Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਵਿਚਾਰ. Show all posts
Showing posts with label ਵਿਚਾਰ. Show all posts

Sunday, April 13, 2014

ਸਾਂਝ-ਭਿਆਲੀ ਕਿ ਬੂਝੜਪੁਣਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਦੁਸ਼ਮਣ ਦਾ ਦੁਸ਼ਮਣ ਦੋਸਤ ਬਣਾਉਣਾ ਮਾੜੀ ਗੱਲ ਨਹੀਂ ਬਲਕਿ ਸਹੀ ਰਣਨੀਤਿਕ ਸੋਚ ਕਹੀ ਜਾ ਸਕਦੀ ਹੈ, ਪਰ ਸਾਂਝ-ਭਿਆਲੀ ਸਿਰਫ਼ ਆਪਣੇ ਮੁੱਦਿਆਂ ਨੂੰ ਬਰਾਬਰ ਤਵੱਕੋ ਤੇ ਅਹਿਮੀਅਤ ਦਿਵਾ ਕੇ ਹੀ ਕਰਨੀ ਅਸਲ ਸਮਝਦਾਰੀ ਹੈ; ਨਹੀਂ ਤਾਂ ਕਿਸੇ ਦੂਜੇ ਨੂੰ ਹਰਾਉਣ ਲਈ ਤੀਜੇ ਦਾ ਝੰਡਾ ਆਪਣੇ ਘਰ ਉੱਤੇ ਟੰਗ ਲੈਣਾ ਦੂਰਅੰਦੇਸ਼ੀ ਦੀ ਘਾਟ ਅਤੇ ਨਿਹਾਇਤ ਬੂਝੜਪੁਣਾ ਹੈ !

Thursday, March 13, 2014

ਅਖੌਤੀ ਰਾਸ਼ਟਰੀਅਤਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅਖੌਤੀ ਰਾਸ਼ਟਰੀਅਤਾ ਉਹ ਗੰਗਾ ਹੈ ਜਿਸ ਵਿੱਚ ਨਸਲੀ, ਧਾਰਮਿਕ, ਭਾਸ਼ਾਈ, ਸਭਿਆਚਾਰਕ ਤੇ ਹੋਰ ਅਨੇਕਾਂ ਮਾਨਕਾਂ 'ਤੇ ਅਧਾਰਿਤ ਘੱਟ-ਗਿਣਤੀ ਕੌਮੀਅਤਾਂ ਦੇ ਹਕੂਕਾਂ ਦੀਆਂ ਅਸਥੀਆਂ ਬੜੀ ਹੀ ਪਵਿੱਤਰਤਾ ਨਾਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ |

~0~0~0~

- پروفیسر کولدیپ سنگھ کنول

اکھوتی راشٹریئتا اوہ گنگا ہے جس وچّ نسلی، دھارمک، بھاشائی، سبھیاچارک تے ہور انیکاں مانکاں 'تے ادھارت گھٹّ-گنتی کومیئتاں دے ہکوکاں دیاں استھیاں بڑی ہی پوترتا نال پرواہ کیتیاں جاندیاں ہن

Wednesday, June 26, 2013

ਧਰਮ, ਅਧਰਮ, ਮਾਣਸ ਖਾਣੇ ?

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਰਕਾਰ ਦਾ ਕੋਈ ਧਰਮ ਨਾਲ ਸਰੋਕਾਰ ਨਹੀਂ ਪਰ ਲੋੜਵੰਦ ਨਾਗਰਿਕ ਨੂੰ ਬਚਾਉਣਾ ਸਰਕਾਰ ਦਾ ਧਰਮ ਹੈ, ਫ਼ੇਰ ਭਾਵੇਂ ਉਹ ਨਾਗਰਿਕ ਧਾਰਮਿਕ ਹੋਵੇ ਜਾਂ ਅਧਾਰਮਿਕ !

ਸੁਨਾਮੀ ਕਾਰਨ ਡੁੱਬ ਗਏ, ਭੂਚਾਲ ਵਿੱਚ ਕੁਚਲੇ ਗਏ, ਇਮਾਰਤ ਢਹਿਣ ਨਾਲ ਦੱਬ ਗਏ ਜਾਂ ਅੱਗ ਵਿੱਚ ਸੜ੍ਹ ਗਏ ਨਾਗਰਿਕਾਂ ਦੇ ਬਚਾਓ ਕਾਰਜ ਨੂੰ ਕਿਸੇ ਕੁਦਰਤੀ ਆਪਦਾ ਸਮੇਂ ਧਰਮ ਸਥਾਨ 'ਤੇ ਫੱਸ ਮਰੇ ਨਾਗਰਿਕਾਂ ਨਾਲੋਂ ਕਿਵੇਂ ਨਿਖੇੜ ਕੇ ਵੇਖਿਆ ਜਾ ਸਕਦਾ ਹੈ ? ਇਹ ਧਾਰਮਿਕਤਾ ਅਧਾਰਮਿਕਤਾ ਦੀ ਦੁਹਾਈ ਦਾ ਮਸਲਾ ਨਹੀਂ, ਮਨੁੱਖੀ ਸੰਵੇਦਨਾਵਾਂ ਦਾ ਮਸਲਾ ਹੈ, ਸਰਕਾਰ ਦੀ ਆਪਣੀ ਚੋਣ ਕਰਨ ਵਾਲੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਤੇ ਜਵਾਬਦੇਹੀ ਦਾ ਮਸਲਾ ਹੈ |

