Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਵਿਅੰਗ. Show all posts
Showing posts with label ਵਿਅੰਗ. Show all posts

Saturday, November 12, 2011

ਜੁਗਾੜ (ਵਿਅੰਗ)

- ਪ੍ਰੋ. ਕਵਲਦੀਪ ਸਿੰਘ ਕੰਵਲ

ਜੁਗਾੜ
੧. ਜੁਗਾੜ ਸ਼ਬਦ ਦੋ ਸਮਾਸਾਂ ਤੋਂ ਬਣਿਆ ਪ੍ਰਤੀਤ ਹੁੰਦਾ ਹੈ:
ਜੁੱਗ + ਆੜ
- ਜੁੱਗ ਤੋਂ ਭਾਵ ਹੈ ਸਮੇਂ ਜਾਂ ਕਾਲ ਦੀ ਮਿਥਿਹਾਸਿਕ ਵੰਡ
- ਆੜ ਤੋਂ ਭਾਵ ਹੈ ਓਟ ਜਾਂ ਓਹਲਾ
ਭਾਵ ਜੋ ਕਾਰਜ ਜੁਗਾਂ-ਜੁਗਾਂਤਰਾਂ ਤੋਂ ਕਿਸੇ ਚਲਾਕੀ ਦਾ ਓਹਲਾ ਲੈ ਕੇ ਬੜੀ ਸਫਾਈ ਨਾਲ ਆਮ ਜਨਤਾ ਨੂੰ ਹਨੇਰੇ ਵਿਚ ਰੱਖ ਅਤੇ ਵਿਪਰੀਤ ਪ੍ਰਭਾਵ ਦੇ ਕੇ ਪੂਰਨ ਯੋਜਨਾਬੰਦੀ ਨਾਲ ਕੀਤੇ ਜਾਣ ਉਹਨਾਂ ਨੂੰ ਜੁਗਾੜ ਆਖਿਆ ਜਾਂਦਾ ਹੈ |
੨. ਵੇਖੋ "ਹਿੰਦੂਸਤਾਨ"
(ਮੇਰੇ ਤਿਆਰੀ ਅਧੀਨ ਵਿਸ਼ਵਕੋਸ਼ "ਧੜ੍ਹੰਮ-ਧਾਮ ਕੋਸ਼" ਵਿੱਚੋਂ)

Friday, June 24, 2011

ਵਿਚਾਰ ਤੇ ਵਿਧਾ

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਿਚਾਰ ਕਿਸੇ ਬੰਧਨ ਦੇ ਮੁਹਤਾਜ਼ ਨਹੀਂ ਹੁੰਦੇ ਤੇ ਨਾ ਹੀ ਕਿਸੇ ਬੰਧਨ ਵਿੱਚ ਜ਼ਬਰਦਸਤੀ ਬੱਝ ਕੇ ਕੋਈ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ |

ਪਰ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਸਾਹਿਤ ਦੀ ਹਰ ਵਿਧਾ ਦੇ ਕੁਝ ਨਿਯਮ ਹੁੰਦੇ ਹਨ, ਜੋ ਜਦੋਂ ਵੀ ਅਸੀਂ ਉਸ ਵਿਧਾ ਵਿੱਚ ਲਿਖਦੇ ਹਾਂ ਤਾਂ ਸਾਨੂੰ ਮੰਨਣੇ ਪੈਂਦੇ ਹਨ !

ਜੇ ਮੈਂ ਖੁੱਲ੍ਹੀ ਨਜ਼ਮ ਵਿੱਚ ਆਪਣੇ ਖਿਆਲ ਬੁਲੰਦ ਤਰੀਕੇ ਨਾਲ ਕਹਿ ਸਕਦਾ ਹਾਂ ਤਾਂ ਮੈਨੂੰ ਉਸੇ ਨੂੰ ਹੀ ਆਪਣੇ ਵਿਚਾਰਾਂ ਨੂੰ ਪ੍ਰਗਟਾਓ ਦਾ ਮਾਧਿਅਮ ਬਣਾਉਣਾ ਚਾਹੀਦਾ ਹੈ; ਪਰ ਮੈਂ ਜੇ ਖੁੱਲੀ ਨਜ਼ਮ ਨੂੰ ਗ਼ਜ਼ਲ ਕਹਿ ਕੇ ਪਰਚਾਰੀ ਜਾਵਾਂ ਤਾਂ ਇਹ ਗਲਤੀ ਕਿਸੇ ਹੋਰ ਦੀ ਨਹੀਂ ਬਲਕਿ ਮੇਰੀ ਹੀ ਹੋਵੇਗੀ !

