Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਟੱਪੇ. Show all posts
Showing posts with label ਟੱਪੇ. Show all posts

Monday, July 8, 2013

ਟੱਪੇ - ٹپے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਗੀਤ ਪਿਆਰ ਵਾਲੇ ਗਾਇਆ ਕਰੋ
ਮਹਿਫ਼ਿਲਾਂ ਲਾਉਣ ਵਾਲਿਓ
ਕਦੇ ਸਾਡੇ ਵਿਹੜੇ ਆਇਆ ਕਰੋ ...

ਗੀਤ ਰਲ ਮਿਲ ਗਾਈਏ ਜੀ
ਭਰੇ ਦਿਨ ਕੁੰਡੇ ਮਾਰਦੇ
ਅਸੀਂ ਕਿੰਝ ਲੰਘ ਆਈਏ ਜੀ ...

ਪਾਣੀ ਲੰਘਿਆ ਲੰਘਾਇਆ ਕਰੋ
ਦਿੱਲ ਖੁੱਲ੍ਹਾ ਰੱਖਨੇ ਆਂ 
ਬੱਸ ਆਣ ਖੜਕਾਇਆ ਕਰੋ ...

ਚਲੋ ਮੁੱਕੀਆਂ ਮੁਕਾਈਏ ਜੀ
ਭੁੱਲ ਭੱਲ ਪਿੱਛਲੀਆਂ ਨੂੰ
ਆਓ ਗੱਲ ਲੱਗ ਜਾਈਏ ਜੀ ...

~~~~~~~~

- پروفیسر کولدیپ سنگھ کنول

گیت پیار والے گایا کرو
مہفلاں لاؤن والیو
کدے ساڈے ویہڑے آیا کرو ...

گیت رل مل گائیے جی
بھرے دن کنڈے ماردے
اسیں کنجھ لنگھ آئیے جی ...

پانی لنگھیا لنگھایا کرو
اسیں دلّ کھلھا رکھنے آں 
بسّ آن کھڑکایا کرو ...

چلو مکیاں مکائیے جی
بھلّ بھلّ پچھلیاں نوں
آؤ گلّ لگّ جائیے جی ...

- کنول

Wednesday, December 28, 2011

ਟੱਪੇ ਜੋੜ-ਮੇਲੇ ਦੇ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

੧.
ਸੋਨਾ ਤੱਕੜੀ 'ਤੇ ਤੌਲਿਆ ਏ,
ਜਲੇਬੀਆਂ ਦੇ ਲੰਗਰ ਚਲਦੇ,
ਸ਼ਹੀਦੀਆਂ ਨੂੰ ਰੌਲਿਆ ਏ |

੨.
ਪਾ ਛਾਨਣੀ 'ਚ ਛੱਟਿਆ ਏ,
ਮੀਲਾਂ ਦੇ ਜਲੂਸ ਕੱਢ ਕੇ,
ਦੱਸੋ ਕੀ ਤੁਸਾਂ ਖੱਟਿਆ ਏ |

੩.
ਫੱਟੇ ਸੱਚੀ-ਮੁੱਚੀ ਚੱਕ ਦਿੱਤੇ,
ਰੱਜਿਆਂ ਦੇ ਢਿੱਡ ਭਰਦੇ,
ਭੁੱਖੇ ਡੰਡੇ ਮਾਰ ਹੱਕ ਦਿੱਤੇ |

੪.
ਮੇਲਾ ਲਾਇਆ ਮੇਲੇ ਦਾ,
ਸਿਰਾਂ 'ਚ ਸਵਾਹ ਪਾ ਲਈ,
ਪਰਚਾਰ ਨਾ ਧੇਲੇ ਦਾ |

੫.
ਕੱਠੇ ਹੋਏ ਸਾਰੇ ਰਾਸੀ* ਨੇ,
ਸਟੇਜਾਂ ਗੁਰੂ-ਘਰ ਲੱਗੀਆਂ,
ਨਾਰ੍ਹੇ ਲੱਗਦੇ ਸਿਆਸੀ ਨੇ |
(*ਰਾਸੀ = ਰਾਸ ਪਾਉਣ ਵਾਲੇ, ਡਰਾਮਾ ਦਿਖਾਉਣ ਵਾਲੇ)

੬.
ਜੀਂਦੇ ਜਾਗਦੇ ਮੁਰਦੇ ਬਣੇ,
ਦਿਨੇ ਸੀ ਜੈਕਾਰੇ ਮਾਰਦੇ,
ਸ਼ਾਮੀਂ ਲਾ ਘੁੱਟ ਤੁਰਦੇ ਬਣੇ |

੭.
ਖੇਤ ਖਾ ਲਿਆ ਵਾੜਾਂ ਨੇ,
ਸਿੱਖੀ ਦਿਨੋਂ-ਦਿਨ ਖੁਰਦੀ,
ਮੂੰਹ ਸਿਰ ਤੇ ਉਜਾੜਾਂ ਨੇ |

੮.
ਸਾਧ ਭੇਖ ‘ਚ ਹੰਤ* ਬੈਠੇ,
ਗੋਲਕ ‘ਤੇ ਕਰਨ ਸ਼ੁਗਲਾਂ,
ਮੁੜ ਆਣ ਕੇ ਮਹੰਤ ਬੈਠੇ |
(*ਹੰਤ = ਮਾਰਨ ਵਾਲੇ, ਕਾਤਲ)

੯.
ਭਵਿੱਖ ਕੌਮ ਦਾ ਰੁੜ੍ਹਿਆ ਏ,
ਫਿੱਟ ਐਸੇ ਜੋੜ-ਮੇਲਿਆਂ,
ਦੱਸੋ ਕੀ ਬਾਝੋਂ ਥੁੜ੍ਹਿਆ ਏ |

Thursday, December 8, 2011

ਦਾਅਵੇ / داعوے

ਪਾਵੇ,
ਪਹਿਲਾਂ ਘਰ ਸਾਂਭ ਲੱਛੀਏ,
ਪਿੰਡ ਪੂਰੇ 'ਤੇ ਕਰੀਂ ਫੇਰ ਦਾਅਵੇ |

- ਕਵਲਦੀਪ ਸਿੰਘ ਕੰਵਲ

پاوے،
پہلاں گھر سانبھ لچھیئے،
پنڈ پورے 'تے کریں پھیر داعوے

- کولدیپ سنگھ کنول 

Thursday, October 20, 2011

Monday, October 10, 2011

ਟੱਪੇ – ਰਾਜ਼ ਖੁੱਲ੍ਹ ਗਿਆ ਸਾਰਾ

-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

੧.
ਰੋਟਾਂ,
ਯੱਭਲੀਆਂ ਭੁੱਲ ਸਾਰੀਆਂ,
ਅੰਨਾ ਵਿੱਚ ਕੂਕਦਾ ਵੋਟਾਂ |

੨.
ਗਾਉਂਦਾ,
ਲੰਮਾ ਪਾ ਕਾਂਗਰਸ ਨੂੰ,
ਸੰਘੀਆਂ ਦੇ ਮਗਰੀਂ ਲਾਉਂਦਾ|

੩.
ਪਾਵ੍ਹੇ,
ਜੰਗਾਲੇ ਸੰਘੀ ਦੰਦਾਂ ਨੂੰ,
ਗਾਂਧੀ ਟੋਪੀ ਦੀ ਧਾਰ ਲਗਾਵੇ |

੪.
ਨੱਕੇ,
ਸੁੱਥਰੇ ਦਾ ਪਖੰਡ ਫੜ੍ਹ ਕੇ,
ਖਾਵ੍ਹੇ ਉਸੇ ਦਲਦਲ ਵਿੱਚ ਧੱਕੇ |

੫.
ਰਾਇਆ,
ਵਰਤਾਂ ਦੇ ਰਚਾ ਸਵਾਂਗ ਵੇ,
ਪੂਰੀ ਜਨਤਾ ਨੂੰ ਮੂਰਖ ਬਣਾਇਆ |

੬.
ਨੱਢਿਆ,
ਭਲਾ ਹੁਣ ਦੱਸ ਤਾਂ ਸਹੀ,
ਕੀ ਤੂੰ ਬਦਲਾਵ ਹੈ ਕੱਢਿਆ |

੭.
ਸਾਂਵੇਂ,
ਕਿੰਨੇ ਕੁ ਉਹ ਹੈਨ ਸੁੱਥਰੇ,
ਜਿਨ੍ਹਾਂ ਨੱਚ ਨੱਚ ਵੋਟਾਂ ਪੁਆਵੇਂ |

੮.
ਪਾਰਾ,
ਤੇਰੀ ਦੇਸ਼-ਭਗਤੀ ਦਾ,
ਬਾਬੇ ਰਾਜ਼ ਖੁੱਲ੍ਹ ਗਿਆ ਸਾਰਾ |

੯.