ਕਿਸੇ ਨੂੰ ਧਰਮ ਨਾਲ ਨਫ਼ਰਤ ਹੋ ਸਕਦੀ ਹੈ, ਮੰਨਿਆ ਜਾ ਸਕਦਾ ਹੈ, ਪਰ ਧਰਮ ਨੂੰ ਮੰਨਣ ਵਾਲੇ ਮਨੁੱਖਾਂ ਨਾਲ ਨਫ਼ਰਤ ਦੀ ਹੱਦ ਤੱਕ ਗਿਰ ਜਾਣਾ "ਮਾਣਸ ਖਾਣਿਆਂ" ਦਾ ਹੀ ਕਰਮ ਹੋ ਸਕਦਾ ਹੈ !

Friday, November 23, 2012

ਗੁਰੂ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੇਕਰ ਅਧਿਆਤਮਕ ਜਗਤ ਨੂੰ ਜਾਣੀਏ ਤਾਂ ਇੱਕ ਬੇਹੱਦ ਸਪਸ਼ਟ ਵਿਚਾਰ ਹੈ - ਗੁਰੂ ਅਖਵਾਇਆ ਗੁਰੂ ਨਹੀਂ ਹੁੰਦਾ, ਗਰੂ ਸਵੀਕਾਰਿਆਂ ਗੁਰੂ ਹੁੰਦਾ ਹੈ ! ਉਸੇ ਤਰ੍ਹਾਂ ਹੀ ਜਿਵੇਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਕੀਲ ਇਤਿਆਦਿਕ ਅਖਵਾਇਆਂ ਨਹੀਂ ਬਲਕਿ ਕਿਸੇ ਯੂਨੀਵਰਸਿਟੀ ਜਾਂ ਅਧਿਕਾਰਿਤ ਸੰਸਥਾ ਵਲੋਂ ਡਿੱਗਰੀ ਜਾਂ ਪਦਵੀ ਦੇ ਕੇ ਸਵੀਕਾਰਿਆਂ ਹੀ ਇਹ ਸਭ ਬਣੀਦਾ ਹੈ ! ਹਾਂ ਅਧਿਆਤਮ ਵਿੱਚ ਕੋਈ ਡਿੱਗਰੀ ਜਾਂ ਪਦਵੀ ਨਹੀਂ ਹੁੰਦੀ, ਸਿਰਫ਼ ਪੂਰਨ ਸਮਰਪਣ ਸਹਿਤ ਸਵੀਕ੍ਰਿਤੀ ਹੁੰਦੀ ਹੈ ਜਿਸਦਾ ਅਧਾਰ ਆਪਣੇ ਗੁਰੂ 'ਤੇ ਭਰੋਸਾ ਹੁੰਦਾ ਹੈ |

Tuesday, November 20, 2012

ਸੰਵਿਧਾਨ ਤੇ ਸੋਧ

ਅਗਰ ਆਪ ਕਿਸੇ ਵੀ ਸੰਵਿਧਾਨ ਵਿੱਚ ਸੋਧ ਕਰਵਾਉਣੀ ਚਾਹੁੰਦੇ ਹੋ ਤਾਂ ਆਪਨੂੰ ਪੁਰਾਣੇ ਸੰਵਿਧਾਨ ਵਿੱਚ ਪੂਰਨ ਨਿਸ਼ਚਾ ਪ੍ਰਗਟਾ ਕੇ ਹੀ, ਸੰਵਿਧਾਨ ਘੜਨੀ ਸਭਾ ਵਿੱਚ ਬੈਠ ਕੇ, ਸੰਵਿਧਾਨ ਅਨੁਸਾਰ ਹੀ ਚਲਣ ਕਰ ਕੇ ਸੋਧ ਕਰਵਾਉਣ ਦਾ ਹੱਕ ਮਿਲੇਗਾ | ਜੇਕਰ ਆਪ ਉਸ ਸੰਵਿਧਾਨ ਵਿੱਚ ਨਿਸ਼ਚਾ ਹੀ ਨਹੀਂ ਰੱਖਦੇ ਫੇਰ ਆਪ ਉਸਨੂੰ ਸੋਧਣ ਦਾ ਵੀ ਕੋਈ ਹੱਕ ਨਹੀਂ ਰੱਖਦੇ !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

Sunday, May 20, 2012

ਵਿਚਾਰ / وچار

ਪ੍ਰੀਤ ਕਦੇ ਕੀਤੀ ਨਹੀਂ ਜਾ ਸਕਦੀ ਸਿਰਫ਼ ਵਾਪਰ ਸਕਦੀ ਹੈ; ਪ੍ਰੀਤਮ ਦੇ ਰੰਗ ਵਿੱਚ ਰੰਗਣ ਲਈ ਕਿਸੇ ਵੀ ਉੱਧਮ ਦੀ ਨਹੀਂ ਕੇਵਲ ਪੂਰਨ ਸਹਿਜ ਸਮਰਪਣ ਦੀ ਜ਼ਰੂਰਤ ਹੈ ...