ਹਰ ਵਿਚਾਰ ਆਪਣੀ ਵਿਧਾ ਆਪ ਤੈਅ ਕਰਕੇ ਜਨਮ ਲੈਂਦਾ ਹੈ ਤੇ ਆਪਣੇ ਮੌਲਿਕ ਰੂਪ ਵਿੱਚ ਸੁਹਣਾ ਫੱਬਦਾ ਹੈ !

Thursday, January 6, 2011

ਇੱਕ ਵਿਅੰਗ

(ਪੰਜਾਬੀ ਦੇ ਗਜ਼ਲਗੋਆਂ ਦੀ ਪਿੱਛਲੇ ਦਿਨੀ ਫੇਸਬੁੱਕ 'ਤੇ ਹੋਈ ਬੇ-ਸਿਰ-ਪੈਰੀ ਆਪਸੀ ਖਿੱਚ ਧੂਹ ਨੂੰ ਦੇਖ ਕੇ! )

ਗ਼ਜ਼ਲ ਕੀ ਹੈ?

  1. ਗ਼ਜ਼ਲ = ਗੱਜ + ਨਜ਼ਲਾ

ਜਦੋਂ ਕੋਈ ਗੱਜ-ਵੱਜ ਕੇ ਕਿਸੇ ਤੇ ਆਪਣੀ ਤਥਾਕਥਿਤ ਬੌਧਿਕਤਾ ਦਾ ਨਜ਼ਲਾ ਸੁੱਟੇ ਉਸਨੂੰ ਫ਼ੇਰ ਸਾਡੇ ਵਰਗੇ ਅਨਪੜ੍ਹ ਗ਼ਜ਼ਲ ਆਖਦੇ ਹਨ !

  1. ਦੂਸਰੇ ਅਰਥ ਇਹ ਵੀ ਹੋ ਸਕਦੇ ਹਨ ਕਿ

ਗਜ ਯਾਨੀ ਹਾਥੀ

ਨਜ਼ਲਾ ਯਾਨੀ ਜੁਕਾਮ

ਕਿਸੇ ਖ਼ੁੱਦ ਮਾਹਿਰ ਸਮਝਣ ਤੇ ਕਹਾਉਣ ਵਾਲੇ (ਮਤਲਬ ਕਿਸੇ ਪ੍ਰਸ਼ਾਦੀ ਹਾਥੀ) ਨੂੰ ਜਦੋਂ ਜੁਕਾਮ ਹੋ ਜਾਂਦਾ ਹੈ ਤਾਂ ਉਹ ਜਿਹੜੀ ਸੁਣੂ - ਸੁਣੂ ਕਰਦਾ ਹੈ, ਉਸਨੂੰ ਵੀ ਮੇਰੇ ਵਰਗੇ ਯੱਭਲੇ ਗ਼ਜ਼ਲ ਦੀ ਨਾਓ-ਵਾਚਕ ਸੰਘਿਆ ਨਾਲ ਨਿਵਾਜਦੇ ਹਨ |

ਤਾਜ਼ਾ ਖਬਰ:

