Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਅਧਿਆਤਮ. Show all posts
Showing posts with label ਅਧਿਆਤਮ. Show all posts

Monday, April 14, 2014

ਵਿਸਮਾਦੁ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਵਿਸਮਾਦੁ ਦਾ ਅਨੁਭਵ ਹਰੇਕ ਦਾ ਬੇਹਦ ਨਿਜੀ ਹੁੰਦਾ ਹੈ, ਹਰ ਦੂਸਰੇ ਤੋਂ ਵੱਖਰਾ, ਵੱਖਰਾ ਹੈ ਤਾਂ ਹੀ ਇਹ ਅਸਲ ਵਿੱਚ ਹੰਢਾਇਆ ਅਨੁਭਵ ਹੈ, ਨਹੀਂ ਤੇ ਸਿਰਫ਼ ਮਨੋਕਲਪਿਤ ਗਲਪ ਜੋ ਬਸ ਅਕਾਸ ਦੀਆਂ ਬਾਤਾਂ ਨੂੰ ਸੁਣ ਕੇ ਸੁਣਿਆ-ਸੁਣਾਇਆ ਬਿਆਨ ਮਾਤਰ ਹੈ; ਕਿਸੇ ਨਿਜੀ ਅਨੁਭਵ ਨੂੰ ਆਪਣੇ ਸਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨਾ ਖ਼ੁਦ ਆਪਣੀ ਹਸਤੀ ਦੀ ਸਮਰੱਥਾ ਨਾਲ ਫ਼ਰੇਬ ਹੈ; ਗੁਰੂ ਪ੍ਰਮੇਸ਼ਰ ਅਕੱਥ ਨਿਰਾਕਾਰਾ !

ਮਿੱਟੀ ਤੇ ਘੁਮਿਆਰ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮਿੱਟੀ ਤੇ ਘੁਮਿਆਰ ਦਾ ਰਿਸ਼ਤਾ ਬੇਹਦ ਰਹੱਸਵਾਦੀ ਹੈ; ਤਾ-ਉਮਰ ਘੁਮਿਆਰ ਮਿੱਟੀ ਨੂੰ ਗੁੰਨ੍ਹਦਾ, ਘੜ੍ਹਦਾ, ਵੱਖ-ਵੱਖ ਤਰ੍ਹਾਂ ਦੇ ਆਕਾਰ ਦੇ ਕੇ ਅਨੇਕਾਂ ਸਿਰਜਨਾਵਾਂ ਦੀ ਰਚਨਾ ਕਰਦਾ, ਫ਼ੇਰ ਅੱਗ ਵਿੱਚ ਤਪਾ ਕੇ ਉਸ ਨੂੰ ਪਕਾਉਂਦਾ ਅਤੇ ਅੰਤ ਆਪਣੀਆਂ ਇਹਨਾਂ ਹੀ ਮਿੱਟੀ ਦੀਆਂ ਰਚਨਾਵਾਂ ਨੂੰ ਮੁੱਲ ਬਦਲੇ ਵੇਚ ਕੇ ਆਪਣੇ ਢਿੱਡ ਦੀ ਅੱਗ ਦੀ ਸ਼ਾਂਤੀ ਅਤੇ ਆਪਣੀਆਂ ਜਰੂਰਤਾਂ ਦੇ ਗੱਠੜ ਦਾ ਭਾਰ ਢੋਂਣ ਦਾ ਵਸੀਲਾ ਕਰਦਾ ਰਹਿੰਦਾ ਹੈ; ਪਰ ਉਸਦੇ ਇਸ ਜੀਵਨ ਦੀ ਅੰਤਿਮ ਪੂਰਨਤਾ ਉਸ ਦਿਨ ਆਉਂਦੀ ਹੈ ਜਦੋਂ ਉਹ ਜ਼ਿੰਦਗੀ-ਭਰ ਆਪਣੇ ਹੱਥੋਂ ਘੜੀ ਗਈ ਇਸੇ ਹੀ ਮਿੱਟੀ ਦੇ ਕੋਲੋਂ ਖ਼ੁਦ ਆਪਣੇ ਮੂਲ ਆਕਾਰ ਵਿੱਚ ਵਾਪਿਸ ਘੜ੍ਹ ਕੇ ਉਸੇ ਮਿੱਟੀ ਵਿੱਚ ਏਕਾਕ੍ਰਿਤ ਹੋ ਜਾਂਦਾ ਹੈ !

~0~0~0~0~

- پروفیسر کولدیپ سنگھ کنول

مٹی تے گھمیار دا رشتہ بے حد رہسوادی ہے؛ تا-عمر گھمیار مٹی نوں گنھدا، گھڑھدا، وکھ-وکھ طرحاں دے آکار دے کے انیکاں سرجناواں دی رچنا کردا، پھیر اگّ وچّ تپا کے اس نوں پکاؤندا اتے انت اپنیاں ایہناں ہی مٹی دیاں رچناواں نوں ملّ بدلے ویچ کے اپنے ڈھڈّ دی اگّ دی شانتی اتے اپنیاں ضرورتاں دے گٹھڑ دا بھار ڈھونن دا وسیلہ کردا رہندا ہے؛ پر اسدے اس جیون دی انتم پورنتا اس دن آؤندی ہے جدوں اوہ زندگی-بھرندگی اپنے ہتھوں گھڑی گئی اسے ہی مٹی دے کولوں خود اپنے مول آکار وچّ واپس گھڑھ کے اسے مٹی وچّ ایکاکرت ہو جاندا ہے !