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~~~~~~~~~~~~~~~

پریت کدے کیتی نہیں جا سکدی صرف واپر سکدی ہے؛ پریتم دے رنگ وچّ رنگن لئی کسے وی ادھم دی نہیں کیول پورن سہج سمرپن دی ضرورت ہے ...

- پروفیسر کولدیپ سنگھ کنول

Friday, January 20, 2012

ਵਿਚਾਰਕ ਸੰਘਰਸ਼ ਤੇ ਸ਼ਖਸ਼ਵਾਦ / وچارک سنگھرش تے شکھشواد

ਵਿਚਾਰਧਾਰਾ ਦੀ ਜੰਗ ਨੂੰ ਕਿਸੇ ਵਿਅਕਤੀ ਵਿਸ਼ੇਸ਼ 'ਤੇ ਸੀਮਿਤ ਨਾ ਕਰੋ, ਸ਼ਖਸ਼ੀਅਤ-ਪੂਜਤਾ ਕਿਸੇ ਵੀ ਵਿਚਾਰਧਾਰਾ ਲਈ ਹਮੇਸ਼ਾ ਇੱਕ ਨਿਵਾਣ ਦਾ ਰਾਹ ਖੁੱਲ੍ਹਾ ਰੱਖ ਛੱਡਦੀ ਹੈ, ਕਿਉਂ ਕਰ ਵਿਅਕਤੀ ਕਦੇ ਵੀ ਝੁੱਕ ਸਕਦਾ ਹੈ, ਹਾਲਾਤ ਦੀਆਂ ਤੇਜ਼ ਹਵਾਵਾਂ ਨਾਲ ਵਹਿ ਕੇ ਆਪਣੀ ਜੜ੍ਹ ਤੋਂ ਉਖੜਨ ਦੇ ਖਤਰੇ ਤੋਂ ਕਦੇ ਵੀ ਮੁਕਤ ਨਹੀਂ ਹੁੰਦਾ; ਸੋ ਹਰ ਪ੍ਰਕਾਰ ਦਾ ਸ਼ਖਸ਼ਵਾਦ ਛੱਡ ਕੇ ਸਿੱਧੀ ਵਿਚਾਰਾਂ ਦੀ ਜ਼ਮੀਨ ਨੂੰ ਹੀ ਸੰਘਰਸ਼ ਦਾ ਆਧਾਰ ਬਣਾਓ ..

