਧਲ ਜਾਣ ਨੂੰ
"ਸੱਚਾ ਇਸ਼ਕ" ਆਖ
ਅਜਿਹੇ ਕਿਸੇ
ਅਜ਼ਾਦੀ ਦੇ ਨੂਰ ਦੀਆਂ
ਬਾਗੀ ਰਿਸ਼ਮਾਂ
ਪੂਰੀ ਲੋਕਾਈ ਵਿੱਚ
ਵੰਡ ਸਕੋ,
ਤੁਹਾਡੇ ਮਨ-ਭਾਉਂਦੇ
ਹੀਰ ਤੇ ਸਾਹਿਬਾਂ ਦੇ
ਕਿੱਸਿਆਂ ਵਾਂਗ !
ਤੇ ਜਦ
ਇਤਿਹਾਸ ਗਰਕ ਜਾਵੇ,
ਤਾਂ
ਹੰਭਲਾ ਮਾਰਨ ਦਾ ਆਹਰ,
ਸਿਰ ਆ ਪੈਂਦਾ ਹੈ, 
ਕੇਵਲ ਵਰਤਮਾਨ ਦੇ !
ਜਦ ਜੰਗਾਲੀ ਜਾਵੇ
ਕਿਸੇ ਬੁਢੇਪੇ ਦੀ
"ਠਰਕੀ ਸੋਚ"
ਤਾਂ ਵੱਧ ਅੱਗੇ
ਉਮਰ ਦੇ
ਸਭ ਲਿਹਾਜ ਲਾਹ
ਡੰਡਾ ਚੱਕਣਾ ਹੀ ਪੈਂਦਾ ਹੈ
ਨੌਜਵਾਨੀ ਨੂੰ ..

ਸੋ ਸਾਵਧਾਨ !

~~~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

دویاں دیاں دھیاں-بھیناں،
آزادی دے لارے لا،
چلتر رچن دی،
دے سکھیا،
بدنام کرن والیو !
دھیاں تاں
گھر تہاڈے وی
جمیاں ہونگیاں ؟
بھلا دسو خاں،
بازار-اے-اشکر وچّ
بولی کدوں لگیگی
اوہناں دی ؟
کدوں تہاڈی قلم
تے گیت
بننگے
اجیہا "چانن منارا"
کہ اپنی دھی دے
ادھل جان نوں
"سچا عشقَ" آکھ
اجیہے کسے
آزادی دے نور دیاں
باغی رشماں
پوری لوکائی وچّ
ونڈ سکو،
تہاڈے من-بھاؤندے
ہیر تے صاحباں دے
قصیاں وانگ !
تے جد
اتہاس غرق جاوے،
تاں
ہمبھلا مارن دا آہر،
سر آ پیندا ہے، 
کیول ورتمان دے !
جد جنگالی جاوے
کسے بڈھیپے دی
"ٹھرکی سوچ"
تاں ودھ اگے
عمر دے
سبھ لحاظ لاہ
ڈنڈا چکنا ہی پیندا ہے
نوجوانی نوں ..

سو ساودھان !

No comments:

Post a Comment

Comments

.