Thursday, April 3, 2014

ਤ੍ਰਿਪਦੇ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਦੰਭੀ ਤਰਕ ਕਰੈ ਬਹੁ ਭਾਤੀ ਭਿ ਇਕਿ ਕੰਮਿ ਨ ਆਵੈ ||
ਆਵੈ ਖਾਲੀ ਤਤਿ ਰਹੈ ਵਿਹੀਣਾ ਅੰਤਿ ਖਾਲੀ ਹਾਥੈ ਜਾਵੈ ||੧||
ਇਕਿ ਆਖੈ ਇਕਿ ਉਠਿ ਜਾਇ ਇਕੁ ਨ ਕਬਹੂ ਟਿਕਾਵੈ ||
ਭਠਿ ਖੋਜਿ ਮਲ ਮੁਹਿ ਚੋਇਆ ਵਿਸ਼ਟਾ ਬੋਲਿ ਸੁਣਾਵੈ ||੨||
ਭਲੀ ਸੁ ਖੋਜਾ ਜਿ ਮਨਿ ਬੇਧੇ ਕਬਹੁ ਨ ਬੁਰਾ ਚਿਤਾਵੈ ||
ਖੋਜਿ ਖੋਜਿ ਅੰਤਰਿ ਬਿੰਦੁ ਖੋਜੈ ਖੋਜੀ ਕੰਵਲ ਸੁਹਾਵੈ ||੩||੧||

ਰੋਗੀ ਕਉ ਜਿਉ ਰੋਗ ਪਿਆਰਾ ਬਿਨਿ ਰੋਗੈ ਮਰਿ ਜਾਵੈ ||
ਨਿੰਦਕ ਕੋ ਅਤਿ ਨਿੰਦਾ ਪਿਆਰੀ ਸੋਵਤਿ ਜਾਗਤਿ ਧਾਵੈ ||੧||
ਇਹ ਭੀ ਨਿੰਦੈ ਊ ਭੀ ਨਿੰਦੈ ਖਟਿ ਨਿੰਦਾ ਮਹਿਲ ਬਣਾਵੈ ||
ਜਿਹਿ ਨਿੰਦ ਮੋਇ ਉਹਿ ਨਾ ਛੂਟੈ ਸੇਈ ਕਰਮ ਕਮਾਵੈ ||੨||
ਭਲੀ ਸਿ ਨਿੰਦਾ ਅੰਤਰਿ ਧੋਵੈ ਅਵਗੁਣਿ ਵਿਚਿ ਜਲਾਵੈ ||
ਧੰਨ ਨਿੰਦਕੁ ਕੰਵਲ ਹਮ ਮੀਤਾ ਆਪਾ ਮੂਲਿ ਗਵਾਵੈ ||੩||੨||੧||

Saturday, March 29, 2014

ਨਾਗ ਨਿਵਾਸ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਇਹ ਮਖਮਲੀ ਬਿਸਤਰੇ
ਮੇਰੇ ਯ਼ਾਰ ਦੇ ਬਿਰਹੇ ਵਿੱਚ
ਕੰਡਿਆਲੀਆਂ ਸੇਜਾਂ ਵਾਲੇ ਰੋਗ ਨੇ,
ਵਿਕਰਾਲ ਫਨਾਂ ਦੇ ਧਾਰਣੀ
ਵਿਹੁਧਰ ਨਾਗ,
ਜੋ ਕੇਵਲ ਸਰੀਰ ਨੂੰ ਹੀ ਨਹੀਂ
ਆਤਮਾ ਨੂੰ ਵੀ
ਪਲ-ਪਲ
ਵਿਛੋੜੇ ਦੀਆਂ
ਗੁੱਝੀਆਂ ਚੋਭਾਂ ਮਾਰਦੇ ਨੇ,
ਵਿੱਸ ਭਰੇ ਡੰਗਾਂ ਨਾਲ
ਅੰਦਰ ਤੱਕ
ਛਲਣੀ ਪਏ ਕਰਦੇ ਨੇ;

ਕਿੰਝ ਮਾਣਾ ਮੇਰੇ ਕੰਤ ਪਿਆਰੇ,
ਤੁਧ ਬਾਝੋਂ ਸੇਜ ਪਰਾਈਆਂ;

ਮੇਰੇ ਸਾਈਆਂ ਜੀ !
ਏਸ ਮਲੂਕ ਜਿੰਦ ਨੂੰ
ਤੇਰੇ ਵਿਛੋੜੇ ਦੀਆਂ ਸੂਲਾਂ
ਇਸ ਜ਼ਿੰਦਗੀ ਰੂਪੀ ਰਾਤ ਵਿੱਚ
ਹਰ ਵਿਸੁਏ
ਹਰ ਚਸੇ ਡੰਗਦੀਆਂ ਨੇ;