ਮੱਕੀ,
ਕਸੂਰ ਅਸਲ ਜਨਤਾ ਦਾ,
ਐਰੇ-ਗੈਰਿਓਂ ਜੋ ਜਾਉਂਦੀ ਹੱਕੀ |

Friday, October 7, 2011

Sunday, October 2, 2011

੨ ਅਕਤੂਬਰ / 2 October

ਅਕਤੂਬਰ ਚੜ੍ਹਾਉਂਦੇ ਨੇ, / October Chdhaayunde Ne,
ਸ਼ਹੀਦ ਪੱਗਾਂ ਵਾਲੇ ਭੁੱਲਗੇ, / Shaheed Paggaan Vaale Bhullge,
ਚਿੱਟੀ ਟੋਪੀਆਂ ਪਾਉਂਦੇ ਨੇ | / Chitti Topiyaan Payunde Ne..

ਇੱਥੇ ਮੁੱਲ ਬਸ ਖਾਲ੍ਹੀਆਂ ਦਾ, / Iththe Mull Bas Khaliaan Da,
ਸਰਾਭੇ ਭਗਤ ਉੱਧਮ ਦੀਆਂ, / Srabhe Bhagat Udham Diyaan,
ਨਾਂ ਭੁੱਲੇ ਜਿੰਦ-ਜਾਲੀਆਂ ਦਾ | / Naa Bhulle Jind-Jaaliyaan Da..

-ਕਵਲਦੀਪ ਸਿੰਘ ਕੰਵਲ / -Kawaldeep Singh Kanwal

Wednesday, September 28, 2011

ਭਾਈ ਮੰਨਾ ਸਿੰਘ ਨੂੰ ਵਿਦਾਈ .... / Bhai Manna Singh nun Vidaayi ....

ਪਰਦੇ, / Parde
ਸ਼ਾਹਕਾਰ ਐਸੇ ਰੰਗਮੰਚ ਦੇ, / Shahkaar Aise Rangmanch De,
ਸਦ ਜਿਉਂਦੇ ਕਦੇ ਨਹੀਂ ਮਰਦੇ | / Sad Jiyunde Kade Nahin Marde..

ਬਲਦੇ, / Balde,
ਜ਼ਿੰਦਗੀ ਵੀ ਸਲਾਮ ਕਰਦੀ, / Zindagi Vi Salaam Kardi,
ਜਦ ਮੌਤ ਨੂੰ ਵਿਆਉਣ ਚਲਦੇ | / Jad Maut Nun Viyaaun Chalde ..

-ਕਵਲਦੀਪ ਸਿੰਘ ਕੰਵਲ / -Kawaldeep Singh Kanwal

Thursday, September 22, 2011

ਟੱਪੇ ਹਾਲਾਤ-ਏ-ਹਾਜ਼ਰਾ

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

੧.
ਹੋਦੀ,
ਖਰਬੂਜੇ ਆਂਗੂੰ ਰੰਗ ਬਦਲੇ,
ਸਦਭਾਵਨਾ ਧਰਮ ਆਲਾ ਮੋਦੀ |
੨.
ਦਾਈ,
ਆਂਹਦਾ ਭਾਈਚਾਰਾ ਵੰਡਣਾ,
ਘਰੋਂ-ਘਰੀਂ ਅੱਗ ਜਿਹਨੇ ਲਾਈ |
੩.
ਸੋਟੀ
ਰੱਜਿਆਂ ਨੇ ਵਰਤ ਰੱਖਿਆ,
ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ |
੪.
ਪਾਵ੍ਹੇ,
ਅੰਨੇ ਦੀ ਚੜ੍ਹਤ ਵੇਖ ਕੇ,
ਲੰਡਾ-ਬੁੱਚਾ ਵੀ ਵਰਤ ਨੂੰ ਜਾਵੇ |
੫.
ਦਸਤੀ,
ਮਹਿੰਗਾਈ ਆਂ ਲੱਗੀ ਅੱਗ ਵੇ,
ਹੋਈ ਪਟਰੋਲ ਤੋਂ ਦਾਰੂ ਸਸਤੀ |
੬.
ਮੱਖੀਆਂ,
ਬਿਜਲੀ ਦਾ ਰੇਟ ਵਧਿਆ,
ਲਾਹੋ ਪੱਖੇ ਤੇ ਫੜ੍ਹ ਲੋ ਪੱਖੀਆਂ |
੭.
ਨਾਈ,
ਚਮਚੇ ਸ਼ਸ਼ਟਾਂਗ ਕਰਦੇ,
ਬੀਬੀ ‘ਪ੍ਰੇਸ਼ਨ ਕਰਾ ਕੇ ਆਈ |
੮.