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

~~~~~~~~~~~~~~~~~~~~~~~~~~~~~~~~~

وچاردھارا دی جنگ نوں کسے ویکتی وشیش 'تے سیمت نہ کرو، شکھشیئت-پوجتات کسے وی وچاردھارا لئی ہمیشہ اک نوان دا راہ کھلھا رکھ چھڈدی ہے، کیوں کر ویکتی کدے وی جھکّ سکدا ہے، حالات دیاں تیز ہواواں نال وہِ کے اپنی جڑھ توں اکھڑن دے خطرے توں کدے وی مکت نہیں ہندا؛ سو ہر پرکار دا شکھشواد چھڈّ کے سدھی وچاراں دی زمین نوں ہی سنگھرش دا آدھار بناؤ ..

- پروفیسر کولدیپ سنگھ کنول 

Sunday, July 24, 2011

ਲੋਕਤੰਤਰ ਦਾ ਅਧਾਰ ਵਿਸ਼ਵਾਸ਼ ?

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕਿਹਾ ਸੀ ਕਿ ਲੋਕਤੰਤਰ ਦਾ ਨੈਤਿਕ ਅਧਾਰ ਮਨੁੱਖ ਦੇ ਮਹੱਤਵ ਵਿਚ ਵਿਸ਼ਵਾਸ਼ ਹੈ |

ਜੇ ਵਿਸ਼ਵਾਸ਼ ਦੀ ਗਲ ਪਕੜੀਏ ਤਾਂ ਲੋਕਤੰਤਰ ਇੱਕ "ਰੂਹਾਨੀ" ਵਿਸ਼ਵਾਸ ਹੈ, ਪਰ ਤਾਂ ਹੀ ਜੇਕਰ ਚੋਣ-ਕਰਤਾ ਅਤੇ ਚੁਣੇ ਹੋਏ ਨੁਮਾਇੰਦੇ ਇਸ ਦੀ ਰੂਹਾਨੀਅਤ ਨੂੰ ਸਮਝ ਕੇ ਆਪਣੇ ਫ਼ਰਜ਼ਾਂ ਨੂੰ ਪਛਾਣਨ, 'ਤੇ ਆਪਣੇ ਆਪ ਨੂੰ ਪੂਰੇ ਤੰਤਰ ਦਾ ਹਿੱਤ-ਧਾਰਕ (ਸਟੇਕ-ਹੋਲਡਰ) ਮੰਨ ਕੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਹੁਣ ! ਵਿਸ਼ਵਾਸ ਦਾ ਵਿਸ਼ਲੇਸ਼ਣ ਭਾਵੇਂ ਦਾਰਸ਼ਨਿਕ ਨਜ਼ਰੀਆ ਹੈ, ਫਲਸੂਈ, ਸੂਝਵਾਨਾਂ ਦੇ ਸੋਚਣ ਦਾ ਮੁੱਦਾ; ਪਰ ਅਸਲ ਵਿੱਚ ਸਮੁੱਚਾ ਤੰਤਰ ਜੇਕਰ ਵਿਗੜ ਰਿਹਾ ਹੈ ਤਾਂ ਇਸ ਦਾ ਦਾਰੋਮਦਾਰ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਨਾਲ ਚੋਣ-ਕਰਤਾਵਾਂ 'ਤੇ ਵੀ ਬਰਾਬਰ ਆਉਂਦਾ ਹੈ | ਜਿਥੇ ਚੁਣੇ ਹੋਏ ਨੁਮਾਇੰਦੇ ਆਪਣੇ ਫ਼ਰਜ਼ਾਂ ਨੂੰ ਵਿਸਾਰ, ਜਨਤਾ ਵਲ ਆਪਣੀਆਂ ਦੇਣਦਾਰੀਆਂ ਤੋਂ ਮੁਨਕਰ ਹੋ ਰਹੇ ਹਨ ਅਤੇ ਲੋਕਤੰਤਰ ਦੇ ਮੁੱਖ ਵਿਸ਼ਵਾਸ "ਮਨੁੱਖ ਦੇ ਮਹੱਤਵ" ਦਾ ਗੈਰ-ਇਖ਼ਲਾਕੀ ਘਾਣ ਕਰ ਰਹੇ ਹਨ, ਉੱਥੇ, ਜਾਤ, ਧਰਮ, ਭਾਈਚਾਰਾ, ਇਤਿਆਦਿਕ ਦਾ ਲਗਾਓ, ਵਿਅਕਤੀ ਵਿਸ਼ੇਸ਼ ਤੇ ਸ਼ਰਧਾ ,ਵਕਤੀ ਲਾਲਚ, ਡਰ, ਨਿਜੀ ਕਮਜ਼ੋਰੀਆਂ ਆਦਿ ਦੇ ਚਲਦਿਆਂ ਆਖਰ ਵਿਗਾੜ ਲਿਆਉਣ ਵਾਲੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਉਣ ਵਾਲੇ ਵੀ ਜਨਤਾ/ਚੋਣ-ਕਰਤਾ ਹੀ ਹਨ, 'ਤੇ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਲੋਕਤੰਤਰ ਰੂਪੀ ਰੂਹਾਨੀ ਵਿਸ਼ਵਾਸ ਦਾ ਕਤਲ ਹੀ ਕਰਦੇ ਹਨ !

ਵਿਚਾਰਕ ਮਤਭੇਦ

ਦੋਸਤੋ ਵਿਚਾਰਕ ਮਤਭੇਦ ਨਿਜੀ ਮਤਭੇਦ ਨਹੀਂ ਹੁੰਦੇ ! ਕੰਮ-ਸੇ-ਕੰਮ ਮੈਂ ਤਾਂ ਅਜਿਹਾ ਹੀ ਮੰਨਦਾ ਹਾਂ !
ਉਹ ਕਾਹਦੇ ਰਿਸ਼ਤੇ ਤੇ ਕਾਹਦੀ ਅੱਪਣੱਤ ਕਿ ਜੇ ਰਤਾ ਕੁ ਵਿਚਾਰਾਂ ਵਿੱਚ ਤਕਰਾਰ ਆਈ ਤਾਂ ਬਸ ਕਰ ਦਿਓ ਬੰਦ ਹੁੱਕਾ-ਪਾਣੀ..
ਬਲਕਿ ਹੋਣਾ ਤਾਂ ਇਓਂ ਚਾਹੀਦਾ ਹੈ ਕਿ ਕੁਝ ਵੀ ਹੋਵੇ ਚਲਦੀ ਰਹਿਣੀ ਚਾਹੀਦੀ ਹੈ ਬੋਲ-ਬਾਣੀ..
ਖੜ੍ਹੋਤ ਮਾਰਦੀ ਏ ਸੜ੍ਹਾਂਦ ਏਸ ਲਈ ਵਹਿੰਦਾ ਰਵ੍ਹੇ ਸਦਾ ਵਿਚਾਰਸ਼ੀਲਤਾ ਦਾ ਪਾਣੀ !
ਹੁਣ ਜੇ ਬਣਾਉਣਾ ਹੋਵੇ ਤਾਂ ਰਾਈ ਨੂੰ ਪਹਾੜ ਬਣਾ ਲਓ;
ਜਾਂ ਫੇਰ ਪਾਣੀ ਪਾਓ ਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਓ !
ਜੇ ਗਲਤੀ ਹੀ ਲੱਭਣੀ ਹੈ ਤਾਂ ਰੱਬ ਵੀ ਛੋਟਾ ਹੈ;
ਜੇ ਮੇਖ ਹੀ ਕੱਢਣਾ ਹੈ ਤਾਂ ਦੰਮ ਸੋਨੇ ਦਾ ਵੀ ਖੋਟਾ ਹੈ..
ਆਪਣੇ ਹੋ ਅੱਪਣੱਤ ਦੀ ਰਮਜ਼ ਵੀ ਪਛਾਣੀਦੀ ਐ;
ਕਦੇ-ਕਦੇ ਵਿਸ਼ਵਾਸ ਵਾਲੀ ਚਾਦਰ ਵੀ ਤਾਣੀਦੀ ਐ ..

ਮੈਂ ਜੋ ਕਹਿਣਾ ਸੀ ਕਹਿ ਦਿੱਤਾ, ਹੁਣ ਸੋਚਣਾ ਸਿਰਫ਼ ਤੁਹਾਡੇ ਹੱਥ ਹੈ !

Monday, July 11, 2011

ਇੱਕ ਵਿਚਾਰ

ਬਿਰਹੋਂ ਕਵਿਤਾ ਦਾ ਮੁੱਖ ਕਾਰਕ ਹੈ, ਜੇ ਸਭ ਤੋਂ ਵੱਡਾ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ ! ਸਰੀਰਿਕ, ਸਮਾਜਿਕ ਜਾਂ ਅਧਿਆਤਮਿਕ, ਬਿਰਹੋਂ ਦੀ ਭੱਠੀ ਵਿੱਚ ਤਪੇ ਮਨ ਦੀ ਕੁਠਾਲੀ ਵਿਚੋਂ ਹੀਂ ਮਹਾਨ ਰਚਨਾਵਾਂ ਰੂਪੀ ਕੁੰਦਨ ਜਨਮ ਲੈਂਦਾ ਹੈ ...
-ਕਵਲਦੀਪ ਸਿੰਘ ਕੰਵਲ

Monday, July 4, 2011

ਇੱਕ ਵਿਚਾਰ

ਜਦੋਂ ਧਰਮ ਦੇ ਨਾਮ 'ਤੇ ਵਪਾਰ ਸ਼ੁਰੂ ਹੋ ਜਾਵੇ ਤਾਂ ਸਮਝ ਲਵੋ ਉਹ ਧਰਮ ਅਧੋਗਤੀ ਜਾਂ ਨਿਵਾਣ ਵੱਲ ਹੈ !