ਇੱਕ ਘੜੀ ਦਾ ਵਿਛੋੜਾ
ਯੁਗਾਂ ਲੰਮੇਰੇ ਅਮੁੱਕ
ਮਹਾਂ-ਕਸ਼ਟਕਾਰੀ
ਕਲਜੁਗ ਦੇ ਨਿਆਂਈ
ਇੰਝ ਆ ਬਣਿਆ ਹੈ
ਮੇਰੇ ਪ੍ਰੀਤਮਾ !
ਕਿ ਨੀਂਦ ਵਿਚਲੇ
ਤੇਰੇ ਸੁਪਨ ਦੀਦਾਰੇ ਦੀ ਤਾਂਘ
ਤੇ ਨੀਂਦ ਟੁੱਟਣ 'ਤੇ
ਮੁੜ ਅਸਹਿ ਵਿਛੋੜੇ
ਦੀ ਬਿਹਬਲਤਾ ਵਿੱਚ ਤੜਫਦੀ
ਮੇਰੀ ਜਿੰਦੜੀ
ਹੇ ਪ੍ਰਭੂ ਜੀ !
ਹੁਣ ਬਸ ਤੇਰੇ
ਤੇਰੇ ਹੀ ਮੇਲ ਦੀ
ਸਵਾਤੀ ਬੂੰਦ ਨੂੰ ਤਰਸਦੀ
ਹਰ ਸਾਹ ਦੇ ਨਾਲ,
ਪਿਹੁ ਪਿਹੁ ਕੂਕ ਰਹੀ ਹੈ;

ਮੇਰਿਆ ਮਾਲਕਾ, ਆ !
ਮੈਨੂੰ ਅਪੂਰਨ ਤੋਂ
ਪੂਰਨ ਕਰ ਦੇ ...

Friday, March 28, 2014

ਨਿਜ ਘਰਿ ਵਾਸਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਆਪਣਾ ਸਹਿਜ ਰੂਪ,
ਬਾਹਰੀ ਲਾਗ,
ਧਰਮ,
ਨਿਯਮ,
ਬੰਧਨ,
ਭਾਵ,
ਭਟਕਣ ਤੋਂ
ਪੂਰਨ ਰਹਿਤ,
ਜਿੱਥੇ ਹੋਰ ਕਿਸੇ ਦਵੈਤ ਵਾਸਤੇ
ਕੋਈ ਜਗ੍ਹਾ
ਹੈ ਹੀ ਨਹੀਂ;

ਇਹੋ ਅਧਿਆਤਮ ਦੀ
ਪਰਮ-ਸੀਮਾ ਹੈ,
ਸੱਚਖੰਡ ਹੈ;

ਇਸ ਹਸਤੀ ਦੀ ਹੋਂਦ ਦਾ
ਜਿੱਥੇ ਕਿਣਕਾ ਵੀ
ਬਾਕੀ ਨਹੀਂ ਰਹਿੰਦਾ,
ਪਰਮ ਸੱਤਾ
ਤੇ ਆਤਮ ਵਿੱਚ
ਕੋਈ ਵੀ ਭੇਦ
ਕੋਈ ਵੀ ਦੂਰੀ ਨਹੀਂ,
ਸਹਿਜ,
ਸਹਿਜ
ਤੇ ਅਨੰਤ ਇਕਾਤਮਿਕਤਾ,
ਨਿਜ ਘਰਿ ਵਾਸਾ ...

Sunday, February 23, 2014

ਢੋਈ ਨਾ ਤਿਨਾਹਿ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਛਟੀਆ ਅਤੈ ਛੁੱਟੜਾ ਭੀ ਰਤੀ ਨਾਹਿ ਵਿਸਾਹਿ ||
ਚੜਿ ਸੇਜੈ ਜਿਤੁ ਸੁਤੀਆ ਭਲਕੈ ਦੂਜੀ ਜਾਹਿ ||੧||

ਪਾ ਵੰਗਾ ਵੀਣੀ ਸੂਹੀਆ ਪਟੀਆ ਮਾਗਿ ਗੁੰਦਾਹਿ ||
ਲਖਿ ਵੇਸੈ ਸਿਗਾਰੀਆ ਵਿਣੁ ਸਹੁ ਨਾਹੀ ਥਾਹਿ ||੨||

ਵਸਿ ਮਾਇਆ ਕੈ ਲੂਝੀਆ ਲਗੀਆ ਦੂਜੈ ਭਾਇ ||
ਦਾਤਾ ਖਸਮੁ ਵਿਸਾਰਿਆ ਚਲੀਆ ਔਰੈ ਰਾਹਿ ||੩||

ਕੋਠੇ ਮਹਿਲ ਅਟਾਰੀਆ ਸੁਇਨਾ ਰੂਪਾ ਧਾਹਿ ||
ਸਭੈ ਸੰਪਤਿ ਸਾਂਭੀਆ ਫੁਨਿ ਜਾਇ ਖੇਹੈ ਖਾਹਿ ||੪||

ਕੰਤੈ ਧ੍ਰੋਹਿ ਕਮਾਣੀਆ ਮੂੰਹਿ ਕਾਲੇ ਧਕੈ ਪਾਇ ||
ਇਤਿ ਉਤਿ ਕੰਵਲ ਰੁਲੀਆ ਢੋਈ ਨਾ ਤਿਨਾਹਿ ||੫||੧||

Saturday, February 15, 2014

ਸਚਿ ਕਰਤੈ ਦਰਗਾਹਿ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਲੋਭੀ ਮਾਇਆ ਧਾਇਆ ਨਿਤ ਨਵ ਧ੍ਰੋਹਿ ਕਮਾਇ ||
ਖਾਰਾਬਾ ਜਾਰਾ ਕਰਮੜੇ ਕੁੜਿਆਰ ਮਨਹਿ ਮਾਹਿ ||੧||
 
ਝੂਠੈ ਕੀ ਤਨ ਚਾਦਰੀ ਭਖਿ ਵਿਸ਼ਟਾ ਭੋਜਨਿ ਖਾਹਿ ||
ਲਖਿ ਚੋਰੀ ਚਤਰਾਈਆ ਇਕਿ ਭੀ ਸੰਗਿ ਨਾ ਜਾਇ ||੨||
 