ਸੋਇਆ,
ਡੰਡਿਆਂ ਜੋਰ ਚੱਲਿਆ,
ਧਰਮ ਕਮੇਟੀ ਕਬਜਾ ਹੋਇਆ |
੯.
ਤਸਲੀ,
ਨਕਲੀ ਨੇ ਵੋਟਾਂ ਪੈਂਦੀਆਂ,
ਵੇਖੋ ਚੁਣਦੇ ਪੰਥਕ ਅਸਲੀ |
੧੦.
ਵੋਟਾਂ,
ਆਪੂੰ ਪਾਉਂਦੇ ਆਪੇ ਗਿਣਦੇ,
ਆਪੇ ਜਿੱਤਣ ‘ਤੇ ਵੰਡਣ ਰੋਟਾਂ |
੧੧.
ਕਾਈ,
ਭੱਠਾ ਸਾਰੇ ਪਾਸੇ ਬੈਠਿਆ,
ਵੇਚ ਲੀਡਰਾਂ ਸ਼ਰਮ ਜਦ ਖਾਈ |

-੦-੦-੦-

Sunday, September 4, 2011

ਪੁਆੜਾ – ਸਮਕਾਲੀ ਹਲਾਤਾਂ ‘ਤੇ ਟੱਪੇ

-ਪ੍ਰੋ. ਕਵਲਦੀਪ ਸਿੰਘ ਕੰਵਲ

1.
ਵਾੜਾ,
ਬਿੱਲ ‘ਕੱਲਾ ਨਹੀਂ ਸਰਨਾ,
ਮੰਗੇ ਰਿਸ਼ਵਤ ਵੱਖਰਾ ਝਾੜਾ |

2.
ਨਾਪੇ,
ਅੰਨੇ ਦੀ ਚਕਾ ਕੇ ਤੱਪੜੀ,
ਵੱਜਣ ਯਾਰਾਂ ਦੇ ਘਰਾਂ 'ਤੇ ਛਾਪੇ |

3.
ਵੱਟੇ,
ਕੀਤੀ ਇਫਤਾਰੀ ਯਾਰਵੇਂ,
ਅਵਾਮ ਨਿੱਤ ਦੇ ਰੋਜ਼ੇ ਕੱਟੇ |

4.
ਪੋਣਾ,
ਮੌਜਾਂ ਨੇ ਸ਼ਰਾਬੀਆਂ ਦੀਆਂ,
ਦੇਖੋ ਹੁੰਦੀਆਂ ਕਮੇਟੀ ਦੀਆਂ ਚੋਣਾਂ |

5.
ਜਿੱਗਰੀ,
ਕੌਣ ਧਰਮੀ ਕਿਹੜਾ ਬਾਹਰਲਾ,
ਹੁਣ ਮਿਲੇਗੀ ਅਦਾਲਤੀ ਡਿੱਗਰੀ |

6.
ਨਾਲ੍ਹਾਂ,
ਘੋਲ ਪੰਥ ਦਰਦੀਆਂ ਦਾ,
ਨਾਂ ਗੁਰੂ ਦਾ ਤੇ ਭੈਣ ਦੀਆਂ ਗਾਲ੍ਹਾਂ |

7.
ਗੱਜੀਏ,
ਪੰਥ ਦਿਆਂ ਸਵਾਲਾਂ 'ਤੇ,
ਸੱਸਰੀਕਾਲ ਬੁਲਾ ਕੇ ਭਜੀਏ |

8.
ਖੰਘੇ,
ਅਖੇ ਉਹੀਓ ਪੰਥਕ ਅਸਲੀ,
ਲੱਤ ਥਲਿਓਂ ਇਹਨਾਂ ਜੋ ਲੰਘੇ |

9.
ਪੜ੍ਹਨਾ,
ਵੱਡਾ ਤਿਆਗ ਸੰਤਾਂ ਦਾ,
ਗੱਠਜੋੜ ਕਰ ਕੇ ਚੋਣਾਂ ਲੜ੍ਹਨਾ |

10.
ਜਾਏ,
ਐਕਟ ਹਿੰਦੂ ਮੈਰਿਜ ਟੰਗਿਆ,
ਅਨੰਦੁ ਕਾਰਜ ਨੂੰ ਵਖ਼ਤ ਨੇ ਪਾਏ |

11.