-ਕਵਲਦੀਪ ਸਿੰਘ ਕੰਵਲ

Monday, June 27, 2011

ਮੰਜ਼ਿਲ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਸਤਿਆਂ ਦਾ ਮੋਹ ਹੀ ਮੰਜ਼ਿਲ ਦੀ ਪ੍ਰਾਪਤੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਹੈ, ਮੰਜ਼ਿਲ ਸਾਹਮਣੇ ਹੋਣ ਤੇ ਵੀ ਰਾਹੀਆਂ ਨੂੰ ਰਾਹ ਦੀ ਖਿੱਚ ਮੰਜ਼ਿਲ 'ਤੇ ਢੁਕਣ ਨਹੀਂ ਦਿੰਦੀ | ਮ੍ਰਿਗ ਤ੍ਰਿਸ਼ਨਾ ਤਾਂ ਮੰਜ਼ਿਲ ਦੇ ਹੋਣ ਦਾ ਭੁਲੇਖਾ ਪਾਉਂਦੀ ਹੈ ਪਰ ਇਹ ਬੜੀ ਅਜੀਬ ਤ੍ਰਿਸ਼ਨਾ ਹੈ, ਮੰਜ਼ਿਲ ਨੂੰ ਦੂਰ, ਹੋਰ ਦੂਰ ਕਰਦੀ ਜਾਂਦੀ ਹੈ !

ਮੰਜ਼ਿਲ ਕੀ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਉਸਦਾ ਜਵਾਬ ਉੰਨਾ ਸੌਖਾ ਨਹੀਂ ! ਵੈਸੇ ਇਹ ਪ੍ਰਸ਼ਨ ਨਿਜੀ ਵੀ ਹੋ ਗੁਜ਼ਰਦਾ ਹੈ ਤੇ ਸਮੂਹਿਕ ਵੀ..

ਇਸਦਾ ਜਵਾਬ ਵੀ ਕੋਈ ਸਰਬ ਪ੍ਰਵਾਨਿਤ ਵਿਗਿਆਨਿਕ ਨਿਯਮ ਵਾਂਗ ਸਭ ਲਈ ਸਾਂਝਾ ਨਹੀਂ, ਜੋ ਹਰ ਇੱਕ ਥਾਂ, ਹਰ ਇੱਕ ਲਈ, ਹਰ ਸਮੇਂ ਇੱਕੋ ਜਿਹਾ ਤੇ ਹਮੇਸ਼ਾ ਹੀ ਲਾਗੂ ਹੁੰਦਾ ਹੈ |

ਇਸ ਪ੍ਰਸ਼ਨ ਨੂੰ ਜਿਹੜੇ ਵੀ ਕੋਣ ਤੋਂ ਦੇਖੀਏ ਇਹ ਇੱਕ ਉਲਝਿਆ ਤੇ ਹੋਰ ਉਲਝਿਆ ਤਾਣਾ ਹੈ, ਜਿਹਨੂੰ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰੋ ਉੰਨਾ ਹੀ ਹੋਰ ਵੱਧ ਗੁੰਝਲਦਾਰ ਪਾਉਂਦੇ ਹਾਂ |

ਮੰਜ਼ਿਲ ਇੱਕ ਵਿਸ਼ਵਾਸ, ਇੱਕ ਹੋਂਦ 'ਤੇ ਆਸਥਾ, ਇੱਕ ਪਰਮ ਵਿਸ਼ਾਲਤਾ ਦੇ ਝਲਕਾਰੇ ਨੂੰ ਨਿਜ ਘਰ ਵਿੱਚ ਮਾਨਣ, ਘਟਿ-ਘਟਿ ਵਿੱਚ ਜਾਨਣ, ਤੇ ਉਸੇ ਅਗੰਮ ਵਿੱਚ ਗੜੁਚ ਹੋ, ਅਦ੍ਵੈਤ ਰੰਗ ਵਿੱਚ ਰੰਗੇ ਜਾਣ ਦੇ ਅਹਿਸਾਸ ਵਿੱਚ ਅਹਿਸਾਸ-ਰਹਿਤ ਹੋ ਜਾਣਾ ਹੈ |

ਅਸਲ ਵਿੱਚ ਮੰਜ਼ਿਲ ਇੱਕ ਬੜਾ ਗੁੱਝਾ ਨਿਜੀ ਪ੍ਰਸ਼ਨ ਹੈ (ਸ਼ਾਇਦ ਸਭ ਤੋਂ  ਗੁੱਝਾ !), ਜਿਸਦਾ ਹੱਲ ਆਪਣੀ ਹੀ ਪੂਰਨ ਨਿਜੀ ਆਸਥਾ/ਅਨਾਸਥਾ ਦੇ ਅਧਾਰ 'ਤੇ ਹਰ ਹੋਂਦ ਨੂੰ ਆਪ ਹੀ ਆਪਣਾ ਵੱਖਰਾ ਲੱਭਣਾ ਪੈਂਦਾ ਹੈ.....

Sunday, June 19, 2011

ਇੱਕ ਵਿਚਾਰ / A thought

ਝੂਠ ਨੂੰ ਵੱਡੇ ਝੂਠ ਨਾਲ ਮਾਰਨ ਦੀ ਕੋਸ਼ਿਸ਼ ਕਰ ਕੇ ਜੇ ਜੰਗ ਜਿੱਤ ਵੀ ਜਾਓ ਤਾਂ ਜਿੱਤਣ ਵਾਲਾ ਅੰਤ ਸੱਚ ਨਹੀਂ ਝੂਠ ਹੀ ਹੋਵੇਗਾ !