ਗੁਰਿ ਉਪਦੇਸਿ ਵਿਸਾਰਿਆ ਕਿਤੈ ਨਹਿ ਢੋਈ ਪਾਇ ||
ਸਾਜਨਹਾਰਾ ਭੂਲਿਆ ਮਨਮੁਖੀ ਜਨਮਿ ਗਵਾਇ ||੩||
 
ਗੁਨ ਸੰਤਨਿ ਵੇਮੁਖਾ ਬਹੁਰਿ ਬਹੁਰਿ ਗਰਭਾਇ ||
ਅੰਦਰਿ ਬਾਹਰਿ ਦੋਜ਼ਖੈ ਜੀਵਤ ਮਰਨਿ ਰਹਾਇ ||੪||
 
ਕੰਵਲ ਨਿਬੇੜਾ ਹੋਇਗੋ ਸਚਿ ਕਰਤੈ ਦਰਗਾਹਿ ||
ਖੋਟੇ ਚੁਨਿ ਓਥੈ ਸੱਟੀਐ ਫੁਨਿ ਏਥੈ ਮਿਲੈ ਸਜਾਹਿ ||੫||੧||

Tuesday, February 11, 2014

ਬਾਹਰ ਕਾ ਵਾਪਾਰ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧਰਮਿ ਵੇਸ ਪਾਖੰਡ ਬਹੁ ਰੂਪਾ ਬਾਹਰ ਕਾ ਵਾਪਾਰ ||
ਜਿਸੁ ਹਰਿ ਲਾਧਾ ਸਭਨਿ ਤਿਆਗਾ ਦਿਤਾ ਭੇਖਿ ਉਤਾਰ ||੧||

ਕਿਣ ਭਰਿ ਥਹੁ ਨਾ ਕੰਤੈ ਪਾਈ ਨਿਤ ਰਚੀ ਤਨਿ ਵੇਸਾ ||
ਬਹੁ ਕੁਰਲਾਵੈ ਨੇੜਿ ਨਾ ਆਵੈ ਜਮਿ ਧਰੈ ਜਬਿ ਕੇਸਾ ||੨||

ਸਬਦਿ ਨਾ ਬੂਝੀ ਮਾਇਆ ਲੂਝੀ ਕਪਟੀ ਬਹੁ ਪਰਮਾਣੀ ||
ਦੋਇ ਕਰਿ ਲੂਟੈ ਰੋਲੀ ਸਭਿ ਅਉਧਾ ਖਾਲੀ ਹਾਥੈ ਜਾਣੀ ||੩||

ਜਿਨਿ ਗੁਨਿ ਪ੍ਰੀਤ ਪ੍ਰਭੂ ਤੇ ਲਾਗੀ ਤਿਨਿ ਤੇ ਧ੍ਰੋਹਿ ਕਮਾਨਾ ||
ਅੰਤ ਕਾਲਿ ਤਨਿ ਜਲਿ ਜਾਹੀ ਕਿਆ ਮੂੰਹ ਲੈ ਤਬਿ ਜਾਨਾ ||੪||

ਮਨ ਤੇ ਰੋਗੀ ਤਨ ਭੀ ਰੋਗਾ ਰੋਗਿ ਬਸਹਿ ਪਰਵਾਰਾ ||
ਕਹੈ ਕੰਵਲ ਸੰਤਨ ਕੀ ਦੋਖੀ ਭ੍ਰਮੈ ਨਹੀ ਛੁਟਕਾਰਾ ||੫||੧||

Tuesday, December 17, 2013

ਸਭ ਗਿਣਤੀ ਮੇਟ ਉਭਾਰਾ / سبھ گنتی میٹ ابھارا

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਭ ਗਿਣਤੀ ਮੇਟ ਉਭਾਰਾ

- پروفیسر کولدیپ سنگھ کنول

ایکا نور الٰہی سبھنیں، تس انتر نہ کو باہرا ... ہو
دوجے بھاؤ لاگ گوایا، ہر دم بھٹکنہارا ... ہو
تیا کنتے مندھ جِ آیا، وچھڑیا تڑھفنہارا ... ہو
چارے بید کتیباں کھپیا، لبھّ لبھّ بھیا خوارا ... ہو
پنجیں چور لٹن تن نوں، وسّ ڈاڈھیاں آن وکارا ... ہو
چھ مارگ چھیاں کڑھیارا، کوؤُ ورلا بوجھنہارا ... ہو
ستّ سمندے کوٹاں گہرا، ون شہہ نہ پار اتارا ... ہو
اٹھ سٹھاں ‘تے رولی آرج، من میلے نہ دھوونہارا ... ہو
نوں دوارے کپھکڑ لگا، آواگون نہیں نستارا ... ہو
دسواں گیان دوارا لدھا، سبھ گنتی میٹ ابھارا ... ہو

-0-0-0-0-

Monday, December 16, 2013

ਰੂਹਾਨੀਅਤ / روحانیت

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰੂਹਾਨੀਅਤ,
ਸ਼ਬਦਜਾਲ ਦੀ ਜੁਗਾਲੀ ਨਹੀਂ
ਪਰਮ ਸਰਲਤਾ ਨੂੰ
ਪੂਰਨ ਸਵੈ-ਸਮਰਪਣ ਹੈ;
ਹੂ ਦਾ ਅਨਾਹਤ ਨਾਦ
ਮਣਾਂ ਦੇ ਵੇਦ-ਭਾਰ ਨੂੰ
ਪਲਾਂ ਵਿੱਚ ਹੋਮ ਕਰ
ਵਿਸਮਾਦ ਦੇ ਅਨੰਦ ਨੂੰ
ਸਮੌਣ ਲਈ
ਇਕਦਮ ਨਕੋਰ
ਸਮੁੱਚਾ ਖਾਲ੍ਹੀ
ਕਰ ਜਾਂਦਾ ਹੈ,
ਅਨੰਤ ਖਲਾਅ ਦੀ
ਗਹਿਰਾਈ ਵਾਂਗ ...