ਅਖਾੜਾ,
ਕੰਵਲ ਜੀ ਹੋਰ ਨਾ ਛੇੜੋ,
ਐਵੇਂ ਗਲ ਨਾ ਪੁਆ ਲਿਓ ਪੁਆੜਾ |

-੦-੦-੦-

Saturday, August 13, 2011

ਰੱਖੜੀ / Rakhdi

ਤੱਕੜੀ,
ਕੁੱਖਾਂ ਮਰਘਟ ਬਣੀਆਂ,
ਸੁੰਨ੍ਹੇ ਹੱਥ ਨਾ ਦਿਸਦੀ ਰੱਖੜੀ |
-ਕਵਲਦੀਪ ਸਿੰਘ ਕੰਵਲ

Takkdi,
Kukhaan Marghat Baniyaan,
Sunne Hath Na Disdi Rakhdi..
-Kawaldeep Singh Kanwal

Sunday, July 24, 2011

ਮਿੰਨਤਾਂ / Minntaan

ਕਾਂਵਾਂ,
ਮਾਹੀ ਮੇਰਾ ਮੈਥੋਂ ਰੁੱਸਿਆ,
ਮੈਂ ਮਿੰਨਤਾਂ ਕਰਕੇ ਮਨਾਵਾਂ |
-ਕਵਲਦੀਪ ਸਿੰਘ ਕੰਵਲ

Kavaan,
Mahi Mera Maithon Russeya,
Main Minntaan Karke Manavaan..
-Kawaldeep Singh Kanwal

Friday, July 22, 2011

ਹਨੇਰੇ / Hanere

ਬਨੇਰੇ,
ਚਾਨਣ ਦੀ ਦੁਹਾਈ ਵਾਲਿਓ,
ਕਦ ਛੱਡੋਗੇ ਆਪਣੇ ਹਨੇਰੇ |
-ਕਵਲਦੀਪ ਸਿੰਘ ਕੰਵਲ

Banere,
Chanan Di Duhayi Valeyo,
Kad Chhaddoge Aapne Hanere ..
-Kawaldeep Singh Kanwal

ਮੋਤੀਆ / Motiya

ਫੁੱਲ ਮੋਤੀਆ ਵਾਲਾਂ ਟੰਗਿਆ,
ਇੱਕ ਸੱਚੇ ਰੱਬ ਕੋਲੋਂ,
ਹੀਰੇ ਤੇਰਾ ਹੀ ਸੰਗ ਮੰਗਿਆ |
-ਕਵਲਦੀਪ ਸਿੰਘ ਕੰਵਲ

Full Motiya Vaalan Tangeya,
Ikk Sachche Rabb Kolon,
Heere Tera Hi Sang Mangeya..
-Kawaldeep Singh Kanwal

Thursday, July 21, 2011

Monday, July 18, 2011

ਭੰਗੜਾ / Bhangda

ਤੁਸੀਂ ਭੰਗੜਾ ਪਾਉਂਦੇ ਹੋ,
ਨਾਲੇ ਚਿੱਤ ਖੁਸ਼ ਕਰਦੇ,
ਨਾਲੇ ਦੁਨੀਆ ਨਚਾਉਂਦੇ ਹੋ !
-ਕਵਲਦੀਪ ਸਿੰਘ ਕੰਵਲ

Tusi Bhangda Paunde Ho,
Nale Chitt Khush Karde,
Nale Duniya Nachayunde Ho !
-Kawaldeep Singh Kanwal

ਸਾਗ / Saag

ਡੱਗੇ,
ਗੋਰੇ ਵੀ ਫ਼ੇਰ ਆਣ ਜੁੜਦੇ,
ਜਦ ਤੜਕਾ ਸਾਗ ਨੂੰ ਲੱਗੇ |
-ਕਵਲਦੀਪ ਸਿੰਘ ਕੰਵਲ

Dagge,
Gore Vi Fer Aan Jud-de,
Jad Tadka Saag Nu Lagge..
-Kawaldeep Singh Kanwal

Thursday, July 14, 2011

ਅਣਿਆਲੇ / Aniyaale

ਘਟਾ ਲੰਘ ਗਈ ਚੁੱਪ ਕਰ ਕੇ,
ਅਣਿਆਲੇ ਸੱਜਣਾਂ ਦੇ,
ਅਸੀਂ ਬਹਿ ਗਏ ਦਿੱਲ ਫੜ੍ਹ ਕੇ |
-ਕਵਲਦੀਪ ਸਿੰਘ ਕੰਵਲ

Ghtaa Langh Gayi Chupp Kar Ke,
Aniyaale Sajjnaan De,
Asi Beh Gaye Dil Fadh Ke..
-Kawaaldeep Singh Kanwal

Comments

.