-ਕਵਲਦੀਪ ਸਿੰਘ ਕੰਵਲ

By using a bigger lie to defeat a lie, even if you win a war, then the winning side would not be the truth in the end, but a lie only !
-Kawaldeep Singh Kanwal

Thursday, January 27, 2011

ਕਹਾਣੀ ਰਚਨਾ - ਉਦੇਸ਼ ਤੇ ਮਨੌਤ

ਕਹਾਣੀਆਂ ਨੂੰ ਰਚਣਾ ਤਾਂ ਮਨੁੱਖ ਨੇ ਸ਼ਾਇਦ ਬੋਲਣਾ ਸਿੱਖਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਸੀ | ਹਰ ਕਹਾਣੀ ਕਿਸੇ ਮਨੋਰਥ ਜਾਂ ਉਦੇਸ਼ ਨੂੰ ਲੈ ਕੇ, ਕੁਝ ਬਿੰਬਾਂ ਦੇ ਰਚਨ ਤੋਂ ਸ਼ੁਰੂ ਹੋ ਕੇ, ਫੇਰ ਉਹਨਾਂ ਹੀ ਬਿੰਬਾਂ ਜਾਂ ਪ੍ਰਤੀਕਾਂ ਦੇ ਦੁਆਲੇ, ਖਿਆਲਾਂ ਦੇ ਵਹਾਅ ਨੂੰ ਖੁੱਲੀ ਉਡਾਰੀ ਲਾਣ ਦੇਣ ਨਾਲ ਉਸਰੇ ਇੱਕ ਵੱਖਰੇ ਹੀ ਸੰਸਾਰ ਦਾ ਚਿਤਰਣ ਕਰਦੀ ਹੈ, ਜਿਸ ਵਿੱਚੋਂ ਇਸਦੇ ਲੇਖਕ ਦੀਆਂ ਭਾਵਨਾਵਾਂ ਤੇ ਉਦੇਸ਼ ਹੀ ਝਲਕਾਰੇ ਮਾਰਦੇ ਹਨ|

ਭਾਵੇਂ ਕਿ ਬਿੰਬ ਕਿਸੇ ਕਹਾਣੀ ਦੀ ਜਿੰਦ ਜਾਨ ਹਨ, ਪਰ ਸੱਚ ਤਾਂ ਸਿਰਫ਼ ਤੇ ਸਿਰਫ਼ ਉਦੇਸ਼ ਹੈ (ਜੇਕਰ ਕੋਈ ਹੈ!).. ਪ੍ਰਤੀਕ ਸੱਚ ਨਹੀਂ! ਕਦੇ ਵੀ ਨਹੀਂ!! ਇਹ ਤਾਂ ਕੇਵਲ ਮਨੌਤ ਨੇ!

ਉਦੇਸ਼ ਵੀ ਜੇਕਰ ਮਨੁੱਖੀ ਕਦਰਾਂ ਦੀ ਰਹਨੁਮਾਈ ਕਰੇ ਤਾਂ ਹੀ ਉਹ ਉਦੇਸ਼ ਹੈ.. ਨਹੀਂ ਤਾਂ ਉਦੇਸ਼ ਵੀ ਮਨੌਤ ਹੀ ਹੋ ਨਿੱਬੜਦਾ ਹੈ!

ਹੁਣ ਇਹ ਪਾਠਕਾਂ ਤੇ ਵੀ ਨਿਰਭਰ ਹੈ, ਤੇ ਕਹਾਣੀਕਾਰ ਦੀ ਲਿਖਣ-ਸ਼ਕਤੀ ਤੇ ਵੀ ਕਿ ਉਹ ਆਪਣੇ ਪਾਠਕਾਂ ਨੂੰ ਕਿਸ ਨਾਲ ਜੋੜ ਸਕਦਾ ਹੈ ਜਾਂ ਅੰਤ ਵਿੱਚ ਪਾਠਕ ਧਾਰਨ ਕੀ ਕਰਦੇ ਹਨ... ਉਦੇਸ਼ ਜਾਂ ਫੇਰ ਇੱਕ ਤੱਥਹੀਣ ਮਨੌਤ!

ਪਰ ਜੇ ਉਦੇਸ਼ ਹੀ ਮਨੌਤਾਂ ਨੂੰ ਪੂਜ ਕਰਵਾਣ ਦਾ ਹੋਵੇ, ਫੇਰ? ਸਾਰਾ ਮਿੱਥਿਹਾਸ ਹੀ ਅਜਿਹੇ ਮਨੌਤਾਤਮਿਕ ਉਦੇਸ਼ਾਂ ਨਾਲ ਭਰਿਆ ਪਿਆ ਹੈ, ਜਿੱਥੇ ਕਦਰਾਂ ਨੂੰ ਭੁੱਲ ਕੇ ਪ੍ਰਤੀਕਾਂ ਦਾ ਪੂਜ ਸ਼ੁਰੂ ਕਰ ਕੇ, ਇਹਨਾਂ ਨੂੰ ਅਸਲ ਵਿੱਚ ਲੋਕਾਂ ਦੇ ਵੱਗ ਨੂੰ ਹੱਕਣ ਦਾ ਇੱਕ ਸਾਧਨ ਬਣਾ ਲਿਆ ਗਿਆ ਹੈ...

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