~0~0~0~0~

- پروفیسر کولدیپ سنگھ کنول

روحانیت،
شبدجال دی جگالی نہیں
پرم سرلتا نوں
پورن سوے-سمرپن ہے؛
ہو دا اناہت ناد
مناں دے وید-بھار نوں
پلاں وچّ ہوم کر
وسماد دے انند نوں
سمون لئی
اک دم نکور
سمچا کھالھی
کر جاندا ہے،
اننت خلاء دی
گہرائی وانگ ...

Saturday, December 14, 2013

ਇੱਕ ਹੂਕ ... ਹੂ / اک ہوک ... ہو

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ / - پروفیسر کولدیپ سنگھ کنول

ਇੱਕ ਹੂਕ ... ਹੂ

روح نوں ٹمبدی روحوں نکلی، جتھے وسدا میرا سائیں ... ہو
سوہنے سجن پریت تساں دی، دم دم آن وسائی ... ہو

اگّ تپائی گھڑھ مٹی پانی، فوں ہوا خلاء ٹکائی ... ہو
روح رمی تے کھڑی ہے ہستی، روح تریاں ڈھیری ڈھائی ... ہو

تدھ وچھڑی انگ انگ کمبے، ہزراں دے رات لنگھائی ... ہو
تیری جھلک اندروں لشکی، وصلاں وچّ رشنائی ... ہو

جت کت ویکھاں پریتم وسے، ہؤں رہی پردہ پائی ... ہو
کھالھی بھانڈے وچّ میں میں کھڑکے، بھر بندگی میں مٹائی ... ہو

ملک دنی وی بن جے بھلاں، وچّ کیٹاں گنتی پائی ... ہو
یار دے در جے ہوواں جا گولی، پھر خاکوں پاک رہائی ... ہو

جت ویسے میرا سہُ نہ لدھے، ات ویساں مار وگاہی ... ہو
دین تماشے سبھ تج نچاں، وسے چتّ نام الٰہی ... ہو

میری ہوند نہیں تدھ باجھوں، تدھ رم ہوند مٹائی ... ہو
کنول بوند ملاں جا ساگر، ہوک ایہہ روح نے گائی ... ہو

Thursday, December 5, 2013

Sunday, December 1, 2013

Friday, June 21, 2013

ਤੀਰਥਿ ਮਜਨ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਤੀਰਥਿ ਮਜਨ ਨ ਮਲ ਗਈ
ਭੀਤਰ ਜੁ ਰਹੀ ਅਘਾਇ ||
ਭ੍ਰਮਤਿ ਭ੍ਰਮਤਿ ਬਉਰੇ ਭਏ
ਇਵਿ ਦੁਇ ਲੋਕ ਗਵਾਇ ||