ਇਸ ਵਿਅੰਗ ਨੂੰ ਪਹਿਲਾਂ ਫੇਸਬੁੱਕ 'ਤੇ ਛਪੇ ਕਮੈਂਟ ਰੂਪ 'ਚ ਪੜ੍ਹ ਕੇ ਇਹਨਾਂ ਜੰਗਾਂ 'ਚ ਮੋਢੀ ਰਹੇ ਇੱਕ ਗਜ਼ਲਗੋ ਨੇ ਮੈਨੂੰ ਆਪਣੀ ਫੇਸਬੁੱਕ ਦੀ ਫ੍ਰੈਂਡ ਲਿਸਟ 'ਚੋਂ ਨਿਕਾਲ ਦਿੱਤਾ, ਜਿਸ ਸਦਕਾ ਮਿਲੇ ਭਰਪੂਰ ਹੋਸਲੇ ਨਾਲ ਮੈਂ ਇਸ ਨੂੰ ਪੂਰਨ ਵਿਅੰਗ 'ਚ ਤਬਦੀਲ ਕਰ ਕੇ ਆਪਣੇ ਬਲੋਗ 'ਤੇ ਪਾ ਸਕਿਆ ਹਾਂ | ਸੋ ਇਸ ਅਥਾਹ ਹੋਸਲਾ ਅਫਜ਼ਾਈ ਦਾ ਸ਼ੁਕਰੀਆ ਵੱਖਰੇ ਤੋਰ 'ਤੇ ਕੀਤਾ ਜਾਂਦਾ ਹੈ !

Friday, December 24, 2010

ਟਰਿੱਪਲ ਹਿੱਟ – ਹੱਡੀਂ ਹੰਢਾਈ ਦਰਦ ਭਰੀ ਦਾਸਤਾਨ !

ਕਾਂ ਨੇ ਕੀਤੀ ਇੱਦਾਂ ਬਿੱਠ,
ਮੇਰੇ ਵੀ ਪੈ ਗਈ ਥੋੜੀ ਛਿੱਟ!
ਪੁੱਛੋਗੇ ਕੀ ਹੈ ਏਸ ‘ਚ ਨਵਾਂ,
ਐਸੀ ਘਟਨਾ ਵਾਪਰੇ ਨਿੱਤ!
ਹੋਇਆ ਨਹੀਂ ਸੀ ਇੰਨਾ ਸਿੱਧਾ,
ਇਹ ਸਾਕਾ ਸੀ ਅਣਡਿੱਠ!
ਘਟਨਾਂ ਹੋਈ ਸੀ ਗੁਰੂ-ਘਰ,
ਜਿਥੇ ਖੜ੍ਹੇ ਸੀ ਅਸੀਂ ਅਚਿੱਤ!
ਕਾਂ ਮਹਾਰਾਜ ਨੂੰ ਫ਼ੁਰਨਾ ਆਇਆ,
ਸਾਡੇ ‘ਤੇ ਆ ਗੜਬੜਾਇਆ ਢਿੱਡ!
ਬਨੇਰੇ ਦਾ ਬਣਿਆ ਵਧੀਆ ਐਂਗਲ,
ਪਹਿਲਾਂ ਹੋਈ ਉੱਥੇ ਹਿੱਟ!
ਫਿਰ ਰੂਟ ਲਿਆ ਉਸ ਹੇਠਾਂ,
ਢਾਣੀ ਸਾਡੀ ਖੜ੍ਹੀ ਸੀ ਜਿੱਥੇ ਫਿੱਟ!
ਭਰੀ ਨਾਲ ਦੇ ਦੀ ਪਗੜੀ,
ਜਿਹੜਾ ਖੜ੍ਹਾ ਕਰੀ ਸੀ ਪਿੱਠ!
ਫਿਰ ਆ ਲਿਬੇੜਿਆ ਮੇਰਾ ਗੱਲ੍ਹ,
ਜਿਵੇਂ ਪਹਿਲਾਂ ਹੀ ਤੁਰੀ ਸੀ ਮਿੱਥ!
‘ਕੰਵਲ’ ਯਾਦ ਤਾਂ ਰਹੂ ਹਮੇਸ਼ਾ,
ਅਨੌਖੀ ਸੀ ਇਹ ਟਰਿੱਪਲ ਹਿੱਟ!

-ਕਵਲਦੀਪ ਸਿੰਘ ‘ਕੰਵਲ’

Comments

.