Tuesday, January 18, 2011

ਸਾਹਿਤ ਸਿਰਜਣਾ

ਸਾਹਿਤ ਸਿਰਜਣਾ ਕੇਵਲ ਤੇ ਕੇਵਲ ਸਾਰਥਕ ਕਾਰਜਾਂ ਲਈ ਹੀ ਹੋਣੀ ਚਾਹੀਦੀ ਹੈ| ਸਰਬ ਮਨੁੱਖ ਮਾਨਸ ਵਾਸਤੇ ਸੁਖਾਲੀ ਜੀਵਨ ਜਾਚ ਦੀਆਂ ਕਦਰਾਂ-ਕੀਮਤਾਂ ਨੂੰ ਰੂਪਮਾਨ ਕਰਦੀਆਂ ਰਚਨਾਵਾਂ, ਜਿਹਨਾਂ ਦੇ ਰਾਹੀਂ ਸਮਾਜ ਵਿੱਚ ਜਾਗ੍ਰਿਤੀ ਆਵੇ, ਕੂੜ੍ਹ ਦਾ ਹਨ੍ਹੇਰ-ਪਸਾਰਾ ਛਟੇ, ਦੱਬੇ-ਕੁਚਲੇ ਵਰਗ ਨੂੰ ਮੁੜ੍ਹ ਅੱਗੇ ਵਧਣ ਦੀ ਊਰਜਾ ਤੇ ਸਰਬ-ਮਾਨਸ-ਬਰਾਬਰੀ ਦੇ ਸਿਧਾਂਤ ਨੂੰ ਹੁਲਾਰਾ ਮਿਲੇ ਉਹਨਾਂ ਨੂੰ ਹੀ ਸਹੀ ਮਾਇਨਿਆਂ 'ਚ ਸਾਹਿਤਕ ਕਹਿ ਸਕਦੇ ਹਾਂ| ਨਿਜੀ ਰੰਜਿਸ਼, ਫੋਕੀ ਹਉਮੈ ਦੇ ਪ੍ਰਗਟਾਵੇ ਤੇ ਦੂਸ਼ਣਬਾਜ਼ੀ 'ਚੋਂ ਨਿਕਲੀਆਂ ਰਚਨਾਵਾਂ ਕਦੇ ਵੀ ਮਨੁੱਖੀ ਸਮਾਜ ਨੂੰ ਕੋਈ ਉਸਾਰੂ ਸੇਧ ਨਹੀਂ ਦੇ ਸਕਦੀਆਂ; ਇਹ ਤਾਂ ਬਸ ਰੱਬੀ ਦਾਤ ਵਜੋਂ ਮਿਲੀ ਸਿਰਜਣ-ਸ਼ਕਤੀ ਦੀ ਬੇਕਦਰੀ ਹੀ ਕਹੀਆਂ ਜਾ ਸਕਦੀਆਂ ਹਨ...

Sunday, January 16, 2011

ਇੱਕ ਵਿਚਾਰ

ਸ਼ਬਦਾਂ ਨੂੰ ਕ਼ਤਲ ਕਰਨ ਦੀ ਚਾਹ ਨਾਲ ਅਤੀਤ 'ਚ ਵੀ ਤੇ ਹੁਣ ਵੀ ਸਮੇਂ ਦੇ ਸਰਦਾਰਾਂ ਨੇ ਲਹੂ ਨਾਲ ਖ਼ੂਬ ਹੱਥ ਰੰਗੇ ਹਨ ਤੇ ਭਵਿੱਖ ਵਿੱਚ ਵੀ ਸ਼ਾਇਦ ਇੰਜ ਵਾਰ-੨ ਦੇਖਣਾ ਪਵੇ ਜਿਹਨਾਂ ਨੂੰ ਲਿਖਦਿਆਂ-ਲਿਖਦਿਆਂ ਵਕ਼ਤ ਦੀ ਪੜਚੋਲ ਕਰਨ ਵਾਲੀ ਇਤਿਹਾਸ ਦੀ ਸਿਆਹੀ ਵੀ ਸ਼ਾਇਦ ਖ਼ੁੱਦ ਸਿਆਹ ਹੋ ਜਾਵੇ, ਪਰ ਅਖੀਰ ਸ਼ਬਦਾਂ, ਵਿਚਾਰਾਂ ਤੇ ਬੋਲਾਂ ਨੇ ਮੁੜ੍ਹ ਕੁਕਨੁਸ ਵਾਂਗੂੰ ਆਪਣੀ ਹੀ ਰਾਖ ਚੋਂ ਜੀਅ ਉੱਠਣਾ ਹੈ, ਭਾਵੇਂ ਇਨਸਾਨੀ ਸ਼ਰੀਰਾਂ ਨੇ ਤਾਂ ਸਵਾਹ ਦੀ ਢੇਰੀ ਹੀ ਰਹਿ ਜਾਣਾ ਹੈ...
-ਕਵਲਦੀਪ ਸਿੰਘ ਕੰਵਲ

Thursday, December 30, 2010

ਇੱਕ ਵਿਚਾਰ – Ikk Vichhar

ਇੱਕ ਵਿਚਾਰ:
ਉੱਚਾਈ ਵਲ ਲੱਗੀ ਨੂੰ ਹੀ ਉਡਾਰੀ ਕਹਿੰਦੇ ਨੇ ਤੇ ਨਿਵਾਣ ‘ਚ ਜਾਣ ਨੂੰ ਡਿੱਗਣਾ ਹੀ ਆਖਾਂਗੇ; ਫੇਰ ਚਾਹੇ ਉਹ ਬੰਦਾ ਹੋਵੇ ਜਾਂ ਖਿਆਲ |
Ikk Vichhar:
Uchayi vall laggi nun hi udari kehnde ne te nivaan ‘ch jaan nun diggna hi aakhaan-ge; fer chahe oh banda hove jaan kheyaal ..

Comments

.