Monday, March 18, 2013

ਮਰਿਆਦਾ ਅਤੇ ਪਰੰਪਰਾ / مریادا اتے پرمپرا

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮਰਿਆਦਾ ਅਤੇ ਪਰੰਪਰਾ ਨੂੰ ਇੱਕੋ ਪਲੜੇ ਵਿੱਚ ਤੋਲਣਾ ਸਰਾਸਰ ਬੇਇਮਾਨੀ ਤੇ ਉਸਤੋਂ ਵੀ ਵੱਧ ਬੇਵਕੂਫ਼ੀ ਹੈ; ਮਰਿਆਦਾ ਦਾ ਅਧਾਰ ਸਿਧਾਂਤ ਹੈ, ਜਦਕਿ ਪਰੰਪਰਾ ਸਿਰਫ਼ ਤੇ ਸਿਰਫ਼ ਮਨੌਤਾਂ ਦੀ ਜਰਜਰ ਟੇਕ 'ਤੇ ਟਿਕੀ ਹੈ; ਕਿਸੇ ਵਿਚਾਰਧਾਰਾ ਨੂੰ ਉਸਦੀ ਮਰਿਆਦਾ ਦੀ ਕਸੌਟੀ 'ਤੇ ਹੀ ਪਰਖਿਆ ਜਾ ਸਕਦਾ ਹੈ |
ਜੇ ਜਿੰਦਗੀ ਦੇ ਸਾਦੇ ਜਿਹੇ ਕਾਰਜਾਂ ਨੂੰ ਹੀ ਉਧਾਰਣ ਦੇ ਤੌਰ 'ਤੇ ਲਈਏ ਤਾਂ:
ਤਨ ਕੱਜਣਾ ਮਰਿਆਦਾ ਹੈ, ਪਰ ਦਿਨ ਵਿਸ਼ੇਸ਼ ਜਾਂ ਜਗ੍ਹਾ ਵਿਸ਼ੇਸ਼ 'ਤੇ ਵਿਸ਼ੇਸ਼ ਤਰੀਕੇ ਨਾਲ ਤਨ ਕੱਜਣ (ਜਾਂ ਨਾ ਕੱਜਣ) ਦੇ ਭੁਲੇਖਿਆਂ ਨੂੰ ਪਰੰਪਰਾ ਕਹਿ ਸਕਦੇ ਹਾਂ !
ਢਿੱਡ ਭਰਨ ਲਈ ਸੁਚੱਜੇ ਤਰੀਕੇ ਨਾਲ ਖਾਣਾ ਪਕਾਉਣਾ, ਵਰਤਾਉਣਾ ਤੇ ਖਾਣਾ ਮਰਿਆਦਾ ਹੈ, ਜਦ ਕਿ ਮੌਕੇ ਵਿਸ਼ੇਸ਼ ਅਨੁਸਾਰ ਵਿਸ਼ੇਸ਼ ਖਾਣ ਜਾਂ ਨਾ-ਖਾਣ ਦਾ ਨਿਸ਼ਚਾ ਕਰਨਾ ਪਰੰਪਰਾ ਹੈ !
ਧਰਤੀ ਆਪਣੀ ਨਿਸ਼ਚਿਤ ਚਾਲ ਵਿੱਚ ਮਰਿਆਦਾਬੱਧ ਹੈ, ਪਰ ਜੇਕਰ ਇਸ ਮਰਿਆਦਾ ਦੇ ਅਧੀਨ ਆਉਂਦੇ ਦਿਨ ਤੇ ਰਾਤ ਦੇ ਕਿਸੇ ਇੱਕ ਹਿੱਸੇ ਨੂੰ ਖਾਸ ਮੰਨ ਲਈਏ ਤਾਂ ਉਹ ਪਰੰਪਰਾ ਹੋਵੇਗੀ !
ਸਰੀਰ ਲਈ ਜ਼ਰੂਰੀ ਮਾਤਰਾ ਵਿੱਚ ਸੋਣਾ ਤੇ ਵੇਲੇ ਸਿਰ(?) ਜਾਗਣਾ ਇੱਕ ਕੁਦਰਤੀ ਨਿਯਮ ਵਿੱਚ ਬਣੀ ਮਰਿਆਦਾ ਹੈ, ਤੇ ਇਸ ਸਰੀਰਕ ਘੜੀ ਨੂੰ ਸੁਚਾਰੂ ਰੱਖਣ ਲਈ ਕੁਦਰਤ ਨੇ ਥਕਾਵਟ ਤੇ ਨੀਂਦ ਰੂਪੀ ਸਿਗਨਲ ਪ੍ਰਦਾਨ ਕੀਤੇ ਹਨ, ਪਰ ਕੁਝ ਮਨੌਤਾਂ ਨੂੰ ਅਧਾਰ ਬਣਾ ਕੇ ਸਮੇਂ ਵਿਸ਼ੇਸ਼ ਦੇ ਆਧਾਰਹੀਣ ਭਰਮ ਨੂੰ ਸਿਰ ਮੜ੍ਹ ਦੇਣਾ ਇੱਕ ਖੋਖਲੀ ਪਰੰਪਰਾ ਹੈ !
ਸੋ ਜਿੰਨਾ ਕੋਈ ਵਿਚਾਰਧਾਰਾ ਮਰਿਆਦਾਬੱਧ ਹੋਵੇਗੀ ਉੰਨਾ ਹੀ ਪ੍ਰਪੱਕ ਉਸਦਾ ਮੂਲ ਹੋਵੇਗਾ, ਜੋ ਉਸਨੂੰ ਜ਼ਿੰਦਗੀ ਦੀਆਂ ਦਰਪੇਸ਼ ਸਮੱਸਿਆਵਾਂ ਵਿੱਚ ਸੁੱਚਜੀ ਰਹਿਨੁਮਾਈ ਦੇਣ ਦੇ ਸਮਰਥ ਹੋਵੇਗਾ; ਜਦਕਿ ਪਰੰਪਰਾਵਾਂ ਦਾ ਘੇਰਾ ਜਿੰਨਾ ਕਿਸੇ ਵਿਚਾਰਧਾਰਾ ਦੇ ਦੁਆਲੇ ਵੱਧਦਾ ਜਾਵੇਗਾ ਉੰਨਾ ਹੀ ਉਸਦਾ ਵਾਸਤਵਿਕਤਾ ਨਾਲੋਂ ਸੰਬੰਧ ਟੁੱਟਦਾ ਜਾਵੇਗਾ !

~~~~~~~~~~~

- پروفیسر کولدیپ سنگھ کنول

مریادا اتے پرمپرا نوں اکو پلڑے وچّ تولنا سراسر بے ایمانی تے استوں وی ودھ بے وقوفی ہے؛ مریادا دا ادھار سدھانت ہے، جدکہ پرمپرا صرف تے صرف منوتاں دی جرجر ٹیک 'تے ٹکی ہے؛ کسے وچاردھارا نوں اسدی مریادا دی کسوٹی 'تے ہی پرکھیا جا سکدا ہے |
جے زندگی دے سادے جہے کارجاں نوں ہی ادھارن دے طور 'تے لئیے تاں:
تن کجنا مریادا ہے، پر دن وشیش جاں جگہ وشیش 'تے وشیش طریقے نال تن کجن (جاں نہ کجن) دے بھلیکھیاں نوں پرمپرا کہہ سکدے ہاں !
ڈھڈّ بھرن لئی سچجے طریقے نال کھانا پکاؤنا، ورتاؤنا تے کھانا مریادا ہے، جد کہ موقعے وشیش انوسار وشیش کھان جاں نہ-کھان دا نشچا کرنا پرمپرا ہے !
دھرتی اپنی نشچت چال وچّ مریادابدھّ ہے، پر جیکر اس مریادا دے ادھین آؤندے دن تے رات دے کسے اک حصے نوں خاص منّ لئیے تاں اوہ پرمپرا ہوویگی !
سریر لئی ضروری ماترا وچّ سونا تے ویلے سر(؟) جاگنا اک قدرتی نیم وچّ بنی مریادا ہے، تے اس سریرک گھڑی نوں سچارو رکھن لئی قدرت نے تھکاوٹ تے نیند روپی سگنل پردان کیتے ہن، پر کجھ منوتاں نوں ادھار بنا کے سمیں وشیش دے آدھارہین بھرم نوں سر مڑھ دینا اک کھوکھلی پرمپرا ہے !
سو جنا کوئی وچاردھارا مریادابدھّ ہوویگی انا ہی پرپکّ اسدا مول ہووےگا، جو اسنوں زندگی دیاں درپیش سمسیاواں وچّ سچجی رہنمائی دین دے سمرتھ ہووےگا؛ جدکہ پرمپراواں دا گھیرا جنا کسے وچاردھارا دے دوآلے ودھدا جاویگا انا ہی اسدا واستوکتا نالوں سنبندھ ٹٹدا جاویگا !

Wednesday, March 6, 2013

ਮੇਰੇ ਘੁੰਮਣਘੇਰੇ / میرے گھمنگھیرے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮੇਰੇ ਅੰਦਰ ਜੋ ਹੁੰਮਸ ਹਨੇਰੇ ਨੇ
ਕੋਣ ਮੇਟੇ ਇਹ ਤਾਂ ਮੁੱਢੋਂ ਈ ਮੇਰੇ ਨੇ

ਹਉਂ ਬਾਲਣ ਮੱਘਦੀ ਤ੍ਰਿਸ਼ਨਾ ਮੇਰੀ
ਤੁੱਛ ਜਾਣਾ ਜੋ ਰੱਬ ਵੱਸਦੇ ਚੁਫ਼ੇਰੇ ਨੇ

ਕੁੜ੍ਹਦਾ ਨਕਾਰਦਾ ਰਿਹਾ ਤਾ-ਉਮਰ
ਭੁੱਲ ਬੈਠਾ ਇਹ ਪਰਛਾਵੇਂ ਮੇਰੇ ਨੇ 

ਆਪੇ ਨੂੰ ਲਾ ਧਾਰ ਆਪਾ ਵੱਢਦਾ ਰਿਹਾ 
ਮੇਰੇ ਹੀ ਹਿੱਸੇ ਹਰ ਪਾਸੇ ਖਿਲੇਰੇ ਨੇ

ਸੌੜੀ ਸੋਚ ਵਿੱਚ ਦਿਸਹੱਦੇ ਸੁੰਗੜੀ
ਆਪਣੇ ਹੀ ਡਰ ਮਨੋਤਲ ਉਕੇਰੇ ਨੇ

ਉਦਕਰਖ ਆਕਰਖ ਰਜ਼ਾ ਤੇਰੀ
ਫਿਰਦੇ ਮੁਨਕਰ ਮਿੱਟੀ ਦੇ ਢ਼ੇਰੇ ਨੇ

ਖਾਲਕ ਖਲਕ ਕੀਕੁਰ ਪਾਰ ਜਾਣਾ
ਮੈਨੂੰ ਲੈ ਬੈਠੇ ਮੇਰੇ ਘੁੰਮਣਘੇਰੇ ਨੇ

 
~~~~~~~~~~~~

- پروفیسر کولدیپ سنگھ کنول

میرے اندر جو ہمس ہنیرے نے
کون میٹے ایہہ تاں مڈھوں ای میرے نے

ہؤں بالن مگھدی ترشنا میری
تچھّ جانا جو ربّ وسدے چپھیرے نے

کڑھدا نکاردا رہا تا-عمر
بھلّ بیٹھا ایہہ پرچھاویں میرے نے 

آپے نوں لا دھار آپا وڈھدا رہا 
میرے ہی حصے ہر پاسے کھلیرے نے

سوڑی سوچ وچّ دسحدے سنگڑی
اپنے ہی ڈر منوتل اکیرے نے

ادکرکھ آکرکھ رضا تیری
پھردے منکر مٹی دے ڈھیرے نے

خالق خلق کیکر پار جانا
مینوں لے بیٹھے میرے گھمنگھیرے نے

Tuesday, January 1, 2013

ਸ਼ਹੁ ਬਿਨ ਰਹਿਓਂ ਰਵਾਲੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਖ਼ੋਜ ਖ਼ੋਜ ਖੋਜੀ ਭਇਓਂ ਪੁੱਛ ਪੁੱਛ ਰਹਿਓਂ ਸਵਾਲੀ ||
ਵਿਣ ਪ੍ਰੀਤ ਸੱਖਣਾ ਤੁਰ ਜਾਸੇਂ ਅੰਦਰੋਂ ਬਾਹਰੋਂ ਖਾਲ੍ਹੀ ||੧||

ਦਰਿ ਦਰਿ ਟੋਲ ਢੂੰਡੀਂਦਿਆਂ ਮੂਆ ਜਿੰਦ ਅਜਾਈਂ ਜਾਲੀ ||
ਨਾ ਲੱਧਾ ਅੰਦਰੀਂ ਨਹਿ ਲੱਧਾ ਬੇਅਰਥੀ ਘਾਲਣ ਘਾਲੀ ||੨||

ਪੜਿ ਪੜਿ ਪੋਥ ਕਤੇਬਾਂ ਲੁਝਿਆ ਕੜ੍ਹਿਆ ਸਾਲੋਂ ਸਾਲੀ ||
ਮਨ ਇਬਾਰਤ ਪੜ੍ਹਨ ਨਾ ਜਾਚੇ ਉਮਰਾਂ ਜਾਵੇਂ ਗਾਲੀ ||੩||

ਤੱਪ ਤਪੀਂ ਤਪੀਸਰ ਹੂਆ ਤਜਿ ਕੁਦਰਤਿ ਜੰਗਾਲੀ ||
ਇਵ ਭੀ ਥਾਓ ਨਹਿ ਕਿਛਹੁ ਭਈ ਚਲਿਆ ਦੁਇ ਚਾਲੀ ||੪||

ਕਰਮਾਂ ਕਾਂਡਾਂ ਸੁੱਚਾਂ ਭਿੱਟਾਂ ਹਉਮੈ ਕੀ ਬਾਲਣ ਬਾਲੀ ||
ਅਵਲਿ ਅਲ੍ਹਾ ਖ਼ੁਦਾ ਖੁਦਾਈ ਕਿਤ ਜਾਚ ਨਾ ਪਾਈ ਹਾਲੀ ||੫||

ਲੱਖ ਜਿੱਤਿਆ ਜੱਗ ਸਾਰਾ ਜਿੱਤਿਆ ਨੌ ਖੰਡਾਂ ਚਲੈ ਨਾਲੀ ||
ਕੰਵਲ ਪਲੈ ਏਕੁ ਗੱਲ ਸ਼ਹੁ ਬਿਨ ਰਹਿਓਂ ਰਵਾਲੀ ||੬||੧||

 

Friday, November 23, 2012

ਭਾਲ / بھال

ਫ਼ਲਸਫ਼ਿਆਂ ਨੂੰ ਫਰੋਲਦਿਆਂ ਗਵਾਚੀ ਜੋ ਜ਼ਿੰਦਗੀ
ਕਾਸ਼ ਖੁੱਦ ਨੂੰ ਟਟੋਲਦਾ ਕਦੇ ਸੱਚ ਦੀ ਭਾਲ ਵਿੱਚ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

فلسفیاں نوں پھرولدیاں گواچی جو زندگی
کاش کھدّ نوں ٹٹولدا کدے سچ دی بھال وچّ

- پروفیسر کولدیپ سنگھ کنول

ਗੁਰੂ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੇਕਰ ਅਧਿਆਤਮਕ ਜਗਤ ਨੂੰ ਜਾਣੀਏ ਤਾਂ ਇੱਕ ਬੇਹੱਦ ਸਪਸ਼ਟ ਵਿਚਾਰ ਹੈ - ਗੁਰੂ ਅਖਵਾਇਆ ਗੁਰੂ ਨਹੀਂ ਹੁੰਦਾ, ਗਰੂ ਸਵੀਕਾਰਿਆਂ ਗੁਰੂ ਹੁੰਦਾ ਹੈ ! ਉਸੇ ਤਰ੍ਹਾਂ ਹੀ ਜਿਵੇਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਕੀਲ ਇਤਿਆਦਿਕ ਅਖਵਾਇਆਂ ਨਹੀਂ ਬਲਕਿ ਕਿਸੇ ਯੂਨੀਵਰਸਿਟੀ ਜਾਂ ਅਧਿਕਾਰਿਤ ਸੰਸਥਾ ਵਲੋਂ ਡਿੱਗਰੀ ਜਾਂ ਪਦਵੀ ਦੇ ਕੇ ਸਵੀਕਾਰਿਆਂ ਹੀ ਇਹ ਸਭ ਬਣੀਦਾ ਹੈ ! ਹਾਂ ਅਧਿਆਤਮ ਵਿੱਚ ਕੋਈ ਡਿੱਗਰੀ ਜਾਂ ਪਦਵੀ ਨਹੀਂ ਹੁੰਦੀ, ਸਿਰਫ਼ ਪੂਰਨ ਸਮਰਪਣ ਸਹਿਤ ਸਵੀਕ੍ਰਿਤੀ ਹੁੰਦੀ ਹੈ ਜਿਸਦਾ ਅਧਾਰ ਆਪਣੇ ਗੁਰੂ 'ਤੇ ਭਰੋਸਾ ਹੁੰਦਾ ਹੈ |

Saturday, September 1, 2012

ਜਿਨ ਗੁਰਿ ਲੀਆ ਮਿਲਾਇ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਗਿਆਨੁ ਗੁਰੂ ਪ੍ਰਕਾਸਿਆ,
ਸਕਲ ਅੰਦੇਹੁ ਮਿਟਾਇ ||੧||
ਮੰਗਲ ਸਤਿ ਸੁਭਾਇਆ,
ਜਾ ਸਿਖ ਵਸੈ ਮਨਿ ਆਇ ||੨||
ਕਰਮਵੰਤੀ ਗੁਰ ਚਲੀ,
ਸੀਸੁ ਵਢਿ ਭੇਟ ਕਰਾਇ ||੩||
ਰਤਨੁ ਅਮੋਲ ਲਾਧਿਆ,
ਏਕਹਿ ਰਹੈ ਲਿਵ ਲਾਇ ||੪||
ਇਤ ਉਤ ਸਭਨੀ ਭਈ,
ਪਾਇਆ ਗੁਰਿ ਸਰਣਾਇ ||੫||
ਸੇ ਕੰਵਲ ਸਦ ਧੰਨੁ ਹੈ,
ਜਿਨ ਗੁਰਿ ਲੀਆ ਮਿਲਾਇ ||੬||

Comments

.